ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਦੁਆਰਾ ਦੇਖੋ ਅਪਨਾ ਦੇਸ਼ ਸੀਰੀਜ਼ ਤਹਿਤ 34ਵਾਂ ਵੈਬੀਨਾਰ "ਭਾਰਤ : ਇਕ ਸੱਭਿਆਚਾਰਕ ਖਜ਼ਾਨਾ" ਸਿਰਲੇਖ ਹੇਠ ਆਯੋਜਿਤ ਕੀਤਾ ਗਿਆ


ਇਸ ਵਿਸ਼ੇਸ਼ ਸੈਸ਼ਨ ਦੀ ਅਗਵਾਈ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕੀਤੀ ਅਤੇ ਇਸ ਵਿੱਚ ਸਦਗੁਰੂ ਜੱਗੀ ਵਾਸੂਦੇਵ ਨਾਲ ਚਰਚਾ ਦਿਖਾਈ ਗਈ

Posted On: 22 JUN 2020 3:25PM by PIB Chandigarh

ਟੂਰਿਜ਼ਮ ਮੰਤਰਾਲੇ ਦੁਆਰਾ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦਾ 34ਵਾਂ ਅਧਿਆਏ 20 ਜੂਨ, 2020 ਨੂੰ  "ਭਾਰਤ : ਇੱਕ ਸੱਭਿਆਚਾਰਕ ਖਜ਼ਾਨਾ" ਸਿਰਲੇਖ ਹੇਠ ਆਯੋਜਿਤ ਕੀਤਾ ਇਸ ਅਸਾਧਾਰਨ ਸੈਸ਼ਨ ਦੀ ਅਗਵਾਈ ਟੂਰਿਜ਼ਮ ਅਤੇ ਸੱਭਿਆਚਾਰ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕੀਤੀ ਅਤੇ ਇਸ ਨੂੰ ਪ੍ਰਮੁੱਖ ਪ੍ਰਤੀਭਾਗੀਆਂ ਜਿਵੇਂ ਕਿ ਯੋਗੀਆਂ, ਰਹੱਸਵਾਦੀਆਂ, ਕਵੀਆਂ ਅਤੇ ਦੂਰਦਰਸ਼ੀ ਸਦਗੁਰੂ ਜੱਗੀ ਵਾਸੂਦੇਵ ਤੋਂ ਇਲਾਵਾ ਸ਼੍ਰੀ ਅਜੈ ਸਿੰਘ, ਸੀਐੱਮਡੀ ਸਪਾਈਸਜੈੱਟ, ਸ਼੍ਰੀ ਰਿਤੇਸ਼ ਅਗਰਵਾਲ ਬਾਨੀ ਅਤੇ ਗਰੁੱਪ ਸੀਈਓ, ਓਵਾਈਓ, ਸੁਸ਼੍ਰੀ ਅਨੀਤਾ ਡੋਂਗਰੇ, ਫੈਸ਼ਨ ਡਿਜ਼ਾਈਨਰ, ਸ਼੍ਰੀ ਰਨਵੀਰ ਬਰਾੜ, ਉੱਘੇ ਸ਼ੈਫ, ਸੁਸ਼੍ਰੀ ਰੰਜੂ ਅਲੈਕਸ ਮੀਤ ਪ੍ਰਧਾਨ ਮਾਰਕਿਟਿੰਗ - ਮੈਰੀਓਟ ਨੇ ਪੈਨਲਿਸਟਾਂ ਵਜੋਂ ਹਿੱਸਾ ਲਿਆ ਇਸ ਸੈਸ਼ਨ ਨੂੰ ਸੁਸ਼੍ਰੀ ਰੁਪਿੰਦਰ ਬਰਾੜ ਐਡੀਸ਼ਨਲ ਡਾਇਰੈਕਟਰ ਜਨਰਲ ਟੂਰਿਜ਼ਮ ਮੰਤਰਾਲੇ ਨੇ ਸੰਚਾਲਤ ਕੀਤਾ

 

