ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਭਾਰਤੀ ਪਾਮ ਉਦਯੋਗ ਵਿੱਚ ਪ੍ਰਵੇਸ਼ ਨਾਲ ਨਵੇਂ ਰੋਜ਼ਗਾਰ, ਜੈਵਿਕ ਉਤਪਾਦ ਸਾਹਮਣੇ ਆਉਣਗੇ
Posted On:
17 JUN 2020 10:15AM by PIB Chandigarh
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਨੀਰਾ ਅਤੇ ਪਾਮਗੁੜ ਦਾ ਉਤਪਾਦਨ ਕਰਨ ਲਈ ਇੱਕ ਅਨੂਠਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਵਿੱਚ ਦੇਸ਼ ਵਿੱਚ ਰੋਜ਼ਗਾਰ ਸਿਰਜਣ ਦੀ ਭਾਰੀ ਸੰਭਾਵਨਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸੌਫਟ ਡ੍ਰਿੰਕ ਦੇ ਵਿਕਲਪ ਦੇ ਰੂਪ ਵਿੱਚ ਨੀਰਾ ਨੂੰ ਹੁਲਾਰਾ ਦੇਣਾ ਅਤੇ ਆਦਿਵਾਸੀਆਂ ਅਤੇ ਪਰੰਪਰਾਗਤ ਟ੍ਰੈਪਰਾਂ (traditional trappers) ਲਈ ਸਵੈ-ਰੋਜ਼ਗਾਰ ਦੀ ਸਿਰਜਣਾ ਕਰਨਾ ਵੀ ਹੈ। ਇਹ ਪ੍ਰੋਜੈਕਟ ਮੰਗਲਵਾਰ ਨੂੰ ਮਹਾਰਾਸ਼ਟਰ, ਜਿੱਥੇ 50 ਲੱਖ ਤੋਂ ਅਧਿਕ ਪਾਮ ਦੇ ਰੁੱਖ ਹਨ, ਦੇ ਪਾਲਘਰ ਜ਼ਿਲ੍ਹੇ ਦੇ ਦਹਾਨੂ ਵਿੱਚ ਲਾਂਚ ਕੀਤਾ ਗਿਆ।
ਕੇਵੀਆਈਸੀ ਨੇ ਨੀਰਾ ਕੱਢਣ ਅਤੇ ਪਾਮਗੁੜ ਬਣਾਉਣ ਲਈ 200 ਸਥਾਨਕ ਕਾਰੀਗਰਾਂ ਨੂੰ ਟੂਲ ਕਿੱਟਾਂ ਵੰਡੀਆਂ ਜਿਨ੍ਹਾਂ ਨੂੰ ਕੇਵੀਆਈਸੀ ਦੁਆਰਾ 7 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ। 15,000 ਰੁਪਏ ਦੀ ਇਸ ਟੂਲ ਕਿੱਟ ਵਿੱਚ ਫੂਡ ਗ੍ਰੇਡ ਸਟੇਨਲੈੱਸ ਸਟੀਲ ਕੜਾਹੀ, ਪਰਫੋਰੇਟੇਡ ਮੋਲਡਸ, ਕੰਟੀਨ ਬਰਨਰਸ ਅਤੇ ਚਾਕੂ , ਰੱਸੀ ਅਤੇ ਨੀਰਾ ਕੱਢਣ ਲਈ ਕੁਹਾੜੀ ਜਿਹੇ ਹੋਰ ਉਪਕਰਣ ਸ਼ਾਮਲ ਹਨ। ਇਹ ਪਹਿਲ 400 ਸਥਾਨਕ ਪਰੰਪਰਾਗਤ ਟ੍ਰੈਪਰਾਂ ਨੂੰ ਪ੍ਰਤੱਖ ਰੋਜ਼ਗਾਰ ਉਪਲੱਬਧ ਕਰਵਾਏਗੀ।
