ਜਲ ਸ਼ਕਤੀ ਮੰਤਰਾਲਾ

ਭਾਰਤ ਸਰਕਾਰ ਨੇ ਸਾਲ 2020-21 ਦੇ ਦੌਰਾਨ ਮੱਧ ਪ੍ਰਦੇਸ਼ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ 1280 ਕਰੋੜ ਰੁਪਏ ਪ੍ਰਵਾਨ ਕੀਤੇ

Posted On: 10 JUN 2020 6:03PM by PIB Chandigarh

ਮੱਧ ਪ੍ਰਦੇਸ਼ ਰਾਜ ਨੇ 2020-21 ਦੇ ਲਈ ਆਪਣੀ ਸਲਾਨਾ ਕਾਰਜ ਯੋਜਨਾ ਸਕੱਤਰ, ਪੀਣ ਵਾਲਾ ਪਾਣੀ ਅਤੇ ਸਵੱਛਤਾ, ਜਲ ਸਕਤੀ ਮੰਤਰਾਲਾ ਦੀ ਪ੍ਰਧਾਨਗੀ ਵਾਲੀ ਰਾਸ਼ਟਰੀ ਕਮੇਟੀ ਦੇ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤੀ ਹੈ। ਜਲ ਸ਼ਕਤੀ ਮੰਤਰਾਲੇ ਦੇ ਤਹਿਤ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ (ਜੇਜੇਐੱਮ)  ਦਾ ਟੀਚਾ 2024 ਤੱਕ ਦੇਸ਼ ਦੇ ਹਰੇਕ ਘਰ ਵਿੱਚ ਨਿਯਮਿਤ ਅਤੇ ਲੰਮੇ ਸਮੇਂ ਦੇ ਅਧਾਰ 'ਤੇ ਨਿਰਧਾਰਿਤ ਗੁਣਵੱਤਾ ਵਾਲਾ ਪੀਣ ਦਾ ਪਾਣੀ ਉਚਿਤ ਮਾਤਰਾ ਵਿੱਚ ਉਪਲੱਬਧ ਕਰਵਾਉਣਾ ਹੈ। ਇਹ ਮਿਸ਼ਨ ਬੁਨਿਆਦੀ ਢਾਂਚੇ ਦੀ ਸੰਰਚਨਾ 'ਤੇ ਨਹੀਂ, ਬਲਕਿ 'ਸੇਵਾ ਪ੍ਰਦਾਨ ਕਰਨ' 'ਤੇ ਧਿਆਨ ਕੇਂਦ੍ਰਿਤ ਕਰਦਾ ਹੈ।

 

ਇਸ ਮਿਸ਼ਨ ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਕੀਤਾ ਸੀ। ਇਸ਼ ਮਿਸ਼ਨ ਦੇ ਤਹਿਤ ਗ੍ਰਾਮੀਣ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਗ੍ਰਾਮੀਣ ਮਹਿਲਾਵਾਂ ਖਾਸ ਕਰਕੇ ਲੜਕੀਆਂ ਦੀ ਸਖਤ ਮਿਹਨਤ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਪੀਣ ਵਾਲੇ ਪਾਣੀ ਦੇ ਖੇਤਰ ਵਿੱਚ ਸੁਧਾਰ ਲਿਆਉਣ ਦੀ ਉਮੀਦ ਕੀਤੀ ਗਈ ਹੈ।ਇਸ ਪਰਿਵਰਤਨਕਾਰੀ ਪ੍ਰੋਗਰਾਮ ਦੇ ਲਈ 3.60 ਲੱਖ ਕਰੋੜ ਰੁਪਏ ਦਾ ਬਹੁਤ ਵੱਡਾ ਬਜਟ ਨਿਰਧਾਰਿਤ ਕੀਤਾ ਗਿਆ ਹੈ।

 