ਆਪਣੇ ਸੁਆਗਤੀ ਨੋਟ ਵਿੱਚ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਯੋਗ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜੋ ਕਿ ਸਾਡੇ ਬਜ਼ੁਰਗਾਂ ਨੇ ਇੱਕ ਰਵਾਇਤ ਵਜੋਂ ਭਾਰਤੀਆਂ ਦੇ ਹਵਾਲੇ ਕੀਤਾ ਹੈ, ਜਿਨ੍ਹਾਂ ਨੇ ਇਸ ਦਾ ਅਭਿਆਸ ਕੀਤਾ ਅਤੇ ਪੁਰਾਤਨ ਸਮੇਂ ਤੋਂ ਯੋਗ ਦੇ ਗੁਰੂ ਬਣੇ ਰਹੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਸਰੀਰਕ ਅਤੇ ਦਿਮਾਗੀ ਸਿਹਤ ਯੋਗ ਰਾਹੀਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ, ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ

 

ਜਿਉਂ ਹੀ ਚਰਚਾ ਸ਼ੁਰੂ ਹੋਈ ਸੰਚਾਲਕ ਸੁਸ਼੍ਰੀ ਰੁਪਿੰਦਰ ਬਰਾੜ ਨੇ ਪਹਿਲੇ ਪੈਨਲਿਸਟ ਸ਼੍ਰੀ ਅਜੈ ਸਿੰਘ ਸੀਐੱਮਡੀ, ਸਪਾਈਸਜੈੱਟ ਦੀ ਜਾਣ-ਪਹਿਚਾਣ ਕਰਵਾਈ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਏਅਰਲਾਈਨ ਉਦਯੋਗ ਦਾ ਧਿਆਨ ਆਪਣੇ ਅਪ੍ਰੇਸ਼ਨਸ ਰਾਹੀਂ  ਕੋਵਿਡ-19 ਤੋਂ ਬਾਅਦ ਮੁੜ ਤੋਂ ਹੌਲ਼ੀ-ਹੌਲ਼ੀ ਪਰ ਨਿਰੰਤਰ ਤੌਰ ਤੇ ਟੂਰਿਜ਼ਮ ਦੇ ਪ੍ਰਸਾਰ ਦਾ ਹੈ ਸਦਗੁਰੂ ਬਾਰੇ ਇਕ ਬਹੁਤ ਹੀ ਦਿਲਚਸਪ ਅਤੇ ਅਣਜਾਣ ਤੱਥ ਤੋਂ ਜਾਣੂ ਕਰਵਾਉਂਦੇ ਹੋਏ ਸ਼੍ਰੀ ਅਜੈ ਨੇ ਦਰਸ਼ਕਾਂ ਨੂੰ ਦੱਸਿਆ ਕਿ ਸਦਗੁਰੂ ਆਪ ਇਕ ਹੈਲੀਕੌਪਟਰ ਦੇ ਪਾਇਲਟ ਹਨ ਅਤੇ ਹਵਾਬਾਜ਼ੀ ਪਰਿਵਾਰ ਨਾਲ ਸਬੰਧਿਤ ਹਨ ਉਨ੍ਹਾਂ ਸਦਗੁਰੂ ਨੂੰ ਪੁੱਛਿਆ ਕਿ ਉਹ ਕਿਵੇਂ ਉਡਾਨ ਦੇ ਆਪਣੇ ਜਨੂੰਨ ਨੂੰ ਜਾਰੀ ਰੱਖ ਰਹੇ ਹਨ ਅਤੇ ਉਹ ਭਾਰਤ ਦੀਆਂ ਕਿਹੜੀਆਂ-ਕਿਹੜੀਆਂ ਸ਼ਾਨਦਾਰ ਥਾਵਾਂ ਉੱਤੇ ਹੋ ਕੇ ਆਏ ਅਤੇ ਲੋਕਾਂ ਨੂੰ ਉਥੇ ਜਾਣ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਸਦਗੁਰੂ ਨੇ ਇਸ ਉੱਤੇ ਜਵਾਬ ਦਿੱਤਾ ਕਿ ਉਡਾਨ ਦਾ ਜਨੂੰਨ ਉਨ੍ਹਾਂ ਦੇ ਅੰਦਰ ਛੋਟੀ ਉਮਰ ਵਿੱਚ ਹੀ ਪੈਦਾ ਹੋ ਗਿਆ ਸੀ ਅਤੇ ਇਕ ਵਾਰੀ ਉਨ੍ਹਾਂ ਨੇ ਇੱਕ ਹੈਂਗ-ਗਲਾਈਡਰ ਵੀ ਆਪ ਬਣਾਇਆ ਸੀ

 