ਨੀਰਾ, ਸੂਰਜ ਚੜ੍ਹਨ ਤੋਂ ਪਹਿਲਾਂ ਪਾਮ ਰੁੱਖ ਤੋਂ ਕੱਢੀ ਜਾਂਦੀ ਹੈ ਅਤੇ ਭਾਰਤ ਦੇ ਕਈ ਰਾਜਾਂ ਵਿੱਚ ਇੱਕ ਪੋਸ਼ਕ ਹੈਲਥ ਡ੍ਰਿੰਕ ਦੇ ਰੂਪ ਵਿੱਚ ਪੀਤੀ ਜਾਂਦੀ ਹੈ। ਤਦ ਵੀ, ਸੰਸਥਾਗਤ ਬਜ਼ਾਰ ਤਕਨੀਕ ਦੇ ਅਭਾਵ ਕਾਰਨ, ਅਜੇ ਤੱਕ ਨੀਰਾ ਦਾ ਕਮਰਸ਼ੀਅਲ ਉਤਪਾਦਨ ਅਤੇ ਵੱਡੇ ਪੈਮਾਨੇ ਉੱਤੇ ਮਾਰਕਿਟਿੰਗ ਸ਼ੁਰੂ ਨਹੀਂ ਹੋਏ ਹਨ। ਇਹ ਪ੍ਰੋਜੈਕਟ ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਦੀ ਪਹਿਲ ‘ਤੇ ਸ਼ੁਰੂ ਕੀਤਾ ਗਿਆ ਹੈ ਜੋ ਨੀਰਾ ਨੂੰ ਕਮਰਸ਼ੀਅਲ ਰੂਪ ਨਾਲ ਲਾਭਦਾਇਕ ਬਣਾਉਣ ਲਈ ਸੌਫਟ ਡ੍ਰਿੰਕ ਦੇ ਰੂਪ ਵਿੱਚ ਨੀਰਾ ਦੀ ਵਰਤੋਂ ਕਰਨ ਲਈ ਰਾਜ ਦੀਆਂ ਕੁਝ ਵੱਡੀ ਕੰਪਨੀਆਂ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਦਾ ਵੀ ਪਤਾ ਲਗਾ ਰਹੇ ਹਨ।
ਦੇਸ਼ ਭਰ ਵਿੱਚ ਲਗਭਗ 10 ਕਰੋੜ ਪਾਮ ਰੁੱਖ ਹਨ। ਇਸ ਦੇ ਇਲਾਵਾ, ਅਗਰ ਉਚਿਤ ਤਰੀਕੇ ਨਾਲ ਮਾਰਕਿਟਿੰਗ ਕੀਤੀ ਜਾਵੇ ਤਾਂ ਕੈਂਡੀ, ਮਿਲਕ ਚੌਕਲੇਟ, ਪਾਮ ਕੋਲਾ, ਆਈਸਕ੍ਰੀਮ ਜਿਹੇ ਉਤਪਾਦਾਂ ਦੀ ਵਿਆਪਕ ਲੜੀ ਅਤੇ ਪਰੰਪਰਾਗਤ ਮਠਿਆਈਆਂ ਵੀ ਨੀਰਾ ਨਾਲ ਤਿਆਰ ਕੀਤੀ ਜਾ ਸਕਦੀਆਂ ਹਨ। ਵਰਤਮਾਨ ਵਿੱਚ, ਦੇਸ਼ ਵਿੱਚ 500 ਕਰੋੜ ਰੁਪਏ ਦੇ ਬਰਾਬਰ ਦੇ ਪਾਮ ਗੁੜ ਨੀਰਾ ਦਾ ਵਪਾਰ ਕੀਤਾ ਜਾਂਦਾ ਹੈ। ਨੀਰਾ ਦੇ ਕਮਰਸ਼ੀਅਲ ਉਤਪਾਦਨ ਨਾਲ ਇਸ ਟਰਨਓਵਰ ਵਿੱਚ ਕਈ ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ।
ਕੇਵੀਆਈਸੀ ਨੇ ਨੀਰਾ ਅਤੇ ਪਾਮ ਗੁੜ ਦੇ ਉਤਪਾਦਨ ਉੱਤੇ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ। ਪ੍ਰਸਤਾਵ ਕੀਤਾ ਗਿਆ ਹੈ ਕਿ ਨਿਯੰਤ੍ਰਿਤ ਸਥਿਤੀਆਂ ਤਹਿਤ ਨੀਰਾ ਦੀ ਮਿਆਰੀ ਕਲੈਕਸ਼ਨ, ਪ੍ਰੋਸੈੱਸਿੰਗ ਅਤੇ ਪੈਕਿੰਗ ਸ਼ੁਰੂ ਕੀਤੀ ਜਾਵੇ ਜਿਸ ਨਾਲ ਕਿ ਇਸ ਨੂੰ ਫਰਮੈਂਟੇਸ਼ਨ ਤੋਂ ਬਚਾਇਆ ਜਾ ਸਕੇ। ਇਸ ਦਾ ਉਦੇਸ਼ ਕੋਲਡ ਚੇਨ ਜ਼ਰੀਏ ਪ੍ਰੋਸੈੱਸਡ ਨੀਰਾ ਦਾ ਬੀ2ਸੀ ਸਪਲਾਈ ਚੇਨ ਤੱਕ ਪਹੁੰਚਣਾ ਹੈ।
