ਸੈਰ ਸਪਾਟਾ ਮੰਤਰਾਲਾ

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ‘ਭਾਰਤ ਯੋਗ ਮੰਜ਼ਿਲ ਦੇ ਰੂਪ ਵਿੱਚ’ ਸਿਰਲੇਖ ਹੇਠ 35ਵਾਂ ਵੈਬੀਨਾਰ ਕਰਵਾਇਆ

Posted On: 22 JUN 2020 3:22PM by PIB Chandigarh

ਸਾਡੇ ਦੇਸ਼ ਦੇ ਸਿਹਤ ਵਿਗਿਆਨ ਦੇ ਪ੍ਰਾਚੀਨ ਸਰੂਪ-ਯੋਗ ਅਤੇ ਇਸ ਦੀਆਂ ਟੂਰਿਜ਼ਮ ਉਤਪਾਦ ਦੇ ਰੂਪ ਵਿੱਚ ਸੰਭਾਵਨਾਵਾਂ ਬਾਰੇ ਲਾਭਕਾਰੀ ਜਾਣਕਾਰੀ ਪ੍ਰਦਾਨ ਕਰਨ ਲਈ ਟੂਰਿਜ਼ਮ ਮੰਤਰਾਲੇ ਨੇ ਦੋਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ਭਾਰਤ ਯੋਗ ਮੰਜ਼ਿਲ ਦੇ ਰੂਪ ਵਿੱਚਸਿਰਲੇਖ ਹੈਠ ਵੈਬੀਨਾਰ ਕਰਵਾਇਆਅੰਤਰਰਾਸ਼ਟਰੀ ਯੋਗ ਦਿਵਸ ਤੇ ਵੈਬੀਨਾਰ ਨੇ ਮੌਜੂਦਾ ਸਥਿਤੀ ਤੇ ਰੋਸ਼ਨੀ ਪਾਈ ਅਤੇ ਭਾਰਤ ਵਿੱਚ ਵਿਆਪਕ ਅਧਾਰ ਅਤੇ ਟੂਰਿਜ਼ਮ ਦੇ ਪੱਧਰ ਤੇ ਇਸਦਾ ਲਾਭ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਬਾਰੇ ਦੱਸਿਆ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤਤਹਿਤ ਭਾਰਤ ਦੀ ਖੁਸ਼ਹਾਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।

 

21 ਜੂਨ, 2020 ਨੂੰ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ 35ਵਾਂ ਸੈਸ਼ਨ ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀ), ਟੂਰਿਜ਼ਮ ਮੰਤਰਾਲਾ ਸੁਸ਼੍ਰੀ ਰੁਪਿੰਦਰ ਬਰਾੜ ਦੁਆਰਾ ਸੰਚਾਲਿਤ ਕੀਤਾ ਗਿਆ ਅਤੇ ਗ੍ਰੀਨਵੇ (ਇੱਕ ਸਮਾਜਿਕ ਪ੍ਰਭਾਵ ਵਾਲੀ ਕੰਪਨੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੱਧ ਪ੍ਰਦੇਸ਼ ਵਿੱਚ ਵਾਤਾਵਰਣ ਪੱਖੀ ਰਿਜ਼ੋਰਟ ਮਾਹੂਆ ਵਨ ਦੇ ਸੰਸਥਾਪਕ ਸ਼੍ਰੀ ਅਚਲ ਮਹਿਰਾ ਨੇ ਇਸ ਨੂੰ ਪੇਸ਼ ਕੀਤਾ।

 

ਇੱਕ ਯੋਗ ਅਧਿਆਪਕ ਦੇ ਰੂਪ ਵਿੱਚ ਅਚਲ ਮੁੰਬਈ ਵਿੱਚ ਨਿਯਮਿਤ ਰੂਪ ਨਾਲ ਅਧਿਆਪਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਅਤੇ ਪੈਰਿਸ ਵਿੱਚ ਅੰਤਰਰਾਸ਼ਟਰੀ ਯੋਗ ਮਹਾਉਤਸਵ ਵਿੱਚ ਵੀ ਪੜ੍ਹਇਆ ਹੈ, ਇਸ ਦੇ ਇਲਾਵਾ ਪੇਂਚ ਵਿੱਚ ਆਪਣੇ ਰਿਜ਼ੌਰਟ ਵਿੱਚ ਨਿਯਮਿਤ ਯੋਗ ਰਿਟਰੀਟ ਕਰਵਾਈ।