ਉਨ੍ਹਾਂ ਦੱਸਿਆ ਕਿ ਪੰਛੀਆਂ ਪ੍ਰਤੀ ਉਨ੍ਹਾਂ ਦੀ ਖਿੱਚ ਕਾਰਨ ਹੀ ਉਨ੍ਹਾਂ ਵਿੱਚ ਉਡਾਨ ਭਰਨ ਦੀ ਇੱਛਾ ਜਾਗਰਤ ਹੋਈ ਸਦਗੁਰੂ ਦਾ ਵਿਚਾਰ ਸੀ ਕਿ ਭਾਰਤ ਨੂੰ ਹੈਲੀਕੌਪਟਰਾਂ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ਤਾਕਿ ਭਾਰਤ ਦੇ ਵਿਭਿੰਨ ਇਲਾਕੇ ਜਿਵੇਂ ਕਿ ਪੱਛਮੀ ਘਾਟ, ਹਿਮਾਲਿਆ, ਉੱਤਰ ਪੂਰਬ ਆਦਿ ਤੱਕ ਵਧੇਰੇ ਸੈਲਾਨੀਆਂ ਦੀ ਪਹੁੰਚ ਹੋ ਸਕੇ ਉਨ੍ਹਾਂ ਸੁਝਾਅ ਦਿੱਤਾ ਕਿ ਜੇ ਕਿਸੇ ਦੀ ਟੂਰਿਜ਼ਮ ਵਿੱਚ ਦਿਲਚਸਪੀ ਹੈ ਤਾਂ ਉਸ ਵਿਅਕਤੀ ਨੂੰ ਹਿਮਾਲੀਅਨ ਅਤੇ ਪੱਛਮੀ ਘਾਟ ਖੇਤਰਾਂ ਦਾ ਲਾਜ਼ਮੀ ਤੌਰ ਤੇ ਦੌਰਾ ਕਰਨਾ ਚਾਹੀਦਾ ਹੈ ਅਤੇ ਜੇ ਕੋਈ ਰੂਹਾਨੀ ਜਾਗਰਤੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਕੋਲ ਜਾਣ ਲਈ ਬਹੁ-ਪੱਖੀ ਰੂਹਾਨੀ ਟਿਕਾਣੇ ਹੋ ਸਕਦੇ ਹਨ, ਜੋ ਕਿ ਦੁਨੀਆ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੇ ਟੂਰਿਜ਼ਮ ਦੀ ਵਰਤੋਂ ਉਸ ਦੇ ਸਹੀ ਅਰਥਾਂ ਵਿੱਚ ਹੋਣੀ ਚਾਹੀਦੀ ਹੈ, ਇਸ ਚੀਜ਼ ਵਿੱਚ ਦੂਰਦਰਸ਼ੀ ਯਕੀਨ ਰੱਖਦੇ ਹਨ

 