ਭਾਰਤ ਸਰਕਾਰ ਨੇ 2020-21 ਵਿੱਚ ਰਾਜ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ 1280 ਕਰੋੜ ਰੁਪਏ ਦੀ ਰਕਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਖਰਚ ਨਾ ਕੀਤੇ ਗਏ ਬਕਾਏ ਦੇ ਰੂਪ ਵਿੱਚ 244.95 ਕਰੋੜ ਰੁਪਏ ਦੀ ਰਕਮ ਅਤੇ ਇਸ ਸਾਲ ਦੀ ਕੇਂਦਰੀ ਐਲੋਕੇਸ਼ਨ ਅਤੇ ਰਾਜ ਦੇ ਅੰਸ਼ ਨੂੰ ਮਿਲਾਕੇ ਇਸ ਸਾਲ ਰਾਜ ਦੇ ਪਾਸ 3093 ਕਰੋੜ ਰੁਪਏ ਦੀ ਰਕਮ ਉਪਲੱਬਧ ਹੋਵੇਗੀ।

 

ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲੇ ਇਸ ਮਿਸ਼ਨ ਦੇ ਤਹਿਤ, ਮੱਧ ਪ੍ਰਦੇਸ਼ ਰਾਜ ਨੇ 2023-24 ਤੱਕ 100% ਫੰਕਸ਼ਨਲ ਟੈਪ ਵਾਟਰ ਕਨੈਕਸ਼ਨ (ਐੱਫਐੱਚਟੀਸੀ) ਦੇਣ ਦੀ ਯੋਜਨਾ ਬਣਾਈ ਹੈ। ਰਾਜ ਦੇ 1.21 ਕਰੋੜ ਘਰਾਂ ਵਿੱਚੋਂ, 13.52 ਲੱਖ ਘਰਾ ਨੂੰ ਪਹਿਲਾ ਹੀ ਟੂਟੀ ਕਨੈਕਸ਼ਨ ਕਰਾਏ ਗਏ ਹਨ। ਸਾਲ 2020-2021 ਵਿੱਚ ਰਾਜ ਦੀ 26.27 ਲੱਖ ਘਰਾਂ ਵਿੱਚ ਟੂਟੀ ਕਨੈਕਸ਼ਨ ਪਹੁੰਚਾਉਣ ਦੀ ਯੋਜਨਾ ਹੈ। ਘਰਾਂ ਦੀ ਸੰਪੂਰਨ ਕਵਰੇਜ ਦੀ ਯੋਜਨਾ ਬਣਾਉਂਦੇ ਸਮੇਂ ਪਾਣੀ ਦੀ ਘਾਟ ਵਾਲੇ ਖੇਤਰਾਂ, ਗੁਣਵੱਤਾ ਪ੍ਰਭਾਵਿਤ ਖੇਤਰਾਂ,ਐੱਸਸੀ/ਐੱਸਟੀ ਆਬਾਦੀ ਵਾਲੇ ਪਿੰਡਾਂ/ਬਸਤੀਆਂ, ਖਾਹਿਸ਼ੀ ਜ਼ਿਲ੍ਹਿਆਂ, ਆਦਰਸ਼ ਗ੍ਰਾਮ ਯੋਜਨਾ ਦੇ ਪਿੰਡਾਂ ਨੂੰ ਪਹਿਲ ਦਿੱਤੀ ਗਈ ਹੈ।

 

ਪਾਣੀ ਗੁਣਵੱਤਾ ਤੋਂ ਪ੍ਰਭਾਵਿਤ ਬਸਤੀਆਂ ਵਿੱਚ ਪੀਣ ਯੋਗ ਪਾਣੀ ਦੀ ਸਪਲਾਈ ਜੇਜੇਐੱਮ ਦੇ ਤਹਿਤ ਸਰਬਉੱਚ ਪਹਿਲ ਹੈ ਅਤੇ ਰਾਜ ਘਰੇਲੂ ਟੂਟੀ ਕਨੈਕਸ਼ਨ ਅਤੇ ਭਾਈਚਾਰਕ ਵਾਟਰ ਟਰੀਟਮੈਂਟ ਪਲਾਂਟਾ ਦੀ ਵਿਵਸਥਾ ਕਰਦੇ ਹੋਏ ਅਜਿਹੀਆ 395 ਬਸਤੀਆਂ ਵਿੱਚ ਪੀਣ ਦਾ ਪਾਣੀ ਉਪਲੱਬਧ ਕਰਵਾਉਣ ਦੀ ਇੱਛਾ ਰੱਖਦਾ ਹੈ।

