ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਆਰਸੀਆਈ ਅਤੇ ਮੇਕਿਨਸ ਨੇ ਕੋਵਿਡ-19 ਦੇ ਸਤਹੀ ਸੰਕ੍ਰਮਣ ਲਈ ਯੂਵੀਸੀ-ਅਧਾਰਿਤ ਬਹੁਉਦੇਸ਼ੀ ਕੀਟਾਣੂ ਰਹਿਤ ਕਰਨ ਲਈ ਕੈਬਨਿਟ ਵਿਕਸਿਤ ਕੀਤੀ

ਯੂਵੀਸੀ ਲਾਈਟ ਦੇ ਸੰਪਰਕ ਰਾਹੀਂ ਸੁੱਕੀ ਅਤੇ ਕੈਮੀਕਲ ਮੁਕਤ ਤੇਜ਼ ਕੀਟਾਣੂ ਰਹਿਤ ਪ੍ਰਕਿਰਿਆ

ਯੂਵੀਸੀ ਐਕਸਪੋਜਰ ਵਾਇਰਸ-ਪ੍ਰਭਾਵਿਤ ਵਸਤਾਂ ਨੂੰ ਕੀਟਾਣੂ ਰਹਿਤ ਕਰਨ ਤੇ ਤਰੀਕਿਆਂ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ

Posted On: 08 JUN 2020 1:26PM by PIB Chandigarh

ਇੰਟਰਨੈਸ਼ਨਲ ਅਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੈਟਲਰਜੀ ਐਂਡ ਨਿਊ ਮਟੀਰੀਅਲਸ (ਏਆਰਸੀਆਈ) ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, (ਡੀਐੱਸਟੀ) ਦਾ ਇੱਕ ਖੁਦਮੁਖਤਿਆਰ ਆਰਐਂਡਡੀ ਵਿਭਾਗ ਹੈ ਅਤੇ ਮੇਕਿਨਸ ਇੰਡਸਟ੍ਰੀਸ ਨੇ ਕੋਵਿਡ-19 ਦੇ ਸਤਹਾ ਦੇ ਸੰਕ੍ਰਮਣ ਨੂੰ ਰੋਕਣ ਲਈ ਖੋਜ ਪ੍ਰਯੋਗਸ਼ਾਲਾਵਾਂ ਵਿੱਚ, ਗੈਰ ਮਹੱਤਵਪੂਰਨ ਹਸਪਤਾਲ ਵਸਤਾਂ, ਪ੍ਰਯੋਗਸਾਲਾ ਵਿੱਚ ਪਹਿਨਣ ਵਾਲੀਆਂ ਵਸਤਾਂ ਅਤੇ ਪੀਪੀਈਜ਼ ਨੂੰ ਕੀਟਾਣੂ ਰਹਿਤ ਕਰਨ ਲਈ ਇੱਕ ਯੂਵੀਸੀ ਅਧਾਰਿਤ ਕੈਬਨਿਟ ਦਾ ਸਹਿ ਵਿਕਾਸ ਕੀਤਾ ਹੈ। ਇਸ ਦੀ ਵਰਤੋਂ ਵਪਾਰਕ ਅਦਾਰਿਆਂ ਅਤੇ ਕਈ ਘਰੇਲੂ ਚੀਜ਼ਾਂ ਦੇ ਗਾਹਕਾਂ ਲਈ ਪ੍ਰਦਰਸ਼ਤ ਵਸਤਾਂ ਨੂੰ ਰੋਗਾਣੂ-ਮੁਕਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

 

