ਆਯੂਸ਼

ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਅੰਤਰਰਾਸ਼ਟਰੀ ਯੋਗ ਦਿਵਸ 2020 ਲਈ ਆਪਣਾ ਸਮਰਥਨ ਦਿੱਤਾ

Posted On: 20 JUN 2020 4:50PM by PIB Chandigarh

ਅੰਤਰਰਾਸ਼ਟਰੀ ਯੋਗ ਦਿਵਸ 2020 ਸਿਰਫ ਇੱਕ ਦਿਨ ਦੂਰ ਹੈ।  ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਕੋਵਿਡ - 19 ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈਉਦੋਂ ਇਸ ਦੀਆਂ ਤਿਆਰੀਆਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਸਾਦਾ ਰੱਖਿਆ ਜਾ ਰਿਹਾ ਹੈ।  ਬਾਵਜੂਦ ਇਸ ਦੇ ਇਨ੍ਹਾਂ ਨੂੰ ਲੈ ਕੇ ਉਤਸ਼ਾਹ ਦੇਖਿਆ ਜਾ ਰਿਹਾ ਹੈ।  ਕਿਉਂਕਿ ਵਰਤਮਾਨ ਹਾਲਾਤ ਵਿੱਚ ਸਾਮੂਹਿਕ ਆਯੋਜਨਾਂ ਦੀ ਸਲਾਹ ਨਹੀਂ ਦਿੱਤੀ ਗਈ ਹੈ ਇਸ ਲਈ ਆਯੁਸ਼ ਮੰਤਰਾਲੇ ਦੁਆਰਾ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ 2020  (ਆਈਡੀਵਾਈ)  ਪਰਿਵਾਰ ਨਾਲ ਘਰ ਵਿੱਚ ਮਨਾਉਣ ਲਈ ਯੋਗ ਐਟ ਹੋਮਯੋਗ ਵਿਦ ਫੈਮਿਲੀਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

 

ਲੱਖਾਂ ਲੋਕਾਂ ਨੇ ਪਹਿਲਾਂ ਹੀ ਆਈਡੀਵਾਈ - 2020 ਦਾ ਹਿੱਸਾ ਬਣਨ ਲਈ ਆਪਣੀ ਪ੍ਰਤੀਬੱਧਤਾ ਜਤਾ ਦਿੱਤੀ ਹੈ ਅਤੇ ਆਯੁਸ਼ ਮੰਤਰਾਲੇ ਦੇ ਟੀਚਿਆਂ ਵਿੱਚੋਂ ਇੱਕ ਟੀਚਾ ਇਨ੍ਹਾਂ ਯੋਗ ਪ੍ਰਦਰਸ਼ਨਾਂ ਵਿੱਚ ਤਾਲਮੇਲ ਕਾਇਮ ਕਰਨ ਦਾ ਹੈ।  21 ਜੂਨ2020 ਨੂੰ ਸਵੇਰੇ 07.00 ਵਜੇ ਪ੍ਰਤੀਯੋਗੀਆਂ  ਦੇ ਘਰਾਂ ਵਿੱਚ ਹੀ ਮਾਨਕੀਕ੍ਰਿਤ ਆਮ ਯੋਗ ਪ੍ਰੋਟੋਕਾਲ  ਦੇ ਅਧਾਰ ਤੇ ਯੋਗ ਪ੍ਰਦਰਸ਼ਨ ਨੂੰ ਪ੍ਰੋਤਸਾਹਿਤ ਕਰਕੇ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਇਰਾਦਾ ਹੈ।  ਇਸ ਦੇ ਨਾਲ-ਨਾਲਆਯੁਸ਼ ਮੰਤਰਾਲੇ ਨੇ ਪ੍ਰਸਾਰ ਭਾਰਤੀ ਨਾਲ ਮਿਲ ਕੇ ਯੋਗ  ਦੇ ਤਾਲਮੇਲਪੂਰਨ ਅਭਿਆਸ ਦੀ ਸੁਵਿਧਾ ਦੇਣ ਲਈ ਡੀਡੀ ਨੈਸ਼ਨਲ ਤੇ ਇੱਕ ਟ੍ਰੇਨਰ ਦੁਆਰਾ ਕਰਵਾਏ ਜਾਣ ਵਾਲੇ ਯੋਗ ਸੈਸ਼ਨ ਦਾ ਪ੍ਰਸਾਰਣ ਕਰਨ ਦੀ ਵਿਵਸਥਾ ਕੀਤੀ ਹੈ।  ਇਸ ਟੈਲੀਵਿਜ਼ਨ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪ੍ਰਧਾਨ ਮੰਤਰੀ ਦਾ ਯੋਗ ਦਿਵਸ ਭਾਸ਼ਣ ਹੋਵੇਗਾ ਜਿਸ ਨੂੰ ਸਵੇਰੇ 6.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

 

 