ਅੱਗੇ ਵਧਦੇ ਹੋਏ ਸੁਸ਼੍ਰੀ ਰੰਜੂ ਅਲੈਕਸ, ਮੀਤ ਪ੍ਰਧਾਨ (ਮਾਰਕਿਟਿੰਗ) ਮੈਰੀਓਟ ਨੇ ਸੈਸ਼ਨ ਦੇ ਅਗਲੇ ਹਿੱਸੇ ਵਿੱਚ ਪ੍ਰਵੇਸ਼ ਕੀਤਾ ਅਤੇ ਦੱਸਿਆ ਕਿ ਭਾਰਤੀ ਸੱਭਿਆਚਾਰ ਵਿੱਚ ਮਹਿਲਾਵਾਂ ਨੂੰ ਕਿਵੇਂ ਧਿਆਨ ਪ੍ਰਦਾਨ ਕਰਨ ਵਾਲੀਆਂ ਅਤੇ ਪਰਿਵਾਰ ਵਿੱਚ ਨਿੱਘ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਤੱਥ ਨੂੰ ਸਾਹਮਣੇ ਰੱਖਦੇ ਹੋਏ ਕਿ ਔਰਤਾਂ ਨੂੰ ਕੁਦਰਤੀ ਤੌਰ ਤੇ ਮੇਜ਼ਬਾਨੀ ਕਰਨ ਦਾ ਆਸ਼ੀਰਵਾਦ ਮਿਲਿਆ ਹੁੰਦਾ ਹੈ ਅਜਿਹੀ ਮਾਣ ਭਰੀ ਧਾਰਨਾ ਦੇ ਬਾਵਜੂਦ ਕੰਮਕਾਜੀ ਫੋਰਸ ਵਿੱਚ ਭਾਰਤੀ ਮਹਿਲਾਵਾਂ ਦੀ ਗਿਣਤੀ ਮੇਜ਼ਬਾਨੀ ਉਦਯੋਗ ਵਿੱਚ ਸਿਰਫ 12 ਫੀਸਦੀ ਹੀ ਹੈ ਸੁਸ਼੍ਰੀ ਰੰਜੂ ਨੇ ਸਦਗੁਰੂ ਨੂੰ ਪੁੱਛਿਆ ਕਿ ਉਨ੍ਹਾਂ ਦਾ ਕੀ ਵਿਚਾਰ ਹੈ ਕਿ ਅਸੀਂ ਇਸ ਸੰਕਟ ਨਾਲ ਕਿਵੇਂ ਨਜਿੱਠ ਸਕਦੇ ਹਾਂ ਅਤੇ ਇਸ ਅਵਿਸ਼ਵਾਸੀ ਭਾਰਤ ਦੇ ਇਸ ਉਦਯੋਗ ਵਿੱਚ ਔਰਤਾਂ ਦੀ ਗਿਣਤੀ ਵਿੱਚ ਕਿਵੇਂ ਪ੍ਰਤੀਭਾਗੀਆਂ ਅਤੇ ਯਾਤਰੀਆਂ ਵਜੋਂ ਵਾਧਾ ਕਰ ਸਕਦੇ ਹਾਂ 

 

ਸਦਗੁਰੂ ਨੇ ਇਸ ਪ੍ਰਸ਼ਨ ਦਾ ਜਵਾਬ ਇਹ ਕਹਿੰਦੇ ਹੋਏ ਦਿੱਤਾ ਕਿ ਮੇਜ਼ਬਾਨੀ ਉਦਯੋਗ ਵਿੱਚ ਮਹਿਲਾਵਾਂ ਦੇ ਕੰਮਕਾਜ ਦੇ ਪ੍ਰਤੀਸ਼ਤ ਵਿੱਚ ਵਾਧਾ ਕਰਨ ਲਈ ਕਈ ਸੱਭਿਆਚਾਰਕ ਅਤੇ ਆਰਥਿਕ ਤਬਦੀਲੀਆਂ ਲਿਆਉਣ, ਪਰਿਵਾਰਕ ਸਥਿਤੀਆਂ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਇਹ ਵੀ ਦੇਖਣ ਦੀ ਲੋੜ ਹੈ ਕਿ ਅਸੀਂ ਬੱਚੇ ਦੇ ਪੈਦਾ ਹੋਣ ਨੂੰ ਕਿਵੇਂ ਮਨਾਉਂਦੇ ਹਾਂ ਆਦਿ ਇਹ ਸਾਡੇ ਸੱਭਿਆਚਾਰ ਵਿੱਚ ਡੂੰਘਾਈ ਨਾਲ ਸ਼ਾਮਿਲ ਹੈ ਅਤੇ ਇਸ ਵਿੱਚ ਤਬਦੀਲੀ ਲਈ ਕਾਫੀ ਲੰਬਾ ਸਮਾਂ ਲੱਗ ਸਕਦਾ ਹੈ ਪਰ ਯਕੀਨੀ ਤੌਰ ਤੇ ਸਮੇਂ ਦੇ ਨਾਲ ਨਾਲ ਤਬਦੀਲੀਆਂ ਹੋ ਰਹੀਆਂ ਹਨ ਅਤੇ ਆਸ ਹੈ ਕਿ ਨੇੜ ਭਵਿੱਖ ਵਿੱਚ ਪ੍ਰਤੀਸ਼ਤ ਵਿੱਚ ਇਹ ਵਾਧਾ ਜ਼ਰੂਰ ਨਜ਼ਰ ਆਵੇਗਾ

 

