ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਅਤੇ ਪ੍ਰਸਿੱਧ ਡਾਇਬੇਟੋਲੌਜਿਸਟ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ੂਗਰ(ਮਧੂਮੇਹ) ਦੇ ਮਰੀਜ਼ਾਂ ਲਈ ਕੋਵਿਡ ਖਤਰਨਾਕ ਸਥਿਤੀ ਪੈਦਾ ਕਰਦਾ ਹੈ

ਉਨ੍ਹਾਂ ਨੇ 'ਵਰਲਡ ਕਾਂਗਰਸ ਆਵ੍ ਇੰਡੀਅਨ ਅਕੈਡਮੀ ਆਵ੍ ਡਾਇਬਟੀਜ਼" ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਉਦਘਾਟਨੀ ਭਾਸ਼ਣ ਦਿੱਤਾ

Posted On: 20 JUN 2020 7:10PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਜੋ ਇੱਕ ਪ੍ਰਸਿੱਧ ਡਾਇਬੇਟੋਲੌਜਿਸਟ ਵੀ ਹਨ,ਨੇ ਅੱਜ ਇੱਥੇ ਦੱਸਿਆ ਕਿ ਕੋਵਿਡ ਸ਼ੂਗਰ (ਮਧੂਮੇਹ)ਦੇ ਰੋਗੀਆਂ ਲਈ ਮੁਸ਼ਕਿਲ ਸਥਿਤੀ ਪੈਦਾ ਕਰ ਰਿਹਾ ਹੈ।"ਦੀਯਾ-ਵੀ ਕੌਂਨ 2020"ਦੇ ਨਾਮ ਨਾਲ ਵਰਚੁਅਲ ਮੰਚ ਤੇ ਪਹਿਲੀ ਵਾਰ ਆਯੋਜਿਤ ਹੋਏ"ਵਰਲਡ ਕਾਂਗਰਸ ਆਵ੍ ਇੰਡੀਅਨ ਅਕੈਡਮੀ ਆਵ੍ ਡਾਇਬਟੀਜ਼" ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਸ਼ਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਈ ਹੋਰਨਾਂ ਖੇਤਰਾਂ ਦੀ ਤਰ੍ਹਾਂ, ਇੱਥੋਂ ਤੱਕ ਕਿ ਸਿੱਖਿਆ ਖੇਤਰ  ਵਿੱਚ ਵੀ ,ਕੋਵਿਡ ਨੇ ਸਾਨੂੰ ਜੋ ਉਲਟ ਸਥਿਤੀਆਂ ਵਿੱਚ ਨਵੇਂ ਮਾਪਦੰਡਾਂ ਦੀ ਤਲਾਸ਼ ਕਰਨ ਲਈ ਪ੍ਰੇਰਿਤ ਕੀਤਾ ਹੈ, ਜੋ ਕਿ ਇੰਨ੍ਹੇ ਵੱਡੇ ਪ੍ਰਮਾਣ ਦੇ ਨਾਲ ਇਸ ਤਰ੍ਹਾਂ ਦੇ ਇੱਕ ਅੰਤਰਰਾਸ਼ਟਰੀ ਸੰਮੇਲਨ ਦੀ ਸਫ਼ਲਤਾ ਵਿੱਚ ਸਪਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ।

 

ਉਨ੍ਹਾਂ ਨੇ ਮੁੰਬਈ ਦੇ ਪ੍ਰਸਿੱਧ ਐਂਡੋਕ੍ਰਿਨੋਲੋਜਿਸਟ ਡਾ. ਸ਼ਸ਼ਾਂਕ ਜੋਸ਼ੀ,ਅਹਿਮਦਾਬਾਦ ਦੇ ਦਾ. ਬੰਸੀ ਸਾਬੂ ਅਤੇ ਆਯੋਜਕਾਂ ਦੀ ਪੂਰੀ ਟੀਮ ਨੂੰ ਦੁਨੀਆ ਦੇ ਚਾਰ ਮਹਾਦੀਪਾਂ ਦੀ ਸਰਬ ਸ਼੍ਰੇਸ਼ਠ ਫੈਕਲਟੀ ਨੂੰ ਇਕ ਸਾਥ ਲਿਆਉਣ ਲਈ ਵਧਾਈ ਦਿੱਤੀ,ਜਿਸ ਵਿੱਚ ਡਾਇਬਟੀਜ਼ ਦੇ ਵਿਸ਼ਵ ਪ੍ਰਸਿੱਧ ਵਿਦਵਾਨ ਡਾ. ਐਂਡਰਿਊ ਵਾਲਟਨ,ਰਾਸ਼ਟਰਪਤੀ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ, ਡਾ. ਫਰੇਸੀ ਜੇਵੀਅਰ,ਡਾ. ਇਟਰਨਰ ਰਾਜ,ਡਾ. ਫਲੋਰੀਨ ਟੋਟਾਈ ਦੇ ਨਾਲ ਨਾਲ ਡਾ. ਵੀ ਮੋਹਨ,ਡਾ. ਅਰਵਿੰਦ ਗੁਪਤਾ ਜਿਹੇ ਪ੍ਰਮੁੱਖ ਭਾਰਤੀ ਸ਼ੂਗਰ ਮਾਹਰ ਅਤੇ ਹੋਰ ਲੋਕ ਸ਼ਾਮਲ ਹਨ।

