ਖੇਤੀਬਾੜੀ ਮੰਤਰਾਲਾ

ਮੁੱਖ ਖਰੀਫ ਫਸਲਾਂ ਦੀ ਬਿਜਾਈ ਦੇ ਖੇਤਰ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਾਧਾ


ਤੇਲ ਬੀਜਾਂ, ਮੋਟੇ ਅਨਾਜ, ਦਾਲ਼ਾਂ ਅਤੇ ਕਪਾਹ ਦੇ ਖੇਤਰ ਕਵਰੇਜ ਵਿੱਚ ਭਾਰੀ ਵਾਧਾ

Posted On: 19 JUN 2020 8:25PM by PIB Chandigarh


ਦੇਸ਼ ਵਿੱਚ 01 ਜੂਨ 2020 ਤੋਂ 18 ਜੂਨ 2020 ਦੇ ਅਰਸੇ ਦੌਰਾਨ, 108.3 ਮਿਲੀਮੀਟਰ ਵਰਖਾ ਹੋਈ ਹੈ ਜੋ ਕਿ ਆਮ ਔਸਤ 82.4 ਮਿਲੀਮੀਟਰ ਨਾਲੋਂ ਵੱਧ ਹੈ। ਖਰੀਫ ਫਸਲਾਂ ਦੀ ਬਿਜਾਈ ਦੇ ਰਕਬੇ ਹੇਠਲਾ ਖੇਤਰ ਇਸ ਤਰ੍ਹਾਂ ਹੈ:

ਚਾਵਲ : ਖਰੀਫ ਫਸਲ ਚਾਵਲ ਅਧੀਨ ਲਗਭਗ 10.05 ਲੱਖ ਹੈਕਟੇਅਰ ਰਕਬੇ ਦਾ ਖੇਤਰਫਲ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 10.28 ਲੱਖ ਹੈਕਟੇਅਰ ਸੀ।

ਦਾਲ਼ਾਂ: ਦਾਲ਼ਾਂ ਲਈ 4.58 ਲੱਖ ਹੈਕਟੇਅਰ ਰਕਬੇ ਦੀ ਕਵਰੇਜ, ਜੋ ਪਿਛਲੇ ਸਾਲ ਇਸ ਸਮੇਂ ਦੌਰਾਨ 2.22 ਲੱਖ ਹੈਕਟੇਅਰ ਸੀ ।

ਮੋਟੇ ਅਨਾਜ: ਮੋਟੇ ਅਨਾਜਾਂ ਲਈ ਲਗਭਗ 19.16 ਲੱਖ ਹੈਕਟੇਅਰ ਖੇਤਰ ਕਵਰੇਜ, ਜੋ ਪਿਛਲੇ ਸਾਲ ਇਸੇ ਅਰਸੇ ਵਿੱਚ 7.83 ਲੱਖ ਹੈਕਟੇਅਰ ਸੀ।

ਤੇਲ ਬੀਜ: ਤੇਲ ਬੀਜਾਂ ਲਈ ਲਗਭਗ 14.36 ਲੱਖ ਹੈਕਟੇਅਰ ਖੇਤਰ ਕਵਰੇਜ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1.63 ਲੱਖ ਹੈਕਟੇਅਰ ਸੀ।

ਗੰਨਾ: ਗੰਨੇ ਲਈ ਲਗਭਗ 48.63 ਲੱਖ ਹੈਕਟੇਅਰ ਖੇਤਰ ਕਵਰੇਜ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 48.01 ਲੱਖ ਹੈਕਟੇਅਰ ਸੀ।

ਜੂਟ ਅਤੇ ਮੇਸਟਾ: ਜੂਟ ਅਤੇ ਮੇਸਟਾ ਲਈ ਲਗਭਗ 5.78 ਲੱਖ ਹੈਕਟੇਅਰ ਖੇਤਰ ਕਵਰੇਜ, ਜੋ ਕਿ ਪਿਛਲੇ ਸਾਲ ਇਸੇ ਮਿਆਦ ਵਿੱਚ 6.08 ਲੱਖ ਹੈਕਟੇਅਰ ਸੀ।

ਕਪਾਹ: ਕਪਾਹ ਲਈ ਲਗਭਗ 28.77 ਲੱਖ ਹੈਕਟੇਅਰ ਖੇਤਰ ਕਵਰੇਜ, ਜੋ ਪਿਛਲੇ ਸਾਲ ਇਸੇ ਮਿਆਦ ਵਿੱਚ 18.18 ਲੱਖ ਹੈਕਟੇਅਰ ਸੀ।

19.06.2020 ਤੱਕ ਖਰੀਫ ਫਸਲਾਂ ਲਈ ਖੇਤਰ ਕਵਰੇਜ ਦੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਲਈ ਇੱਥੇ ਕਲਿੱਕ ਕਰੋ।
Please click the link for details of area coverage under Kharif crops as on 19.06.2020.

*****

ਏਪੀਐੱਸ / ਐੱਸਜੀ / ਪੀਕੇ / ਐੱਮਐੱਸ


(Release ID: 1632852) Visitor Counter : 135