ਵਣਜ ਤੇ ਉਦਯੋਗ ਮੰਤਰਾਲਾ

ਕੁਆਲਿਟੀ ਕੌਂਸਲ ਆਵ੍ ਇੰਡੀਆ (ਕਿਊਸੀਆਈ) ਨੇ ਵਿਸ਼ਵ ਮਾਨਤਾ ਦਿਵਸ, 2020 ਮਨਾਇਆ



ਖੁਰਾਕ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਭਰੋਸੇਯੋਗ ਅਤੇ ਸਮਰੱਥ ਮਾਨਤਾ ਦੀ ਭੂਮਿਕਾ ਨੂੰ ਉਭਾਰਿਆ ਗਿਆ

Posted On: 10 JUN 2020 11:37AM by PIB Chandigarh

 

ਵਿਸ਼ਵ ਮਾਨਤਾ ਦਿਵਸ (ਡਬਲਿਊਏਡੀ) ਹਰ ਸਾਲ 9 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਵਪਾਰ ਅਤੇ ਆਰਥਿਕਤਾ ਵਿੱਚ ਮਾਨਤਾ ਦੀ ਭੂਮਿਕਾ ਨੂੰ ਉਭਾਰਨਾ ਹੁੰਦਾ ਹੈ। ਡਬਲਿਊਏਡੀ, 2020 ਦਾ ਵਿਸ਼ਾ "ਐਕਰੀਡਿਟੇਸ਼ਨ -ਇੰਪਰੂਵਿੰਗ ਫੂਡ ਸੇਫਟੀ," ਸੀ ਜਿਵੇਂ ਕਿ ਅੰਤਰਰਾਸ਼ਟਰੀ ਮਾਨਤਾ ਫੋਰਮ (ਆਈਏਐੱਫ) ਅਤੇ ਇੰਟਰਨੈਸ਼ਨਲ ਲੈਬਾਰਟਰੀ ਐਕਰੀਡਿਟੇਸ਼ਨ ਕੋਆਪ੍ਰੇਸ਼ਨ (ਆਈਐੱਲਏਸੀ) ਦੁਆਰਾ ਫੈਸਲਾ ਕੀਤਾ ਗਿਆ ਸੀ।

ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫਾਰ ਸਰਟੀਫਿਕੇਸ਼ਨ ਬਾਡੀਜ਼ (ਐੱਨਏਬੀਸੀਬੀ) ਅਤੇ ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਸ (ਐੱਨਏਬੀਐੱਲ), ਦੋਹਾਂ ਕੁਆਲਿਟੀ ਕੌਂਸਲ ਆਵ੍ ਇੰਡੀਆ (ਕਿਊਸੀਆਈ) ਦੇ  ਐਕਰੀਡਿਟੇਸ਼ਨ ਬੋਰਡਾਂ ਦੁਆਰਾ ਮਿਲਕੇ ਇਸ ਪ੍ਰੋਗਰਾਮ ਨੂੰ ਮਨਾਉਣ ਲਈ ਇਕ ਵੈਬੀਨਾਰ ਆਯੋਜਿਤ ਕੀਤਾ ਜਿਸ ਵਿੱਚ ਸਾਰੇ ਸਬੰਧਿਤ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਐੱਫਐੱਸਐੱਸਏਆਈ ਦੀ ਚੇਅਰਪਰਸਨ ਸੁਸ਼੍ਰੀ ਰੀਟਾ ਟਿਓਟੀਆ, ਮੁੱਖ ਮਹਿਮਾਨ ਨੇ ਆਪਣੇ ਉਦਾਘਾਟਨੀ ਭਾਸ਼ਣ ਵਿੱਚ ਕਿਹਾ, "ਐੱਫਐੱਸਐੱਸਏਆਈ ਨੇ ਭਰੋਸੇਯੋਗ ਅਤੇ ਸਮਰੱਥ ਫੈਸਲਾ ਲੈਣ ਦੇ ਮਾਮਲੇ ਵਿੱਚ ਮਾਨਤਾ ਦਿੱਤੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਐੱਨਏਬੀਸੀਬੀ ਅਤੇ ਐੱਨਏਬੀਐੱਲ ਇਕੱਠੇ ਮਿਲਕੇ ਸਰਕਾਰ ਅਤੇ ਰੈਗੂਲੇਟਰਾਂ ਨੂੰ ਹਿਮਾਇਤ ਦੇ ਰਹੇ ਹਨ ਤਾਕਿ ਇਹ ਯਕੀਨੀ ਬਣ ਸਕੇ ਕਿ ਮਾਨਤਾ ਲਈ ਜੋ ਡਾਟਾ ਮਾਨਤਾ ਪ੍ਰਾਪਤ ਅਨੁਰੂਪਤਾ ਮੁੱਲਾਂਕਣ ਸੰਸਥਾ ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਉਹ ਫੈਸਲਾ ਲੈਣ ਵਿੱਚ, ਟੈਸਟਿੰਗ ਅਤੇ ਮਿਆਰ ਦੀ ਸਥਾਪਨਾ ਵਿੱਚ ਵਿਸ਼ਵਾਸਯੋਗ, ਮਜ਼ਬੂਤ, ਭਰੋਸੇਯੋਗ ਹੈ। ਮਾਨਤਾ ਵਿਸ਼ਵ ਵਪਾਰ ਅਤੇ ਆਰਥਿਕ ਵਿਕਾਸ ਵਿੱਚ ਸੁਵਿਧਾ ਪ੍ਰਦਾਨ ਕਰਦੀ ਹੈ।" ਉਨ੍ਹਾਂ ਵੱਖ-ਵੱਖ ਖੇਤਰਾਂ ਦਾ ਵੀ ਜ਼ਿਕਰ ਕੀਤਾ ਜਿੱਥੇ ਐੱਫਐੱਸਐੱਸਏਆਈ ਐੱਨਏਬੀਸੀਬੀ ਅਤੇ ਐੱਨਏਬੀਐੱਲ ਨਾਲ ਮਿਲਕੇ ਕੰਮ ਕਰ ਰਹੀ ਹੈ, ਜਿਸ ਨਾਲ ਕਿ ਐੱਫਐੱਸਐੱਸਏਆਈ ਨੂੰ ਰੈਗੂਲੇਟਰੀ ਭਾਰ ਸਾਂਝਾ ਕਰਨਾ ਪੈਂਦਾ ਹੈ ਅਤੇ ਨਿਗਰਾਨੀ ਉੱਤੇ ਨਜ਼ਰ ਰੱਖਣੀ ਪੈਂਦੀ ਹੈ। ਇਸ ਵਿੱਚ ਮਾਨਤਾ ਪ੍ਰਾਪਤ ਤਸਦੀਕਸ਼ੁਦਾ ਜਾਇਜ਼ਾ ਸੰਸਥਾਵਾਂ ਦੀਆਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ। 

ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਖੇਤਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਵਰਚੁਅਲ ਜਾਇਜ਼ੇ ਨੂੰ ਸੰਸਥਾਗਤ ਕਰਨ ਦੀ ਜ਼ਰੂਰਤ, ਰਾਜ ਖੁਰਾਕ ਟੈਸਟਿੰਗ ਲੈਬਾਰਟਰੀਆਂ ਦੀ ਮਾਨਤਾ, ਮਾਨਤਾ ਪ੍ਰਾਪਤ ਲੈਬਾਰਟਰੀਆਂ ਨੂੰ ਨਿਪੁੰਨਤਾ ਟੈਸਟਿੰਗ (ਪੀਟੀ) ਲਈ ਉਤਸ਼ਾਹਿਤ ਕਰਨਾ, ਮਾਨਤਾ ਪ੍ਰਾਪਤ ਰੈਫਰੈਂਸ ਮੈਟੀਰੀਅਲਸ ਪ੍ਰੋਡਿਊਸਰਸ (ਆਰਐੱਮਪੀਜ਼) ਦੀ ਗਿਣਤੀ ਵਧਾਉਣਾ, ਅਨਾਜ ਦੇ ਵਿਸ਼ਲੇਸ਼ਣ ਲਈ ਰੈਪਿਡ ਟੈਸਟ ਕਿੱਟਾਂ ਵਿਕਸਿਤ ਕਰਨਾ ਅਤੇ ਇਸ ਦੀ ਸਰਟੀਫਿਕੇਸ਼ਨ ਲਈ ਮਾਨਤਾ ਸਕੀਮ ਅਤੇ ਸੂਚਨਾ ਵਟਾਂਦਰੇ ਦਾ ਇਕ ਸੰਗਠਿਤ ਸਿਸਟਮ ਹੈ ਜੋ ਕਿ ਖੁਰਾਕ ਖੇਤਰ ਨਾਲ ਸਬੰਧਿਤ ਹੋਵੇ।

ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਖੁਰਾਕ ਸੁਰੱਖਿਆ ਦੇਸ਼ ਦੇ ਸਾਰੇ ਨਾਗਰਿਕਾਂ ਦਾ ਅਧਿਕਾਰ ਹੈ ਅਤੇ ਐੱਫਐੱਸਐੱਸਏਆਈ ਨੇ ਪਿਛਲੇ ਕੁਝ ਸਾਲਾਂ ਵਿੱਚ ਇਸ ਵਿੱਚ ਕਾਫੀ ਵੱਡਾ ਹਿੱਸਾ ਪਾਇਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਮਿਆਰ ਦੇ ਛੇ ਇਕੱਠ ਵਪਾਰ ਵਿਭਾਗ ਦੁਆਰਾ ਕਰਵਾਏ ਗਏ। ਉਨ੍ਹਾਂ ਨੇ ਕੁਆਲਿਟੀ ਈਕੋ ਸਿਸਟਮ ਵਿੱਚ ਵਾਧੇ ਅਤੇ ਦੇਸ਼ ਦੇ ਸਬੰਧਿਤ ਪ੍ਰਤੀਭਾਗੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਹਿਮਾਇਤ ਕੀਤੀ। ਉਨ੍ਹਾਂ ਕਿਹਾ ਕਿ ਮਾਨਤਾ ਦਾ ਕੁਆਲਿਟੀ ਈਕੋ ਸਿਸਟਮ ਵਿੱਚ ਕਾਫੀ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਿਊਸੀਆਈ ਨੂੰ ਕਿਹਾ ਕਿ ਉਹ ਇਸ ਦੀ ਹਿਮਾਇਤ ਵਿੱਚ ਕੁਆਲਿਟੀ ਦੀ ਮੁਹਿੰਮ ਚਲਾਉਣ। ਉਨ੍ਹਾਂ ਇਹ ਵੀ ਕਿਹਾ ਕਿ ਤਸਦੀਕਸ਼ੁਦਾ ਜਾਇਜ਼ਾ ਢਾਂਚਾ ਵਿਕਸਿਤ ਕੀਤੇ ਜਾਣ ਦੀ ਲੋੜ ਹੈ ਅਤੇ ਨਾਲ ਹੀ ਦੇਸ਼ ਵਿੱਚ ਖਪਤਕਾਰ ਨੂੰ ਸ਼ਕਤੀ ਪ੍ਰਦਾਨ ਵੀ ਕੀਤੀ ਜਾਣੀ ਚਾਹੀਦੀ ਹੈ।

ਚੇਅਰਮੈਨ ਕਿਊਸੀਆਈ, ਸ਼੍ਰੀ ਆਦਿਲ ਜ਼ੈਨੂਲਭਾਈ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਤਪਾਦ ਦੀ ਕੁਆਲਿਟੀ ਅਤੇ ਸੇਵਾਵਾਂ ਵਿੱਚ ਸੁਧਾਰ ਲਈ ਮਾਨਤਾ ਇੱਕ ਅਹਿਮ ਯੰਤਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਰੱਥਾ ਅਤੇ ਯੋਗਤਾ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ ਤਾਕਿ ਭਾਰਤ ਵਿੱਚ ਖੁਰਾਕ ਸੇਵਾਵਾਂ ਵਿੱਚ ਕੁਆਲਿਟੀ ਵਿੱਚ ਸੁਧਾਰ ਆ ਸਕੇ।

