ਪੇਂਡੂ ਵਿਕਾਸ ਮੰਤਰਾਲਾ

20 ਜੂਨ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਜਾ ਰਹੇ ਗ਼ਰੀਬ ਕਲਿਆਣ ਰੋਜਗਾਰਅਭਿਯਾਨ’ਤੇ ਪੂਰਬਲੀ ਜਾਣਕਾਰੀ ਦੇਣ ਸਬੰਧੀ ਪ੍ਰੈੱਸ ਕਾਨਫਰੰਸ ਦਾ ਆਯੋਜਨ

25 ਕਾਰਜਾਂ ਤਹਿਤ ਵੰਡੀ ਗਈਰਕਮ ਨੂੰ 6 ਰਾਜਾਂ ਦੇ 116ਜ਼ਿਲ੍ਹਿਆਂ ਵਿੱਚ 125 ਦਿਨਾਂ ਵਿੱਚ ਸੰਪਤੀ ਨਿਰਮਾਣ ਲਈ ਵਰਤਿਆ ਜਾਵੇਗਾ, ਜਿੱਥੇ 25000 ਤੋਂ ਜ਼ਿਆਦਾ ਪ੍ਰਵਾਸੀ ਵਰਕਰ ਵਾਪਸ ਆਏ ਹਨ : ਸ਼੍ਰੀਮਤੀ ਨਿਰਮਲਾ ਸੀਤਾਰਮਣ, ਵਿੱਤ ਮੰਤਰੀ


ਕੇਂਦਰ ਸਰਕਾਰ ਨੇ ਸਬੰਧਿਤ ਰਾਜ ਸਰਕਾਰਾਂ ਨਾਲ ਮਿਲ ਕੇ ਪ੍ਰਵਾਸੀ ਮਜ਼ਦੂਰਾਂ ਲਈ ਵੱਧ ਤੋਂ ਵੱਧ ਰੋਜਗਾਰ ਪੈਦਾ ਕਰਨ ਲਈ ਉਨ੍ਹਾਂ ਦੇ ਕੌਸ਼ਲ ਦਾ ਪਤਾ ਲਗਾਇਆ

Posted On: 18 JUN 2020 5:55PM by PIB Chandigarh

20 ਜੂਨ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਜਾ ਰਹੇ ਗ਼ਰੀਬ ਕਲਿਆਣ ਰੋਜਗਾਰਅਭਿਯਾਨਤੇ ਅੱਜ ਪੂਰਬਲੀ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੋਵਿਡ ਲੌਕਡਾਊਨ ਦੇ ਬਾਅਦ ਦੇਸ਼ ਭਰ ਵਿੱਚ ਵੱਡੀ ਸੰਖਿਆ ਵਿੱਚ ਪੁਰਸ਼ ਅਤੇ ਔਰਤ ਮਜ਼ਦੂਰ ਆਪਣੇ ਪਿੰਡਾਂ ਨੂੰ ਪਰਤ ਗਏ ਹਨ।

 

ਭਾਰਤ ਸਰਕਾਰ ਨੇ ਰਾਜ ਸਰਕਾਰਾਂ ਨਾਲ ਮਿਲ ਕੇ ਉਨ੍ਹਾਂ ਜ਼ਿਲ੍ਹਿਆਂ ਦੀ ਮੈਪਿੰਗ ਕੀਤੀ ਹੈ ਜਿੱਥੇ ਇਹ ਪ੍ਰਵਾਸੀ ਵਰਕਰ ਵੱਡੇ ਪੈਮਾਨੇ ਤੇ ਪਰਤੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਲਗਭਗ 116 ਜ਼ਿਲ੍ਹੇ 6 ਰਾਜਾਂ ਵਿੱਚ ਫੈਲੇ ਹੋਏ ਹਨ ਜਿਨ੍ਹਾਂ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਓਡੀਸਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਪਰਤੇ ਹਨ, ਜਿਨ੍ਹਾਂ ਵਿੱਚ 27ਖਾਹਿਸ਼ੀ ਜ਼ਿਲ੍ਹੇ ਸ਼ਾਮਲ ਹਨ।

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਬੰਧਿਤ ਰਾਜ ਸਰਕਾਰਾਂ ਨਾਲ ਮਿਲ ਕੇ ਇਨ੍ਹਾਂ ਪ੍ਰਵਾਸੀ ਵਰਕਰਾਂ ਦੇ ਕੌਸ਼ਲ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਕਿਸੇ ਨਾ ਕਿਸੇ ਕੰਮ ਵਿੱਚ ਕੌਸ਼ਲਮੰਦ ਪਾਏ ਗਏ ਹਨ। ਇਸਦੇ ਅਧਾਰ ਤੇ ਅਗਲੇ 4 ਮਹੀਨਿਆਂ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਨਾਗਰਿਕਾਂ ਨੂੰ ਜੀਵਕਾ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਵਿਸ਼ਾਲ ਗ੍ਰਾਮੀਣ ਜਨਤਕ ਕਾਰਜ ਯੋਜਨਾ ਗ਼ਰੀਬ ਕਲਿਆਣ ਰੋਜਗਾਰਅਭਿਯਾਨਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

