ਭਾਰਤ ਚੋਣ ਕਮਿਸ਼ਨ

ਵਿਧਾਨ ਸਭਾ ਦੇ ਮੈਬਰਾਂ (ਵਿਧਾਇਕਾਂ) ਦੁਆਰਾ ਆਂਧਰ ਪ੍ਰਦੇਸ਼ ਵਿਧਾਨ ਪਰਿਸ਼ਦ ਲਈ ਉਪ ਚੋਣ – 6 ਜੁਲਾਈ 2020 ਨੂੰ ਮਤਦਾਨ

Posted On: 15 JUN 2020 2:39PM by PIB Chandigarh

ਆਂਧਰ  ਪ੍ਰਦੇਸ਼ ਵਿਧਾਨ ਪਰਿਸ਼ਦ ਵਿੱਚ ਇੱਕ ਕੈਜ਼ੂਅਲ ਅਸਾਮੀ ਹੈਜਿਸ ਨੂੰ ਵਿਧਾਨ ਸਭਾ ਦੇ ਮੈਬਰਾਂ ਦੁਆਰਾ ਚੁਣਿਆ ਜਾਵੇਗਾ। ਅਸਾਮੀ ਦਾ ਵੇਰਵਾ ਇਸ ਪ੍ਰਕਾਰ ਹੈ :

 

ਮੈਂਬਰ ਦਾ ਨਾਮ

ਚੋਣ ਦੀ ਪ੍ਰਕਿਰਤੀ

ਅਸਾਮੀ ਦਾ ਕਾਰਨ

ਕਾਰਜਕਾਲ ਦੀ ਮਿਆਦ

ਸ਼੍ਰੀ ਦੋਕਾ ਮਾਣਿਕਯ ਵਰ ਪ੍ਰਸਾਦ

ਵਿਧਾਇਕਾਂ ਦੁਆਰਾ

09.03.2020 ਨੂੰ ਅਸਤੀਫਾ

29.03.2023

 

ਮੁੱਖ ਚੋਣ ਅਧਿਕਾਰੀ (ਸੀਈਓ)ਆਂਧਰ  ਪ੍ਰਦੇਸ਼ ਤੋਂ ਇਨਪੁਟ ਪ੍ਰਾਪਤ ਕਰਨ  ਦੇ ਬਾਅਦਕਮਿਸ਼ਨ ਨੇ ਨਿਮਨਲਿਖਿਤ ਪ੍ਰੋਗਰਾਮ  ਅਨੁਸਾਰ ਵਿਧਾਨ ਸਭਾ ਦੇ ਮੈਬਰਾਂ ਦੁਆਰਾ ਉਪਰੋਕਤ ਅਸਾਮੀ ਨੂੰ ਭਰਨ ਲਈ ਆਂਧਰ ਪ੍ਰਦੇਸ਼ ਵਿਧਾਨ ਪਰਿਸ਼ਦ ਲਈ ਉਪ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ ਹੈ :   -

 

ਲੜੀ ਨੰ.

ਈਵੈਂਟ

ਮਿਤੀ

  1.  

ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ

18 ਜੂਨ,  2020  ( ਵੀਰਵਾਰ )

  1.  

ਨਾਮਜ਼ਦਗੀਆਂ ਭਰਨ ਦੀ ਅੰਤਿਮ ਮਿਤੀ

25 ਜੂਨ,  2020  ( ਵੀਰਵਾਰ )

  1.  

ਨਾਮਜ਼ਦਗੀ ਪੱਤਰਾਂ ਦੀ ਜਾਂਚ

26 ਜੂਨ,  2020  ( ਸ਼ੁੱਕਰਵਾਰ )

  1.  

ਨਾਮ ਵਾਪਸ ਲੈਣ ਦੀ ਅੰਤਿਮ ਮਿਤੀ

29 ਜੂਨ ,  2020  ( ਸੋਮਵਾਰ )

  1.  

ਮਤਦਾਨ  ਦੀ ਮਿਤੀ

06 ਜੁਲਾਈ ,  2020  ( ਸੋਮਵਾਰ )

  1.  

ਮਤਦਾਨ  ਦਾ ਸਮਾਂ

ਸਵੇਰੇ 09:00 ਤੋਂ ਸ਼ਾਮ 04:00 ਵਜੇ ਤੱਕ

  1.  

ਵੋਟਾਂ ਦੀ ਗਿਣਤੀ

06 ਜੁਲਾਈ,  2020  ( ਸੋਮਵਾਰ )  ਸ਼ਾਮ 05:00 ਵਜੇ

  1.  

ਮਿਤੀ ਜਿਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ

08 ਜੁਲਾਈ,  2020  ( ਬੁੱਧਵਾਰ )

 

 

ਸੁਤੰਤਰ ਅਤੇ ਨਿਰਪੱਖ ਚੋਣ ਸੁਨਿਸ਼ਚਿਤ ਕਰਨ ਲਈ ਨਿਗਰਾਨ ਨਿਯੁਕਤ ਕਰਕੇ ਚੋਣ ਪ੍ਰਕਿਰਿਆ ਦੀ ਕਰੀਬੀ ਨਿਗਰਾਨੀ ਲਈ ਉਚਿਤ ਉਪਾਅ ਕੀਤੇ ਜਾਣਗੇ।

 

ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਨੂੰ ਰਾਜ ਦੇ ਇੱਕ ਸੀਨੀਅਰ ਅਧਿਕਾਰੀ ਦੀ ਤੈਨਾਤੀ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਪ੍ਰਕਿਰਿਆ ਦੇ ਸੰਚਾਲਨ ਲਈ ਵਿਵਸਥਾ ਬਣਾਉਂਦੇ ਸਮੇਂ ਕੋਵਿਡ-19 ਨਾਲ ਸੰਬਧਿਤ ਰੋਕਥਾਮ ਦੇ ਉਪਾਵਾਂ ਦਾ ਪਾਲਣ ਕੀਤਾ ਜਾਵੇਗਾ।

 

***

 

ਐੱਸਬੀਐੱਸ
 



(Release ID: 1631818) Visitor Counter : 180