image0010T5D

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ੂਗਰ ਦੇ ਪੀੜਤ ਲੋਕਾਂ ਦੀ ਸਥਿਤੀ ਇਮਿਓਮੂਨੋ-ਸਮਾਵੇਸ਼ੀ ਹੁੰਦੀ ਹੈ, ਜੋ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਘਾਟ ਕਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਜਿਹੀ ਇਨਫੈਕਸ਼ਨ ਦੇ ਨਾਲ ਨਾਲ ਉਸਦੇ ਪਰਿਣਾਮ ਗੁੰਝਲਾਂ ਦੇ ਪ੍ਰਤੀ ਜ਼ਿਆਦਾ ਅਸੁਰੱਖਿਅਤ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਵੀ ਜ਼ਿਆਦਾ ਬੁਰੀ ਸਥਿਤੀ ਉਤਪੰਨ ਹੋ ਜਾਂਦੀ ਹੈ, ਜਦੋਂ ਸ਼ੂਗਰ ਨਾਲ ਪੀੜਤ ਰੋਗੀ ਨੂੰ ਕਿਡਨੀ ਦੀ ਸਮੱਸਿਆ ਜਾਂ ਸ਼ੂਗਰ-ਨਫਰੋਪੈਥੀ,ਕਰੋਨਿਕ ਕਿਡਨੀ ਰੋਗ ਆਦਿ ਵੀ ਹੁੰਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪ੍ਰਕਾਰ ਦੀ ਸਥਿਤੀ ਵਿੱਚ  ਡਾਇਬੇਟੋਲੌਜਿਸਟ ਲਈ ਆਪਣੇ ਰੋਗੀਆਂ ਦੇ ਪ੍ਰਤੀ ਇੱਕ ਵਿਸ਼ੇਸ਼ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਰੋਗੀ ਦੇ ਖ਼ੂਨ ਵਿਚਲੀ ਸ਼ੂਗਰ ਦੇ ਪੱਧਰ ਨੂੰ ਕਠੋਰਤਾ ਨਾਲ ਕੰਟਰੋਲ ਵਿੱਚ ਰੱਖੇ,ਜਿਸ ਨਾਲ ਉਨ੍ਹਾਂ ਨੂੰ ਸੰਕ੍ਰਮਣ ਤੋਂ ਬਚਾਇਆ ਜਾ ਸਕੇ ਅਤੇ ਠੀਕ ਉਸੇ ਸਮੇਂ ਉਨ੍ਹਾਂ ਸਾਵਧਾਨੀਆਂ ਅਪਣਾਉਣ ਵਾਲੇ ਅਭਿਆਸਾਂ  ਦੇ ਬਾਰੇ ਵੀ ਸਿਖਿਅਤ ਕਰੋਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿੱਚ ਹੋਰਨਾਂ ਦੇਸ਼ਾਂ ਦੀ ਤੁਲਨਾ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਹੈ, ਪਰ ਇੱਥੇ ਕੋਰੋਨਾ ਪਾਜ਼ਿਟਿਵ ਮਰੀਜਾਂ ਦੀਆਂ ਹੋਈਆਂ ਵਿੱਚ ਜ਼ਿਆਦਾਤਰ ਮੌਤਾਂ ਵਿੱਚ ਉਹ ਲੋਕ ਸ਼ਾਮਲ ਸੀ ਜੋ ਸ਼ੂਗਰ ਜਿਹੇ ਪੁਰਾਣੇ ਰੋਗਾਂ ਨਾਲ ਵੀ ਪੀੜਤ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਰੋਨਾ ਨਾਲ ਸਾਨੂੰ ਨਵੇਂ ਮਾਪਦੰਡਾਂ ਨਾਲ ਜਿਉਣਾ ਸਿਖਾਇਆ ਜਾਂਦਾ ਹੈ, ਪਰ ਇਸਨੇ ਚਕਿਤਸਕਾਂ ਨੂੰ ਸਵੱਛਤਾ ਸਹਿਤ ਪ੍ਰਬੰਧਨ ਦੇ ਗ਼ੈਰ ਔਸ਼ਧੀ ਤਰੀਕਿਆਂ ਤੇ ਵੀ ਜ਼ੋਰ ਦੇਣ ਲਈ ਜੋੜਿਆ ਗਿਆ ਹੈ, ਜੋ ਹਾਲ ਹੀ ਦੇ ਸਾਲਾਂ ਵਿਚ ਕਿਸੇ ਪ੍ਰਕਾਰ ਨਾਲ ਆਪਣੇ ਵਾਸਤਵਿਕ ਮਹੱਤਵ ਖੋ ਚੁੱਕੇ ਸੀ।ਉਨ੍ਹਾਂ ਕਿਹਾ ਇੱਥੋਂ ਤੱਕ ਕਿ ਕੋਵਿਡ ਮਹਾਮਾਰੀ ਖਤਮ ਹੋਣ ਦੇ ਬਾਅਦ ਵੀ ਸ'ਮਾਜਿਕ ਦੂਰੀ ਦਾ ਅਨੁਸ਼ਾਸਨ ਅਤੇ ਛੋਟੇ ਮੋਟੇ ਸੰਕ੍ਰਮਣ ਨਾਲ ਬਚ ਕੇ  ਰਹਿਣਾ,ਕਈ ਹੋਰ ਸੰਕ੍ਰਮਣਾਂ ਦੇ ਖ਼ਿਲਾਫ਼ ਸੁਰੱਖਿਅਤ ਰਹਿਣ ਦੀ ਦਿਸ਼ਾ ਵਿੱਚ ਕੰਮ ਕਰੇਗਾ।

 

                                                                      ****

ਐੱਨਡਬਲਿਊ/ਐੱਸਐੱਨਸੀ



(Release ID: 1633093) Visitor Counter : 144