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਸਕਸੈਨਾ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਾਰੀਗਰਾਂ ਨੂੰ ਟੂਲ ਕਿੱਟਾਂ ਵੰਡਦੇ ਹੋਏ ਕਿਹਾ “ਨਾਰੀਅਲ ਪਾਣੀ ਦੀ ਤਰਜ ਉੱਤੇ, ਅਸੀਂ ਨੀਰਾ ਨੂੰ ਬਜ਼ਾਰ ਵਿੱਚ ਉਪਲੱਬਧ ਸੌਫਟ ਡ੍ਰਿੰਕ ਦੇ ਵਿਕਲਪ ਦੇ ਰੂਪ ਵਿੱਚ ਪ੍ਰੋਤਸਾਹਿਤ ਕਰਨ ਲਈ ਕਾਰਜ ਕਰ ਰਹੇ ਹਾਂ। ਨੀਰਾ ਜੈਵਿਕ ਹੈ ਅਤੇ ਪੋਸ਼ਕਾਂ ਨਾਲ ਭਰਪੂਰ ਹੈ ਅਤੇ ਇਸ ਪ੍ਰਕਾਰ ਇੱਕ ਸੰਪੂਰਨ ਹੈਲਥ ਡ੍ਰਿੰਕ ਹੈ। ਨੀਰਾ ਦੇ ਉਤਪਾਦਨ ਅਤੇ ਮਾਰਕਿਟਿੰਗ ਵਿੱਚ ਵਾਧੇ ਨਾਲ, ਅਸੀਂ ਇਸ ਨੂੰ ਭਾਰਤ ਦੇ ਗ੍ਰਾਮੀਣ ਉਦਯੋਗ ਦੇ ਇੱਕ ਪ੍ਰਮੁੱਖ ਕਾਰਜ ਖੇਤਰ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਸ਼੍ਰੀ ਸਕਸੈਨਾ ਨੇ ਕਿਹਾ ਕਿ ਨੀਰਾ ਦੇ ਉਤਪਾਦਨ ਵਿੱਚ ਵਿਕਰੀ ਅਤੇ ਸਵੈ-ਰੋਜ਼ਗਾਰ ਦੀ ਸਿਰਜਣਾ ਦੇ ਰੂਪ ਵਿੱਚ ਭਾਰੀ ਸੰਭਾਵਨਾ ਹੈ। ਸਕਸੈਨਾ ਨੇ ਕਿਹਾ, ‘ਪਾਮ ਉਦਯੋਗ ਭਾਰਤ ਵਿੱਚ ਰੋਜ਼ਗਾਰ ਦਾ ਇੱਕ ਪ੍ਰਮੁੱਖ ਸਿਰਜਕ ਹੋ ਸਕਦਾ ਹੈ। ਇਹ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਅਤੇ ਵੋਕਲ ਫਾਰ ਲੋਕਲ ਦੀ ਅਪੀਲ ਦੇ ਨਾਲ ਵੀ ਜੁੜਿਆ ਹੋਇਆ ਹੈ।
ਇਸ ਦੇ ਨਾਲ-ਨਾਲ, ਨੀਰਾ ਵਿੱਚ ਨਿਰਯਾਤ ਦੀਆਂ ਵੀ ਅਸੀਮ ਸੰਭਾਵਨਾਵਾਂ ਹਨ ਕਿਉਂਕਿ ਸ੍ਰੀ ਲੰਕਾ, ਅਫਰੀਕਾ, ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਮਿਆਂਮਾਰ ਜਿਹੇ ਦੇਸ਼ਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਮਹਾਰਾਸ਼ਟਰ, ਗੁਜਰਾਤ, ਗੋਆ, ਦਮਨ ਅਤੇ ਦੀਊ, ਦਾਦਰ ਅਤੇ ਨਾਗਰ ਹਵੇਲੀ , ਤਮਿਲ ਨਾਡੂ , ਉੱਤਰ ਪ੍ਰਦੇਸ਼ ਅਤੇ ਬਿਹਾਰ ਜਿਹੇ ਰਾਜਾਂ ਵਿੱਚ ਪਾਮ ਦੇ ਖੇਤਾਂ ਦੀ ਬਹੁਤਾਤ ਹੈ ਜੋ ਭਾਰਤ ਨੂੰ ਆਲਮੀ ਤੌਰ ‘ਤੇ ਨੀਰਾ ਦਾ ਮੋਹਰੀ ਉਤਪਾਦਕ ਬਣਾ ਸਕਦੇ ਹਨ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1632112)
Visitor Counter : 179