ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਮੈਕਰਿਟਚੀ ਇਨਵੈਸਟਮੈਂਟ ਪ੍ਰਾਈਵੇਟ ਦੁਆਰਾ 91 ਸਟ੍ਰੀਟਜ਼ ਮੀਡੀਆ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ (91 ਸਟ੍ਰੀਟਜ਼), ਏਸੈਂਟ ਹੈਲਥ ਐਂਡ ਵੈੱਲਨੈੱਸ ਸਲਿਊਸ਼ਨਸ ਪ੍ਰਾਈਵੇਟ ਲਿਮਿਟਿਡ (ਏਸੈਂਟ) ਅਤੇ ਏਪੀਆਈ ਹੋਲਡਿੰਗਸ ਪ੍ਰਾਈਵੇਟ ਲਿਮਿਟਿਡ (ਏਪੀਆਈ) ਵਿੱਚ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ

Posted On: 15 JUN 2020 4:56PM by PIB Chandigarh

ਦ ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਅੱਜ ਕੰਪੀਟੀਸ਼ਨ ਐਕਟ, 2002 ਦੀ ਧਾਰਾ 31 (1) ਦੇ ਤਹਿਤ ਮੈਕਰਿਟਚੀ ਇਨਵੈਸਟਮੈਂਟ ਪ੍ਰਾਈਵੇਟ ਦੁਆਰਾ 91 ਸਟ੍ਰੀਟਜ਼ ਮੀਡੀਆ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ (91 ਸਟ੍ਰੀਟਜ਼), ਏਸੈਂਟ ਹੈਲਥ ਐਂਡ ਵੈੱਲਨੈੱਸ ਸਲਿਊਸ਼ਨਸ ਪ੍ਰਾਈਵੇਟ ਲਿਮਿਟਿਡ (ਏਸੈਂਟ) ਅਤੇ ਏਪੀਆਈ ਹੋਲਡਿੰਗਸ ਪ੍ਰਾਈਵੇਟ ਲਿਮਿਟਿਡ (ਏਪੀਆਈ) ਵਿੱਚ ਅਧਿਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ

 

ਪ੍ਰਸਤਾਵਿਤ ਰਲੇਵਾਂ, ਨਿਯਮਿਤ ਰੂਪ ਤੋਂ ਪਰਿਵਰਤਨਸ਼ੀਲ ਡੀਬੈਂਚਰਾਂ ਦੇ ਕੁਝ ਪ੍ਰਤੀਸ਼ਤ, ਲਾਜ਼ਮੀ ਰੂਪ ਨਾਲ ਪਰਿਵਰਨਸ਼ੀਲ ਪਸੰਦ ਸ਼ੇਅਰਾਂ ਜਾਂ / ਅਤੇ 91 ਸਟ੍ਰੀਟਸ, ਏਸੈਂਟ ਅਤੇ ਏਪੀਆਈ ਦੇ ਆਮ ਸ਼ੇਅਰਾਂ ਦੇ ਅਧਿਗ੍ਰਹਿਣ ਨਾਲ ਸਬੰਧਿਤ ਹੈ

 

ਮੈਕਰਿਟਚੀ ਇਨਵੈਸਟਮੈਂਟ ਪ੍ਰਾਈਵੇਟ ਲਿਮਿਟਿਡ ਇੱਕ ਨਿਵੇਸ਼ ਕੰਪਨੀ ਹੈ ਅਤੇ ਤੇਮਸੇਕ ਹੋਲਡਿੰਗਸ (ਪ੍ਰਾਈਵੇਟ) ਲਿਮਿਟਿਡ ਦੀ ਇੱਕ ਅਸਿੱਧੇ ਤੌਰ ਤੇ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ

 

 

