ਕਬਾਇਲੀ ਮਾਮਲੇ ਮੰਤਰਾਲਾ
ਮਹਾਰਾਸ਼ਟਰ ਵਿੱਚ ਵਣ ਧਨ ਵਿਕਾਸ ਕੇਂਦਰਾਂ ਨੇ ਕੋਵਿਡ ਸੰਕਟ ਦੌਰਾਨ ਜਨਜਾਤੀ ਸੰਗ੍ਰਹਿਕਰਤਾਵਾਂ ਦੀ ਸਹਾਇਤਾ ਕਰਨ ਲਈ ਅਨੌਖੀ ਪਹਿਲ ਕੀਤੀ
Posted On:
05 JUN 2020 2:40PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਦੇ ਟ੍ਰਾਈਫੈੱਡ ਦੁਆਰਾ ਸ਼ੁਰੂ ਕੀਤੀ ਗਈ ਯੋਜਨਾ ਦੇ ਅਧੀਨ ਵਣ ਧਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ, ਜੋ ਇਸ ਮੁਸ਼ਕਿਲ ਦੇ ਸਮੇਂ ਵਿੱਚ ਆਦਿਵਾਸੀਆਂ ਨੂੰ ਉਨ੍ਹਾਂ ਦੀ ਜੀਵੀਕਾ ਸਿਰਜਣ ਵਿੱਚ ਮਦਦ ਕਰ ਰਹੇ ਹਨ।ਇਸ ਸੰਕਟ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਆਦਿਵਾਸੀ ਆਬਾਦੀ ਵੀ ਸ਼ਾਮਲ ਹੈ ਕਿਉਂਕਿ ਉਨ੍ਹਾਂ ਦੀ ਜ਼ਿਆਦਾ ਆਮਦਨ ਲਘੂ ਵਣ ਉਪਜ ਗਤੀਵਿਧੀਆਂ ਨਾਲ ਹੁੰਦੀ ਹੈ ਜਿਵੇਂ ਕਿ ਇਕੱਠਾ ਕਰਨਾ, ਜੋ ਕਿ ਆਮ ਤੌਰ ‘ਤੇ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ ਕੰਮ ਵੱਧ ਹੁੰਦਾ ਹੈ।
ਮਹਾਰਾਸ਼ਟਰ ਕੋਰੋਨਾ ਵਾਇਰਸ ਦੇ ਸੰਕਟ ਨਾਲ ਸਭ ਤੋਂ ਜ਼ਿਆਦਾ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਰਾਜ ਵਿੱਚ ਵਣ ਧਨ ਯੋਜਨਾ ਸਫ਼ਲਤਾ ਦੀ ਇਬਾਰਤ ਲਿਖ ਰਹੀ ਹੈ। ਮਹਾਰਾਸ਼ਟਰ ਵਿੱਚ 50ਤੋਂ ਵੱਧ ਜਨਜਾਤੀ ਸਮੁਦਾਇ ਰਹਿੰਦੇ ਹਨ ਅਤੇ ਮੌਜੂਦਾ ਸੰਕਟ ਤੋਂ ਉਭਰਨ ਲਈ ਵਨ ਧਨ ਕੇਂਦਰ ਦੀ ਟੀਮ ਨੇ ਕਮਾਨ ਸੰਭਾਲੀ ਹੈ। ਆਪਣੇ ਲਗਾਤਾਰ ਯਤਨਾਂ ਅਤੇ ਪਹਿਲ ਦੇ ਮਾਧਿਅਮ ਨਾਲ ਵਣ ਧਨ ਟੀਮ 19,350 ਆਦਿਵਾਸੀ ਉੱਦਮੀਆਂ ਨੂੰ ਲਗਾਤਾਰ ਅਜੀਵਿਕਾ ਦੇ ਲਈ ਉਤਪਾਦਾਂ ਦੀ ਮਾਰਕਿਟਿੰਗ ਲਈ ਇੱਕ ਮੰਚ ਪ੍ਰਦਾਨ ਕਰ ਰਹੀ ਹੈ।
