ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਅਤੇ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਰਾਂਚੀ ’ਚ ਦਿੱਵਯਾਂਗਾਂ ਲਈ ਸਾਂਝੇ ਖੇਤਰੀ ਕੇਂਦਰ ਦਾ ਉਦਘਾਟਨ ਕੀਤਾ

Posted On: 17 JUN 2020 6:56PM by PIB Chandigarh


ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਅਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਰਾਂਚੀ ਦੇ ਖਿਜਰੀ ਸਥਿਤ ਨਾਮਕੁਮ ਬਲਾਕ ਦਫ਼ਤਰ ਅੰਦਰ ਦਿੱਵਯਾਂਗਾਂ ਦੇ ਹੁਨਰ ਵਿਕਾਸ, ਮੁੜ–ਵਸੇਬੇ ਅਤੇ ਰੋਜ਼ਗਾਰ ਲਈ ਇੱਕ ‘ਸਾਂਝੇ ਖੇਤਰੀ ਕੇਂਦਰ’ (ਸੀਆਰਸੀ – CRC – ਕੰਪੋਜ਼ਿਟ ਰੀਜਨਲ ਸੈਂਟਰ) ਦਾ ਉਦਘਾਟਨ ਕੀਤਾ। ਸ਼੍ਰੀ ਥਾਵਰਚੰਦ ਗਹਿਲੋਤ ਨੇ ਕੇਂਦਰ ਦਾ ਉਦਘਾਟਨ ਵੀਡੀਓ ਕਾਨਫ਼ਰਿੰਸੰਗ ਰਾਹੀਂ ਕੀਤੀ, ਜਦ ਕਿ ਸ਼੍ਰੀ ਅਰਜੁਨ ਮੁੰਡਾ ਰਾਂਚੀ ’ਚ ਮੁੱਖ ਸਥਾਨ ਉੱਤੇ ਮੌਜੂਦ ਸਨ। ਰਾਂਚੀ ਤੋਂ ਸੰਸਦ ਮੈਂਬਰ ਸ਼੍ਰੀ ਸੰਜੈ ਸੇਠ; ਅਤੇ ਖਿਜਰੀ, ਰਾਂਚੀ ਦੇ ਵਿਧਾਇਕ ਸ਼੍ਰੀ ਰਾਜੇਸ਼ ਕੱਛਪ ਸੀਆਰਸੀ (CRC), ਰਾਂਚੀ ’ਚ ਉਦਘਾਟਨ ਸਮਾਰੋਹ ਮੌਕੇ ਮੌਜੂਦ ਸਨ। ਦਿੱਵਯਾਂਗਾਂ ਦੇ ਸਸ਼ਕਤੀਕਰਨ ਬਾਰੇ ਵਿਭਾਗ ਦੇ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਅਤੇ ਦਿੱਵਯਾਂਗਾਂ ਦੇ ਸਸ਼ਕਤੀਕਰਨ ਬਾਰੇ ਵਿਭਾਗ ਦੇ ਸੰਯੁਕਤ ਸਕੱਤਰ ਡਾ. ਪ੍ਰਬੋਧ ਸੇਠ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਸ਼੍ਰੀ ਗਹਿਲੋਤ ਨੇ ਉਦਘਾਟਨੀ ਸੰਬੋਧਨ ਵਿੱਚ ਕਿਹਾ ਕਿ ਉਹ ਰਾਂਚੀ ਵਿਖੇ 21ਵਾਂ ਸੀਆਰਸੀ (CRC) ਦਾ ਉਦਘਾਟਨ ਕਰ ਕੇ ਬਹੁਤ ਖੁਸ਼ ਹਨ, ਇਹ ਕੇਂਦਰ ਝਾਰਖੰਡ ਵਿੱਚ ਦਿੱਵਯਾਂਗਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਸੀਆਰਸੀ,ਰਾਂਚੀ ਤੋਂ ਪਹਿਲਾਂ ਹੋਰ ਬਹੁਤ ਸਾਰੇ ਰਾਜਾਂ ਵਿੱਚ ਸੀਆਰਸੀਜ਼ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਉਹ ਸਾਰੇ ਦਿੱਵਯਾਂਗਾਂ ਦੇ ਹੁਨਰ ਵਿਕਾਸ, ਮੁੜ–ਵਸੇਬੇ ਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਨ। ਮੰਤਰੀ ਨੇ ਇੰਕਸ਼ਾਫ਼ ਕੀਤਾ ਕਿ ਹਰੇਕ ਰਾਜ ਵਿੱਚ ਸੀਆਰਸੀਜ਼ ਸਥਾਪਤ ਕਰਨ ਦਾ ਟੀਚਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਦੇ ਮੰਤਰਾਲੇ ਨੇ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ ਅਤੇ ਸਰਕਾਰ ਸਾਡੇ ਦੇਸ਼ ਵਿੱਚ ਦਿੱਵਯਾਂਗਜਨ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸੀਆਰਸੀ, ਰਾਂਚੀ ਲਈ 9,000 ਵਰਗ ਫ਼ੁੱਟ ਰਕਬੇ ਦੀ 2.5 ਏਕੜ ਜ਼ਮੀਨ ਮੁਹੱਈਆ ਕਰਵਾਉਣ ਲਈ ਝਾਰਖੰਡ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਸੀਆਰਸੀ, ਰਾਂਚੀ ਸਾਰੇ 21 ਵਰਗਾਂ ਦੇ ਦਿੱਵਯਾਂਗਜਨ ਦੀ ਸੇਵਾ ਕਰਨ ਦੇ ਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਵਯਾਂਗਜਨ ਦੀ ਪਲਾਈ ਲਈ ਉਨ੍ਹਾਂ ਦਾ ਮੰਤਰਾਲਾ ਬਹੁਤ ਅਹਿਮ ਪਹਿਲਕਦਮੀਆਂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਹੁਣ ਤੱਕ 9,147 ਏਡੀਆਈਪੀ (ADIP) ਕੈਂਪ ਆਯੋਜਿਤ ਕੀਤੇ ਹਨ ਤੇ 17 ਲੱਖ ਲੋੜਵੰਦ ਦਿੱਵਯਾਂਗਜਨ ਨੂੰ 1,100 ਕਰੋੜ ਰੁਪਏ ਮੁੱਲ ਦੇ ਸਹਾਇਕ ਏਡਜ਼ ਤੇ ਉਪਕਰਨ ਵੰਡੇ ਹਨ ਅਤੇ ਹੋਰ ਵੀ ਅਹਿਮ ਗੱਲ ਇਹ ਕਿ ਇਨ੍ਹਾਂ ਏਡੀਆਈਪੀ ਕੈਂਪਾਂ ਦੌਰਾਨ 10 ਗਿੰਨੀਜ਼ ਬੁੱਕ ਆਵ੍ ਵਰਲਡ ਰਿਕਾਰਡਜ਼ ਸਥਾਪਤ ਕੀਤੇ ਗਏ ਹਨ।

