ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨਵੇਂ ਅਧਿਐਨ ਨਾਲ ਜੀਭ ਦੇ ਕੈਂਸਰ ਦੇ ਇਲਾਜ ਦੀ ਨਵੀਂ ਤਕਨੀਕ ਵਿਕਸਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ

Posted On: 09 JUN 2020 1:27PM by PIB Chandigarh

 

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ-ਮਦਰਾਸ, ਕੈਂਸਰ ਇੰਸਟੀਟਿਊਟ, ਚੇਨਈ ਦੇ ਸ਼੍ਰੀ ਬਾਲਾਜੀ ਡੈਂਟਲ ਕਾਲਜ ਹਸਪਤਾਲ ਤੇ ਬੰਗਲੌਰ ਦੇ ਭਾਰਤੀ ਵਿਗਿਆਨ ਸੰਸਥਾਨ ਦੇ ਖੋਜਾਰਥੀਆਂ ਦੀ ਟੀਮ ਨੇ ਇੱਕ ਵਿਸ਼ੇਸ਼ ਕਿਸਮ ਦੇ ਮਾਈਕ੍ਰੋਆਰਐੱਨਏ ਦੀ ਪਹਿਚਾਣ ਕੀਤੀ ਹੈ ਜੋ ਜੀਭ ਦੇ ਕੈਂਸਰ ਵਿੱਚ ਬਹੁਤ ਜ਼ਿਆਦਾ ਪ੍ਰਗਟ ਹੁੰਦਾ ਹੈ।  ਵਿਗਿਆਨੀਆਂ ਨੇ ਇਸ ਮਾਈਕ੍ਰੋਆਰਐੱਨਏ ਨੂੰ ਐੱਮਆਈਆਰ -155 ਦਾ ਨਾਮ ਦਿੱਤਾ ਹੈ। ਇਹ ਇੱਕ ਕਿਸਮ ਦੇ ਛੋਟੇ ਰਿਬੋ ਨਿਊਕਲਿਕ ਐਸਿਡ ਹਨ। ਇਹ ਐਸਿਡ ਅਜਿਹੇ ਨਾਨ-ਕੋਡਿੰਗ ਆਰਐੱਨਏ ਹਨ ਜੋ ਕੈਂਸਰ ਨੂੰ ਵਧਣ-ਫੁੱਲਣ ਵਿੱਚ ਸਹਾਇਤਾ ਕਰਨ ਦੇ ਨਾਲ ਹੀ ਵੱਖ-ਵੱਖ ਜੈਵਿਕ ਅਤੇ ਨੈਦਾਨਿਕ ਪ੍ਰਕਿਰਿਆਵਾਂ ਨੂੰ ਨਿਯੰਤਰਣ ਕਰਨ ਵਿੱਚ ਸ਼ਾਮਲ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ, ਜੀਭ ਦੇ ਕੈਂਸਰ ਦੇ ਇਲਾਜ ਲਈ ਇਨ੍ਹਾਂ ਆਰਐੱਨਐੱਨ ਨੂੰ ਬਦਲ ਕੇ ਇਲਾਜ ਦੀਆਂ ਨਵੀਆਂ ਤਕਨੀਕਾਂ ਵਿਕਸਿਤ  ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

 

ਆਈਆਈਟੀ ਮਦਰਾਸ, ਦੇ ਬਾਇਓਟੈਕਨੋਲੋਜੀ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਕਰੁਣਾਕਰਣ ਨੇ ਇਸ ਖੋਜ ਬਾਰੇ ਵਿਸਤਾਰ ਨਾਲ ਦਸਦਿਆਂ ਕਿਹਾ, “ਐੱਮਆਈਆਰਐੱਨਏ ਨੂੰ ਪਹਿਲਾਂ ਹੀ ਜੀਭ ਦੇ ਕੈਂਸਰ ਵਿੱਚ ਇੱਕ ਓਂਕੋਜੀਨ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਂਸਰ ਨਾਲ ਜੁੜੇ ਐੱਮਆਈਆਰਐੱਨਏ ਨੂੰ ਓਂਕੋਮੀਰਸ ਜਾਂ ਓਂਕੋਮੀਆਰ ਕਿਹਾ ਜਾਂਦਾ ਹੈ। ਇਹ ਕੈਂਸਰ ਫੈਲਾਉਣ ਵਾਲੇ ਸੈੱਲਾਂ ਨੂੰ ਦਬਾ ਕੇ ਕੈਂਸਰ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਦੇ ਹਨ। ਕੁਝ ਓਂਕੋਮੀਆਰ ਕੈਂਸਰ ਨੂੰ ਵਧਣ ਤੋਂ ਵੀ ਰੋਕਦੇ ਹਨ, ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਕੈਂਸਰ ਸੈੱਲਾਂ ਦੇ ਦਮਨ ਅਤੇ ਪ੍ਰਸਾਰ ਦੋਹਾਂ ਨਾਲ ਜੁੜੇ ਓਂਕੋਮੀਆਰ ਦੀ ਪਹਿਚਾਣ ਕੀਤੀ ਜਾਵੇ।