91 ਸਟ੍ਰੀਟਸ ਭਾਰਤ ਵਿੱਚ ਪੰਜੀਕ੍ਰਿਤ ਕੰਪਨੀ ਹੈ ਜੋ ਸਿੱਧੇ ਜਾਂ ਆਪਣੀਆਂ ਸਹਾਇਕ ਕੰਪਨੀਆਂ ਦੇ ਮਾਧਿਅਮ ਦੁਆਰਾ ਪੂਰੇ ਭਾਰਤ ਪੱਧਰ ਤੇ ਚਲਾਈ ਜਾ ਰਹੀ ਹੈ 91 ਸਟ੍ਰੀਟਸ, ਇੱਕ ਈ-ਕਮਰਸ ਪਲੈਟਫਾਰਮ (ਵੈੱਬਸਾਈਟ ਦੇ ਨਾਲ-ਨਾਲ ਮੋਬਾਈਲ ਐਪਲੀਕੇਸ਼ਨ) ਵਿਕਸਿਤ ਕਰਨ ਦੇ ਲਈ ਲੋੜੀਂਦੀ ਤਕਨੀਕੀ ਅਤੇ ਬੌਧਿਕ ਸੰਪਤੀ ਦੀ ਮਾਲਕ ਹੈ, ਜੋ ਵੈਧ ਲਾਇਸੈਂਸਾਂ ਦੇ ਨਾਲ ਖੁਦਰਾ ਰਿਟੇਲਰਾਂ / ਖੁਦਰਾ ਫਾਰਮੇਸੀ ਦੁਆਰਾ ਦਵਾਈਆਂ ਅਤੇ ਨਿਊਟ੍ਰਾਸੂਟਿਕਲਾਂ ਦੀ ਵਿਕਰੀ ਕਰਦੀ ਹੈ ਅਤੇ ਤੀਜੇ ਪੱਖ ਦੁਆਰਾ ਕੀਤੇ ਜਾਣ ਵਾਲੇ ਨੈਦਾਨਿਕ ਪਰੀਖਣਾਂ ਦੇ ਲਈ ਪੈਕੇਜ ਦੀਆਂ ਸੁਵਿਧਾਵਾਂ ਦਿੰਦੀ ਹੈ ਇਹ ਟੈਲੀ-ਮੈਡੀਕਲ ਸਲਾਹ-ਮਸ਼ਵਰੇ ਪਲੈਟਫਾਰਮ ਦੀ ਮਾਲਕ ਹੈ ਅਤੇ ਇਸਦਾ ਵਿਕਾਸ ਵੀ ਕਰਦੀ ਹੈ ਇਸ ਤੋਂ ਇਲਾਵਾ, 91 ਸਟ੍ਰੀਟਸ ਦੀਆਂ ਸਹਾਇਕ ਕੰਪਨੀਆਂ ਥੋਕ ਬਿਜ਼ਨਸ ਟੂ ਬਿਜ਼ਨਸ (ਬੀ2ਬੀ) ਫਾਰਮਾਸਿਊਟੀਕਲ ਉਤਪਾਦਾਂ ਦੀ ਵਿਕਰੀ ਅਤੇ ਵੰਡ ਦਾ ਕੰਮ ਕਰਦੀ ਹੈ, ਭਾਰਤ ਵਿੱਚ ਫਾਰਮਾਸਿਊਟੀਕਲ ਰੀਟੇਲਰਸ ਦੇ ਲਈ ਵਿਕਰੀ ਕਰਦੀ ਹੈ ਅਤੇ ਲੌਜਿਸਟਿਕਸ ਡਿਲਿਵਰੀ ਅਤੇ ਆਵਾਜਾਈ ਸੇਵਾਵਾਂ ਦਾ ਵੀ ਕਾਰੋਬਾਰ ਕਰਦੀ ਹੈ

 

ਏਸੈਂਟ ਭਾਰਤ ਵਿੱਚ ਪੰਜੀਕ੍ਰਿਤ ਕੰਪਨੀ ਹੈ ਜੋ ਸਿੱਧੇ ਜਾਂ ਆਪਣੀਆਂ ਸਹਾਇਕ ਕੰਪਨੀਆਂ ਦੇ ਮਾਧਿਅਮ ਦੁਆਰਾ ਪੂਰੇ ਭਾਰਤ ਪੱਧਰ ਤੇ ਚਲਾਈ ਜਾ ਰਹੀ ਹੈ ਇਹ ਥੋਕ ਬੀ2ਬੀ ਵਿਕਰੀ ਅਤੇ ਦਵਾਈਆਂ ਦੇ ਵੰਡ (ਔਨਲਾਈਨ ਦੇ ਨਾਲ-ਨਾਲ ਔਫ਼ਲਾਈਨ), ਦੁਕਾਨਾਂ ਵਿੱਚ ਨਕਦ ਅਧਾਰ ਤੇ ਐੱਫ਼ਐੱਮਸੀਜੀ ਅਤੇ ਨਿਊਟ੍ਰਾਸੂਟਿਕਲ ਉਤਪਾਦਾਂ ਦੀ ਵਿਕਰੀ ਅਤੇ ਫਾਰਮਾਸਿਊਟੀਕਲ ਉਦਯੋਗ ਵਿੱਚ ਬੀ2ਬੀ ਵਿਕਰੀ ਦੀ ਸੁਵਿਧਾ ਦੇ ਲਈ ਖ਼ਰੀਦ ਆਦੇਸ਼ ਪ੍ਰਬੰਧਨ ਪ੍ਰਣਾਲੀ ਤੇ ਅਧਾਰਿਤ ਐਪਲੀਕੇਸ਼ਨ ਨੂੰ ਵਿਕਸਿਤ ਕਰਨ ਜਾਂ ਇਸ ਦੇ ਮਾਲਕ ਬਣਨ ਦੇ ਕਾਰੋਬਾਰ ਵਿੱਚ ਹੈ

 

ਏਪੀਆਈ ਭਾਰਤ ਵਿੱਚ ਪੰਜੀਕ੍ਰਿਤ ਇੱਕ ਕੰਪਨੀ ਹੈ ਅਤੇ ਕੋਈ ਵੀ ਕਾਰੋਬਾਰ ਨਹੀਂ ਕਰਦੀ ਹੈ

 

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦੀ ਹੀ ਜਾਰੀ ਕੀਤਾ ਜਾਵੇਗਾ

 

 

****

 

ਆਰਐੱਮ / ਕੇਐੱਮਐੱਨ



(Release ID: 1631836) Visitor Counter : 176


Read this release in: Tamil , English , Urdu , Hindi , Telugu