 

ਸੰਵਿਧਾਨ ਦੀ 73ਵੀਂ ਸੋਧ ਦਾ ਸੱਚੀ ਭਾਵਨਾ ਨਾਲ ਅਨੁਸਰਣ ਕਰਦੇ ਹੋਏ ਜੇਜੇਐੱਮ ਦੇ ਤਹਿਤ ਪੀਣ ਵਾਲੇ ਪਾਣੀ ਦਾ ਟੀਚਾ ਹਾਸਲ ਕਰਨ ਦੇ ਲਈ ਸਥਾਨਕ ਗਰਾਮ ਭਾਈਚਾਰ/ਗ੍ਰਾਮ ਪੰਚਾਇਤਾਂ ਅਤੇ/ਜਾਂ ਖਪਤਕਾਰ ਸਮੂਹਾਂ ਨੂੰ ਲੰਮੇ ਸਮੇਂ ਦੀ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਪਿੰਡਾ ਵਿੱਚ ਪਾਣੀ ਸਪਲਾਈ ਪ੍ਰਣਾਲੀਆਂ ਦੀ ਯੋਜਨਾ, ਲਾਗੂ ਕਰਨ, ਪ੍ਰਬੰਧਨ,ਸੰਚਾਲਨ ਅਤੇ ਰੱਖ-ਰਖਾਅ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਜਲ ਜੀਵਨ ਮਿਸ਼ਨ ਨੂੰ ਸਹੀ ਮਾਅਨਿਆ ਵਿੱਚ ਲੋਕਾਂ ਦੀ ਮੁਹਿੰਮ ਬਣਾਉਣ ਦੇ ਲਈ ਸਾਰੇ ਪਿੰਡਾਂ ਵਿੱਚ ਲਾਗੂ ਕਰਨ ਦੇ ਲਈ ਭਾਈਚਾਰਕ ਲਾਮਬੰਦੀ ਦੇ ਨਾਲ-ਨਾਲ ਆਈਈਸੀ ਅਭਿਆਨ ਚਲਾਇਆ ਜਾਣਾ ਹੈ। ਭਾਈਚਾਰਕ ਲਾਮਬੰਦੀ ਦੇ ਲਈ ਸਵੈਸੇਵੀ ਸੰਗਠਨ, ਸਵੈ ਸਹਾਇਤਾ ਸਮੂਹਾਂ ਨੂੰ ਨਾਲ ਜੋੜਿਆ ਗਿਆ ਹੈ ਤਾਕਿ ਉਨ੍ਹਾਂ ਦੇ ਲਈ ਬਣੀਆਂ ਪਾਣੀ ਸਪਲਾਈ ਯੋਜਨਾਵਾਂ ਦੀ ਯੋਜਨਾਬੰਦੀ,ਲਾਗੂ ਕਰਨ ਅਤੇ ਨਾ ਹੀ ਸੰਚਾਲਨ ਅਤੇ ਰੱਖ-ਰਖਾਅ ਵਿੱਚ ਉਨ੍ਹਾਂ ਦੀ ਕਿਰਿਆਸ਼ੀਲ ਭਾਗੀਦਾਰੀ ਹੋ ਸਕੇ।

 