ਅਗਲਾ ਮੁੱਦਾ ਵਿਚਾਰ ਲਈ ਸ਼੍ਰੀ ਰਿਤੇਸ਼ ਅਗਰਵਾਲ, ਬਾਨੀ ਅਤੇ ਗਰੁੱਪ ਸੀਈਓ, ਓਵਾਈ ਦੁਆਰਾ ਰੱਖਿਆ ਗਿਆ ਅਤੇ ਇਹ ਮੁੱਦਾ ਭਾਰਤ ਵਿੱਚ ਗ੍ਰਾਮੀਣ ਟੂਰਿਜ਼ਮ ਅਤੇ ਉਸ ਦੇ ਪ੍ਰਭਾਵ ਬਾਰੇ ਸੀ ਉਨ੍ਹਾਂ ਕਿਹਾ ਕਿ ਪਿੰਡ ਭਾਰਤ ਦਾ ਦਿਲ ਹਨ ਅਤੇ ਸਾਨੂੰ ਆਪਣੀਆਂ ਪਾਠ ਪੁਸਤਕਾਂ ਤੋਂ ਪਤਾ ਲੱਗਾ ਹੈ ਕਿ ਖੇਤੀ, ਫਾਰਮਿੰਗ ਅਤੇ ਪਿੰਡ ਸਾਡੇ ਦੇਸ਼ ਦਾ ਦਿਲ ਅਤੇ ਰੂਹ ਹਨ ਮੌਜੂਦਾ ਸਥਿਤੀ ਅਤੇ ਮਹਾਂਮਾਰੀ ਨੇ ਇਹ ਸਾਡੇ ਲਈ ਸੰਭਵ ਬਣਾਇਆ ਹੈ ਕਿ ਦੇਸ਼ ਦੇ ਗ੍ਰਾਮੀਣ ਖਜ਼ਾਨੇ ਦੀ ਕੀਮਤ ਨੂੰ ਸਮਝਿਆ ਜਾਵੇ ਅਤੇ ਦੇਖੋ ਅਪਨੇ ਦੇਸ਼ ਵੱਲ ਇਕ ਵਿਸ਼ਾਲ ਕਦਮ ਚੁੱਕਿਆ ਜਾਵੇ ਭਾਵ ਆਪਣੇ ਦੇਸ਼ ਨੂੰ ਦੇਖਿਆ ਜਾਵੇ ਉਨ੍ਹਾਂ ਨੇ ਸਦਗੁਰੂ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਅਸੀਂ ਇੱਕ ਟਿਕਾਊ ਟੂਰਿਜ਼ਮ ਅੰਦੋਲਨ ਚਲਾ ਕੇ ਕਿਸਾਨਾਂ ਅਤੇ ਸੈਲਾਨੀਆਂ ਲਈ ਮੌਕੇ ਪੈਦਾ ਕਰ ਸਕਦੇ ਹਾਂ ਕਿ ਉਹ ਜਾ ਕੇ ਸਥਾਨਕ ਪਿੰਡਾਂ ਨੂੰ ਦੇਖਣ ਅਤੇ ਅਜਿਹੀਆਂ ਥਾਵਾਂ ਲਈ ਇਕ ਟੂਰਿਜ਼ਮ ਅੰਦੋਲਨ ਨੂੰ ਪ੍ਰੇਰਤ ਕਰਨ ਅਤੇ ਨਾਲ ਹੀ ਅਜਿਹੀਆਂ ਥਾਵਾਂ ਦੀ ਪਹਿਚਾਣ ਅਤੇ ਸੁੰਦਰਤਾ ਦੀ ਰਾਖੀ ਕਰਨ

 

