ਵਿੱਤ ਮੰਤਰਾਲਾ

ਰੈਪੋ ਰੇਟ ਵਿੱਚ ਕਮੀ ਦਾ ਲਾਭ ਬੈਂਕਿੰਗ ਖੇਤਰ ਦੁਆਰਾ ਗਾਹਕਾਂ ਨੂੰ ਦੇਣ ਉੱਤੇ ਸਰਕਾਰ ਦੀ ਪੈਨੀ ਨਜ਼ਰ ਹੈ ਅਤੇ ਸਰਕਾਰ ਨੇ ਭਾਰਤ ਦੀ ਵਿਕਾਸ ਕਹਾਣੀ ਲਿਖਣ ਵਿੱਚ ਧਨ ਸਿਰਜਣ ਕਰਨ ਵਾਲਿਆਂ ਦੇ ਯੋਗਦਾਨ ਦੀ ਹਮੇਸ਼ਾ ਪ੍ਰਸ਼ੰਸਾ ਕੀਤੀ ਹੈ - ਵਿੱਤ ਮੰਤਰੀ ਦੀ ਪੀਐੱਚਡੀ ਚੈਂਬਰ ਨਾਲ ਵਰਚੁਅਲ ਮੀਟਿੰਗ ਵਿੱਚ ਟਿੱਪਣੀ

Posted On: 19 JUN 2020 6:23PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ  ਪੀਐੱਚਡੀ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੀ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਧਨ ਸਿਰਜਣ ਕਰਨ ਵਾਲਿਆਂ ਦੇ ਵਿਸ਼ੇਸ਼ ਮਹੱਤਵ ਨੂੰ ਹਮੇਸ਼ਾ ਪਹਿਲ ਦਿੱਤੀ ਹੈ ਕਿਉਂਕਿ ਇਹ ਰੋਜ਼ਗਾਰ ਪੈਦਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਦੇਸ਼ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਲਈ ਸੰਸਾਧਨਾਂ ਦੀ ਵਰਤੋਂ ਵੀ ਕਰਦੇ ਹਨ

 

ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਮਦਦ ਦੇਣ ਲਈ ਤੇਜ਼ੀ ਦਿਖਾਈ ਹੈ ਅਤੇ ਇਸ ਲਈ ਐੱਮਐਸਐੱਮਈ ਨੂੰ ਸਰਾਹਿਆ ਹੈ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਅਸੀਂ ਬੈਂਕਾਂ ਨਾਲ ਸਲਾਹ ਕਰਕੇ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ ਤਾਕਿ ਸਰਕਾਰ ਦੁਆਰਾ ਐਲਾਨੀ ਰਾਹਤ ਪ੍ਰਭਾਵਸ਼ਾਲੀ ਢੰਗ ਨਾਲ ਜ਼ਮੀਨੀ ਪੱਧਰ ਤੱਕ  ਪਹੁੰਚ ਸਕੇ ਉਨ੍ਹਾਂ  ਕਿਹਾ ਕਿ ਵਿਸ਼ੇਸ਼ ਤੌਰ ‘ਤੇ ਰੈਪੋ ਰੇਟ ਵਿੱਚ ਕਮੀ ਦਾ ਲਾਭ ਗਾਹਕਾਂ ਨੂੰ ਘਟੀਆਂ ਹੋਈਆਂ ਵਿਆਜ ਦਰਾਂ ਦੇ ਰੂਪ ਵਿੱਚ ਦੇਣ ਤੇ ਸਰਕਾਰ ਦੀ ਪੈਨੀ ਨਜ਼ਰ ਹੈ

 