ਜਲ ਜੀਵਨ ਮਿਸ਼ਨ ਦੇ ਤਹਿਤ,ਭਾਈਚਾਰੇ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਫਰੰਟਲਾਈਨ ਵਰਕਰਾਂ ਦੀ ਕਿਰਿਆਸ਼ੀਲ ਭਾਗੀਦਾਰੀ ਜ਼ਰੀਏ ਪਾਣੀ ਦੀ ਗੁਣਵੱਤਾ 'ਤੇ ਨਜ਼ਰ ਰੱਖਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਰਥਾਤ ਹਰੇਕ ਪਿੰਡ ਵਿੱਚੋਂ 5 ਵਿਅਕਤੀਆਂ, ਵਿਸ਼ੇਸ਼ਕਰ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਗ੍ਰਾਮੀਣ ਖੇਤਰਾਂ ਵਿੱਚ ਉਪਲੱਬਧ ਕਰਾਏ ਜਾ ਰਹੇ ਪਾਣੀ ਦੀ ਗੁਣਵੱਤਾ ਦਾ ਟੈਸਟ ਕਰਨ ਦੇ ਲਈ ਸਕੂਲ਼ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਫੀਲਡ ਟੈਸਟ ਕਿੱਟ ਦਾ ਉਪਯੋਗ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹਰੇਕ ਸਰੋਤ ਦਾ ਸਾਲ ਵਿੱਚ ਇੱਕ ਵਾਰ ਭੌਤਿਕ ਅਤੇ ਰਸਾਇਣਕ ਮਾਪਦੰਡਾਂ ਦੇ ਲਈ ਅਤੇ ਦੋ ਵਾਰ ਬੈਕਟੀਰੀਆ ਸਬੰਧੀ ਗੰਦਗੀ ਦੇ ਲਈ ਟੈਸਟ ਕਰਨ ਦੀ ਜ਼ਰੂਰਤ ਹੁੰਦੀ ਹੈ।

 

ਪਿੰਡ ਪੱਧਰ ਤੇ ਯੋਜਨਾਬੰਦੀ ਦੇ ਲਈ ਹਰੇਕ ਗਰਾਮ ਪੰਚਾਇਤ ਵਿੱਚ,ਜੀਪੀ ਜਾ ਉਸ ਦੀ ਸਬ-ਕਮੇਟੀ ਯਾਨੀ ਗ੍ਰਾਮ ਜਲ ਅਤੇ ਸਵੱਛਤਾ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪਿੰਡਾਂ ਵਿੱਚ ਗਰਾਮ ਕਾਰਜ ਯੋਜਨਾਵਾਂ ਦੇ ਅਧਾਰ 'ਤੇ ਰਾਜ ਦੇ ਲਈ ਸਲਾਨਾ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਰਾਜ ਦੇ ਪਾਣੀ ਸਰੋਤਾਂ ਨੂੰ ਮਜ਼ਬੂਤ ਬਣਾਉਣ,ਐਕੁਇਫਰ ਰੀਚਾਰਜ, ਗੰਦੇ ਪਾਣੀ ਦਾ ਪ੍ਰਬੰਧਨ ਆਦਿਕ ਨਾਲ ਸਬੰਧਿਤ ਕਾਰਜ ਕਰਨ ਦੇ ਲਈ ਮਨਰੇਗਾ, 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ,ਗ੍ਰਾਮੀਣ ਸਥਾਨਕ ਸੰਸਥਾਵਾਂ,ਐੱਸਬੀਐੱਮ,ਜ਼ਿਲ੍ਹਾ ਖਣਿਜ ਵਿਕਾਸ ਫੰਡ,ਸੀਏਐੱਮਪੀਏ, ਸਥਾਨਕ ਖੇਤਰ ਵਿਕਾਸ ਫੰਡ,ਆਦਿ ਜਿਹੇ ਵੱਖ-ਵੱਖ ਸਰੋਤਾਂ ਤੋਂ ਫੰਡ ਇਕੱਠਾ ਕਰਨਾ ਸੁਨਿਸ਼ਚਿਤ ਕਰ ਰਿਹਾ ਹੈ।

 

