ਰੇਲ ਮੰਤਰਾਲਾ

ਰੇਲਵੇ ਮੰਤਰਾਲੇ ਨੇ ਖਰੀਦ ਨਿਯਮਾਂ ਨੂੰ ਸਰਲ ਬਣਾਉਣ ਅਤੇ ਕਾਰੋਬਾਰ ਕਰਨ ਦੀ ਸੁਗਮਤਾ ਵਿੱਚ ਸੁਧਾਰ ਲਿਆਉਣ ਲਈ ਇੱਕ ਮਹੱਤਵਪੂਰਨ ਫੈਸਲਾ ਕੀਤਾ

ਭਾਰਤੀ ਰੇਲਵੇ ਦੀ ਕਿਸੇ ਵੀ ਵੈਂਡਰ ਅਪਰੂਵਿੰਗ ਏਜੰਸੀ ਦੁਆਰਾ ਕਿਸੇ ਆਈਟਮ ਲਈ ਅਪਰੂਵਡ ਵੈਂਡਰ ਨੂੰ ਦੇਸ਼ ਦੀਆਂ ਸਾਰੀਆਂ ਰੇਲਵੇ ਯੂਨਿਟਾਂ ਦੁਆਰਾ ਉਸ ਵਿਸ਼ੇਸ਼ ਆਈਟਮ ਲਈ ਅਪਰੂਵਡ ਵੈਂਡਰ ਸਮਝਿਆ ਜਾਵੇਗਾ


ਇਸ ਫੈਸਲੇ ਦਾ ਵੈਂਡਰਾਂ ‘ਤੇ ਅਨੁਕੂਲ ਪ੍ਰਭਾਵ ਪਵੇਗਾ ਕਿਉਂਕਿ ਇਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਵਿਭਿੰਨ ਵੈਂਡਰ ਅਪਰੂਵਿੰਗ ਏਜੰਸੀਆਂ ਨਾਲ ਸੰਪਰਕ ਕਰਨ ਦੀ ਜ਼ਰੂਰਤ ਸਮਾਪਤ ਹੋਵੇਗੀ

Posted On: 21 JUN 2020 4:02PM by PIB Chandigarh

ਭਾਰਤੀ ਰੇਲਵੇ ਨੇ ਆਪਣੀਆਂ ਸਾਰੀਆਂ ਗਤੀਵਿਧੀਆਂ ਵਿੱਚ ਪਾਰਦਰਸ਼ਤਾ, ਦਕਸ਼ਤਾ ਅਤੇ ਕਾਰੋਬਾਰ ਕਰਨ ਦੀ ਸੁਗਮਤਾ ਨੂੰ ਵਧਾਉਣ ਦੀਆਂ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਦੀ ਲੜੀ ਵਿੱਚ ਨੈੱਟਵਰਕ ਵਿੱਚ ਖਰੀਦ ਪ੍ਰਣਾਲੀ ਨੂੰ ਸਰਲ ਬਣਾਉਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ। ਭਾਰਤੀ ਰੇਲਵੇ ਦੇ ਪ੍ਰਚਲਿਤ ਖਰੀਦ ਨਿਯਮਾਂ ਦੇ ਅਨੁਸਾਰ, ਸ਼ਨਾਖਤ ਕੀਤੀ ਸੁਰੱਖਿਆ ਅਤੇ ਮਹੱਤਵਪੂਰਨ ਆਈਟਮਾਂ, ਜਿੱਥੇ ਗੁਣਵੱਤਾ ਦਾ ਸਭ ਤੋਂ ਅਧਿਕ ਮਹੱਤਵ ਹੁੰਦਾ ਹੈ, ਦੀ ਖਰੀਦ ਉਨ੍ਹਾਂ ਵੈਂਡਰਾਂ ਤੋਂ ਕੀਤੀ ਜਾਂਦੀ ਹੈ, ਜੋ ਉਸ ਆਈਟਮ ਲਈ ਉਸ ਦੀਆਂ ਵੈਂਡਰ ਅਪਰੂਵਿੰਗ ਏਜੰਸੀਆਂ ਦੁਆਰਾ ਅਪਰੂਵਡ ਹੁੰਦਾ ਹੈ।

 