ਉਨ੍ਹਾਂ ਝਾਰਖੰਡ ਦੀ ਸਰਕਾਰ ਨੂੰ ਸੱਦਾ ਦਿੱਤਾ ਕਿ ਉਹ ਝਾਰਖੰਡ ਦੀ ਜਨਤਾ ਨੂੰ ਦਿੱਵਯਾਂਗਜਨਾਂ ਲਈ ਯੂਨੀਵਰਸਲ ਆਈਡੀ ਕਾਰਡ ਲਈ ਅਰਜ਼ੀ ਦੇਣ ਵਾਸਤੇ ਪ੍ਰੇਰਿਤ ਕਰਨ, ਜੋ ਦਿੱਵਯਾਂਗਜਨਾਂ ਦੀਆਂ ਜ਼ਰੂਰਤਾਂ ਲਈ ਪੂਰੇ ਦੇਸ਼ ਵਿੱਚ ਯੋਗ ਹੋਵੇਗਾ। ਦਿੱਵਯਾਂਗਾਂ ਦੇ ਸਸ਼ਕਤੀਕਰਨ ਵਿਭਾਗ ਵੱਲੋਂ ਹੁਣ ਤੱਕ 34 ਲੱਖ ਤੋਂ ਵੱਧ ਯੂਨੀਵਰਸਲ ਆਈਡੀ ਕਾਰਡਜ਼ ਤਿਆਰ ਕੀਤੇ ਜਾ ਚੁੱਕੇ ਹਨ। ਦੇਸ਼ ਭਰ ਵਿੱਚ ‘ਪਹੁੰਚਯੋਗ ਭਾਰਤ ਮੁਹਿੰਮ’ ਵੀ ਪ੍ਰਗਤੀ ਅਧੀਨ ਹੈ, ਜੋ ਦਿੱਵਯਾਂਗਜਨ ਲਈ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹਵਾਈ ਅੱਡਿਆਂ ਤੇ ਮਹੱਤਵਪੂਰਣ ਜਨਤਕ ਸਥਾਨਾਂ ਉੱਤੇ ਸੁਖਾਵੇਂ ਢੰਗ ਨਾਲ ਪੁੱਜਣਾ ਯੋਗ ਬਣਾਉਂਦੇ ਹਨ।