ਕੋਵਿਡ 19 ਨਾਲ ਨਿਪਟਣ ਲਈ ਵਿਭਿੰਨ ਪਹਿਲਾਂ ਕੀਤੀਆਂ ਗਈਆਂ ਹਨ। ਇਸ ਦੇ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ ਬਿਨਾ ਵਿਆਜ ਦੇ ਕਰਜਾ ਦਿਵਾਇਆ ਜਾਂਦਾ ਹੈ,ਜਿਸ ਦੀ ਵਰਤੋਂ ਇਸ ਖੇਤਰ ਵਿੱਚ ਮਹੂਆ ਦੇ ਫੁੱਲਾਂ, ਗਿਲੋਅ (ਇਸ ਖੇਤਰ ਵਿੱਚ ਖਰੀਦਿਆ ਜਾਣ ਵਾਲਾ ਸਭ ਤੋਂ ਵੱਧ ਉਤਪਾਦ) ਅਤੇ ਮਧੂਮੱਖੀਆਂ ਨੂੰ ਪਾਲਣ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਉਤਪਾਦਾਂ ਨੂੰ ਪਿੰਡ- ਪਿੰਡ ਜਾ ਕੇ ਇਕੱਠਾ ਕੀਤਾ ਜਾਂਦਾ ਹੈ। ਲੌਕਡਾਊਨ ਵਿੱਚ ਮਹੂਆ ਅਤੇ ਗਿਲੋਅ ਦੀ ਖਰੀਦ ਲੋੜੀਂਦੇ ਸੁਰੱਖਿਆ ਉਪਾਵਾਂ ਜਿਵੇਂ ਸਮਾਜਿਕ ਦੂਰੀ, ਮਾਸਕ ਦੀ ਵਰਤੋਂ ਨਾਲ ਕੀਤੀ ਜਾ ਰਹੀ ਹੈ।

ਇਸ ਖੇਤਰ ਵਿੱਚ ਵਣ ਧਨ ਵਿਕਾਸ ਕੇਂਦਰ ਵਿੱਚੋਂ ਇੱਕ ਛੱਬਰੀ ਆਦਿਵਾਸੀ ਵਿਕਾਸ ਮਹਾਮੰਡਲ ਇਨ੍ਹਾਂ ਉਤਪਾਦਾਂ ਤੋਂ ਵੱਖ-ਵੱਖ ਉਪ ਉਤਪਾਦ ਬਣਾ ਕੇ ਸਵੈ ਸਹਾਇਤਾ ਸਮੂਹਾਂ ਨੂੰ ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਉਤਪਾਦਾਂ ਦੇ ਮੁੱਲ ਨੂੰ ਜੋੜ ਕੇ ਇਨ੍ਹਾਂ ਉਤਪਾਦਾਂ ਲਈ ਇੱਕ ਬਿਹਤਰ ਮੁੱਲ ਪ੍ਰਾਪਤ ਕੀਤਾ ਜਾਵੇਗਾ। ਉਇਕੇ ਸ਼ਿਲਪਗ੍ਰਾਮ ਵਿੱਚ ਇੱਕ ਵਣ ਧਨ ਵਿਕਾਸ ਕੇਂਦਰ ਸਵੈ ਕਲਾ ਸੰਸਥਾ ਨੇ ਲਗਭਗ 125 ਕੁਇੰਟਲ ਮਹੂਆ ਫੁੱਲ (6.5ਲੱਖ ਰੁਪਏ ਮੁੱਲ ਦਾ)ਖਰੀਦਿਆ ਹੈ ਅਤੇ ਇਸ ਨੂੰ ਮਹੂਆ ਜੈਮ, ਲੱਡੂ ਅਤੇ ਮਹੂਆ ਰਸ ਵਿੱਚ ਪਰਿਵਰਤਿਤ ਕੀਤਾ ਹੈ।

ਇੱਕ ਹੋਰ ਸਮੂਹ ਕਟਕਰੀ ਜਨਜਾਤੀ ਯੁਵਾ ਸਮੂਹ, ਜੋ ਸ਼ਾਹਪੁਰ ਵਣ ਧਨ ਵਿਕਾਸ ਕੇਂਦਰ ਦੇ ਅਧੀਨ ਆਉਂਦਾ ਹੈ, ਨੇ ਹੋਰ ਸਮੂਹਾਂ ਲਈ ਇੱਕ ਬੈਂਚਮਾਰਕ ਨਿਰਧਾਰਿਤ ਕੀਤਾ ਹੈ। ਯੁਵਾ ਸਮੂਹ ਨੇ ਇੱਕ ਔਨਲਾਈਨ ਪਲੈਟਫਾਰਮ ਸਥਾਪਿਤ ਕੀਤਾ ਹੈ ਅਤੇ ਦੇਸ਼ ਭਰ ਦੇ ਬਜ਼ਾਰਾਂ ਵਿੱਚ ਗਿਲੋਅ ਲੈਣ ਲਈ ਡੀ ਮਾਰਟ ਵਰਗੀਆਂ ਖ਼ੁਦਰਾ ਲੜੀਆਂ ਦੇ ਨਾਲ ਸਹਿਯੋਗ ਕਰ ਰਿਹਾ ਹੈ।
ਇਨ੍ਹਾਂ ਪਹਿਲਾਂ ਦਾ ਨਤੀਜਾ ਦੇਖਿਆ ਜਾ ਸਕਦਾ ਹੈ। ਇਸ ਚਾਲੂ ਵਿੱਤ ਵਰ੍ਹੇ 2020-21 ਵਿੱਚ ਮਹੂਆ ਅਤੇ ਗਿਲੋਅ ਪ੍ਰਮੁੱਖ ਘੱਟੋਘੱਟ ਸਮਰਥਨ ਨਾਲ 0.05ਕਰੋੜ ਰੁਪਏ ਦੀ ਖਰੀਦ ਹੋਈ ਹੈ।
