ਜਲ ਸ਼ਕਤੀ ਮੰਤਰਾਲਾ

ਅਰੁਣਾਚਲ ਪ੍ਰਦੇਸ਼ ਦੇ ਦੂਰ-ਦਰਾਜ ਦੇ ਕੋਨੇ ਤੱਕ ਦੇ ਸਾਰੇ ਪਰਿਵਾਰਾਂ ਨੂੰ ਜਲ ਜੀਵਨ ਮਿਸ਼ਨ ਤਹਿਤ ਟੂਟੀ ਕਨੈਕਸ਼ਨ ਮਿਲ ਰਹੇ ਹਨ

Posted On: 13 JUN 2020 12:02PM by PIB Chandigarh

ਅਰੁਣਾਚਲ ਪ੍ਰਦੇਸ਼ ਦੇ ਕੁਰੁੰਗ ਕੁਮੇ (Kurung Kumey) ਜ਼ਿਲ੍ਹੇ ਵਿੱਚ ਬਹੁਤ ਦੂਰ ਹਿਬਾ ਪਿੰਡ ਤੱਕ ਪਾਈਪਾਂ ਦੀ ਮਾਲ ਢੁਲਾਈ ਨੂੰ ਪ੍ਰਦਰਸ਼ਿਤ ਕਰਦਾ ਇੱਕ ਵਧੀਆ ਦ੍ਰਿਸ਼ ਦਿਖਾਈ  ਦੇ ਰਿਹਾ ਹੈ ਜਿੱਥੇ ਚੰਗੇ ਮੌਸਮ ਵਿੱਚ ਟ੍ਰਾਂਸਪੋਰਟ  ਦੇ ਇੱਕਮਾਤਰ ਉਪਲੱਬਧ ਮਾਧਿਅਮ ਰਾਹੀਂ ਕੇਵਲ ਕੱਚੀਆਂ ਸੜਕਾਂ (earthern road) ਦੀ ਹੀ ਵਰਤੋਂ ਹੁੰਦੀ ਹੈ।  ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਤਹਿਤ, ਹਰੇਕ ਗ੍ਰਾਮੀਣ ਪਰਿਵਾਰ ਨੂੰ ਇੱਕ ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਉਪਲੱਬਧ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਅਜਿਹੇ ਦੂਰ-ਦਰਾਜ ਸਥਿਤ ਪਿੰਡਾਂ ਤੱਕ ਨਿਯਮਿਤ ਅਧਾਰ ’ਤੇ ਉਚਿਤ ਅਤੇ ਪੀਣ ਦਾ ਸੁਰੱਖਿਅਤ ਪਾਣੀ ਸੁਨਿਸ਼ਚਿਤ ਹੋ ਸਕੇ। 

 

ਹਿਬਾ ਅਰੁਣਾਚਲ ਪ੍ਰਦੇਸ਼ ਦਾ ਇੱਕ ਅਜਿਹਾ ਹੀ ਦੂਰ-ਦਰਾਜ ਦਾ ਪਿੰਡ ਹੈ ਜਿੱਥੇ ਪਹੁੰਚਣ ਦੀ ਕਠਿਨ ਯਾਤਰਾ ਰਾਜਧਾਨੀ ਈਟਾਨਗਰ ਤੋਂ ਲੈਂਗੜ੍ਹ, ਜੋ ਨਯੋਬੀਆ (Nyobia) ਸਰਕਲ ਦਾ ਹੈੱਡਕੁਆਰਟਰ ਹੈ, ਤੱਕ 330 ਕਿਲੋਮੀਟਰ (ਜ਼ਿਆਦਾਤਰ ’ਤੇ ਕੰਮ ਚਲ ਰਿਹਾ ਹੈ) ਦੀ ਸੜਕ ਯਾਤਰਾ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਬਾਅਦ 25 ਕਿਲੋਮੀਟਰ ਅਤੇ ਕੱਚੀਆਂ ਸੜਕਾਂ ’ਤੇ ਚਲਣਾ ਹੁੰਦਾ ਹੈ। ਉਚਾਈ ਦੀਆਂ ਪਹਿਲਾਂ ਤੋਂ ਹੀ ਮੌਜੂਦ ਚੁਣੌਤੀਆਂ ਵਿੱਚ, ਕਠਿਨ ਤਰਾਈ ਅਤੇ ਸੜਕਾਂ ਦਾ ਨਿਮਨ ਬੁਨਿਆਦੀ ਢਾਂਚਾ ਤਾਂ ਹੈ ਹੀ,  ਇਸ ਖੇਤਰ ਵਿੱਚ ਸੱਤ ਮਹੀਨੇ ਹੋਣ ਵਾਲੀ ਬਰਸਾਤ ਵਿਕਾਸ ਸਬੰਧੀ ਗਤੀਵਿਧੀਆਂ ਲਈ ਨਿਰਮਾਣ ਸਮੱਗਰੀ ਦੀ ਮਾਲ-ਢੁਆਈ ਲਈ ਇਸ ਨੂੰ ਹੋਰ ਮੁਸ਼ਕਿਲ ਬਣਾ ਦਿੰਦੀ ਹੈ।

 

