ਰਸਾਇਣ ਤੇ ਖਾਦ ਮੰਤਰਾਲਾ

ਘਰੇਲੂ ਮੰਡੀ ਵਿੱਚ ਲੋੜੀਂਦੀ ਪੂਰਤੀ ਤੋਂ ਬਾਅਦ ਹਾਈਡਰੋਕਸੀਕਲੋਰੋਕੁਈਨ (ਐੱਚਸੀਕਿਊ) ਦੇ ਨਿਰਯਾਤ 'ਤੇ ਪਾਬੰਦੀ ਹਟਾ ਦਿੱਤੀ ਗਈ

ਐੱਚਸੀਕਿਊ ਦਾ ਘਰੇਲੂ ਉਤਪਾਦਨ 10 ਕਰੋੜ ਟੈਬਲੇਟ ਪ੍ਰਤੀ ਮਹੀਨੇ ਤੋਂ ਵਧ ਕੇ 30 ਕਰੋੜ ਟੈਬਲੇਟ ਪ੍ਰਤੀ ਮਹੀਨਾ ਹੋਇਆ


ਅੰਤਰ-ਮੰਤਰਾਲੇ ਦੀ ਉੱਚ-ਪੱਧਰੀ ਅਧਿਕਾਰਿਤ ਕਮੇਟੀ ਦੁਆਰਾ ਹਰੇਕ ਪੰਦਰਾਂ ਦਿਨਾਂ ਦੇ ਅਧਾਰ 'ਤੇ ਸਥਿਤੀ ਦੀ ਬਾਕਾਇਦਾ ਸਮੀਖਿਆ

Posted On: 19 JUN 2020 4:26PM by PIB Chandigarh

ਸਰਕਾਰ ਨੇ ਮਲੇਰੀਆ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀ ਦਵਾਈ ਹਾਈਡਰੋਕਸੀਕਲੋਰੋਕੁਈਨ-ਐੱਚਸੀਕਿਊ (ਏਪੀਆਈ ਅਤੇ ਫਾਰਮੂਲੇਸ਼ਨ ਸਮੇਤ) ਦੇ ਨਿਰਯਾਤ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਫਾਰਮਾਸਿਊਟੀਕਲ ਵਿਭਾਗ, ਵਿਦੇਸ਼ ਮੰਤਰਾਲੇ, ਵਣਜ ਅਤੇ ਉਦਯੋਗ ਮੰਤਰਾਲੇ, ਮਾਲ ਅਤੇ ਹੋਰ ਵਿਭਾਗਾਂ ਦੀ ਪ੍ਰਤੀਨਿਧਤਾਵਾਂ ਵਾਲੀ ਇੱਕ ਉੱਚ-ਪੱਧਰੀ ਅਧਿਕਾਰਿਤ  ਕਮੇਟੀ ਦੁਆਰਾ 3 ਜੂਨ 2020 ਨੂੰ ਆਯੋਜਿਤ ਅੰਤਰ-ਮੰਤਰਾਲੇ ਦੀ ਸਲਾਹ ਦੇ ਅਧਾਰ 'ਤੇ ਹਾਈਡਰੋਕਸੀਕਲੋਰੋਕੁਈਨ (ਏਪੀਆਈ ਅਤੇ ਫਾਰਮੂਲੇਸ਼ਨ ਸਮੇਤ) ਨੇ ਨਿਰਯਾਤ 'ਤੇ ਲੱਗੀ ਰੋਕ ਹਟਾ ਲਈ ਗਈ ਹੈ ਵਿਦੇਸ਼ੀ ਵਪਾਰ ਦੇ ਮਹਾ-ਨਿਦੇਸ਼ਕ ਨੇ ਇਸ ਸਲਾਹ ਦੇ ਅਧਾਰ 'ਤੇ ਕੱਲ੍ਹ ਇਸ ਸੰਬੰਧ ਵਿੱਚ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤੀ

ਅੰਤਰ-ਮੰਤਰਾਲਾ ਤੋਂ ਅਧਿਕਾਰ ਪ੍ਰਾਪਤ ਇੱਕ ਉੱਚ-ਪੱਧਰੀ ਕਮੇਟੀ ਦੁਆਰਾ ਦੇਸ਼ ਵਿੱਚ ਇਸ ਦਵਾਈ ਦੀ ਉਪਲਬਧਤਾ ਦੀ ਹਾਲਤ ਦੀ ਹਰ ਪੰਦਰਾਂ ਦਿਨਾਂ ਦੀ ਸਮੀਖਿਆ ਕੀਤੀ ਜੰਡੀ ਹੈ ਇਹ ਕਮੇਟੀ ਅੱਗੇ ਵੀ ਨਿਯਮਿਤ ਰੂਪ ਨਾਲ ਸਥਿਤੀ ਦੀ ਨਿਗਰਾਨੀ ਕਰਦੀ ਰਹੇਗੀ