 

ਸਪੀਕਰ ਸ਼੍ਰੀ ਅਚਲ ਮਹਿਰਾ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਜਲਾਸ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਆਪਣੇ ਸੰਯੁਕਤ ਰਾਸ਼ਟਰ ਦੇ ਸੰਬੋਧਨ ਵਿੱਚ 21 ਜੂਨ ਦੀ ਤਾਰੀਖ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦੇਣ ਅਤੇ ਮਨਾਉਣ ਦਾ ਸੁਝਾਅ ਦਿੱਤਾ ਕਿਉਂਕਿ ਇਹ ਉੱਤਰੀ ਗੋਲਾਰਧ ਦਾ ਸਾਲ ਤੋਂ ਸਭ ਤੋਂ ਲੰਬਾ ਦਿਨ ਹੈ ਅਤੇ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਹ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ।

 

ਇਸ ਲਈ ਯੋਗ ਦਾ ਪਹਿਲਾ ਅੰਤਰ ਰਾਸ਼ਟਰੀ ਦਿਵਸ 21 ਜੂਨ, 2015 ਨੂੰ ਮਨਾਇਆ ਗਿਆ ਅਤੇ ਉਦੋਂ ਤੋਂ ਸਾਡੀ ਪ੍ਰਾਚੀਨ ਅਤੇ ਪੁਰਖੀ ਦਾਤ- ਯੋਗ ਨੇ ਵਿਸ਼ਵਵਿਆਪੀ ਮਾਨਤਾ ਦਾ ਦਾਅਵਾ ਪੇਸ਼ ਕੀਤਾ ਹੈ। ਇਸ ਸਾਲ ਮਹਾਮਾਰੀ ਦੇ ਪ੍ਰਤੀਕੂਲ ਪ੍ਰਭਾਵ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਘਰ ਤੇ ਯੋਗ , ਪਰਿਵਾਰ ਨਾਲ ਯੋਗਹੈ।

 

ਅਚਲ ਅਨੁਸਾਰ, ਯੋਗ ਕੇਵਲ ਇੱਕ ਸਰੀਰਿਕ ਕਸਰਤ ਨਹੀਂ ਹੈ, ਇਹ ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਹੈ ਜੋ ਮਨੁੱਖ ਦੀਆਂ ਪੂਰਨ ਸੰਭਾਵਨਾਵਾਂ ਨੂੰ ਜਗਾਉਂਦਾ ਹੈ। ਯੋਗ ਦੇ ਚਾਰ ਪਹਿਲੂ ਹੁੰਦੇ ਹਨ ਜੋ ਹਨ ਸਰੀਰਿਕ, ਮਾਨਸਿਕ, ਭਾਵਨਾਤਮਕ ਅਤੇ ਰੁਹਾਨੀ। ਯੋਗ ਦੇ ਸਰੀਰਿਕ ਪਹਿਲੂ ਬਾਰੇ ਕੁਝ ਗਲਤ ਧਾਰਨਾਵਾਂ ਹਨ ਕਿ ਇਹ ਇਕ ਬਹੁਤ ਹੀ ਕੋਮਲ ਅਭਿਆਸ ਹੈ ਅਤੇ ਇਹ ਸਰੀਰ ਦੇ ਭਾਰ ਨੂੰ ਘਟਾਉਣ ਅਤੇ ਇਸ ਨੂੰ ਅਕਾਰ ਵਿਚ ਰੱਖਣ ਵਿਚ ਸਹਾਇਤਾ ਨਹੀਂ ਕਰ ਸਕਦਾ। ਸ਼੍ਰੀ ਅਚਲ ਦੁਆਰਾ ਇਨ੍ਹਾਂ ਭਰਮਾਂ ਨੂੰ ਦੂਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਯੋਗ ਤੁਹਾਡੇ ਸਰੀਰ ਦੇ ਤਿੰਨ ਪਹਿਲੂਆਂ-ਸ਼ਕਤੀ, ਸੰਤੁਲਨ ਅਤੇ ਸਬਰ ਦਾ ਟੈਸਟ ਲੈਂਦਾ ਹੈ। ਸੂਰਿਆ ਨਮਸਕਾਰ ਦੇ ਇੱਕ ਸੈਸ਼ਨ ਵਿੱਚ ਇੱਕ ਘੰਟੇ ਵਿੱਚ ਤੁਸੀਂ ਆਪਣੇ ਸਰੀਰ ਦਾ ਵਜ਼ਨ 300 ਗ੍ਰਾਮ ਘੱਟ ਕਰ ਸਕਦੇ ਹੋ। ਯੋਗ ਅਭਿਆਸ ਦਾ ਅੰਤਮ ਉਦੇਸ਼ ਊਰਜਾ ਦੇ ਪੱਧਰ ਨੂੰ ਵਧਾਉਣਾ ਹੈ। ਉਦਾਹਰਣ ਲਈ, ਸੁੰਗੜਨ ਅਤੇ ਚੌੜਾਈ ਦੇ ਵਿਸਥਾਰ ਰਾਹੀਂ ਕੀਤੇ ਅਨੂਲੋਮ-ਵਿਲੋਮ ਨਾਲ ਫੇਫੜਿਆਂ ਦੀ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ।

