ਵਿੱਤ ਮੰਤਰਾਲਾ

ਸੀਬੀਆਈਸੀ ਨੇ ''ਤੁਰੰਤ ਕਸਟਮਸ'' ਤਹਿਤ ਪੇਪਰਲੈੱਸ ਐਕਸਪੋਰਟਸ ਦੀ ਸੁਵਿਧਾ ਦਿੱਤੀ

Posted On: 23 JUN 2020 11:48AM by PIB Chandigarh

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਸ ਬੋਰਡ (ਸੀਬੀਆਈਸੀ) ਦੇ ਚੇਅਰਮੈਨ ਸ਼੍ਰੀ ਅਜੀਤ ਕੁਮਾਰ ਨੇ ਇੱਕ ਸੁਰੱਖਿਅਤ ਕਿਊਆਰ ਕੋਡ ਸ਼ਿਪਿੰਗ ਬਿਲ ਤੋਂ ਪਰਦਾ ਹਟਾਇਆ, ਜਿਸ ਨੂੰ ਕਸਟਮ ਡਿਊਟੀ ਵਿਭਾਗ ਦੁਆਰਾ ਨਿਰਯਾਤ ਦੀ ਆਗਿਆ ਦੇਣ ਤੋਂ ਬਾਅਦ ਨਿਰਯਾਤਕਾਂ ਨੂੰ ਇਲੈਕਟ੍ਰੌਨਿਕ ਰੂਪ ਵਿੱਚ ਭੇਜਿਆ ਜਾਵੇਗਾ। ਇਸ ਨਾਲ ਨਿਰਯਾਤ ਦੇ ਪ੍ਰਮਾਣ ਲਈ ਨਿਰਯਾਤਕਾਂ ਨੂੰ ਕਸਟਮ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਜ਼ਰੂਰਤ ਸਮਾਪਤ ਹੋ ਗਈ ਹੈ। ਇਸ ਜ਼ਰੀਏ ਸ਼ਿਪਿੰਗ ਬਿਲ ਜਮ੍ਹਾਂ ਕਰਨ ਤੋਂ ਲੈ ਕੇ ਨਿਰਯਾਤ-ਆਗਿਆ ਦੇ ਅੰਤ੍ਰਿਮ ਆਦੇਸ਼ ਤੱਕ, ਕਸਟਮਸ ਨਿਰਯਾਤ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਅਧਾਰਿਤ ਵੀ ਹੋ ਗਈ ਹੈ। 

 

ਅੱਜ ਦੀ ਪਹਿਲ ਸੀਬੀਆਈਸੀ ਦੁਆਰਾ ਆਪਣੇ ''ਤੁਰੰਤ ਕਸਟਮਸ'' ਪ੍ਰੋਗਰਾਮ ਦੇ ਤਹਿਤ ਫੇਸ ਲੈਸ, ਪੇਪਰਲੈੱਸ ਅਤੇ ਕਾਂਟੈਕਸਲੈਸ ਕਸਟਮਸ ਵੱਲੋਂ ਇੱਕ ਹੋਰ ਕਦਮ ਹੈ। ਇਹ ਸੁਧਾਰ ਆਯਾਤਕਾਂ, ਨਿਰਯਾਤਕਾਂ ਅਤੇ ਹੋਰ ਹਿਤਧਾਰਕਾਂ ਦੇ ਲਈ ਸਮਾਂ ਤੇ ਲਾਗਤ ਘੱਟ ਕਰਨ ਲਈ ਡਿਜੀਟਲ ਟੈਕਨੋਲੋਜੀ ਦੇ ਉੱਨਤ ਇਸਤੇਮਾਲ 'ਤੇ ਅਧਾਰਿਤ ਹਨ, ਜਿਸ ਨਾਲ ਵਰਲਡ ਬੈਂਕ ਦੇ ਡੂਇੰਗ ਬਿਜ਼ਨਸ ਰਿਪੋਰਟ ਦੇ ਸੀਮਾ-ਪਾਰ ਵਪਾਰ ਮਿਆਰਾਂ ਦੇ ਸੰਦਰਭ ਵਿੱਚ ਭਾਰਤ ਦੀ ਰੈਂਕਿੰਗ ਵਿੱਚ ਸੁਧਾਰ ਹੋਇਆ ਹੈ।

 

ਨਿਰਯਾਤ ਲਈ ਪੇਪਰਲੈੱਸ ਦਸਤਾਵੇਜ਼ ਦੀ ਸ਼ੁਰੂਆਤ, 15 ਅਪ੍ਰੈਲ 2020 ਨੂੰ ਆਯਾਤ ਲਈ ਸ਼ੁਰੂ ਕੀਤੀ ਪਹਿਲ ਦੀ ਅਗਲੀ ਕੜੀ ਹੈ। ਸ਼ਿਪਿੰਗ ਬਿਲ ਨੂੰ ਇਲੈਕਟ੍ਰੌਨਿਕ ਰੂਪ ਵਿੱਚ ਭੇਜਣ ਨਾਲ ਇਨ੍ਹਾਂ ਦਸਤਾਵੇਜ਼ਾਂ ਨੂੰ ਕਾਗਜ਼ ਵਿੱਚ ਪੇਸ਼ ਕਰਨ ਦੀ ਵਰਤਮਾਨ ਜ਼ਰੂਰਤ ਦੂਰ ਹੋ ਜਾਵੇਗੀ, ਜਿਸ ਨਾਲ ਗ੍ਰੀਨ ਕਸਟਮਸ ਨੂੰ ਹੁਲਾਰਾ ਮਿਲੇਗਾ। ਨਿਰਯਾਤਕਾਂ ਨੂੰ ਇਸ ਉਦੇਸ਼ ਲਈ ਕਸਟਮ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ ਤੇ ਉਹ ਕਾਰੋਬਾਰ ਨੂੰ ਹੁਲਾਰਾ ਦੇਣ ਵਿੱਚ ਆਪਣੇ ਸਮੇਂ ਦੀ ਬਿਹਤਰ ਵਰਤੋਂ ਕਰ ਸਕਣਗੇ।

 

ਸ਼੍ਰੀ ਅਜੀਤ ਕੁਮਾਰ ਨੇ ਕਿਹਾ ਕਿ ਇਹ ਕਸਟਮ ਕਲੀਅਰੈਂਸ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਤੇਜ਼ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਯਤਨ ਹੈ। ''ਤੁਰੰਤ ਕਸਟਮਸ'', ਜਿਸ ਦਾ ਮੁੱਖ ਘਟਕ ਫੇਸਲੈੱਸ ਅਸੈੱਸਮੈਂਟ ਹੈ, ਨੂੰ ਵੱਖ-ਵੱਖ ਫੇਜ਼ਾਂ ਵਿੱਚ 1 ਜਨਵਰੀ 2021 ਤੱਕ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।

 

****

 

ਆਰਐੱਮ/ਕੇਐੱਮਐੱਨ(Release ID: 1633766) Visitor Counter : 2