 
ਸੁਸ਼੍ਰੀ ਰੀਟਾ ਟਿਓਟੀਆ, ਚੇਅਰਪਰਸਨ ਐੱਫਐੱਸਐੱਸਏਆਈ

 
ਸ਼੍ਰੀ ਸੁਧਾਂਸ਼ੂ ਪਾਂਡੇ, ਸਕੱਤਰ (ਐੱਫ ਐਂਡ ਪੀਡੀ)

ਕਿਊਸੀਆਈ ਦੇ ਸਕੱਤਰ ਜਨਰਲ, ਡਾ. ਆਰ ਪੀ ਸਿੰਘ ਨੇ ਇਸ ਮੌਕੇ ਉੱਤੇ ਬੋਲਦੇ ਹੋਏ ਭਵਿੱਖ ਲਈ 6-ਨੁਕਾਤੀ ਪ੍ਰੋਗਰਾਮ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ - ਅਨੁਰੂਪਤਾ ਮੁੱਲਾਂਕਣ ਪ੍ਰਣਾਲੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਕਸਾਰਤਾ ਲਿਆਉਣਾ, ਐੱਫਐੱਸਐੱਸਏਆਈ ਦੇ ਪੀਪੀਪੀ ਮਾਡਲ ਨੂੰ "ਸਾਂਝਾ ਨਿਵੇਸ਼, ਸਾਂਝਾ ਵਿਕਾਸ, ਸਾਂਝਾ ਵਿਸ਼ਵਾਸ ਭਾਰਤ ਵਿੱਚ ਤਸਦੀਕਸ਼ੁਦਾ ਦੀ ਦਿਸ਼ਾ ਵਿੱਚ ਕੰਮ ਕਰਨਾ ਅਤੇ ਉਸ ਨੂੰ ਵਿਸ਼ਵ ਪੱਧਰ ਤੇ ਪ੍ਰਵਾਨ ਕਰਵਾਉਣਾ, ਗ਼ੈਰ ਰਸਮੀ ਮਾਰਕਿਟ ਨੂੰ ਰਸਮੀ ਬਣਾਉਣਾ ਆਦਿ ਸ਼ਾਮਲ ਹਨ।" ਜੋ ਦੋ ਹੋਰ ਨੁਕਤੇ ਸ਼ਾਮਲ ਹਨ ਉਹ ਇਸ ਤਰ੍ਹਾਂ ਹਨ, "ਰਾਸ਼ਟਰੀਯ ਗੁਣਵੱਤਾ ਅਭਿਯਾਨ" (“Rashtriya Gunavatta Abhiyan” ) ਨੂੰ ਸ਼ੁਰੂ ਕਰਨਾ ਜਿਸ ਨਾਲ ਭੀੜ ਇਕੱਠੀ ਹੋ ਸਕੇ ਤਾਕਿ ਸਥਾਨਕ ਮਾਰਕਿਟ ਵਿੱਚ ਕੁਆਲਿਟੀ ਦੇ ਮੁੱਦਿਆਂ ਦੀ ਚੈਕਿੰਗ ਡਬਲ ਬਲਾਈਂਡਿਡ ਸਿਸਟਮ ਰਾਹੀਂ ਹੋ ਸਕੇ ਅਤੇ ਇਕ ਮਜ਼ਬੂਤ ਮਾਰਕਿਟ ਨਿਗਰਾਨੀ ਪ੍ਰਣਾਲੀ ਅਤੇ ਰੈਪਿਡ ਅਲਰਟ ਸਿਸਟਮ ਸਾਰੇ ਰੈਗੂਲੇਟਰਾਂ ਨੂੰ ਇਕਹਿਰੇ ਈ-ਪਲੈਟਫਾਰਮ ਉੱਤੇ ਇਕੱਠਾ ਕਰ ਸਕੇ।  