 

ਐੱਮਆਈਆਰਐੱਨਏ ਕੁਝ ਪ੍ਰੋਟੀਨ ਦੇ ਕਾਰਜਾਂ ਨੂੰ ਰੋਕ ਕੇ ਜਾਂ ਸਰਗਰਮ ਕਰਕੇ ਕੈਂਸਰ ਦੇ ਫੈਲਾਅ ਨੂੰ ਪ੍ਰਭਾਵਿਤ ਕਰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਕਿਸਮ ਦਾ ਪ੍ਰੋਟੀਨ ਜਿਸ ਨੂੰ ਪ੍ਰੋਗਰਾਮਡ ਸੈੱਲ ਡੈੱਥ 4’ (ਪੀਡੀਸੀਡੀ4) ਕਿਹਾ ਜਾਂਦਾ ਹੈ, ਕੈਂਸਰ ਸੈੱਲਾਂ ਨੂੰ ਵਧਣ ਅਤੇ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਦਾ ਹੈ। ਇਸ ਪ੍ਰੋਟੀਨ ਵਿੱਚ ਕਿਸੇ ਕਿਸਮ ਦੀ ਰੁਕਾਵਟ ਮੂੰਹ, ਫੇਫੜੇ, ਛਾਤੀ, ਜਿਗਰ, ਦਿਮਾਗ ਅਤੇ ਪੇਟ ਦੇ ਕੈਂਸਰ ਦੇ ਫੈਲਣ ਦਾ ਮੁੱਖ ਕਾਰਨ ਬਣਦੀ ਹੈ।

 

ਖੋਜਾਰਥੀਆਂ ਦੀ ਟੀਮ ਨੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਨਾਲ ਐੱਮਆਈਆਰ -155 ਨੂੰ ਬੇਅਸਰ ਕਰਨ ਜਾਂ ਦਬਾਉਣ ਨਾਲ ਕੈਂਸਰ ਸੈੱਲਾਂ ਨੂੰ ਮਾਰਿਆ ਜਾਂਦਾ ਹੈ ਅਤੇ ਸੈੱਲਾਂ ਦੇ ਫੈਲਣ ਦੇ ਚੱਕਰ ਨੂੰ ਖਤਮ ਕੀਤਾ ਜਾਂਦਾ ਹੈ।

 

ਖੋਜਕਰਤਾ ਸ਼ਬੀਰ ਜ਼ਰਗਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਐੱਮਆਈਆਰ -155 ਪੀਡੀਸੀਡੀ4 ਨੂੰ ਘਟਾਉਂਦੀ ਹੈ, ਲੇਕਿਨ ਅਜੇ ਤੱਕ ਇਸ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ।

 

ਪ੍ਰੋ. ਕਰੁਣਾਕਰਣ ਨੇ ਕਿਹਾ, “ਸਾਡੇ ਅਧਿਐਨ ਤੋਂ ਪਤਾ ਚਲਿਆ ਹੈ ਕਿ ਐੱਮਆਈਆਰ-155 ਵਿੱਚ ਆਣਵਿਕ ਪੱਧਰ ਤੇ ਬਦਲਾਅ ਜ਼ਰੀਏ ਪੀਡੀਸੀਡੀ4 ਨੂੰ ਬਹਾਲ ਕੀਤੇ ਜਾਣ ਨਾਲ ਕੈਂਸਰ ਅਤੇ ਖ਼ਾਸ ਕਰਕੇ ਜੀਭ ਦੇ ਕੈਂਸਰ ਦੇ ਇਲਾਜ ਲਈ ਨਵੀਂ ਤਕਨੀਕ ਵਿਕਸਿਤ  ਕੀਤੀ ਜਾ ਸਕਦੀ ਹੈ।

 

ਖੋਜ ਦੇ ਸਿੱਟੇ ਮੌਲਿਕਿਊਲਰ ਐਂਡ ਸੈਲੂਲਰ ਬਾਇਓਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ। ਖੋਜ ਟੀਮ ਵਿੱਚ ਸ਼ਬੀਰ ਜ਼ਰਗਰ, ਵਿਵੇਕ ਤੋਮਰ, ਵਿਦਿਆਰਾਣੀ ਸ਼ਿਆਮਸੁੰਦਰ, ਰਾਮਸ਼ੰਕਰ ਵਿਜੈਲਕਸ਼ਮੀ, ਕੁਮਾਰਵੇਲ ਸੋਮਸੁੰਦਰਮ ਅਤੇ ਪ੍ਰੋਫੈਸਰ ਕਰੁਣਾਕਰਣ ਸ਼ਾਮਲ ਸਨ।

 

*****

ਐੱਨਬੀ/ਕੇਜੀਐੱਸ



(Release ID: 1630571) Visitor Counter : 143