 

ਊਰਜਾ ਦੇ ਪੱਧਰ ਨੂੰ ਵਧਾਉਣ ਤੋਂ ਇਲਾਵਾ, ਯੋਗ ਅਭਿਆਸਾਂ ਅਤੇ ਆਸਨ ਮਨ ਨੂੰ ਸ਼ਾਂਤ ਕਰਨ ਅਤੇ ਸ਼ਾਂਤ ਰੱਖਣ ਵਿਚ ਵੀ ਸਹਾਇਤਾ ਕਰਦੇ ਹਨ। ਭਾਰਤ ਵਿੱਚ ਪਤੰਜਲੀ ਜਿਹੇ ਯੋਗ ਦੇ ਮਹਾਨ ਰਹੱਸ ਹਨ ਜੋ ਮਨ ਨੂੰ ਅਰਾਮ ਅਤੇ ਸ਼ਾਂਤ ਰੱਖਣ ਲਈ ਕੁਝ ਯੋਗ ਸੂਤਰ ਦੱਸਦੇ ਹਨ ਜਿਵੇਂ ਕਿ ਸਟਰਸੁਖਮ ਆਸਨ’ (Stirsukham Asana) ਜਿਸਦਾ ਅਰਥ ਹੈ ਕਿ ਮਨ ਨੂੰ ਸ਼ਾਂਤ ਕਰਨ ਲਈ ਲੰਬੇ ਸਮੇਂ ਲਈ ਸਰੀਰ ਦੀ ਮੁਦਰਾ ਵਿੱਚ ਸ਼ਾਂਤੀ। ਇਸਦੇ ਪਿੱਛੇ ਵਿਗਿਆਨਕ ਸਿਧਾਂਤ ਕੰਮ ਕਰਦਾ ਹੈ ਕਿ ਜੋ ਵੀ ਸਰੀਰ ਨਾਲ ਹੁੰਦਾ ਹੈ, ਉਹ ਮਨ ਨਾਲ ਵੀ ਹੁੰਦਾ ਹੈ। ਜੇ ਸਰੀਰ ਸ਼ਾਂਤ ਰਹੇਗਾ ਤਾਂ ਮਨ ਵੀ ਸ਼ਾਂਤ ਹੋ ਜਾਵੇਗਾ। ਇਕ ਹੋਰ ਹੈ ਅਨੰਤ ਸੰਪਤਿ ਬ੍ਰਹਮਾਜਿਸ ਦਾ ਭਾਵ ਹੈ ਤੁਹਾਡੇ ਹਉਮੈ ਨੂੰ ਖਤਮ ਕਰਨਾ। ਇਹ ਦੱਸਦਾ ਹੈ ਕਿ ਯੋਗ ਦੀਆਂ ਸਰੀਰਿਕ ਸੀਮਾਵਾਂ ਨਹੀਂ ਹਨ, ਇਸਦੀ ਬਜਾਏ ਇੱਕ ਨਿਸ਼ਚਿਤ ਸਮੇਂ ਲਈ ਨਿਸ਼ਚਿਤ ਮੁਦਰਾ ਵਿੱਚ ਸਾਹ ਲੈਣ ਬਾਰੇ ਹੈ ਅਤੇ ਗਹਿਰਾ ਸਾਹ ਮਨ ਦੀ ਸ਼ਾਂਤੀ ਤੋਂ ਆਉਂਦਾ ਹੈ।