ਵਿੱਤ ਮੰਤਰੀ ਨੇ ਕਿਹਾ ਕਿ ਵਪਾਰ ਅਤੇ ਉਦਯੋਗ ਉੱਤੇ ਕੋਵਿਡ-19 ਮਹਾਮਾਰੀ ਦੇ ਉਲਟ ਪ੍ਰਭਾਵਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਕਾਰੋਬਾਰੀਆਂ ਲਈ 3 ਲੱਖ ਕਰੋੜ ਰੁਪਏ ਦੇ ਬਿਨਾ ਗਰੰਟੀ ਕਰਜ਼ੇ ਦੇਣ ਦੀ ਵਿਵਸਥਾ ਤਹਿਤ ਵਿਤਰਣ ਉੱਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ

 

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਘੱਟ ਤੋਂ ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਤੇ ਫੋਕਸ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਦਯੋਗ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਦੂਰ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਕਾਰੋਬਾਰ ਵਿੱਚ ਅਸਾਨੀ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ

 

ਉਨ੍ਹਾਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਸਾਰੇ ਉਦਯੋਗ ਹਿਤਧਾਰਕਾਂ, ਵਿਸ਼ੇਸ਼ ਤੌਰ ‘ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐਸਐੱਮਈ) ਨੂੰ ਬਿਨਾ ਭੇਦਭਾਵ ਦੇ ਮਦਦ ਪ੍ਰਦਾਨ ਕੀਤੀ ਹੈ

 

ਸਰਕਾਰ ਦੁਆਰਾ ਐਲਾਨੇ ਗਏ ਮਹੱਤਵਪੂਰਨ ਸੁਧਾਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਪੀਐੱਚਡੀ ਚੈਂਬਰ ਆਵ੍ ਕਮਰਸ ਦੇ ਪ੍ਰਧਾਨ ਡਾ. ਡੀ ਕੇ ਅਗਰਵਾਲ ਨੇ ਆਪਣੇ ਸੁਆਗਤੀ ਸੰਬੋਧਨ ਵਿੱਚ ਕਿਹਾ ਕਿ 20.97 ਲੱਖ ਕਰੋੜ ਰੁਪਏ ਦਾ ਪ੍ਰੋਤਸਾਹਨ ਪੈਕੇਜ ਇੱਕ ਅਤਿਅੰਤ ਵਿਆਪਕ, ਕਾਫੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਸਭ ਤੋਂ ਵੱਡੇ ਪੈਕੇਜਾਂ ਵਿੱਚੋਂ ਇੱਕ ਹੈ

 

ਡਾ. ਡੀ ਕੇ ਅਗਰਵਾਲ ਨੇ ਕਿਹਾ ਕਿ ਪੈਕੇਜ ਵਿੱਚ ਨਾ ਸਿਰਫ ਮੁਦਰਾ ਸਬੰਧੀ ਅਤੇ ਵਿੱਤੀ ਉਤਸ਼ਾਹ ਮੌਜੂਦ ਹੈ, ਬਲਕਿ ਭਾਰਤ ਨੂੰ ਅਗਲੀ ਨਵੀਂ ਉਚਾਈ ਉੱਤੇ ਲੈ ਕੇ ਜਾਣ ਲਈ ਗੇਮਚੇਂਜਰ ਯਾਨੀ ਵਿਆਪਕ ਬਦਲਾਅ ਲਿਆਉਣ ਵਾਲੇ ਸੁਧਾਰਾਂ ਵਿੱਚ ਸ਼ਾਮਲ ਹੈ

 

ਉਨ੍ਹਾਂ  ਸੁਝਾਅ ਦਿੱਤਾ ਕਿ ਟੂਰਿਜ਼ਮ, ਜਹਾਜ਼ਰਾਨੀ, ਮਨੋਰੰਜਨ, ਰੀਅਲ ਇਸਟੇਟ ਅਤੇ ਆਟੋਮੋਬਾਈਲ ਜਿਹੇ ਬਹੁਤ ਪ੍ਰਭਾਵਿਤ ਖੇਤਰਾਂ ਲਈ ਵਰਗਰੀਕਰਨ ਉੱਤੇ ਪ੍ਰਭਾਵ ਪਾਏ ਬਿਨਾ ਹੀ ਕਰਜ਼ਿਆਂ ਦਾ ਇਕਬਾਰਗੀ ਪੁਨਰਗਠਨ ਕਰਨਾ ਸਮੇਂ ਦੀ ਮੰਗ ਹੈ

