ਆਯੂਸ਼

ਅੰਤਰਰਾਸ਼ਟਰੀ ਯੋਗ ਦਿਵਸ 2020 ਲਈ ਡੀ ਡੀ ਭਾਰਤੀ ‘ਤੇ ਆਮ ਯੋਗ ਅਭਿਆਸਕ੍ਰਮ ਸੈਸ਼ਨਾਂ ਦਾ ਪ੍ਰਸਾਰਣ

Posted On: 10 JUN 2020 6:53PM by PIB Chandigarh

ਆਯੁਸ਼ ਮੰਤਰਾਲਾ, ਪ੍ਰਸਾਰ ਭਾਰਤੀ ਦੇ ਸਹਿਯੋਗ ਨਾਲ ਡੀ ਡੀ ਭਾਰਤੀ ਤੇ 11ਜੂਨ 2020 ਤੋਂ ਆਮ ਯੋਗ ਅਭਿਆਸਕ੍ਰਮ (ਕਾਮਨ ਯੋਗ ਪ੍ਰੋਟੋਕਾਲ-ਸੀਵਾਈਪੀ) ਦਾ ਦੈਨਿਕ ਪ੍ਰਸਾਰਣ ਕਰਨ ਜਾ ਰਿਹਾ ਹੈ। ਸੀਵਾਈਪੀ ਸੈਸ਼ਨਾਂ ਦਾ ਪ੍ਰਸਾਰਣ ਰੋਜ਼ਾਨਾਂ ਸਵੇਰੇ 08:00 ਵਜੇ ਤੋਂ ਸਵੇਰੇ 08:30 ਵਜੇ ਤੱਕ ਕੀਤਾ ਜਾਵੇਗਾ। ਇਹ ਸ਼ੈਸ਼ਨ ਮੰਤਰਾਲੇ ਦੇ ਸ਼ੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਨਾਲ-ਨਾਲ ਉਪਲਬੱਧ ਹੋਣਗੇ। ਅੱਧੇ ਘੰਟੇ ਦੇ ਇਸ ਸ਼ੈਸ਼ਨ ਵਿੱਚ ਆਮ ਯੋਗ ਅਭਿਆਸਕ੍ਰਮ ਦੇ ਸਾਰੇ ਪ੍ਰਮੁੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ।

 

ਇਹ ਪ੍ਰਸਾਰਣ ਆਮ ਲੋਕਾਂ ਨੂੰ ਸੁਣਨ ਦੇਖਣ ਪ੍ਰਦਰਸ਼ਨ ਉਪਲੱਬਧ ਕਰਾਉਂਦੇ ਹੋਏ ਆਮ ਯੋਗ ਅਭਿਆਸਕ੍ਰਮ ਨਾਲ ਜਾਣੂ ਕਰਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਆਮ ਯੋਗ ਅਭਿਆਸਕ੍ਰਮ  ਨਾਲ ਪਹਿਲਾਂ ਤੋਂ ਹੀ ਜਾਣੂ ਹੋ ਜਾਣ ਨਾਲ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2020 ਵਿੱਚ ਕਿਰਿਆਸ਼ੀਲ ਭਾਗੀਦਾਰੀ ਲਈ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ ਮੱਦਦ ਮਿਲੇਗੀ।

 

ਟੈਲੀਵਿਜ਼ਨ ਉੱਤੇ ਸੀਵਾਈਪੀ ਸ਼ੈਸ਼ਨਾਂ ਦੀ ਵਰਤੋਂ ਜਨਤਾ ਯੋਗ ਦੇ ਵਿਭਿੰਨ ਪਹਿਲੂਆਂ ਨੂੰ ਸਿੱਖਣ ਲਈ ਇੱਕ ਸਬੰਧਿਤ ਸਰੋਤ ਦੇ ਰੂਪ ਵਿੱਚ ਕਰ ਸਕਦੀ ਹੈ ਅਤੇ ਦੈਨਿਕ ਯੋਗ ਅਭਿਆਸ ਦੇ ਮਾਧਿਅਮ ਨਾਲ ਲਾਭ ਪ੍ਰਾਪਤ ਕਰ ਸਕਦੀ ਹੈ।

 