 

ਯੋਗ ਅਤੇ ਤੰਦਰੁਸਤੀ ਦੇ ਅਨੁਭਵਾਂ ਨੂੰ ਇੱਕ ਮੰਜ਼ਿਲ ਬਣਾਉਂਦੇ ਹੋਏ ਭਾਰਤ ਵਿੱਚ ਯੋਗ ਸਕੂਲਾਂ ਅਤੇ ਸੰਸਥਾਨਾਂ ਵਰਗਾ ਪ੍ਰਾਚੀਨ ਗਿਆਨ ਦਾ ਇੱਕ ਵੱਡਾ ਭੰਡਾਰ ਹੈ। ਸਾਡੇ ਦੇਸ਼ ਵਿੱਚ ਯੋਗ ਸਕੂਲਾਂ ਦੀਆਂ ਦੋ ਮੁੱਖ ਸ਼ਾਖਾਵਾਂ ਹਨ- ਅਸ਼ਟੰਗਯੋਗ ਅਤੇ ਹਠ ਯੋਗ। ਰਿਸ਼ੀਕੇਸ਼, ਗੋਆ ਵਿਚ ਯੋਗ ਧਰਮਸ਼ਾਲਾ, ਮੋਰਾਰਜੀ ਦੇਸਾਈ ਯੋਗ ਨੈਸ਼ਨਲ ਇੰਸਟੀਟਿਊਟ ਆਵ੍ ਯੋਗ ਅਤੇ ਕੁਝ ਹੋਰ ਪ੍ਰਮੁੱਖ ਗਿਆਨ ਕੇਂਦਰ ਦੇਸ਼ ਵਿੱਚ ਮੌਜੂਦ ਹਨ। ਸੰਸਥਾਵਾਂ ਤੋਂ ਇਲਾਵਾ, ਸਾਡੇ ਦੇਸ਼ ਵਿਚ ਯੋਗ ਅਤੇ ਤੰਦਰੁਸਤੀ ਦੇ ਅਨੁਭਵ ਪ੍ਰਦਾਨ ਕਰਨ ਦੀਆਂ ਬਹੁਤ ਸੰਭਾਵਨਾ ਹਨ। ਖਜੁਰਾਹੋ, ਪੁਦੂਚੇਰੀ, ਰਾਜਸਥਾਨ ਅਤੇ ਸਿੱਕਮ ਕੁਝ ਅਜਿਹੇ ਰਾਜ ਹਨ ਜੋ ਜੈਵਿਕ ਅਤੇ ਸੱਭਿਆਚਾਰ ਪੱਖੋਂ ਕੁਦਰਤ ਦੇ ਨਜ਼ਦੀਕ ਹਨ। ਇਸ ਲਈ, ਭਾਰਤ ਵਿਚ ਤੰਦਰੁਸਤੀ ਟੂਰਿਜ਼ਮ ਵਧਾਉਣ ਲਈ ਇਨ੍ਹਾਂ ਸਥਾਨਾਂ ਤੇ ਵਧੇਰੇ ਯੋਗ ਸੰਸਥਾਵਾਂ ਅਤੇ ਤੰਦਰੁਸਤੀ ਕੇਂਦਰਾਂ ਦਾ ਵਿਕਾਸ ਕਰਨਾ ਚਾਹੀਦਾ ਹੈ।

 