ਕੋਵਿਡ-19 ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲੋਕਡਾਊਨ ਦੇ ਪਹਿਲੇ ਕੁਝ ਪਡ਼ਾਵਾਂ ਦੌਰਾਨ ਸਾਰਸ ਸੀਓਵੀ2 ਵਾਇਰਸ ਕਾਰਨ ਕੋਵਿਡ-19 ਦੇ ਪਸਾਰ ਨੂੰ ਨਿਯੰਤਰਿਤ ਕਰਨ ਵਿੱਚ ਭਾਰਤ ਸਫਲ ਰਿਹਾ ਸੀ। ਪਰ ਲੌਕਡਾਊਨ ਵਿੱਚ ਢਿੱਲ ਦੇਣ ਕਾਰਨ ਦੇਸ਼ ਵਿੱਚ ਆਵਾਜਾਈ ਕਾਰਨ ਬਿਮਾਰੀ ਦੇ ਹੌਲੀ ਪਸਾਰ ਦੀ ਸੰਭਾਵਨਾ ਹੈ ਅਤੇ ਮਹਾਮਾਰੀ ਕੁਝ ਸਮੇਂ ਤੱਕ ਜਾਰੀ ਰਹਿਣ ਦਾ ਅਨੁਮਾਨ ਹੈ। ਸਤਹੀ ਸੰਕ੍ਰਮਣ ਰਾਹੀਂ ਪਸਾਰ ਅਣਕਿਆਸਿਆ ਖਤਰਾ ਹੈ ਜਿਸ ਵਿੱਚ ਆਮ ਵਰਤੋਂ ਦੀਆਂ ਵਸਤਾਂ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ।

 

ਇਸ ਪਸਾਰ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਯੂਵੀਸੀ ਲਾਈਟ ਦੇ ਸੰਪਰਕ ਰਾਹੀਂ ਇੱਕ ਸੁੱਕਾ ਅਤੇ ਰਸਾਇਣਕ ਮੁਕਤ ਤੇਜ਼ੀ ਨਾਲ ਕੀਟਾਣੂ ਰਹਿਤ ਹੁੰਦਾ ਹੈ। 254 ਐੱਨਐੱਮ ਨਾਲ ਯੂਵੀਸੀ ਵਿਕਿਰਣ ਨੂੰ ਕੋਵਿਡ-19 ਦੇ ਆਰਐੱਨਏ ਭਾਗ ਰਾਹੀਂ ਦ੍ਰਿਡ਼ਤਾ ਨਾਲ ਸੋਖ ਲਿਆ ਜਾਂਦਾ ਹੈ ਜਿਸ ਨਾਲ ਫੋਟੋਡਿਮਰੀਜਾਈਜੇਸ਼ਨ ਪ੍ਰਕਿਰਿਆ ਰਾਹੀਂ ਉਸ ਦਾ ਮੌਲੀਕਿਊਲਰ ਢਾਂਚਾਗਤ ਨੁਕਸਾਨ ਹੁੰਦਾ ਹੈ ਅਤੇ ਇਸ ਪ੍ਰਕਾਰ ਉਹ ਅਕਿਰਿਆਸ਼ੀਲ ਹੁੰਦਾ ਹੈ।

 

ਯੂਵੀਸੀ ਐਕਸਪੋਜਰ ਵਿਸ਼ਾਣੂ-ਪ੍ਰਭਾਵਿਤ ਵਸਤਾਂ ਨੂੰ ਰੋਗਾਣੂ-ਮੁਕਤ ਕਰਨ ਦੀਆਂ ਵਿਧੀਆਂ ਵਿਚੋਂ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਇਸਨੂੰ ਸਟੈਥੋਸਕੋਪਸ, ਬਲੱਡ ਪ੍ਰੈਸ਼ਰ ਮਾਪਣ ਵਾਲੇ ਉਪਕਰਣ, ਮਰੀਜ਼ਾਂ ਦੀ ਦੇਖਭਾਲ ਦੀਆਂ ਚੀਜ਼ਾਂ, ਮੋਬਾਈਲ ਫੋਨ, ਵਾਲਿਟ, ਲੈਪਟਾਪ, ਮੁੜ ਵਰਤੋਂਯੋਗ ਪ੍ਰਯੋਗਸ਼ਾਲਾ ਦੇ ਦਸਤਾਨੇ, ਲੈਬ ਕੋਟ, ਮਾਈਕ੍ਰੋਪੀਪੇਟਸ, ਛੋਟੇ ਮਾਪ ਉਪਕਰਣ, ਕਾਗਜ਼ ਅਤੇ ਇਸ ਤਰ੍ਹਾਂ ਦੀਆਂ ਹੋਰ ਵਸਤਾਂ ਲਈ ਵਰਤਿਆ ਜਾਂਦਾ ਹੈ। ਕਿਉਂਕਿ ਕੀਟਾਣੂ ਰਹਿਤ ਦੀ ਹੱਦ ਇੱਕ ਦੂਸ਼ਿਤ ਸਤਹਾ ਵੱਲੋਂ ਪ੍ਰਾਪਤ ਯੂਵੀਸੀ ਡੋਜ ਲਈ ਅਨੁਪਾਤਕ ਹੈ, ਇਸ ਲਈ ਬਿਹਤਰੀਨ ਨਤੀਜੇ ਪ੍ਰਾਪਤ ਕਰਨ ਲਈ ਉਚਿਤ ਇੰਜੀਨੀਅਰਿੰਗ ਨਾਲ ਯੂਵੀਸੀ ਪ੍ਰਣਾਲੀ ਨੂੰ ਡਿਜ਼ਾਇਨ ਕਰਨਾ ਬਹੁਤ ਮਹੱਤਵਪੂਰਨ ਹੈ।