ਦੁਨੀਆਂ ਭਰ ਵਿੱਚ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਆਈਡੀਵਾਈ ਸਿਹਤ ਐਮਰਜੈਂਸੀ ਦੇ ਹਾਲਾਤਾਂ ਵਿੱਚ ਆਇਆ ਹੈ। ਇਸ ਸਥਿਤੀ ਵਿੱਚ ਯੋਗ ਵਿਸ਼ੇਸ਼ ਰੂਪ ਨਾਲ ਪ੍ਰਸੰਗਕ ਹੈ, ਕਿਉਂਕਿ ਇਸ ਦੇ ਅਭਿਆਸ ਨਾਲ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਸਿਹਤ ਬਿਹਤਰ ਹੋਵੇਗੀ। ਮੁਸ਼ਕਿਲ ਦੇ ਇਸ ਸਮੇਂ ਵਿੱਚ ਹੇਠ ਲਿਖੇ ਦੋ ਪ੍ਰਮਾਣਿਤ ਲਾਭ ਵਿਸ਼ੇਸ਼ ਮਹੱਤਵਪੂਰਨ ਹਨ, ਜਿਨ੍ਹਾਂ ਨੂੰ ਜਨਤਾ ਯੋਗ ਨਾਲ ਪ੍ਰਾਪਤ ਕਰ ਸਕਦੀ ਹੈ:

 

ੳ)        ਆਮ ਸਵਾਸਥ ਉੱਤੇ ਸਕਾਰਾਤਮਕ ਪ੍ਰਭਾਵ ਅਤੇ ਪ੍ਰਤਿਰੱਖਿਆ ਵਿੱਚ ਵਾਧਾ

 

ਅ)       ਤਨਾਅ ਤੋਂ ਮੁਕਤੀ ਦਿਵਾਉਣ ਸਬੰਧੀ ਇਸ ਦੀ ਭੂਮਿਕਾ ਵਿੱਚ ਆਲਮੀ ਪੱਧਰ ਤੇ ਸਵੀਕਾਰ ਕੀਤਾ ਗਿਆ ਹੈ।

 

ਬੀਤੇ ਸਾਲਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਭਾਰਤ ਦੀ ਸੰਸਕ੍ਰਿਤੀ ਅਤੇ ਪ੍ਰੰਪਰਾ ਦੇ ਉਤਸਵ ਦੇ ਰੂਪ ਵਿੱਚ ਦੇਖਿਆ ਜਾਂਦਾ ਰਿਹਾ।ਇਸ ਸਾਲ ਇਨ੍ਹਾਂ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਇਹ ਚੰਗੀ ਸਿਹਤ ਅਤੇ ਮੰਨ ਦੀ ਸ਼ਾਂਤੀ ਦੀ ਤਲਾਸ਼ ਹੋਵੇਗੀ। ਇਸ ਲਈ ਇਸ ਸਾਲ ਦੇ ਯੋਗ ਦਿਵਸ ਭਾਵ21 ਜੂਨ2020 ਨੂੰ ਘਰ ਵਿਚ ਯੋਗ ਕਰਨ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਆਯੁਸ਼ ਮੰਤਰਾਲੇ ਇਲੈਕਟ੍ਰੌਨਿਕਸ, ਡਿਜੀਟਲ ਅਤੇ ਹੋਰ ਮੀਡੀਆ ਦੇ ਵਿਭਿੰਨ ਸਾਧਨਾਂ ਨੂੰ ਉਪਲਬੱਧ ਕਰਵਾਏਗਾ, ਤਾਕਿ ਲੋਕਾਂ ਨੂੰ ਉਨ੍ਹਾਂ ਦੀ ਵਰਤੋਂ ਕਰਕੇ ਯੋਗ ਸਿੱਖਣ ਦੀ ਸੁਵਿਧਾ ਮਿਲ ਸਕੇ। ਯੋਗ ਪੋਰਟਲ ਅਤੇ ਇਸ ਦੇ ਸ਼ੋਸ਼ਲ ਮੀਡਿਆ ਹੈਂਡਲ ਉੱਤੇ ਮੰਤਰਾਲੇ ਦੁਆਰਾ ਕਈ ਔਨਲਾਈਨ ਸਾਧਨ ਪਹਿਲਾਂ ਤੋਂ ਹੀ ਉਪਲਬੱਧ ਕਰਵਾਏ ਗਏ ਹਨ। ਪਿਛਲੇ ਸਾਲਾਂ ਦੀ ਤਰ੍ਹਾਂ ਆਈਡੀਵਾਈ 2020 ਦਾ ਸਮੂਹਿਕ ਯੋਗ ਅਭਿਆਸ 21 ਜੂਨ ਨੂੰ ਸਵੇਰੇ 7:00 ਵਜੇ ਹੋਵੇਗਾ, ਹਾਲਾਂਕਿ  ਆਪਣੇ ਆਪਣੇ ਘਰਾਂ ਤੋਂ ਹੀ ਇਸ ਵਿੱਚ ਸ਼ਾਮਲ ਹੋਣਗੇ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਯੋਗ ਦੇ ਅਨੁਆਈ, ਡਾਕਟਰ ਅਤੇ ਸਮਰਥਕ ਵੀ ਭਾਵਨਾ ਨਾਲ ਇਸ ਸਮੇਂ ਆਪਣੇ ਯੋਗ ਪ੍ਰਦਰਸ਼ਨ ਨਾਲ ਯੂ-ਟਿਊਬ, ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਜਿਹੇ ਡਿਜੀਟਲ ਪਲੈਟਫਾਰਮਾਂ ਨਾਲ ਜੁੜਨਗੇ (ਜੋ ਪਿੱਛਲੇ ਸਾਲ ਦੀ ਤਰ੍ਹਾਂ ਆਮ ਯੋਗ ਅਭਿਆਸਕ੍ਰਮ ਉੱਤੇ ਆਧਾਰਿਤ ਹੋਵੇਗਾ)