 

ਡਾ. ਅਗਰਵਾਲ ਨੇ ਸੁਝਾਅ ਦਿੱਤਾ ਕਿ ਬੈਂਕਰਾਂ ਦੇ ਮਨ ਵਿੱਚੋਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਸਰਕਾਰ ਅਤੇ ਬੈਂਕਿੰਗ ਖੇਤਰ ਦਰਮਿਆਨ ਉਪਚਾਰਕ ਸੰਵਾਦ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ, ਤਾਕਿ ਬੈਂਕ ਅਧਿਕਾਰੀ ਬਿਨਾ ਕਿਸੇ ਡਰ ਦੇ ਵਪਾਰ ਅਤੇ ਉਦਯੋਗ ਜਗਤ ਲਈ ਕਰਜ਼ੇ ਪ੍ਰਵਾਨ ਕਰ ਅਤੇ ਵੰਡ ਸਕਣ

 

ਉਨ੍ਹਾਂ  ਸੁਝਾਅ ਦਿੱਤਾ ਕਿ ਜੇਕਰ ਕੋਈ ਉਦਯੋਗਿਕ ਇਕਾਈ ਕਿਸੇ ਅਸਲ ਕਾਰਨ ਨਾਲ ਐੱਨਪੀਏ ਵਿੱਚ ਤਬਦੀਲ ਹੋ ਜਾਂਦੀ ਹੈ ਤਾਂ ਕੋਈ ਵੀ ਅਪਰਾਧਿਕ ਕਾਰਵਾਈ ਉਸ ਦੇ ਖ਼ਿਲਾਫ਼ ਸ਼ੁਰੂ ਨਹੀਂ ਕੀਤੀ ਜਾਣੀ ਚਾਹੀਦੀ

 

ਡਾ. ਅਗਰਵਾਲ ਨੇ ਕਿਹਾ ਕਿ ਸਰਕਾਰੀ ਖਰਚ ਵਿੱਚ ਵਾਧੇ ਦੇ ਜ਼ਰੀਏ ਜਲਦ ਤੋਂ ਜਲਦ ਮੰਗ ਨੂੰ ਸਿਰਜਨ ਕਰਨ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਫਾਸਟ ਟਰੈਕ ਕਿਰਤ, ਕਾਨੂੰਨੀ ਅਤੇ ਭੂਮੀ ਸੁਧਾਰਾਂ ਦੇ ਜ਼ਰੀਏ ਘਰੇਲੂ ਉਦਯੋਗ ਜਗਤ ਦੀ ਮੁਕਾਬਲਤਨ ਸਮਰੱਥਾ ਵਧਾਉਣ ਦੀ ਵੀ ਲੋੜ ਹੈ, ਤਾਕਿ ਭਾਰਤ ਨੂੰ ਇਕ ਆਕਰਸ਼ਕ ਨਿਵੇਸ਼ ਟਿਕਾਣਾ ਬਣਾਇਆ ਜਾ ਸਕੇ

 

ਡਾ. ਅਗਰਵਾਲ ਨੇ ਕਿਹਾ ਕਿ ਪੀਐੱਚਡੀ ਚੈਂਬਰ ਨੂੰ ਪੂਰਾ ਭਰੋਸਾ ਹੈ ਕਿ ਵਿੱਤ ਮੰਤਰੀ ਦੀ  ਗਤੀਸ਼ੀਲ ਅਗਵਾਈ ਵਿੱਚ ਭਾਰਤ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਜੇਤੂ ਬਣਕੇ ਉਭਰੇਗਾ ਉਨ੍ਹਾਂ  ਕਿਹਾ ਕਿ ਪੀਐੱਚਡੀ ਚੈਂਬਰ ਇਸ ਅਤਿਅੰਤ ਔਖੇ ਸਮੇਂ ਵਿੱਚ ਸਰਕਾਰ ਅਤੇ ਦੇਸ਼ਵਾਸੀਆਂ ਨੂੰ ਆਪਣੇ ਦੁਆਰਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦੇਂਦਾ ਹੈ