ਇਸ ਉੱਤੇ ਸਦਗੁਰੂ ਨੇ ਹੁੰਗਾਰਾ ਭਰਦੇ ਹੋਏ ਇੱਕ ਬਹੁਤ ਹੀ ਉਸਾਰੂ ਵਿਚਾਰ ਪੇਸ਼ ਕੀਤਾ ਜਿਸ ਉੱਤੇ ਕਿ ਉਹ ਆਪ ਵੀ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਸੁਝਾਅ ਦਿੱਤਾ ਕਿ ਖਾਸ ਖੇਤਰ ਵਿੱਚ ਕਲਸਟਰ ਵਿਕਸਤ ਕੀਤੇ ਜਾ ਸਕਦੇ ਹਨ ਤਾਕਿ ਉਨ੍ਹਾਂ ਉੱਤੇ ਆਸਾਨੀ ਨਾਲ ਕੰਟਰੋਲ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਜਿਹਾ ਨਸਲੀ ਗਰੁੱਪਾਂ, ਕਿਸਾਨਾਂ ਅਤੇ ਗ੍ਰਾਮੀਣਾਂ ਦੇ ਭਰੋਸੇਯੋਗ ਵਤੀਰੇ ਨਾਲ ਹੀ ਸੰਭਵ ਹੋ ਸਕਦਾ ਹੈ ਨੁਕਸਾਂ ਨੂੰ, ਅਜਿਹੇ ਕਈ ਕਲਸਟਰਜ਼ ਕਾਇਮ ਕਰਕੇ ਜਿਨ੍ਹਾਂ ਵਿੱਚ ਦਿਲਚਸਪ ਸੱਭਿਆਚਾਰਕ ਵਿਸ਼ੇਸ਼ਤਾਵਾਂ ਹੋਣ, ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਅਜਿਹੇ ਕਦਮ ਅਧਿਕਾਰੀਆਂ ਅਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਵਾਲੇ ਟੂਰਿਜ਼ਮ ਦਾ ਝੰਡਾ ਬੁਲੰਦ ਕਰਨ ਵਿੱਚ ਅਤੇ ਟੂਰਿਜ਼ਮ ਨੂੰ ਜ਼ਿੰਮੇਵਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ

 

ਸ਼੍ਰੀ ਰਨਵੀਰ ਬਰਾੜ ਉੱਘੇ ਸ਼ੈੱਫ, ਜੋ ਕਿ ਇਸ ਸੈਸ਼ਨ ਦੇ ਇੱਕ ਹੋਰ ਪੈਨਲਿਸਟ ਹਨ, ਜਾਣਨਾ ਚਾਹੁੰਦੇ ਸਨ ਕਿ ਭਾਰਤੀ ਰਸੋਈ ਅਤੇ ਪੱਛਮੀ ਰਸੋਈ ਵਿੱਚਲੇ ਅਜਿਹੇ ਪਾੜੇ ਨੂੰ ਕਿਵੇਂ ਭਰਿਆ ਜਾ ਸਕਦਾ ਹੈ, ਇਸ ਤੱਥ ਨੂੰ ਧਿਆਨ ਵਿੱਚ ਰੱਖ ਕੇ ਕਿ ਭਾਰਤੀ ਖਾਣਾ ਵਧੇਰੇ ਸਵਾਦ ਅਤੇ ਪੌਸ਼ਟਿਕਤਾ ਲਈ ਜਾਣਿਆ ਜਾਂਦਾ ਹੈ ਜਦਕਿ ਆਧੁਨਿਕ ਪੱਛਮੀ ਖਾਣਾ ਵਧੇਰੇ ਵਿਗਿਆਨ ਅਤੇ ਸਿਹਤ ਲਾਭਾਂ ਉੱਤੇ ਆਧਾਰਤ ਹੁੰਦਾ ਹੈ

 

ਸਦਗੁਰੂ ਨੇ ਇਸ ਸਵਾਲ ਦਾ ਜਵਾਬ ਦੇਂਦੇ ਹੋਏ ਆਪਣੇ ਨਿਜੀ ਅਨੁਭਵਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਖਾਣੇ ਦੀ ਆਦਤ ਪਾ ਕੇ ਅਤੇ ਲੋਕਾਂ ਨੂੰ ਤਾਜ਼ੇ ਖਾਣੇ ਦੀ ਅਹਿਮੀਅਤ ਬਾਰੇ ਸਮਝਾ ਕੇ ਦੇਸੀ ਅਤੇ ਪੱਛਮੀ ਖਾਣਿਆਂ ਦਰਮਿਆਨ ਜੋ ਪਾੜਾ ਹੈ ਉਹ ਭਰਿਆ ਜਾ ਸਕਦਾ ਹੈ ਇਸ ਨੂੰ ਬਹੁਤ ਵਧੇਰੇ ਸਹੀ ਢੰਗ ਨਾਲ ਸਮਝਾਉਣ ਨਾਲ ਗੈਰ-ਭਾਰਤੀ ਲੋਕ ਭਾਰਤੀ ਖਾਣੇ ਨੂੰ ਉਸੇ ਢੰਗ ਨਾਲ ਸਮਝਣ ਲੱਗਣਗੇ ਜਿਸ ਨਾਲ ਅਸੀਂ ਸਮਝਦੇ ਹਾਂ

 