 

ਸ਼ੁਰੂ ਤੋਂ ਹੀ ਆਮ ਯੋਗ ਅਭਿਆਸਕ੍ਰਮ (ਸੀਵਾਈਪੀ) ਆਈਡੀਵਾਈ ਵਿੱਚ ਬਹੁਤ ਮਹੱਤਵਪੂਰਨ ਰਿਹਾ ਹੈ। ਸੀਵਾਈਪੀ ਨੂੰ ਪ੍ਰਮੁੱਖ ਯੋਗ ਗੁਰੂਆਂ ਅਤੇ ਮਾਹਿਰਾਂ ਦੇ ਇੱਕ ਸਮੂਹ ਦੁਆਰਾਂ ਵਿਕਸਿਤ ਕੀਤਾ ਗਿਆ ਹੈ, ਅਤੇ ਇਸ ਵਿੱਚ ਲੋਕਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਅਧਿਆਤਮਕ ਸਿਹਤ ਨੂੰ ਬਿਹਤਰ ਬਣਾਉਣ ਲਈ ਸੁਰੱਖਿਅਕ ਅਭਿਆਸ ਸ਼ਾਮਲ ਕੀਤੇ ਗਏ ਹਨ। ਇਹ ਦੁਨੀਆਂ ਭਰ ਵਿੱਚ ਸਭ ਤੋਂ ਮਕਬੂਲ ਯੋਗ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਇਸ ਦਾ ਵਿਆਪਕ ਰੂਪ ਵਿੱਚ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਨੂੰ ਇਸ ਪ੍ਰਕਾਰ ਡਿਜ਼ਾਇਨ ਕੀਤਾ ਗਿਆ ਹੈ ਕਿ ਕਿਸੇ ਵੀ ਉਮਰ ਦਾ ਵਿਅਕਤੀ, ਭਾਵੇ ਕੋਈ ਔਰਤ ਹੋਵੇ ਜਾਂ ਮਰਦ ਇਸ ਨੂੰ ਆਸਾਨੀ ਨਾਲ ਅਪਣਾ ਸਕਦਾ ਹੈ ਅਤੇ ਇਸ ਸੌਖੇ ਸਿੱਖਿਅਕ ਸੈਸ਼ਨਾਂ ਅਤੇ ਔਨਲਾਈਨ ਕਲਾਸਾਂ ਜ਼ਰੀਏ ਸਿੱਖਿਆ ਜਾ ਸਕਦਾ ਹੈ (ਸਿਹਤ ਸਮਸਿਆਵਾਂ ਵਾਲੇ ਵਿਅਕਤੀਆਂ ਨੂੰ ਯੋਗ ਅਭਿਆਸ ਕਰਨ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ)।

 

 

                                                                      ****

 

ਐੱਮਵੀ/ਐੱਸਕੇ



(Release ID: 1630856) Visitor Counter : 196