ਹਾਲ ਹੀ ਵਿੱਚ ਅਜਿਹਾ ਫੈਸਲਾ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਦੀ ਕਿਸੇ ਵੀ ਵੈਂਡਰ ਅਪਰੂਵਿੰਗ ਏਜੰਸੀ ਦੁਆਰਾ ਕਿਸੇ ਆਈਟਮ ਲਈ ਅਪਰੂਵਡ ਵੈਂਡਰ ਨੂੰ ਦੇਸ਼ ਦੀਆਂ ਸਾਰੀਆਂ ਰੇਲਵੇ ਯੂਨਿਟਾਂ ਦੁਆਰਾ ਉਸ ਵਿਸ਼ੇਸ਼ ਆਈਟਮ ਲਈ ਅਪਰੂਵਡ ਵੈਂਡਰ ਸਮਝਿਆ ਜਾਵੇਗਾ।

 

ਇਹ ਫੈਸਲਾ ਨਾ ਕੇਵਲ ਸਮੇਂ ਦੀ ਬੱਚਤ ਕਰੇਗਾ ਅਤੇ ਸਾਰੀਆਂ ਰੇਲਵੇ ਯੂਨਿਟਾਂ ਦੇ ਟੈਂਡਰਾਂ ਵਿੱਚ ਹਿੱਸਾ ਲੈਣ ਲਈ ਵਿਵਿਧ ਵੈਂਡਰ ਅਪਰੂਵਿੰਗ ਏਜੰਸੀਆਂ ਨਾਲ ਸੰਪਰਕ ਕਰਨ ਦੀ ਜ਼ਰੂਰਤ ਨੂੰ ਮਹੱਤਵਪੂਰਨ ਤਰੀਕੇ ਨਾਲ ਸਮਾਪਤ ਕਰੇਗਾ ਬਲਕਿ ਇਸ ਨੂੰ ਅਧਿਕ ਕਿਫਾਇਤੀ ਅਤੇ ਦਕਸ਼ ਬਣਾਉਂਦੇ ਹੋਏ ਜਨਤਕ ਖਰੀਦ ਵਿੱਚ ਪ੍ਰਤੀਯੋਗਤਾ ਨੂੰ ਵੀ ਵਧਾਵੇਗਾ।

 

ਇਹ ਭਾਰਤ ਵਿੱਚ ਉਦਯੋਗ ਦੀ ਨਿਰਮਾਣ ਸਮਰੱਥਾ ਦੇ ਬਿਹਤਰ ਉਪਯੋਗ ਨੂੰ ਹੁਲਾਰਾ ਦੇਵੇਗਾ ਅਤੇ ਮੇਕ ਇਨ ਇੰਡੀਆਦੇ ਕਾਜ਼ (cause) ਦੀ ਸਹਾਇਤਾ ਕਰੇਗਾ।

 

ਪਹਿਲਾਂ ਇੱਕ ਪ੍ਰਤਿਸ਼ਠਾਨ ਵਿੱਚ ਅਪਰੂਵਡ ਵੈਂਡਰ ਨੂੰ ਦੂਜੇ ਪ੍ਰਤਿਸ਼ਠਾਨ ਵਿੱਚ ਖਰੀਦ ਲਈ ਸੁਭਾਵਕ ਰੂਪ ਨਾਲ ਪਾਤਰ ਨਹੀਂ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਬਾਰੇ ਵਿਚਾਰ ਕੀਤੇ ਜਾਣ ਲਈ ਵਿਭਿੰਨ ਪ੍ਰਤਿਸ਼ਠਾਨਾਂ ਦੇ ਸਾਹਮਣੇ ਅਪਰੂਵਿੰਗ ਲਈ ਆਵੇਦਨ ਕਰਨਾ ਪੈਂਦਾ ਸੀ। ਹੁਣ ਰੇਲਵੇ ਦੇ ਪਾਸ ਵੀ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਨ ਲਈ ਅਧਿਕ ਵਿਕਲਪ ਮੌਜੂਦ ਹੋਣਗੇ।

 

******

 

ਡੀਜੇਐੱਨ/ਐੱਸਜੀ/ਐੱਮਕੇਵੀ



(Release ID: 1633262) Visitor Counter : 185