ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੇਚਰ ਇੰਡੈਕਸ 2020 ਵਿੱਚ ਸਿਖਰਲੀਆਂ 30 ਭਾਰਤੀ ਸੰਸਥਾਵਾਂ ਵਿੱਚ ਡੀਐੱਸਟੀ ਦੇ 3 ਸੰਸਥਾਨ
ਇੰਡੀਅਨ ਐਸੋਸੀਏਸ਼ਨ ਫਾਰ ਦ ਕਲਟੀਵੇਸ਼ਨ ਆਵ੍ ਸਾਇੰਸ (ਆਈਏਸੀਐੱਸ), ਕੋਲਕਾਤਾ 7ਵੇਂ ਸਥਾਨ ‘ਤੇ , ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ), ਬੰਗਲੌਰ 14ਵੇਂ ਸਥਾਨ ‘ਤੇ ਅਤੇ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼, ਕੋਲਕਾਤਾ 30ਵੇਂ ਸਥਾਨ ‘ਤੇ ਹਨ

Posted On: 11 JUN 2020 3:59PM by PIB Chandigarh

ਭਾਰਤ ਸਰਕਾਰ  ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ  ਦੇ ਤਿੰਨ ਖੁਦਮੁਖਤਿਆਰ ਸੰਸਥਾਨਾਂ ਨੇ ਖੋਜ ਗੁਣਵੱਤਾ ਦੇ ਇੱਕ ਮਾਪਕਸਿਖਰ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਤੇ ਅਧਾਰਿਤ ਨੇਚਰ ਇੰਡੈਕਸ 2020 ਰੇਟਿੰਗ ਦੇ ਅਨੁਸਾਰ ਯੂਨੀਵਰਸਿਟੀਆਂ, ਆਈਆਈਟੀਆਈਆਈਐੱਸਈਆਰ ਅਤੇ ਖੋਜ ਸੰਸਥਾਨਾਂ ਅਤੇ ਪ੍ਰਯੋਗਸ਼ਾਲਾਵਾਂ ਸਹਿਤ ਸਿਖਰਲੀਆਂ 30 ਭਾਰਤੀ ਸੰਸਥਾਵਾਂ ਦਰਮਿਆਨ ਆਪਣੀ ਜਗ੍ਹਾ ਬਣਾਈ ਹੈ।

 

ਇੰਡੀਅਨ ਐਸੋਸੀਏਸ਼ਨ ਫਾਰ ਦ ਕਲਟੀਵੇਸ਼ਨ ਆਵ੍ ਸਾਇੰਸ  (ਆਈਏਸੀਐੱਸ)ਕੋਲਕਾਤਾ 7ਵੇਂ ਸਥਾਨ ਤੇ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਫਿਕ ਰਿਸਰਚ (ਜੇਐੱਨਸੀਏਐੱਸਆਰ)ਬੰਗਲੌਰ 14ਵੇਂ ਸਥਾਨ ਤੇ ਅਤੇ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ਕੋਲਕਾਤਾ 30ਵੇਂ ਸਥਾਨ ਤੇ ਹਨ।

 

ਸੀਐੱਸਆਈਆਰਜੋ ਸੰਸਥਾਨਾਂ ਦਾ ਇੱਕ ਕਲਸਟਰ ਹੈਨੂੰ ਬਾਹਰ ਰੱਖਦੇ ਹੋਏ ਇਸ ਸੂਚੀ ਵਿੱਚ ਆਈਏਸੀਐੱਸ ਭਾਰਤ ਵਿੱਚ ਗੁਣਵੱਤਾਪੂਰਨ ਰਸਾਇਣ ਸ਼ਾਸਤਰ ਖੋਜ ਵਿੱਚ ਸਿਖਰਲੇ ਤਿੰਨ ਸੰਸਥਾਨਾਂ ਵਿੱਚ ਸ਼ਾਮਲ ਹੈ।  ਜੇਐੱਨਸੀਏਐੱਸਆਰ ਲਾਈਫ ਸਾਇੰਸਿਜ਼ ਵਿੱਚ ਅਕਾਦਮਿਕ ਸੰਸਥਾਨਾਂ ਵਿੱਚ ਚੌਥੇ ਸਥਾਨ ਤੇ ਹੈਰਸਾਇਣ ਸ਼ਾਸਤਰ ਅਤੇ ਭੌਤਿਕ ਵਿਗਿਆਨਾਂ ਵਿੱਚ 10ਵੇਂ ਸਥਾਨ ਤੇ ਹੈਭਾਰਤੀ ਅਕਾਦਮਿਕ ਸੰਸਥਾਨਾਂ ਵਿੱਚ 10ਵੇਂ ਸਥਾਨ ਤੇ ਹੈ ਅਤੇ ਗਲੋਬਲ ਰੈਂਕਿੰਗ ਵਿੱਚ 469ਵੇਂ ਸਥਾਨ ਤੇ ਹੈ।