ਸ਼੍ਰੀ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਦੇਸ਼ ਦੇ ਪੰਜ ਵੱਖੋ–ਵੱਖਰੇ ਹਿੱਸਿਆਂ ਵਿੱਚ ਪੰਜ ‘ਦਿੱਵਯਾਂਗਜਨ ਖੇਲ ਕੇਂਦਰ’ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਦਿੱਵਯਾਂਗਜਨ ਖਿਡਾਰੀਆਂ ਦੀਆਂ ਪ੍ਰਤਿਭਾਵਾਂ ਨੂੰ ਹੱਲਾਸ਼ੇਰੀ ਮਿਲੇਗੀ ਤੇ ਉਹ ਉਤਸ਼ਾਹਿਤ ਹੋਣਗੇ। ਦਿੱਵਯਾਂਗਜਨ ਨੂੰ ਹੁਨਰ ਵਿਕਾਸ ਤੇ ਸੌਫ਼ਟ ਲੋਨਜ਼ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਦਿੱਵਯਾਂਗਾਂ ਦੇ ਸਸ਼ਕਤੀਕਰਨ ਬਾਰੇ ਵਿਭਾਗ ਵੱਲੋਂ 80% ਤੋਂ ਵੱਧ ਦਿੱਵਯਾਂਗਤਾ ਵਾਲੇ ਵਿਅਕਤੀਆਂ ਨੂੰ ਸੁਖਾਵੇਂ ਢੰਗ ਨਾਲ ਆਉਣ–ਜਾਣ ਲਈ ਮੋਟਰਾਈਜ਼ਡ ਤਿਪਹੀਆ ਸਾਈਕਲਾਂ ਮੁਹੰਈਆ ਕਰਵਾਈਆਂ ਜਾ ਰਹੀਆਂ ਹਨ। ਖ਼ਰਾਬ ਸ਼੍ਰਵਣ ਸ਼ਕਤੀ ਵਾਲੇ ਦਿੱਵਯਾਂਗਜਨ ਦੀ ਸੁਵਿਧਾ ਲਈ 6,000 ਤੋਂ ਵੱਧ ਸ਼ਬਦਾਂ ਦੀ ਇੱਕ ‘ਚਿੰਨ ਭਾਸ਼ਾ ਸ਼ਬਦ–ਕੋਸ਼’ ਵਿਕਸਤ ਕੀਤਾ ਗਿਆ ਹੈ। ਦਿੱਵਯਾਂਗਜਨ ਵਿਦਿਆਰਥੀਆਂ ਨੂੰ ਬਿਨਾ ਕਿਸੇ ਅੜਿੱਕੇ ਦੇ ਆਪਣਾ ਸਿੱਖਿਆ ਪੂਰੀ ਕਰਨ ਲਈ ਵਜ਼ੀਫ਼ਿਆਂ ਸਮੇਤ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਸ਼੍ਰੀ ਅਰਜੁਨ ਮੁੰਡਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਂਚੀ ਵਿਖੇ ਇਸ ਸੀਆਰਸੀ ਨਾਲ ਝਾਰਖੰਡ ਰਾਜ ਵਿੱਚ ਦਿੱਵਯਾਂਗਜਨ ਦਾ ਸਮੁੱਚਾ ਵਿਕਾਸ ਸੁਖਾਲਾ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲਰਾਜ ਵਿੱਚ ਦਿੱਵਯਾਂਗਜਨ ਦੀਆਂ ਭਲਾਈ ਗਤੀਵਿਧੀਆਂ ਵਿੱਚ ਰੁੱਝੇ ਵਿਅਕਤੀਆਂ ਨੂੰ ਹੱਲਾਸ਼ੇਰੀ ਤੇ ਸਮਰਥਨ ਮਿਲਣਗੇ। ਉਨ੍ਹਾਂ ਰਾਂਚੀ ਵਿੱਚ ਇਸ ਸੀਆਰਸੀ ਦੀ ਸਥਾਪਨਾ ਲਈ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦਾ ਸੁਹਿਰਦਤਾ ਨਾਲ ਧੰਨਵਾਦ ਕੀਤਾ।