ਡਬਲਿਊਏਡੀ ਵੈਬੀਨਾਰ ਵਿੱਚ ਦੋ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਪਹਿਲੇ ਸੈਸ਼ਨ ਵਿੱਚ ਮੁੱਖ ਧਿਆਨ ਰੈਗੂਲੇਟਰ ਦੀ ਖੁਰਾਕ ਸੁਰੱਖਿਆ ਬਾਰੇ ਸੰਭਾਵਨਾ ਉੱਤੇ ਦਿੱਤਾ ਗਿਆ ਅਤੇ ਇਸ ਦੀ ਪ੍ਰਧਾਨਗੀ ਐੱਨਪੀਐੱਲ ਦੇ ਡਾਇਰੈਕਟਰ ਅਤੇ ਐੱਨਏਬੀਐੱਲ ਦੇ ਚੇਅਰਮੈਨ ਦੁਆਰਾ ਕੀਤੀ ਗਈ। ਦੂਸਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਐੱਨਏਬੀਸੀਬੀ ਦੇ ਚੇਅਰਮੈਨ ਸ਼੍ਰੀ ਸ਼ਿਆਮ ਬੰਗ ਦੁਆਰਾ ਕੀਤੀ ਗਈ। ਇਸ ਵਿੱਚ ਉਦਯੋਗ ਦੀ ਖੁਰਾਕ ਸੁਰੱਖਿਆ ਬਾਰੇ ਸੰਭਾਵਨਾ ਉੱਤੇ ਮੁੱਖ ਜ਼ੋਰ ਦਿੱਤਾ ਗਿਆ। ਸਰਕਾਰ, ਰੈਗੂਲੇਟਰਾਂ ਅਤੇ ਉਦਯੋਗ ਦੇ ਉੱਘੇ ਬੁਲਾਰਿਆਂ ਨੇ ਖੁਰਾਕ ਖੇਤਰ ਨਾਲ ਸਬੰਧਿਤ ਕੁਝ ਪ੍ਰਮੁੱਖ ਖੇਤਰਾਂ ਬਾਰੇ ਆਪਣੇ ਵਿਚਾਰ ਰੱਖੇ। ਕਾਰਜ ਨੁਕਤਿਆਂ ਬਾਰੇ ਵਿਚਾਰ ਹੋਈ ਅਤੇ ਬੁਲਾਰਿਆਂ, ਜੋ ਕਿ ਆਪਣੇ ਆਪਣੇ ਖੇਤਰਾਂ ਵਿੱਚ ਮਾਹਿਰ ਹਨ, ਨੇ ਅਤੇ ਦੋਹਾਂ ਮਾਨਤਾ ਬੋਰਡਾਂ ਨੇ ਫੈਸਲਾ ਕੀਤਾ ਕਿ ਉਹ ਉਦਯੋਗ ਅਤੇ ਰੈਗੂਲੇਟਰਾਂ ਨੂੰ ਕਾਇਮ ਰੱਖਣ ਲਈ ਕੁਆਲਿਟੀ ਮੁਹਿੰਮ ਤਿਆਰ ਕਰਨਗੇ। ਤਕਰੀਬਨ 700 ਪ੍ਰਤੀਭਾਗੀਆਂ ਨੇ ਇਸ ਵੈਬੀਨਾਰ ਵਿੱਚ ਹਿੱਸਾ ਲਿਆ ਅਤੇ 1,500 ਤੋਂ ਵੱਧ ਲੋਕਾਂ ਨੇ ਸਾਰੇ ਦਿਨ ਦੌਰਾਨ ਇਸ ਪ੍ਰੋਗਰਾਮ ਨੂੰ ਦੇਖਿਆ।

*****

ਵਾਈਬੀ


(Release ID: 1630690) Visitor Counter : 219