ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਵੱਲੋਂ ਆਯੋਜਿਤ ‘ਦੇਖੋ ਅਪਨਾ ਦੇਸ਼’ ਸੀਰੀਜ਼ ਤਹਿਤ 28ਵਾਂ ਵੈਬੀਨਾਰ ‘ਇੰਡੀਆ- ਅ ਗੋਲਫਰ’ਜ਼ ਪੈਰਾਡਾਇਸ’ ਸਿਰਲੇਖ ਨਾਲ ਭਾਰਤ ਵਿੱਚ ਗੋਲਫ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ

Posted On: 05 JUN 2020 5:00PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਤਹਿਤ 4 ਜੂਨ, 2020 ਨੂੰ ਆਪਣਾ 28ਵਾਂ ਵੈਬੀਨਾਰ ਇੰਡੀਆ- ਅ ਗੋਲਫਰਜ਼ ਪੈਰਾਡਾਇਸਸਿਰਲੇਖ ਤਹਿਤ ਆਯੋਜਿਤ ਕੀਤਾ ਜੋ ਦੇਸ਼ ਦੇ ਪ੍ਰਮੁੱਖ ਸਥਾਨਾਂ ਵਿੱਚ ਗੋਲਫ ਦੇ ਰੁਮਾਂਚ ਅਤੇ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਗੋਲਫਰਾਂ ਨੂੰ 365 ਦਿਨਾਂ ਦੀਆਂ ਗੋਲਫ ਛੁੱਟੀਆਂ ਦਾ ਤਜਰਬਾ ਪ੍ਰਦਾਨ ਕਰਦਾ ਹੈ। ਸੈਸ਼ਨ ਦਾ ਸੰਚਾਲਨ ਟੂਰਿਜ਼ਮ ਮੰਤਰਾਲੇ ਦੀ ਏਡੀਜੀ ਸ਼੍ਰੀਮਤੀ ਰੁਪਿੰਦਰ ਬਰਾੜ ਵੱਲੋਂ ਕੀਤਾ ਗਿਆ ਅਤੇ ਸਹਿ ਸੰਸਥਾਪਕ ਪੈਸ਼ਨਲਜ਼ ਰਾਜਨ ਸਹਿਗਲ, ਬੈਲਾਸਟ ਟਰੈਵਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮੀਸ਼ ਦੇਸਾਈ ਅਤੇ ਮਾਈ ਗੋਲਫਰ ਟੂਅਰ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਅਈਅਰ ਵੱਲੋਂ ਪੇਸ਼ ਕੀਤਾ ਗਿਆ। ਸਾਰੇ ਤਿੰਨ ਪੈਨਾਲਿਸਟਾਂ ਕੋਲ ਦਹਾਕਿਆਂ ਦਾ ਅਨੁਭਵ ਹੈ ਅਤੇ ਉਹ ਗੋਲਫ ਦੇ ਸ਼ੌਕੀਨ ਹੋਣ ਦੇ ਇਲਾਵਾ ਯਾਤਰਾ ਅਤੇ ਟੂਰਿਜ਼ਮ ਉਦਯੋਗ ਦੇ ਵਿਭਿੰਨ ਖੇਤਰਾਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਦੇਸ਼ ਦੇ ਆਲ੍ਹਾ ਟੂਰਿਜ਼ਮ ਉਤਪਾਦਾਂ ਦੇ ਰੂਪ ਵਿੱਚ ਗੋਲਫ ਟੂਰਿਜ਼ਮ ਨੂੰ ਸਰਗਰਮ ਰੂਪ ਨਾਲ ਸਮਰਥਨ ਅਤੇ ਪ੍ਰੋਤਸਾਹਨ ਦਿੰਦੇ ਹਨ। ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤਤਹਿਤ ਭਾਰਤ ਦੀ ਖੁਸ਼ਹਾਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ ਅਤੇ ਇਹ ਵਰਚੁਅਲ ਪਲੈਟਫਾਰਮਾਂ ਰਾਹੀਂ ਏਕ ਭਾਰਤ ਸ਼੍ਰੇਸ਼ਠ ਭਾਰਤਦੀ ਭਾਵਨਾ ਨੂੰ ਲਗਾਤਾਰ ਫੈਲਾ ਰਹੀ ਹੈ।