ਸ਼੍ਰੀਮਤੀ ਸ਼ਕੁੰਤਲਾਡੀ. ਗੈਮਲਿਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸੀਆਰਸੀ, ਰਾਂਚੀ ਹੁਣ ਓਡੀਸ਼ਾ ਦੇ ਕਟਕ ਵਿਖੇ ਸਥਿਤ ‘ਸਵਾਮੀ ਵਿਵੇਕਾਨੰਦ ਨੈਸ਼ਨਲ ਇੰਸਟੀਟਿਊਟ ਆਵ੍ ਰੀਹੈਬਿਲੀਟੇਸ਼ਨ ਟ੍ਰੇਨਿੰਗ ਐਂਡ ਰੀਸਰਚ’ ਦੀ ਵਿਸਤ੍ਰਿਤ ਬਾਜ਼ੂ ਵਜੋਂ ਕੰਮ ਕਰੇਗਾ। ਇਹ ਝਾਰਖੰਡ ਰਾਜ ਤੇ ਲਾਗਲੇ ਇਲਾਕਿਆਂ ਵਿੱਚ ਦਿੱਵਯਾਂਗਾਂ ਲਈ ਛੇਤੀ ਦਖ਼ਲ ਪ੍ਰੋਗਰਾਮ ਸਮੇਤ ਮੁੜ–ਵਸੇਬਾ ਸੇਵਾਵਾਂ ਮੁਹੱਈਆ ਕਰਵਾਏਗਾ। ਇਹ ਦਿੱਵਯਾਂਗਾਂ ਦੇ ਸਸ਼ਕਤੀਕਰਨ ਬਾਰੇ ਵਿਭਾਗ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਦੀਆਂ ਵਿਭਿੰਨ ਯੋਜਨਾਵਾਂ ਅਤੇ ਦਿੱਵਯਾਂਗਾਂ ਲਈ ਮੁੜ–ਵਸੇਬਾ ਅਤੇ ਹੁਨਰ ਵਿਕਾਸ ਪ੍ਰੋਗਰਾਮ ਵੀ ਲਾਗੂ ਕਰੇਗਾ।

ਉਦਘਾਟਨ ਸਮਾਰੋਹ ਨੂੰ ਰਾਂਚੀ ਦੇ ਐੱਮਪੀ ਸ਼੍ਰੀ ਸੰਜੈ ਸੇਠ; ਖਿਜਰੀ, ਰਾਂਚੀ ਦੇ ਵਿਧਾਇਕ ਸ਼੍ਰੀ ਰਾਜੇਸ਼ ਕੱਛਪ ਅਤੇ ਡਾ. ਪ੍ਰਬੋਧ ਸੇਠ, ਜੇਐੱਸ., ਦਿੱਵਯਾਂਗਾਂ ਦੇ ਸਸ਼ਕਤੀਕਰਨ ਬਾਰੇ ਵਿਭਾਗ ਨੇ ਵੀ ਸੰਬੋਧਨ ਕੀਤਾ।
 
 
 

*****
ਐੱਨਬੀ/ਐੱਸਕੇ


(Release ID: 1632254) Visitor Counter : 183