ਅੰਤ ਵਿੱਚ ਸੁਸ਼੍ਰੀ ਅਨੀਤਾ ਡੋਂਗਰੇ, ਫੈਸ਼ਨ ਡਿਜ਼ਾਈਨਰ ਨੇ ਅੱਜ ਦੇ ਦਿਨ ਦੇ ਸਭ ਤੋਂ ਅਹਿਮ ਅਤੇ ਨਾਜ਼ੁਕ ਵਿਸ਼ੇ ਉੱਤੇ ਰੋਸ਼ਨੀ ਪਾਈ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਉਨ੍ਹਾਂ ਰੁਝਾਨਾਂ ਅਨੁਸਾਰ ਚਲਣ ਦੀ ਲੋੜ ਹੈ ਅਤੇ ਇਸ ਦੇ ਲਈ ਯੋਗ ਨੂੰ ਅਪਣਾਉਣ ਦੀ ਲੋੜ ਹੈ ਪਰ ਸਾਨੂੰ ਯੋਗ ਨੂੰ ਇਸ ਹਿਸਾਬ ਨਾਲ ਲੈਣ ਦੀ ਲੋੜ ਹੈ ਕਿ ਉਹ ਕਿਵੇਂ ਸਾਡੇ ਮਨ ਅਤੇ ਤਨ ਨੂੰ ਪ੍ਰਭਾਵਿਤ ਕਰਦਾ ਹੈ ਬਜਾਏ ਇਸ ਦੇ ਕਿ ਉਹ ਕਿਵੇਂ ਸਾਨੂੰ ਦੁਨੀਆ ਸਾਹਮਣੇ ਦਰਸਾਉਂਦਾ ਹੈ

 

ਸਦਗੁਰੂ ਨੇ ਇਸ ਬਿਆਨ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਅੱਜ ਕਈ ਨੌਜਵਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਉਨ੍ਹਾਂ ਕਿਹਾ ਕਿ ਇਹ ਸਾਡੀ ਵਿੱਦਿਅਕ ਪ੍ਰਣਾਲੀ ਦੀ ਦੇਣ ਹੈ ਜਿਸ ਵਿੱਚ ਬੁਨਿਆਦੀ ਸਿਧਾਂਤਾਂ ਦੀ ਕਮੀ ਹੈ ਕਿ ਆਪਣੇ ਵਿਚਾਰਾਂ ਅਤੇ ਸਾਡੇ ਆਪਣੇ ਦਿਮਾਗ ਦੇ ਰਸਾਇਣਕ ਪ੍ਰਤੀਕਰਮਾਂ ਦਾ ਕਿਵੇਂ ਪ੍ਰਬੰਧਨ ਕੀਤਾ ਜਾਵੇ ਯੋਗਿਕ ਸਿਸਟਮ ਵਿੱਚ ਇਕ ਵਿਸ਼ਾਲ ਪ੍ਰਬੰਧ ਹੁੰਦਾ ਹੈ ਜੋ ਕਿ ਸਾਡੇ ਤਨ ਅਤੇ ਮਨ ਵਿੱਚ ਸਹੀ ਤਾਲਮੇਲ ਪੈਦਾ ਕਰਦਾ ਹੈ ਯੋਗ ਇਕ ਆਨੰਦਿਤ ਰਸਾਇਣ ਹਾਸਲ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਸਾਡੀ ਬਾਹਰੀ ਸਥਿਤੀ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਜੋ ਕਿ ਆਮ ਤੌਰ ਤੇ ਵਿੱਚਲਿਤ ਰਹਿੰਦੀ ਹੈ ਜਦੋਂ ਕਿਸੇ ਨੂੰ ਕਿਸੇ ਦੁੱਖ ਦਾ ਡਰ ਨਹੀਂ ਹੁੰਦਾ ਤਾਂ ਹੀ ਉਹ ਜੀਵਨ ਦੀ ਪੂਰੀ ਡੂੰਘਾਈ ਅਤੇ ਆਯਾਮਾਂ ਨਾਲ ਉਸ ਨੂੰ ਗੁਜ਼ਾਰ ਸਕਦਾ ਹੈ ਜੇ ਤੁਸੀਂ ਮਨੁੱਖੀ ਪ੍ਰਤਿਭਾ ਨੂੰ ਫੈਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁੱਖ ਦਾ ਡਰ ਨਹੀਂ ਹੋਣਾ ਚਾਹੀਦਾ