 

ਵਿੱਤ ਮੰਤਰੀ ਨੇ ਨਿਮਰਤਾ ਨਾਲ ਪੀਐੱਚਡੀਸੀਸੀਆਈ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਅਰਥਵਿਵਸਥਾ, ਵਪਾਰ ਅਤੇ ਉਦਯੋਗ ਦੇ ਵੱਖ-ਵੱਖ ਪਹਿਲੂਆਂ ਉੱਤੇ ਪੀਐੱਚਡੀ ਚੈਂਬਰ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਨੋਟ ਕੀਤਾ ਇਸ ਸੰਵਾਦਾਤਮਕ ਸੈਸ਼ਨ ਵਿੱਚ ਮੌਜੂਦ ਹੋਰ ਉੱਘੇ ਪ੍ਰਤੀਭਾਗੀਆਂ ਵਿੱਚ ਇਹ ਵੀ ਸ਼ਾਮਲ ਸਨ - ਸ਼੍ਰੀ ਅਜੈ ਭੂਸ਼ਨ ਪਾਂਡੇ, ਸਕੱਤਰ ਵਿੱਤ, ਮਾਲ ਵਿਭਾਗ, ਵਿੱਤ ਮੰਤਰਾਲਾ ਭਾਰਤ ਸਰਕਾਰ, ਸ਼੍ਰੀ ਦੇਬਾਸ਼ੀਸ਼ ਪਾਂਡਾ, ਸਕੱਤਰ, ਵਿੱਤ ਵਿਭਾਗ, ਵਿੱਤ ਮੰਤਰਾਲਾ,  ਭਾਰਤ ਸਰਕਾਰ, ਸ਼੍ਰੀ ਰਾਜੇਸ਼ ਵਰਮਾ, ਸਕੱਤਰ ਕਾਰਪੋਰੇਟ ਮਾਮਲੇ ਮੰਤਰਾਲਾ,  ਭਾਰਤ ਸਰਕਾਰ, ਡਾ. ਕ੍ਰਿਸ਼ਨਾਮੂਰਤੀ ਸੁਬਰਾਮਣੀਅਨ, ਮੁੱਖ ਆਰਥਿਕ ਸਲਾਹਕਾਰ, ਆਰਥਿਕ ਮਾਮਲਿਆਂ ਦਾ ਵਿਭਾਗ, ਵਿੱਤ ਮੰਤਰਾਲਾ,  ਭਾਰਤ ਸਰਕਾਰ, ਸ਼੍ਰੀ ਸੰਜੈ ਅਗਰਵਾਲ, ਸੀਨੀਅਰ ਮੀਤ ਪ੍ਰਧਾਨ ਪੀਐੱਚਡੀ ਚੈਂਬਰ, ਸ਼੍ਰੀ ਪ੍ਰਦੀਪ ਮੁਲਤਾਨੀ, ਮੀਤ ਪ੍ਰਧਾਨ ਪੀਐੱਚਡੀ ਚੈਂਬਰ, ਸ਼੍ਰੀ ਸੌਰਭ ਸਾਨਿਆਲ, ਜਨਰਲ ਸਕੱਤਰ ਪੀਐੱਚਡੀ ਚੈਂਬਰ, ਪੀਐੱਚਡੀ ਚੈਂਬਰ ਦੇ ਸਾਬਕਾ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ

****

 

 

ਆਰਐੱਮ/ ਕੇਐੱਮਐੱਨ


(Release ID: 1632796) Visitor Counter : 168