ਮੌਜੂਦਾ ਕੋਵਿਡ-19 ਦੇ ਸਥਿਤੀ ਦੇ ਦੌਰਾਨ ਸਰਾਕਰ ਦਾ ਯਤਨ ਹੈ ਕਿ ਗ੍ਰਾਮੀਣ ਘਰਾਂ ਵਿੱਚ ਪਹਿਲ ਦੇ ਅਧਾਰ 'ਤੇ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਜਾਣ, ਤਾਕਿ ਗ੍ਰਾਮੀਣ ਲੋਕਾਂ ਨੂੰ ਜਨਤਕ ਸਟੈਂਡ ਪੋਸਟ/ਜਨਤਕ ਜਲ ਸਰੋਤਾਂ ਤੋਂ ਪਾਣੀ ਲਿਆਉਣ ਅਤੇ ਲੰਬੀਆਂ ਲਾਈਨਾਂ  ਵਿੱਚ ਖੜੇ ਹੋਣ ਦੀਆਂ ਤਕਲੀਫਾਂ ਨਾ ਉਠਾਣੀਆ ਪੈਣ।ਸਰਕਾਰ ਦੀ ਇੱਛਾ ਹੈ ਕਿ ਸਮਾਜ ਦੇ ਗ਼ਰੀਬ ਅਤੇ ਹਾਸ਼ੀਏ 'ਤੇ ਮੌਜੂਦ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਅੰਦਰ ਪਾਣੀ ਕਨੈਕਸ਼ਨ ਦੇ ਜ਼ਰੀਏ ਪਾਣੀ ਮਿਲੇ ਅਤੇ ਉਹ ਸਟੈਂਡ ਪੋਸਟ 'ਤੇ ਜਾਣ ਤੋਂ ਬਚਣ ਅਤੇ ਸਮਾਜਿਕ ਦੂਰੀ ਸੁਨਿਸ਼ਚਿਤ ਹੋ ਸਕੇ,ਜਿਸ ਨਾਲ ਗ੍ਰਾਮੀਣ ਭਾਈਚਾਰੇ ਨੂੰ ਸੰਕ੍ਰਮਣ ਤੋਂ ਬਚਾਇਆ ਜਾ ਸਕੇ।  

 

ਇਸ ਸਮੇਂ ਗਰਮੀ ਪੂਰੇ ਜ਼ੋਰਾਂ 'ਤੇ ਹੈ ਅਤੇ ਮੌਨਸੂਨ ਨੇੜੇ ਹੈ ਅਤੇ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਅਜਿਹੇ ਵਿੱਚ ਆਪਣੇ ਪਿੱਤਰੀ ਪਿੰਡਾਂ ਵਿੱਚ ਵਾਪਸ ਆਏ ਪ੍ਰਵਾਸੀ ਮਜ਼ਦੂਰਾਂ ਦੇ ਲਈ ਰੋਜ਼ੀ ਰੋਟੀ ਉਪਲੱਬਧ ਕਰਵਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਇਹ ਪ੍ਰਵਾਸੀ ਮਜ਼ਦੂਰ ਮੂਲ ਰੂਪ ਨਾਲ ਕੁਸ਼ਲ ਅਤੇ ਅਰਧ-ਕੁਸ਼ਲ ਹਨ, ਉਨ੍ਹਾਂ ਨੂੰ ਹਰੇਕ ਪਿੰਡ ਵਿੱਚ ਪਾਣੀ ਸਪਲਾਈ, ਵਿਸ਼ੇਸ਼ ਰੂਪ ਨਾਲ ਪਲੰਬਿੰਗ,ਫਿਟਿੰਗ,ਪਾਣੀ ਸੰਭਾਲ਼ ਕਾਰਜਾਂ ਆਦਿ ਨਾਲ ਸਬੰਧਿਤ ਰੋਜ਼ਗਾਰ ਉਪਲੱਬਧ ਕਰਵਾ ਕੇ ਪਿੰਡਾਂ ਵਿੱਚ ਉਨ੍ਹਾਂ ਦੀਆ ਸੇਵਾਵਾਂ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ ਜਾ ਸਕਦਾ ਹੈ, ਤਾਕਿ ਪਿੰਡਾ ਵਿੱਚ ਕਾਫੀ ਮਾਤਰਾ ਵਿੱਚ ਧਰਤੀ ਹੇਠਲੇ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਹੋ ਸਕੇ, ਜਿਸ ਨਾਲ ਪਾਣੀ ਸੁਰੱਖਿਆ,ਖੇਤੀ ਦੇ ਲਈ ਪਾਣੀ ਦੀ ਉਪਲੱਬਧਤਾ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹਰੇਕ ਗ੍ਰਾਮੀਣ ਘਰ ਨੂੰ ਪੀਣ ਦੇ ਪਾਣੀ ਦੀ ਸਪਲਾਈ ਕਰਨ ਵਿੱਚ ਮਦਦ ਮਿਲੇਗੀ। 

 

                                                                *****

 

ਏਪੀਐੱਸ/ਪੀਕੇ


(Release ID: 1630857) Visitor Counter : 297