ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਵਿਡ ਤਿਆਰੀਆਂ ਦੀ ਸਮੀਖਿਆ ਲਈ ਐੱਨਸੀਆਰ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ



ਸ਼੍ਰੀ ਅਮਿਤ ਸ਼ਾਹ ਨੇ ਦਿੱਲੀ-ਐੱਨਸੀਆਰ ਵਿੱਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਇੱਕ ਸਾਂਝੀ ਰਣਨੀਤੀ ਉੱਤੇ ਜ਼ੋਰ ਦਿੱਤਾ


ਕੋਵਿਡ ਉੱਤੇ ਨਿਯੰਤਰਣ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦੀ ਪਹਿਚਾਣ ਅਤੇ ਇਲਾਜ ਦੇ ਨਾਲ ਹੀ ਅਧਿਕ ਤੋਂ ਅਧਿਕ ਕੋਰੋਨਾ ਜਾਂਚ ਕਰਨੀ ਜ਼ਰੂਰੀ – ਕੇਂਦਰੀ ਗ੍ਰਹਿ ਮੰਤਰੀ

Posted On: 18 JUN 2020 6:48PM by PIB Chandigarh

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਦਿੱਲੀ-ਐੱਨਸੀਆਰ ਵਿੱਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਇੱਕ ਸਾਂਝੀ ਰਣਨੀਤੀ ਉੱਤੇ ਜ਼ੋਰ ਦਿੱਤਾ ਹੈ।  ਐੱਨਸੀਆਰ ਖੇਤਰ ਵਿੱਚ ਕੋਵਿਡ ਪ੍ਰਬੰਧਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਸੀਆਰ ਦੀ ਗਹਿਨ ਸ਼ਹਿਰੀ ਢਾਂਚੇ ਨੂੰ ਦੇਖਦੇ ਹੋਏ ਦਿੱਲੀ-ਐੱਨਸੀਆਰ  ਦੀਆਂ ਸਾਰੀਆਂ ਸੰਬਧਿਤ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ਼ ਦੀ ਜ਼ਰੂਰਤ ਹੈ।  ਗ੍ਰਹਿ ਮੰਤਰੀ ਨੇ ਕਿਹਾ ਕਿ ਕੋਰੋਨਾ ਉੱਤੇ ਨਿਯੰਤਰਣ ਲਈ ਕੋਵਿਡ ਪਾਜ਼ਿਟਿਵ ਪਾਏ ਗਏ ਲੋਕਾਂ ਦੀ ਪਹਿਚਾਣ ਅਤੇ ਇਲਾਜ ਦੇ ਨਾਲ ਹੀ ਅਧਿਕ ਤੋਂ ਅਧਿਕ ਜਾਂਚ ਕਰਨਾ ਜ਼ਰੂਰੀ ਹੈ।  ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਇਸ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਹੋਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਦੀ ਚੇਅਰਮੈਨਸ਼ਿਪ ਵਿੱਚ ਗਠਿਤ ਮਾਹਿਰ ਕਮੇਟੀ ਨੇ ਕੋਵਿਡ ਦੀ ਜਾਂਚ ਲਈ 2400 ਰੁਪਏ ਦੀ ਦਰ ਨਿਰਧਾਰਿਤ ਕੀਤੀ ਹੈ ਅਤੇ ਜੇਕਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਜਾਂਚ ਦਰ ਇਸ ਤੋਂ ਅਧਿਕ ਹੈ ਤਾਂ ਦੋਵੇਂ ਰਾਜ ਸਰਕਾਰਾਂ ਅੰਦਰੂਨੀ ਸਲਾਹ-ਮਸ਼ਵਰੇ  ਦੇ ਬਾਅਦ ਆਪਣੀਆਂ ਜਾਂਚ ਦਰਾਂ ਘੱਟ ਕਰ ਸਕਦੀਆਂ ਹਨ।  ਸ਼੍ਰੀ ਅਮਿਤ ਸ਼ਾਹ ਨੇ ਬੈਠਕ ਵਿੱਚ ਦੱਸਿਆ ਕਿ ਡਾ. ਵੀ ਕੇ ਪਾਲ ਦੀ ਅਗਵਾਈ ਵਾਲੀ ਕਮੇਟੀ ਨੇ ਕੋਵਿਡ-19 ਬੈੱਡ ਅਤੇ ਇਲਾਜ ਦੀਆਂ ਦਰਾਂ ਤੈਅ ਕੀਤੀਆਂ ਹਨ ਅਤੇ ਐੱਨਸੀਆਰ ਖੇਤਰ  ਦੇ ਹਸਪਤਾਲਾਂ ਵਿੱਚ ਵੀ ਸਲਾਹ-ਮਸ਼ਵਰੇ  ਤੋਂ ਬਾਅਦ ਇਨ੍ਹਾਂ ਦਰਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ।

ਕੇਂਦਰੀ ਗ੍ਰਹਿ ਮੰਤਰੀ  ਨੇ ਇਹ ਵੀ ਕਿਹਾ ਕਿ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ)  ਦੁਆਰਾ ਪ੍ਰਵਾਨ ਨਵੀਂ ਰੈਪਿਡ ਐਂਟੀਜੈੱਨ ਪ੍ਰਣਾਲੀ ਨਾਲ ਕੋਵਿਡ ਜਾਂਚ ਕਰਨਾ ਬਿਹਤਰ ਹੋਵੇਗਾ ਇਸ ਨਾਲ ਟੈਸਟਿੰਗ ਸਮਰੱਥਾ ਵਧੇਗੀ ਅਤੇ ਕੋਵਿਡ ਦੀ ਜਲਦੀ ਪਹਿਚਾਣ ਅਤੇ ਇਲਾਜ ਵਿੱਚ ਮਦਦ ਮਿਲੇਗੀ।

ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੂੰ ਕੋਵਿਡ-19 ਬੈੱਡ,  ਵੈਂਟੀਲੇਟਰ,  ਆਕਸੀਜਨ ਸਿਲੰਡਰ,  ਆਈਸੀਯੂ ਅਤੇ ਐਂਬੂਲੈਂਸ ਦੀ ਉਪਲੱਬਧਤਾ ਅਤੇ 15 ਜੁਲਾਈ 2020 ਤੱਕ ਇਨ੍ਹਾਂ ਦੀ ਸੰਖਿਆ ਵਧਾਉਣ ਦੀ ਯੋਜਨਾ ਦੀ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਤਾਕਿ ਕੋਰੋਨਾਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਪੂਰੇ ਐੱਨਸੀਆਰ ਲਈ ਇੱਕ ਸਾਂਝੀ ਰਣਨੀਤੀ ਬਣਾਈ ਜਾ ਸਕੇ। 

ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ  ਦੀਆਂ ਸੰਸਥਾਵਾਂ ਨੂੰ ਕੋਵਿਡ ਨਾਲ ਨਜਿੱਠਣ ਦੇ ਉਨ੍ਹਾਂ ਦੇ  ਯਤਨਾਂ ਵਿੱਚ ਕੇਂਦਰ ਸਰਕਾਰ ਦੀ ਤਰਫੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।  ਬੈਠਕ ਵਿੱਚ ਦਿੱਲੀ  ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ  ਦੇ ਇਲਾਵਾ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ,  ਦਿੱਲੀ ,  ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਸਕੱਤਰ ਅਤੇ ਦਿੱਲੀ-ਐੱਨਸੀਆਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ
 


(Release ID: 1632480) Visitor Counter : 251