 

 “ਖਾਲੀ ਥਾਂਵਾਂ, ਸਤਹਾਂ ਅਤੇ ਵੱਖ-ਵੱਖ ਵਸਤਾਂ ਨੂੰ ਕੀਟਾਣੂ ਰਹਿਤ ਕਰਨ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ, ਟੈਕਨੋਲੋਜੀਆਂ ਅਤੇ ਉਤਪਾਦ, ਲੌਕਡਾਊਨ ਤੋਂ ਬਾਅਦ ਦੇ ਸਮੇਂ ਵਿਚ ਵਾਇਰਸ ਫੈਲਾਅ ਦੀ ਲੜੀ ਨੂੰ ਤੋੜਨ ਲਈ ਮਹੱਤਵਪੂਰਨ ਬਣ ਜਾਂਦੇ ਹਨ। ਡੀਐੱਸਟੀ ਦੇ ਸਕੱਤਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਯੂਵੀ ਲਾਈਟ, ਥਰਮਲ ਉਪਚਾਰ ਅਤੇ ਗੈਰ ਕਲੋਰੀਨ ਅਧਾਰਿਤ ਕੀਟਾਣੂਨਾਸ਼ਕ ਦੇ ਏਅਰੋਸੋਲ ਮਿਸਟ ਦੇ ਅਧਾਰ ਤੇ ਸਰਲ, ਸੁਰੱਖਿਅਤ ਅਤੇ ਲਾਗਤ ਪ੍ਰਭਾਵੀ ਸਮਾਧਾਨ ਇਸ ਪ੍ਰਕਾਰ ਸੇਵਾ ਵਿੱਚ ਤੇਜ਼ੀ ਨਾਲ ਲਿਆਂਦੇ ਜਾਣਗੇ।’’

 

