ਗ੍ਰਹਿ ਮੰਤਰਾਲਾ

ਐੱਨਸੀਆਰ ਵਿੱਚ ਭੁਚਾਲ ਦੇ ਝਟਕੇ ; ਨੈਸ਼ਨਲ ਸੈਂਟਰ ਫਾਰ ਸਿਸਮੌਲੋਜੀ ਦੇ ਮੁਖੀ ਨੇ ਕਿਹਾ, ‘‘ਘਬਰਾਉਣ ਦੀ ਕੋਈ ਲੋੜ ਨਹੀਂ’’

ਤਿਆਰੀ ਅਤੇ ਨਿਕਾਸੀ ਦੀ ਲੋੜ, ਦਿੱਲੀ ਐੱਨਸੀਆਰ ਖੇਤਰ ਵਿੱਚ ਹਾਲੀਆ ਭੁਚਾਲ ਸਬੰਧੀ ਹੋਈ ਮੀਟਿੰਗ ਤੋਂ ਬਾਅਦ ਐੱਨਡੀਐੱਮਏ ’ਤੇ ਜ਼ੋਰ ਦਿੱਤਾ

Posted On: 11 JUN 2020 8:55PM by PIB Chandigarh

ਨੈਸ਼ਨਲ ਸੈਂਟਰ ਫਾਰ ਸਿਸਮੌਲੋਜੀ (ਐੱਨਸੀਐੱਸ) ਦੇ ਡਾਇਰੈਕਟਰ ਡਾ. ਬੀ. ਕੇ. ਬੰਸਲ ਨੇ ਕਿਹਾ ਹੈ ਕਿ ਦਿੱਲੀ-ਐੱਨਸੀਆਰ ਖੇਤਰ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਕਾਰਨ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭੁਚਾਲ ਦੇ ਜੋਖਿਮ ਨੂੰ ਘੱਟ ਕਰਨ ਲਈ ਤਿਆਰੀ ਅਤੇ ਨਿਕਾਸੀ ਦੇ ਉਪਾਅ ਕਰਨੇ ਮਹੱਤਵਪੂਰਨ ਹਨ। ਡਾ. ਬੰਸਲ ਦਿੱਲੀ-ਐੱਨਸੀਆਰ ਖੇਤਰ ਵਿੱਚ ਭੁਚਾਲ ਦੇ ਜੋਖਿਮ ਨੂੰ ਘੱਟ ਕਰਨ ਲਈ ਵਿਭਿੰਨ ਨਿਕਾਸੀ ਅਤੇ ਤਿਆਰੀ ਉਪਾਵਾਂ ਤੇ ਚਰਚਾ ਕਰਨ ਲਈ ਕੱਲ੍ਹ ਇੱਥੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੁਆਰਾ ਬੁਲਾਈ ਗਈ ਮੀਟਿੰਗ ਵਿੱਚ ਬੋਲ ਰਹੇ ਸਨ।

 

ਡਾਇਰੈਕਟਰ ਐੱਨਸੀਐੱਸ ਨੇ ਦੱਸਿਆ ਕਿ ਦਿੱਲੀ ਦੇ ਭੁਚਾਲ ਦੇ ਇਤਿਹਾਸ ਅਤੇ ਇਸ ਦੇ ਆਸਪਾਸ ਦੇ ਖੇਤਰ ਨੂੰ ਦੇਖਦੇ ਹੋਏ, ਦਿੱਲੀ-ਐੱਨਸੀਆਰ ਵਿੱਚ ਮਾਮੂਲੀ ਭੁਚਾਲਾਂ ਦੀਆਂ ਘਟਨਾਵਾਂ ਅਸਾਧਾਰਨ ਨਹੀਂ ਹਨ। ਹਾਲਾਂਕਿ ਦੁਨੀਆ ਵਿੱਚ ਅਜਿਹੀ ਕੋਈ ਪ੍ਰਮਾਣਿਤ ਤਕਨੀਕ ਨਹੀਂ ਹੈ ਜਿਸ ਵਿੱਚ ਭੁਚਾਲ ਦੀ ਸਥਿਤੀ, ਸਮਾਂ ਅਤੇ ਨਤੀਜਿਆਂ ਦੇ ਸੰਦਰਭ ਵਿੱਚ ਯਕੀਨ ਦੇ ਨਾਲ ਭਵਿੱਖਬਾਣੀ ਕੀਤੀ ਗਈ ਹੋਵੇ।

 

ਮੀਟਿੰਗ ਤੋਂ ਬਾਅਦ ਐੱਨਡੀਐੱਮਏ ਨੇ ਰਾਜਾਂ ਨੂੰ ਨਿਮਨਲਿਖਤ ਉਪਾਅ ਕਰਨ ਦੀ ਬੇਨਤੀ ਕੀਤੀ :

 

1.        ਆਗਾਮੀ ਨਿਰਮਾਣ ਕਾਰਜਾਂ ਨੂੰ ਭੁਚਾਲਰੋਧਕ ਬਣਾਉਣ ਅਤੇ ਕਮਜ਼ੋਰ ਇਮਾਰਤਾਂ ਨੂੰ ਬਚਾਉਣ ਲਈ ਭਵਨ ਉਪ ਨਿਯਮਾਂ ਦੇ ਪਾਲਣ ਨੂੰ ਯਕੀਨੀ ਕਰਨ।

 

2.        ਕਮਜ਼ੋਰ ਢਾਂਚਿਆਂ ਦੀ ਪਹਿਚਾਣ, ਵਿਸ਼ੇਸ਼ ਰੂਪ ਨਾਲ ਜੀਵਨ ਰੇਖਾ ਵਾਲੀਆਂ ਇਮਾਰਤਾਂ ਦੀ ਅਤੇ ਉਨ੍ਹਾਂ ਨੂੰ ਦੁਬਾਰਾ ਬਣਾਉਣਾ। ਜਿੱਥੇ ਵੀ ਲਾਜ਼ਮੀ ਹੋਵੇ ਨਿਜੀ ਇਮਾਰਤਾਂ ਨੂੰ ਵੀ ਪੜਾਅਵਾਰ ਤਰੀਕੇ ਨਾਲ ਜੋਖਿਮ ਨੂੰ ਘੱਟ ਕਰਨ ਲਈ ਮੁੜ ਬਣਾਇਆ ਜਾਣਾ ਚਾਹੀਦਾ ਹੈ।

 

3.        ਭਵਿੱਖ ਵਿੱਚ ਭੁਚਾਲ ਨਾਲ ਨਜਿੱਠਣ ਲਈ ਨਿਯਮਿਤ ਰੂਪ ਨਾਲ ਮੌਕ ਡਰਿੱਲ ਦਾ ਸੰਚਾਲਨ ਕਰੋ ਅਤੇ ਭੁਚਾਲ ਦੇ ਤੁਰੰਤ ਬਾਅਦ ਪ੍ਰਤੀਕਿਰਿਆ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਨਾਲ ਅੱਗੇ ਆਓ।

 

4.        ਜਨਤਕ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਭੁਚਾਲ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਬਾਰੇ ਦੱਸਣਾ।

 

ਮੀਟਿੰਗ ਵਿੱਚ ਐੱਨਡੀਐੱਮਏ ਮੈਂਬਰਾਂ, ਡਾਇਰੈਕਟਰ ਜਨਰਲ, ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ ਅਤੇ ਐੱਨਸੀਟੀ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ।

 

*****

 

ਐੱਨਡਬਲਿਊ/ਆਰਕੇ/ਪੀਕੇ/ਏਡੀ



(Release ID: 1631025) Visitor Counter : 157