 

ਬੈਠਕ ਵਿੱਚ ਇਸ ਗੱਲ 'ਤੇ ਗੌਰ ਕੀਤਾ ਗਿਆ ਕਿ ਮਾਰਚ-ਮਈ, 2020 ਦੀ (ਕੋਵਿਡ-19 ਮਿਆਦ) ਵਿੱਚ ਹਾਈਡਰੋਕਸੀਕਲੋਰੋਕੁਈਨ ਦੀਆਂ ਨਿਰਮਾਣ ਇਕਾਈਆਂ ਦੀ ਗਿਣਤੀ 2 ਤੋਂ ਵਧ ਕੇ 12 ਹੋ ਗਈ ਹੈ ਅਤੇ ਦੇਸ਼ ਵਿੱਚ ਇਸ ਦਵਾਈ ਦੇ ਉਤਪਾਦਨ ਦੀ ਸਮਰੱਥਾ ਤਿੰਨ ਗੁਣਾ ਵਧੀ ਹੈ, ਭਾਵ 10 ਕਰੋੜ ਟੈਬਲੇਟ (ਲਗਭਗ) ਪ੍ਰਤੀ ਮਹੀਨੇ ਤੋਂ ਵਧ ਕੇ 30 ਕਰੋੜ ਟੈਬਲੇਟ (ਲਗਭਗ) ਪ੍ਰਤੀ ਮਹੀਨਾ ਹੋ ਗਈ ਹੈ ਇਸ ਸਮੇਂ, ਭਾਰਤ ਵਿੱਚ ਆਪਣੀ ਘਰੇਲੂ ਜ਼ਰੂਰਤਾਂ ਤੋਂ ਵੀ ਵੱਧ ਇਸ ਦਵਾਈ ਦਾ ਉਤਪਾਦਨ ਹੋ ਰਿਹਾ ਹੈ ਅਤੇ ਇਹ ਸਰਪਲਸ ਵਿੱਚ ਹੈ

 

ਇਸ ਗੱਲ ਤੇ ਵੀ ਧਿਆਨ ਦਿੱਤਾ ਗਿਆ ਕਿ ਹਾਈਡਰੋਕਸੀਕਲੋਰੋਕੁਈਨ ਦੇ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਜ਼ਰੂਰਤ ਪੂਰੀ ਹੋ ਗਈ ਹੈ, ਕਿਉਂਕਿ ਐੱਚਸੀਕਿਊ ਦੀ 200 ਮਿਲੀਗ੍ਰਾਮ ਦੇ 12.22 ਕਰੋੜ ਟੈਬਲੇਟ ਕੋਵਿਡ ਨਾਲ ਨਿਪਟਣ ਦੇ ਲਈ ਕੇਂਦਰੀ ਜਨਤਕ ਖੇਤਰ ਨੂੰ ਇੱਕ ਐੱਚਐੱਲਐੱਲ ਦਿੱਤੇ ਗਏ ਹਨ ਵਰਤਮਾਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਲਈ ਇਸ ਦਵਾਈ ਦਾ ਲੋੜੀਂਦਾ ਬਫ਼ਰ ਸਟਾਕ ਬਣਾਏ ਹੋਏ ਹਨ ਇਸਤੋਂ ਇਲਾਵਾ ਇਸ ਦਵਾਈ ਦੇ 200 ਮਿਲੀਗ੍ਰਾਮ ਦੇ 7.58 ਕਰੋੜ ਟੈਬਲੇਟ ਰਾਜ ਸਰਕਾਰ, ਹੋਰ ਅਦਾਰਿਆਂ ਅਤੇ ਜਨ ਔਸ਼ਦੀ ਕੇਂਦਰਾਂ ਨੂੰ ਦਿੱਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ, ਘਰੇਲੂ ਮੰਗ ਨੂੰ ਪੂਰਾ ਕਰਨ ਦੇ ਲਈ ਸਥਾਨਕ ਫਾਰਮੇਸੀਆਂ ਨੂੰ ਐੱਚਸੀਕਿਊ 200 ਮਿਲੀਗ੍ਰਾਮ ਦੀਆਂ ਤਕਰੀਬਨ 10.86 ਕਰੋੜ ਟੈਬਲੇਟਾਂ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ, ਦੇਸ਼ ਦੀ ਮੰਗ ਨੂੰ ਪੂਰਾ ਕਰਨ ਲਈ ਐੱਚਸੀਕਿਊ 200 ਮਿਲੀਗ੍ਰਾਮ ਦੀਆਂ ਕੁੱਲ 30.66 ਕਰੋੜ ਟੈਬਲੇਟਾਂ ਮੰਡੀ ਵਿੱਚ ਉਪਲਬਧ ਕਰਵਾਈਆਂ ਗਈਆਂ ਹਨ ਇਸਤੋਂ ਇਲਾਵਾ, ਹਾਈਡਰੋਕਸੀਕਲੋਰੋਕੁਈਨ ਦੇ ਪ੍ਰਮੁੱਖ ਨਿਰਮਾਤਾ ਘਰੇਲੂ ਮੰਡੀ ਵਿੱਚ ਜੂਨ, 2020 ਤੱਕ ਘੱਟ ਤੋਂ ਘੱਟ 5 ਕਰੋੜ ਟੈਬਲੇਟ ਦੀ ਸਪਲਾਈ ਕਰਨਗੇ

