ਰੱਖਿਆ ਮੰਤਰਾਲਾ

ਮਿਸ਼ਨ ਸਾਗਰ-ਆਈਐੱਨਐੱਸ ਕੇਸਰੀ ਪੋਰਟ ਵਿਕਟੋਰੀਆ ਸੇਸ਼ੇਲਸ ਪਹੁੰਚਿਆ

Posted On: 07 JUN 2020 8:21PM by PIB Chandigarh

ਮਿਸ਼ਨ ਸਾਗਰ ਦੇ ਤਹਿਤ ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀ 07 ਜੂਨ 2020 ਨੂੰ ਪੋਰਟ ਵਿਕਟੋਰੀਆ,ਸੇਸ਼ੇਲਸ ਪਹੁੰਚਿਆ। ਇਸ ਕਠਿਨ ਸਮੇਂ ਵਿੱਚ ਭਾਰਤ ਸਰਕਾਰ ਦੁਆਰਾ ਕੋਵਿਡ-19 ਮਹਾਮਾਰੀ ਦੇ ਨਾਲ ਨਜਿੱਠਣ ਲਈ ਮਿੱਤਰ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਰਹੀ ਹੈ। ਇਸ ਦੇ ਤਹਿਤ ਆਈਐੱਨਐੱਸ ਕੇਸਰੀ ਪੋਰਟ ਸੇਸ਼ੇਲਸ ਦੇ ਲੋਕਾਂ ਦੇ ਲਈ ਕੋਵਿਡ ਨਾਲ ਸਬੰਧਿਤ ਜ਼ਰੂਰੀ ਦਵਾਈਆ ਦੀ ਖੇਪ ਲੈ ਕੇ ਪਹੁੰਚਿਆ ਹੈ।

 

ਭਾਰਤ ਸਰਕਾਰ ਦੁਆਰਾ ਸੇਸ਼ੇਲਸ ਸਰਕਾਰ ਨੂੰ ਦਵਾਈਆਂ ਸੌਂਪਣ ਦਾ ਸਰਕਾਰੀ ਸਮਾਰੋਹ 07 ਜੂਨ 2020 ਨੂੰ ਆਯੋਜਿਤ ਕੀਤਾ ਗਿਆ। ਰਾਜ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ, ਮਹਾਮਹਿਮ ਰਾਜਦੂਤ ਬੈਰੀ ਫਯੋਰ ਅਤੇ ਰਾਜ ਦੇ ਸਿਹਤ ਸਕੱਤਰ, ਮਹਾਮਹਿਮ ਰਾਜਦੂਤ ਮੈਰੀ ਪਿਯਰਸ ਲੌਯਡ ਨੇ ਸਮਾਰੋਹ ਵਿੱਚ ਸੇਸ਼ੇਲਸ ਸਰਕਾਰ ਦੀ ਪ੍ਰਤੀਨਿਧਤਾ ਕੀਤੀ। ਭਾਰਤੀ ਪੱਖ ਦੀ ਪ੍ਰਤੀਨਿਧਤਾ ਸੇਸ਼ੇਲਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਹਾਮਹਿਮ ਜਨਰਲ ਦਲਬੀਰ ਸਿੰਘ ਸੁਹਾਗ ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵੀਐੱਸਐੱਮ (ਸੇਵਾਮੁਕਤ) ਅਤੇ ਐੱਚਸੀਆਈ ਦੇ ਸੈਕਿੰਡ ਸਕੱਤਰ ਸ਼੍ਰੀ ਅਸ਼ਵਿਨ ਭਾਸਕਰਨ ਨੇ ਕੀਤਾ।

 

ਕੋਵਿਡ-19 ਮਹਾਮਾਰੀ ਦੇ ਦੌਰਾਨ ਸੇਸ਼ੇਲਸ ਨੂੰ ਦਿੱਤੀ ਜਾਣ ਵਾਲੀ ਸਹਾਇਤਾ, ਭਾਰਤ ਸਰਕਾਰ ਦੇ ਆਊਟਰੀਚ ਪ੍ਰੋਗਰਾਮ ਦਾ ਇੱਕ ਹਿੱਸਾ ਹੈ। 'ਮਿਸ਼ਨ ਸਾਗਰ', ਕੋਵਿਡ-19 ਮਹਾਮਾਰੀ ਅਤੇ ਉਸ ਦੇ ਕਾਰਣ ਹੋਣ ਵਾਲੀਆਂ ਕਠਿਨਾਈਆਂ ਨਾਲ ਲੜਨ ਲਈ ਦੋਹਾਂ ਦੇਸ਼ਾਂ ਦੇ ਵਿਚਕਾਰ ਮੌਜੂਦਾਂ ਸ਼ਾਨਦਾਰ ਸਬੰਧਾਂ 'ਤੇ ਅਧਾਰਿਤ ਹੈ। ਇਹ ਤੈਨਾਤੀ 'ਸਾਗਰ' ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਵੀ ਪ੍ਰਤੀਨਿਧਤਾ ਕਰਦੀ ਹੈ ਅਤੇ ਆਈਓਆਰ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਭਾਰਤ ਦੁਆਰਾ ਮਹੱਤਵ ਦਿੱਤੇ ਜਾਣ ਨੂੰ ਰੇਖਾਂਕਿਤ ਕਰਦੀ ਹੈ। ਇਹ ਅਭਿਆਨ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਹੋਰਨਾਂ ਸਰਕਾਰੀ ਏਜੰਸੀਆਂ ਦੇ ਨੇੜਲੇ ਤਾਲਮੇਲ ਨਾਲ ਅੱਗੇ ਵਧ ਰਿਹਾ ਹੈ।

 

*****

 

ਵੀਐੱਮ/ਐੱਮਐੱਸ


(Release ID: 1630153)