ਕਈ ਸੈਲੀਬ੍ਰਿਟੀਜ਼ ਅਤੇ ਪ੍ਰਭਾਵਸ਼ਾਲੀ ਹਸਤੀਆਂ ਨੇ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਹਿੱਸਾ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਸੰਦੇਸ਼ ਅਤੇ ਵਿਚਾਰ ਸਾਂਝੇ ਕੀਤੇ ਹਨ।  ਇਨ੍ਹਾਂ ਸੈਲੀਬ੍ਰਿਟੀਜ਼ ਵਿੱਚ ਅਕਸ਼ੈ ਕੁਮਾਰਅਨੁਸ਼ਕਾ ਸ਼ਰਮਾਮਿਲਿੰਦ ਸੋਮਨ ਅਤੇ ਸ਼ਿਲਪਾ ਸ਼ੈੱਟੀ ਕੁੰਦਰਾ ਜਿਹੇ ਪ੍ਰਸਿੱਧ ਫਿਲਮ ਅਦਾਕਾਰ ਸ਼ਾਮਲ ਹਨ।  ਆਯੁਸ਼ ਮੰਤਰਾਲੇ  ਨਾਲ ਸਾਂਝੇ ਕੀਤੇ ਗਏ ਆਪਣੇ ਪ੍ਰਚਾਰ ਸੰਦੇਸ਼ਾਂ ਵਿੱਚ ਇਨ੍ਹਾਂ ਨੇ ਯੋਗ ਨੂੰ ਸਾਡੇ ਜੀਵਨ ਨੂੰ ਅਨੁਸ਼ਾਸ਼ਿਤ ਅਤੇ ਧੀਰਜਪੂਰਨ ਤਰੀਕੇ ਨਾਲ ਜੀਣ ਦਾ ਰਸਤਾ ਦੱਸਿਆ ਹੈ।  ਉਹ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਯੋਗ ਇੱਕ ਅਜਿਹਾ ਅਭਿਆਸ ਹੈ ਜੋ ਦੁਨੀਆ ਭਰ  ਦੇ ਲੋਕਾਂ ਨੂੰ ਇੱਕ ਸਮਾਨ ਕਾਜ ਲਈ ਇਕਜੁੱਟ ਕਰਦਾ ਹੈ ਅਤੇ ਸ਼ਾਂਤੀ ਅਤੇ ਸਦਭਾਵ ਦਾ ਸੰਦੇਸ਼ ਦਿੰਦਾ ਹੈ। ਇਹ ਅਤੇ ਹੋਰ ਯੋਗ ਦਿਵਸ ਸੰਦੇਸ਼ ਫੇਸਬੁੱਕ  https://www.facebook.com/moayush)  ਅਤੇ ਮੰਤਰਾਲੇ  ਦੇ ਹੋਰ ਸੋਸ਼ਲ ਮੀਡੀਆ ਹੈਂਡਲਾਂ ਤੇ ਦੇਖੇ ਜਾ ਸਕਦੇ ਹਨ।

 

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਜਨਤਾ ਨੂੰ ਪਹਿਲਾਂ ਹੀ ਤਿਆਰ ਕਰਨ ਲਈ ਆਯੁਸ਼ ਮੰਤਰਾਲੇ  ਨੇ ਆਪਣੇ ਡਿਜੀਟਲ ਪਲੈਟਫਾਰਮ ਜਿਹੇ ਯੋਗ ਪੋਰਟਲ ਅਤੇ ਯੂਟਿਊਬਫੇਸਬੁੱਕਟਵਿੱਟਰਇੰਸਟਾਗ੍ਰਾਮ  ਦੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਬਹੁਤ ਸਾਰੇ ਔਨਲਾਈਨ ਸੰਸਾਧਨ ਉਪਲੱਬਧ ਕਰਵਾਏ ਸਨ।  ਕਈ ਕਾਮਨ ਯੋਗ ਪ੍ਰੋਟੋਕਾਲ ਸੈਸ਼ਨਾਂ ਦਾ ਪ੍ਰਸਾਰਣ ਟੈਲੀਵਿਜ਼ਨ ਤੇ ਕੀਤਾ ਗਿਆ ਜਿਨ੍ਹਾਂ ਨੂੰ ਦੇਸ਼ ਦੇ ਕਈ ਹਿੱਸਿਆਂ ਤੋਂ ਹਜ਼ਾਰਾਂ ਦਰਸ਼ਕਾਂ ਨੇ ਦੇਖਿਆ ਅਤੇ ਉਨ੍ਹਾਂ ਦਾ ਅਨੁਸਰਣ ਕੀਤਾ।  ਇਨ੍ਹਾਂ ਇਲੈਕਟ੍ਰੌਨਿਕ ਅਤੇ ਡਿਜੀਟਲ ਸੰਸਾਧਨਾਂ ਨੇ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਆਪਣੇ ਘਰਾਂ ਵਿੱਚ ਹੀ ਯੋਗ ਸਿੱਖਣ ਦੇ ਕਾਫ਼ੀ ਅਵਸਰ ਪ੍ਰਦਾਨ ਕੀਤੇ ਹਨ।

 

***

ਐੱਮਵੀ/ਐੱਸਕੇ


(Release ID: 1633056) Visitor Counter : 158