 

ਵਿੱਤ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜੂਨ, 2020 ਨੂੰ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਪਿੰਡ-ਤੇਲੀਹਾਰ, ਬਲਾਕ-ਬੇਲਦੌਰ (Village-Telihar, Block- Beldaur of Khagaria District) ਤੋਂ ਇਸ ਅਭਿਯਾਨ ਦੀ ਸ਼ੁਰੂਆਤ ਕਰਨਗੇ। ਮਿਸ਼ਨ ਮੋਡ ਵਿੱਚ ਕੰਮ ਕਰਨ ਵਾਲੇ 125 ਦਿਨਾਂ ਦੇ ਇਸਅਭਿਯਾਨ ਵਿੱਚ ਇੱਕ ਪਾਸੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਪ੍ਰਦਾਨ ਕਰਨ ਅਤੇ ਦੂਜੇ ਪਾਸੇ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਤਿਆਰ ਕਰਨ ਲਈ 25 ਵਿਭਿੰਨ ਪ੍ਰਕਾਰ ਦੇ ਕਾਰਜਾਂ ਨੂੰ 50,000 ਕਰੋੜ ਰੁਪਏ ਦੇ ਸੰਸਾਧਨ ਨਾਲ ਪੂਰਾ ਕੀਤਾ ਜਾਵੇਗਾ।

 

ਅਭਿਯਾਨ12 ਵਿਭਿੰਨ ਮੰਤਰਾਲਿਆਂ/ਵਿਭਾਗਾਂ ਜਿਨ੍ਹਾਂ ਵਿੱਚ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ, ਸੜਕ ਆਵਾਜਾਈ ਅਤੇ ਰਾਜ ਮਾਰਗ, ਖਾਣਾਂ, ਪੇਅਜਲ ਅਤੇ ਸਵੱਛਤਾ, ਵਾਤਾਵਰਣ, ਰੇਲਵੇ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਨਵੀਂ ਅਤੇ ਅਖੁੱਟ ਊਰਜਾ, ਸਰਹੱਦੀ ਸੜਕਾਂ, ਟੈਲੀਕਾਮ ਅਤੇ ਖੇਤੀਬਾੜੀ ਸ਼ਾਮਲ ਹਨ, ਇਨ੍ਹਾਂ ਵਿੱਚ ਤਾਲਮੇਲ ਨਾਲ ਕੰਮ ਹੋਵੇਗਾ। ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਸਰਕਾਰ ਦੇ 25 ਕਾਰਜਾਂ ਦੀ ਪਹਿਚਾਣ ਵਾਲੇ ਜ਼ਿਲ੍ਹਿਆਂ ਵਿੱਚ ਇਕੱਠਾ ਕਾਰਜ ਸ਼ੁਰੂ ਕੀਤਾ ਜਾਵੇਗਾ, ਜਿਨ੍ਹਾਂ ਨੂੰ ਵੀ ਰੋਜਗਾਰ ਦੀ ਲੋੜ ਹੋਵੇਗੀ ਅਤੇ ਇਨ੍ਹਾਂ ਸਾਰੇ ਕਾਰਜਾਂ ਲਈ ਵੰਡੀ ਗਈ ਰਾਸ਼ੀ ਨੂੰ ਇਕੱਠਾ ਜਮਾਂ ਕੀਤਾ ਜਾਵੇਗਾ ਅਤੇ 125 ਦਿਨਾਂ ਦੇ ਅੰਦਰ ਸੰਪਤੀ ਨਿਰਮਾਣ ਪੂਰਾ ਕਰਨ ਵਿੱਚ ਇਸਨੂੰ ਲਗਾਇਆ ਜਾਵੇਗਾ।

 

ਕੇਂਦਰੀ ਕਿਰਤ ਅਤੇ ਰੋਜਗਾਰ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ, ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਅਮਰਜੀਤ ਸਿਨਹਾ ਅਤੇ ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਨਗੇਂਦਰ ਸਿੰਘ ਸਿਨਹਾ ਵੀ ਕਾਨਫਰੰਸ ਦੌਰਾਨ ਮੌਜੂਦ ਸਨ। ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ, ਸਕੱਤਰ ਦੁਆਰਾਗ਼ਰੀਬ ਕਲਿਆਣ ਰੋਜਗਾਰਅਭਿਯਾਨ’ ’ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ।

 

 

(ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤੇ ਪੇਸ਼ਕਾਰੀ ਦਾ ਲਿੰਕ)

(Link of presentation on GaribKalyanRojgarAbhiyaan)

 

 

 

 

*****

 

ਏਪੀਐੱਸ/ਐੱਸਜੀ



(Release ID: 1632539) Visitor Counter : 212