ਯੋਗ ਦੇ ਲਾਭਾਂ ਨੂੰ ਪਹਿਲਾਂ ਪੱਛਮ ਦੁਆਰਾ ਮਹਿਸੂਸ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਉਨ੍ਹਾਂ ਦਾ ਤੰਦਰੁਸਤੀ ਦੇ ਖੇਤਰ ਵਿੱਚ ਵਧੇਰੇ ਸੰਗਠਿਤ ਢਾਂਚਾ ਹੈ, ਪਰ ਸਾਡਾ ਦੇਸ਼ ਇਸ ਦੇ ਆਪਣੇ ਯੋਗ ਸੱਭਿਆਚਾਰ ਦੇ ਮਹੱਤਤਾ ਨੂੰ ਸਮਝ ਗਿਆ ਹੈ ਅਤੇ ਇਸ ਖੇਤਰ ਨੂੰ ਹੋਰ ਸੰਗਠਿਤ ਬਣਾਉਣ ਲਈ ਕੰਮ ਕਰ ਰਿਹਾ ਹੈ। ਇਸ ਮਹਾਮਾਰੀ ਦੇ ਦੌਰਾਨ ਟੈਕਨੋਲੋਜੀ ਨੇ ਯੋਗ ਸੰਸਥਾਵਾਂ ਅਤੇ ਟਰੇਨਰਾਂ ਨੂੰ ਵਰਚੁਅਲ ਸੈਸ਼ਨ ਕਰਵਾਉਣ ਲਈ ਇੱਕ ਵਿਸ਼ਾਲ ਦਰਸ਼ਕ ਵਰਗ ਪ੍ਰਦਾਨ ਕੀਤਾ ਹੈ ਜਿਵੇਂ ਕਿ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਤੇ 15: 00-16: 00 ਵਜੇ ਤੱਕ ਯੋਗ ਲਈ ਇੱਕ ਵਰਚੁਅਲ ਪ੍ਰੋਗਰਾਮ ਆਯੋਜਿਤ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ਸਾਡੀ ਪ੍ਰਾਚੀਨ ਵਿਰਾਸਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਿੱਤੀ ਜਾ ਰਹੀ ਹੈ। ਇਸ ਲਈ, ਸਾਨੂੰ ਆਪਣੇ ਦੇਸ਼ ਦੇ ਵਸਨੀਕਾਂ ਵਜੋਂ, ਸਾਡੀ ਪੁਰਾਣੀ ਸੰਸਕ੍ਰਿਤੀ ਅਤੇ ਯੋਗ ਅਤੇ ਤੰਦਰੁਸਤੀ ਦੀ ਪਰੰਪਰਾ ਨੂੰ ਗਹਿਰਾਈ ਨਾਲ ਹੋਰ ਖੋਜਣਾ ਚਾਹੀਦਾ ਹੈ ਜੋ ਸਾਡੀ ਬਿਹਤਰ ਸਿਹਤ ਪ੍ਰਾਪਤ ਕਰਨ ਅਤੇ ਇਸ ਮਹਾਮਾਰੀ ਦੇ ਬਾਅਦ ਟੂਰਿਜ਼ਮ ਉਦਯੋਗ ਅਤੇ ਇਸਦੇ ਉਤਪਾਦਾਂ ਵਿਚ ਤਬਦੀਲੀ ਲਿਆਉਣ ਵਿਚ ਸਹਾਇਤਾ ਕਰ ਸਕਦੀ ਹੈ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਬਣਾਈ ਗਈ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਇੱਕ ਪੇਸ਼ੇਵਰ ਟੀਮ ਨਾਲ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਦੇਖੋ ਅਪਨਾ ਦੇਸ਼ ਵੈਬੀਨਾਰ ਦੇ ਸੰਚਾਲਨ ਵਿੱਚ ਮੰਤਰਾਲੇ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਡਿਜੀਟਲ ਅਨੁਭਵ ਮੰਚ ਦਾ ਉਪਯੋਗ ਕਰਕੇ ਸਾਰੇ ਹਿਤਧਾਰਕਾਂ ਨਾਲ ਪ੍ਰਭਾਵੀ ਨਾਗਰਿਕ ਸੰਪਰਕ ਅਤੇ ਸੰਚਾਰ ਬਣਾਇਆ ਜਾ ਸਕੇ।

 

ਵੈਬੀਨਾਰਾਂ ਦੇ ਸੈਸ਼ਨ ਹੁਣ the https://www.youtube.com/channel/UCbzIbBmMvtvH7d6Zo_ZEHDA/featured  ’ਤੇ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਉਪਲੱਬਧ ਹਨ।

 

 *******

 

ਐੱਨਬੀ/ਏਕੇਜੇ/ਓਏ


(Release ID: 1633442) Visitor Counter : 199