ਇਸ ਦੇ ਇਲਾਵਾ, ਕੋਵਿਡ-19 ਮਹਾਮਾਰੀ ਦੇ ਕਾਰਨ, ਅਰੁਣਾਚਲ ਪ੍ਰਦੇਸ਼ ਯੋਜਨਾਵਾਂ ਦੇ ਲਾਗੂਕਰਨ ਨਾਲ ਸਬੰਧਿਤ ਕਠਿਨਾਈਆਂ ਦਾ ਵੀ ਸਾਹਮਣਾ ਕਰ ਰਿਹਾ ਹੈ ਕਿਉਂਕਿ ਕਈ ਪਿੰਡਾਂ ਨੇ ਬੈਰੀਕੇਡਿੰਗ ਕਰਨ ਦੇ ਦੁਆਰਾ ਆਪਣੇ ਆਪ ਨੂੰ ਘੇਰ ਲਿਆ ਹੈ ਅਤੇ ਉਹ ਦੂਜਿਆਂ ਨੂੰ ਪਿੰਡਾਂ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਦੇ ਰਹੇ ਹਨ। ਅਜਿਹੀਆਂ ਚੁਣੌਤੀਆਂ ਦੇ ਬਾਵਜੂਦ, ਪੀਐੱਚਈ ਵਿਭਾਗ 2023 ਤੱਕ ਰਾਜ ਵਿੱਚ ‘ਜਲ ਜੀਵਨ ਮਿਸ਼ਨ:  ਹਰ ਘਰ ਜਲ‘ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਤਿਆਰੀ ਕਰ ਰਿਹਾ ਹੈ। ਅਧਿਕਾਰੀਆਂ ਨੇ ਗ੍ਰਾਮ ਪੰਚਾਇਤਾਂ/ ਕਮਿਊਨਿਟੀਆਂ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਜਲ ਸਪਲਾਈ ਪ੍ਰਣਾਲੀਆਂ ਦੀ ਯੋਜਨਾ, ਨਿਰਮਾਣ, ਲਾਗੂਕਰਨ, ਪ੍ਰਬੰਧਨ, ਪ੍ਰਚਾਲਨ ਅਤੇ ਰੱਖ-ਰਖਾਅ ਵਿੱਚ ਗ੍ਰਾਮ ਪੰਚਾਇਤਾਂ / ਕਮਿਊਨਿਟੀਆਂ ਦੀ ਭੂਮਿਕਾ ਬਾਰੇ ਦੱਸਿਆ ਅਤੇ ਇਸੇ ਦੇ ਅਨੁਰੂਪ ਉਨ੍ਹਾਂ ਦੀ ਭਾਗੀਦਾਰੀ ਲਈ ਪ੍ਰੋਤਸਾਹਿਤ ਕੀਤਾ।

 

ਇਸ ਦੇ ਇਲਾਵਾ, ਉਨ੍ਹਾਂ ਨੇ ਉਨ੍ਹਾਂ ਨੂੰ ਜਲ ਸਪਲਾਈ ਸਕੀਮ ਦੇ ਲਾਗੂਕਰਨ ਵਿੱਚ ਰਾਜਮਿਸਤਰੀ,  ਪਲੰਬਰ, ਇਲੈਕਟ੍ਰੀਸ਼ਨ ਆਦਿ ਦੇ ਰੂਪ ਵਿੱਚ ਸ਼ਾਮਲ ਕੀਤਾ। ਇਹ ਜੇਜੇਐੱਮ ਦੀ ਸੱਚੀ ਭਾਵਨਾ  ਦੇ ਅਨੁਰੂਪ ਹੈ ਅਰਥਾਤ ਵਿਕੇਂਦ੍ਰਿਤ, ਮੰਗ ਅਧਾਰਿਤ ਅਤੇ ਪ੍ਰੋਗਰਾਮ ਦਾ ਕਮਿਊਨਿਟੀ ਪ੍ਰਬੰਧਿਤ ਲਾਗੂਕਰਨ ਜਿਸ ਨਾਲ ਜਲ ਸਪਲਾਈ ਪ੍ਰਣਾਲੀ ਦੀ ਦੀਰਘਕਾਲੀ ਸਥਿਰਤਾ ਲਈ ‘ਮਲਕੀਅਤ ਦੀ ਭਾਵਨਾ‘ ਪੈਦਾ ਹੁੰਦੀ ਹੈ।

https://ci6.googleusercontent.com/proxy/5SPTBhWI6mr6skxkl8chGUHHOv7WP3od7SwakIeOxk9w1iDdL00-V_INXdvBEiNulW3Hju5-KzJ9gT-amhzbZLLG-9P3sUWe7ab_Rkwq2bkL_M53D3on=s0-d-e1-ft#https://static.pib.gov.in/WriteReadData/userfiles/image/image001XRQU.jpg

 

ਅਜਿਹੇ ਨਿਰੰਤਰ ਅਤੇ ਅਣਥੱਕ ਪ੍ਰਯਤਨਾਂ ਦੇ ਨਾਲ ਹੋਕੋ (Hocho),  ਰੈੱਲੋ (Rello) ਅਤੇ ਸਾਰਾ (Sara) ਬਸਤੀਆਂ ਦੇ ਸਾਰੇ 51 ਪਰਿਵਾਰਾਂ ਨੂੰ ਪਰਿਵਾਰਿਕ ਟੂਟੀ ਕਨੈਕਸ਼ਨ ਉਪਲੱਬਧ ਕਰਵਾ ਦਿੱਤੇ ਗਏ ਹਨ।

 

*****

 

ਏਪੀਐੱਸ /ਪੀਕੇ


(Release ID: 1631461)