 

ਡੀਐੱਸਟੀ  ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ  ਨੇ ਕਿਹਾ,  ‘ਇਹ ਜਾਣਕੇ ਅਤਿਅੰਤ ਪ੍ਰਸੰਨਤਾ ਹੋਈ ਕਿ ਗਿਆਨ  ਦੇ ਡੀਐੱਸਟੀ  ਦੀਆਂ ਸਿਖਰਲੀਆਂ ਸੰਸਥਾਵਾਂ ਦੀ ਰੇਟਿੰਗ ਖੋਜ ਦੀ ਗੁਣਵੱਤਾ ਦੇ ਮਾਮਲੇ ਵਿੱਚ ਨਿਯਮਿਤ ਰੂਪ ਨਾਲ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਹੈ ਜਿਵੇਂ ਕਿਮ ਸਿਲੈਕਟਡ ਟੌਪ-ਕੁਆਲਿਟੀ ਜਰਨਲਾਂ ਵਿੱਚ ਪ੍ਰਕਾਸ਼ਿਤ ਰਿਸਰਚ ਪੇਪਰਾਂ ਦੁਆਰਾ ਆਂਕਿਆ ਜਾਂਦਾ ਹੈ।  ਜਿੱਥੇ ਅਕਾਦਮਿਕ ਸੰਸਥਾਵਾਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈਆਂ ਖੋਜਾਂ ਨੇ ਚੰਗਾ ਮਾਤਰਾਤਮਕ ਵਾਧਾ ਪ੍ਰਦਰਸ਼ਿਤ ਕੀਤਾ ਹੈਗੁਣਵੱਤਾ,  ਪ੍ਰਾਸੰਗਿਕਤਾ ਅਤੇ ਟਰਾਂਸਲੇਸ਼ਨਲ ਪਹਿਲੂਆਂ ਤੇ ਅਧਿਕ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਸਮਝੀ ਜਾ ਰਹੀ ਹੈ ਅਤੇ ਉਸ ਤੇ ਧਿਆਨ ਦਿੱਤਾ ਜਾ ਰਿਹਾ ਹੈ।

 

ਇਸ ਸੂਚੀ ਵਿੱਚ ਆਲਮੀ ਤੌਰ ਤੇ ਸਿਖਰਲੀਆਂ ਆਂਕੀਆਂ ਗਈਆਂ ਭਾਰਤੀ ਸੰਸਥਾਵਾਂ ਵਿੱਚ 39 ਸੰਸਥਾਵਾਂ ਦਾ ਇੱਕ ਸਮੂਹ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ  (ਸੀਐੱਸਆਈਆਰ)  160ਵੇਂ ਸਥਾਨ ਤੇ ਹੈ ਅਤੇ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ)  ਬੰਗਲੌਰ 184ਵੇਂ ਸਥਾਨ ਤੇ ਹੈ।

 

ਗਲੋਬਲ ਰੈਂਕਿੰਗ ਅਤੇ ਵਿਸ਼ਾ-ਵਾਰ ਰੈਂਕਿੰਗ ਹੇਠਾਂ ਦਿੱਤੇ ਗਏ ਲਿੰਕ https://www.natureindex.com/annual-tables/2020/institution/all/all/countries-India  ਵਿੱਚ ਦੇਖੀ ਜਾ ਸਕਦੀ ਹੈ।

 

ਸਰੋਤ: ਨੇਚਰ ਇੰਡੈਕਸ 2020

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ)(Release ID: 1631255) Visitor Counter : 36