 

ਇਹ ਸੈਸ਼ਨ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੇ ਸਦਗੁਰੂ ਪ੍ਰਤੀ ਧੰਨਵਾਦ ਮਤੇ ਨਾਲ ਸਮਾਪਤ ਹੋਇਆ ਜਿਨ੍ਹਾਂ ਨੇ ਕਿ ਆਪਣੀ ਸਿਆਣਪ ਅਤੇ ਗਿਆਨ ਅੱਜ ਦੇ ਸੈਸ਼ਨ ਵਿੱਚ ਸਾਂਝੇ ਕੀਤੇ

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ 14 ਅਪ੍ਰੈਲ 2020 ਨੂੰ ਸ਼ੁਰੂ ਕੀਤੀ ਗਈ ਅਤੇ ਹੁਣ ਤੱਕ ਇਸ ਦੇ 34 ਸੈਸ਼ਨ ਆਯੋਜਿਤ ਕੀਤੇ ਗਏ ਹਨ, ਜੋ ਵਿਭਿੰਨ ਸੈਰ-ਸਪਾਟਾ ਉਤਪਾਦਾਂ ਅਤੇ ਅਨੁਭਵਾਂ ਨੂੰ ਪ੍ਰਦਰਸ਼ਤ ਕਰਦੇ ਹਨ ਜੋ ਭਾਰਤ ਦੇਸ਼ ਭਰ ਵਿੱਚ ਪੇਸ਼ ਕਰਦਾ ਹੈ ਇਸ  ਵੈਬੀਨਾਰ ਦਾ ਸਿੱਧਾ ਪ੍ਰਸਾਰਣ ਮਾਈਗੌਵ ਇੰਡੀ ਦੇ ਯੂਟਿਊਬ ਚੈਨਲ ਅਤੇ ਇਸ ਦੇ ਫੀਡਜ਼ ਇਨਕ੍ਰੈਡੀਬਲ ਇੰਡੀਆ ਸਮੇਤ ਕਈ ਸੋਸ਼ਲ ਮੀਡੀਆ ਹੈਂਡਲ ਦੁਆਰਾ ਪੇਸ਼ ਕੀਤੇ ਗਏ ਵੈਬੀਨਾਰ ਨੂੰ ਮਾਈਗੌਵ ਇੰਡੀਆ ਯੂਟਿਊਬ ਚੈਨਲ 'ਤੇ 6100, ਇਨਕ੍ਰੈਡੀਬਲ ਇੰਡੀਆ ਦੇ ਯੂਟਿਊਬ ਚੈਨਲ' ਤੇ 1100 ਅਤੇ ਫਲਾਈਸਪਾਈਜੈੱਟ ਡਾਟ ਕਾਮ 'ਤੇ 4300 ਲੋਕਾਂ ਨੇ ਦੇਖਿਆ

 

ਨੈਸ਼ਨਲ ਈ-ਗਵਰਨੈਂਸ ਡਵੀਜ਼ਨ (ਐੱਨਈਜੀਡੀ) ਜਿਸ ਨੂੰ ਕਿ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ, ਮੰਤਰਾਲੇ ਦੀ ਦੇਖੋ ਅਪਨਾ ਦੇਸ਼ ਵੈਬੀਨਾਰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਦੇ ਲਈ ਇੱਕ ਪੇਸ਼ੇਵਰ ਟੀਮ ਦੁਆਰਾ ਸਿੱਧੇ ਤੌਰ ਤੇ ਤਕਨੀਕੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਨਾਗਰਿਕ ਪ੍ਰਭਾਵੀ ਢੰਗ ਨਾਲ ਸਾਰੇ ਪ੍ਰਤੀਭਾਗੀਆਂ ਨਾਲ ਡਿਜੀਟਲ ਅਨੁਭਵ ਪਲੈਟਫਾਰਮ ਦੀ ਮਦਦ ਨਾਲ ਜੁੜੇ ਰਹਿਣ

 

ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/ ਉੱਤੇ ਉਪਲੱਬਧ ਹਨ ਅਤੇ ਨਾਲ ਹੀ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਦੇਖੇ ਜਾ ਸਕਦੇ ਹਨ

 

 

******

 

 

ਐੱਨਬੀ/ਏਕੇਜੇ/ਓਏ



(Release ID: 1633443) Visitor Counter : 196