ਏ ਆਰਸੀਆਈ ਅਤੇ ਮੇਕਿਨਸ, ਜੋ ਹੈਦਰਾਬਾਦ ਦੀ ਇੱਕ ਕੰਪਨੀ ਹੈ, ਵੱਲੋਂ ਸਹਿਯੋਗੀ ਤੌਰ ਤੇ ਤਿਆਰ ਕੀਤੀ ਗਈ ਇੱਕ ਕੰਪੈਕਟ ਯੂਵੀਸੀ ਰੋਗਾਣੂ-ਮੁਕਤ ਕੈਬਨਿਟ ਵਿੱਚ 4 ਯੂਵੀਸੀ ਲੈਂਪ 30 ਵਾਟ (ਸਾਈਡਜ਼) ਅਤੇ 2 ਲੈਂਪ 15 ਵਾਟ (ਉੱਪਰ ਅਤੇ ਹੇਠਾਂ) ਦੇ ਹੁੰਦੇ ਹਨ। ਇਹ ਸਾਰੇ ਪਾਸਿਆਂ ਤੋਂ ਉਚਿਤ ਰੋਸ਼ਨੀ ਦੇਣ ਲਈ ਧਾਤ ਅਤੇ ਗ੍ਰਿਲਡ ਫਰੇਮਾਂ ਰਾਹੀਂ ਅਲੱਗ ਕੀਤੇ ਗਏ ਆਯਾਮਾਂ ਵਿੱਚ ਸ਼ੈਲਫਾਂ ਵਿੱਚ ਰੱਖੇ ਗਏ ਹਿੱਸਿਆਂ ਰਾਹੀਂ ਕੀਟਾਣੂ ਰਹਿਤ ਕਰਨ ਲਈ ਉੱਚਤ ਪ੍ਰਵਾਹ ਦਿੰਦੇ ਹਨ। ਸੁਰੱਖਿਆ ਤੇ ਵਿਚਾਰ ਲਈ ਅਤੇ ਉਪਯੋਗਕਰਤਾ ਲਈ ਯੂਵੀਸੀ ਰੋਸ਼ਨੀ ਦੇ ਪ੍ਰਤੱਖ ਜੋਖਿਮ ਤੋਂ ਬਚਣ ਲਈ ਲੈਂਪ ਦੀ ਸਵਿੱਚ ਸਿਰਫ਼ ਉਦੋਂ ਹੀ ਔਨ ਹੁੰਦੀ ਹੈ ਜਦੋਂ ਦਰਵਾਜ਼ਾ ਬੰਦ ਹੁੰਦਾ ਹੈ। 10 ਮਿੰਟ ਦੇ ਅੰਦਰ ਸਾਰੀਆਂ ਰੱਖੀਆਂ ਗਈਆਂ ਵਸਤਾਂ ਨੂੰ ਕੀਟਾਣੂ ਰਹਿਤ ਕਰਨ ਲਈ ਉਚਿਤ ਵਿਕਰਣ ਦੇਣ ਲਈ ਡੱਬੇ ਦੇ ਅੰਦਰ ਵਿਕਰਣ ਦੀ ਤੀਬਰਤਾ ਨੂੰ ਵਿਭਿੰਨ ਬਿੰਦੂਆਂ ਤੇ ਮਾਪਿਆ ਜਾਂਦਾ ਹੈ। ਕੈਬਨਿਟ ਵਿੱਚ ਅਲੱਗ ਕਰਨ ਲਈ ਲਗਾਏ ਫਰੇਮ ਹਟਾਉਣਯੋਗ ਹਨ ਤਾਕਿ ਲੈਬ ਕੋਟ, ਬਲੇਜ਼ਰ, ਸੂਟ ਜਿਹੀਆਂ ਵੱਡੀਆਂ ਵਸਤਾਂ ਨੂੰ ਵੀ ਜ਼ਰੂਰਤ ਪੈਣ ਤੇ ਕੀਟਾਣੂ ਰਹਿਤ ਕੀਤਾ ਜਾ ਸਕੇ। ਯੂਵੀਸੀ ਕੈਬਨਿਟ ਬਹੁ-ਕਾਰਜਕਾਰੀ ਹੈ ਅਤੇ ਖੋਜ ਅਤੇ ਅਕਾਦਮਿਕ ਸੰਸਥਾਵਾਂ, ਕਾਰਪੋਰੇਟ ਦਫ਼ਤਰਾਂ, ਹਸਪਤਾਲਾਂ, ਕਲੀਨਿਕਾਂ, ਨਰਸਿੰਗ ਹੋਮਾਂ, ਹੋਟਲਾਂ, ਰੈਸਟੋਰੈਂਟਾਂ, ਵਪਾਰਕ ਦੁਕਾਨਾਂ ਅਤੇ ਕੋਵਿਡ-19 ਨਾਲ ਲੜਨ ਲਈ ਘਰੇਲੂ ਵਰਤੋਂ ਸਮੇਤ ਅਦਾਰਿਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ।

 

 

(ਵਿਵਰਣ ਲਈ ਕਿਰਪਾ ਕਰਕੇ ਸੀਪੀਆਰਓ, ਏਆਰਸੀਆਈ, ਐੱਨ. ਅਪਰਨਾ ਰਾਓ ਨਾਲ  aparna[at]arci[dot]res[dot]in ’ਤੇ ਸੰਪਰਕ ਕਰੋ।)

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ)



(Release ID: 1630328) Visitor Counter : 215