 

ਭਾਰਤੀ ਔਸ਼ਦ ਮਹਾ-ਨਿਯੰਤਰਕ (ਡੀਸੀਜੀਆਈ) ਸਮੇਂ-ਸਮੇਂ 'ਤੇ ਘਰੇਲੂ ਮੰਡੀ ਵਿੱਚ ਹਾਈਡਰੋਕਸੀਕਲੋਰੋਕੁਈਨ ਅਤੇ ਹੋਰ ਦਵਾਈਆਂ ਦੀ ਉਪਲਬਧਤਾ ਦੇ ਬਾਰੇ ਵਿੱਚ ਸਰਵੇਖਣ ਕਰਦਾ ਹੈ 25 ਅਤੇ 26 ਮਈ, 2020 ਨੂੰ ਕੀਤੇ ਗਏ ਅਜਿਹੇ ਇੱਕ ਸਰਵੇਖਣ ਵਿੱਚ ਕੋਵਿਡ -19 ਦੇ ਇਲਾਜ ਦੇ ਲਈ ਖਾਸ ਰੂਪ ਵਿੱਚ ਤਿਆਰ ਕੀਤੇ ਗਏ ਹਸਪਤਾਲਾਂ ਦੇ ਨੇੜੇ ਦੀ ਦਵਾਈ ਦੀਆਂ ਦੁਕਾਨਾਂ ਵਿੱਚ ਇਸ ਦਵਾਈ ਦੀ ਉਪਲਬਧਤਾ 93.10 ਪ੍ਰਤੀਸ਼ਤ ਦਰਸਾਈ ਗਈ

 

ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਈਡਰੋਕਸੀਕਲੋਰੋਕੁਈਨ (ਏਪੀਆਈ ਅਤੇ ਫਾਰਮੂਲੇਸ਼ਨ) ਦੇ ਨਿਰਯਾਤ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ, ਇਸਦੇ ਨਾਲ ਹੀ ਨਿਰਯਾਤ ਅਧਾਰਤ ਇਕਾਈਆਂ, ਐੱਸਈਜੈੱਡ ਅਤੇ ਹੋਰ ਇਕਾਈਆਂ ਤੋਂ ਇਲਾਵਾ ਐੱਚਸੀਕਿਊ ਦੇ ਘਰੇਲੂ ਉਤਪਾਦਕ ਜੂਨ, 2020 ਦੇ ਮਹੀਨੇ ਦੇ ਲਈ ਸਥਾਨਕ ਫਾਰਮੇਸੀਆਂ ਜਾਂ ਦਵਾਈ ਕਾਰੋਬਾਰੀਆਂ ਦੇ ਕੁੱਲ ਉਤਪਾਦਨ ਦੇ ਘੱਟੋ-ਘੱਟ 20 ਪ੍ਰਤੀਸ਼ਤ ਦੀ ਸਪਲਾਈ ਜਾਰੀ ਰੱਖਣਗੇ ਇਸਤੋਂ ਇਲਾਵਾ ਐੱਚਸੀਐੱਲ ਦੇ ਸਾਰੇ ਉਤਪਾਦਕਾਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਗਿਆ ਹੈ ਕੀ ਉਹ ਰਾਜ ਸਰਕਾਰਾਂ, ਐੱਚਐੱਲਐੱਲ ਜਾਂ ਕਿਸੇ ਵੀ ਹੋਰ ਸਰਕਾਰੀ ਸੰਸਥਾ ਨੂੰ ਇਸ ਦਵਾਈ ਦੀ ਸਪਲਾਈ ਪਹਿਲ ਦੇ ਅਧਾਰ 'ਤੇ ਕਰਨਗੇ ਭਾਰਤੀ ਔਸ਼ਦ ਮਹਾ-ਨਿਯੰਤਰਕ ਨੂੰ ਇਸ ਦਾ ਪਾਲਣ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ।

 

*****

 

ਆਰਸੀਜੇ / ਆਰਕੇਐੱਮ


(Release ID: 1633050) Visitor Counter : 238