ਅਜਿਹੇ ਸਮੇਂ ਵਿੱਚ ਜਦ ਖ਼ਬਰਾਂ ਮੁੱਖ ਰੂਪ ਵਿੱਚ ਆਫ਼ਤ ਨਾਲ ਸਬੰਧਿਤ ਹੁੰਦੀਆਂ ਹਨ, ਉਹੋ ਜਿਹੇ ਸਮੇਂ ਵਿੱਚ ਵਣ ਧਨ ਯੋਜਨਾ ਬਾਰੇ ਵਿੱਚ ਅਜਿਹੀ ਸਫ਼ਲਤਾ ਦੀਆਂ ਕਹਾਣੀਆਂ ਨਵੀਂ ਉਮੀਦ ਅਤੇ ਪ੍ਰੇਰਨਾ ਲੈ ਕੇ ਆਉਂਦੀਆਂ ਹਨ।
ਵਣ ਧਨ ਯੋਜਨਾ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਅਤੇ ਟ੍ਰਾਇਫੈੱਡ ਦੀ ਇੱਕ ਪਹਿਲ ਹੈ ਅਤੇ ਇਹ ਜਨਜਾਤੀ ਲੋਕਾਂ ਲਈ ਅਜੀਵਿਕਾ ਉਤਪਾਦਨ ਨੂੰ ਟੀਚਾਬੱਧ ਕਰਦੀ ਹੈ,ਅਤੇ ਉਨ੍ਹਾਂ ਨੂੰ ਉੱਦਮੀ ਬਣਾਉਣ ਲਈ ਪ੍ਰੇਰਿਤ ਕਰਦੀ ਹੈ। ਇਸ ਯੋਜਨਾ ਪਿੱਛੇ ਮਕਸਦ ਜਨਜਾਤੀ ਸਮੁਦਾਇ ਦੇ ਸਵਾਮੀਤਵ ਵਾਲੀਆਂ ਵਣ ਧਨ ਵਿਕਾਸ ਕੇਂਦਰਾਂ ਦੀ ਆਦਿਵਾਸੀ ਬਹੁਲ ਜਿਲਿਆਂ ਵਿੱਚ ਸਥਾਪਨਾ ਕਰਨਾ ਹੈ।ਇੱਕ ਕੇਂਦਰ ਨਾਲ15 ਆਦਿਵਾਸੀ ਸਵੈ ਸਹਾਇਤਾ ਸਮੂਹ ਕੰਮ ਕਰਦੇ ਹਨ ਅਤੇ ਹਰ ਸਮੂਹ ਵਿੱਚ20 ਆਦਿਵਾਸੀ ਨੌਜਵਾਨ ਜੁੜੇ ਹੁੰਦੇ ਹਨ ਅਤੇ ਜਨਜਾਤੀ ਉਤਪਾਦਾਂ ਨੂੰ ਇਕੱਠਾ ਕਰਦੇ ਹਨ। ਮਤਲਬ ਪ੍ਰਤਿ ਵਣ ਧਨ ਕੇਂਦਰ ਤੋਂ 300 ਲਾਭਾਰਥੀ ਜੁੜੇ ਹੋਏ ਹਨ।
ਆਦਿਵਾਸੀ ਲੋਕਾਂ ਦੀ ਅਜੀਵਿਕਾ ਅਤੇ ਸਸ਼ਕਤੀਕਰਨ ਲਈ ਸਿਖ਼ਰ ਰਾਸ਼ਟਰੀ ਸੰਗਠਨ ਦੇ ਰੂਪ ਵਿੱਚ ਟ੍ਰਾਇਫੈੱਡ ਯੋਜਨਾ ਦੇ ਅਮਲੀ ਰੂਪ ਦੇਣ ਵਾਲੀ ਨੋਡਲ ਏਜੰਸੀ ਹੈ। ਇਹ ਯੋਜਨਾ ਜਨਜਾਤੀ ਲੋਕਾਂ ਨੂੰ ਕੁਝ ਬੁਨਿਆਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕਰ ਰਹੀ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੀ ਹੈ। 1,126 ਵੰਦਨਾਂ ਕੇਂਦਰ ਦੇਸ਼ ਭਰ ਵਿੱਚ ਜਨਜਾਤੀ ਸਟਾਰਟ ਅੱਪ ਦੇ ਰੂਪ ਵਿੱਚ ਸਥਾਪਿਤ ਕੀਤੇ ਗਏ ਹਨ ਜਿਸ ਨਾਲ 3.6ਲੱਖ ਤੋਂ ਵੱਧ ਲੋਕ ਲਾਭ ਲੈ ਰਹੇ ਹਨ।
****
ਐੱਨਬੀ/ਐੱਸਕੇ
(Release ID: 1629969)
Visitor Counter : 256