 

ਪੇਸ਼ਕਾਰੀ ਦੀ ਸ਼ੁਰੂਆਤ ਸੰਚਾਲਕ ਸ਼੍ਰੀਮਤੀ ਰੁਪਿੰਦਰ ਬਰਾੜ ਨੇ ਗੋਲਫਿੰਗ ਦੇ ਮਨਮੋਹਕ ਅਨੰਦ ਨੂੰ ਇੱਕ ਧਿਆਨ ਗਤੀਵਿਧੀ ਵਜੋਂ ਦਰਸਾਉਂਦਿਆਂ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇੱਕ ਰਚੀ ਹੋਈ ਖੇਡ ਗੋਲਫ ਮਨੁੱਖੀ ਮਨ ਦੇ ਤਣਾਅ ਨੂੰ ਖਤਮ ਕਰ ਸਕਦੀ ਹੈ। ਸ਼੍ਰੀਮਤੀ ਬਰਾੜ ਨੇ ਸੈਸ਼ਨ ਦੇ ਪਹਿਲੇ ਸਪੀਕਰ ਸ਼੍ਰੀ ਰਾਜਨ ਸਹਿਗਲ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਜਾਣ ਪਛਾਣ ਕਰਾਈ, ਜਿਨ੍ਹਾਂ ਨੇ ਉੱਤਰ ਭਾਰਤ ਵਿੱਚ ਗੋਲਫ ਕੋਰਸ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਇੱਕ ਸਰਵੇਖਣ ਅਨੁਸਾਰ ਇੱਕ ਗੋਲਫਰ ਇੱਕ ਆਮ ਸੈਲਾਨੀ ਦੀ ਤੁਲਨਾ ਵਿੱਚ 40-50 ਪ੍ਰਤੀਸ਼ਤ ਜ਼ਿਆਦਾ ਖਰਚ ਕਰਦਾ ਹੈ ਅਤੇ ਇੱਕ ਸਾਲ ਵਿੱਚ ਲਗਭਗ 2-2 ਗੋਲਫ ਛੁੱਟੀਆਂ ਲੈਂਦਾ ਹੈ। ਸ਼੍ਰੀ ਰਾਜਨ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਭਾਰਤ ਵਿੱਚ ਗੋਲਫ ਟੂਰਿਜ਼ਮ ਵਿੱਚ ਇੱਕ ਮਜ਼ਬੂਤ ਸਮਰੱਥਾ ਹੈ ਕਿਉਂਕਿ ਜ਼ਿਆਦਾਤਰ ਦੇਸ਼ਾਂ ਦੀ ਤੁਲਨਾ ਵਿੱਚ ਇੱਥੇ ਜਲਵਾਯੂ ਦੀ ਸਥਿਤੀ ਜ਼ਿਆਦਾ ਅਨੁਕੂਲ ਹੈ। ਦੇਸ਼ ਦੇ ਖ਼ੂਬਸੂਰਤ ਦ੍ਰਿਸ਼ ਅਤੇ ਅਸਧਾਰਨ ਪ੍ਰਾਹੁਣਾਚਾਰੀ ਸੇਵਾਵਾਂ ਵੀ ਭਾਰਤ ਵਿੱਚ ਗੋਲਫ ਟੂਰਿਜ਼ਮ ਦੇ ਅਨੁਭਵ ਨੂੰ ਵਧਾਉਂਦੀਆਂ ਹਨ।

 

ਉੱਤਰ ਖੇਤਰ ਵਿੱਚ ਗੋਲਫ ਕੋਰਸ ਵਿੱਚ ਰੌਇਲ ਸਪ੍ਰਿੰਗਜ਼ ਗੋਲਫ ਕੋਰਸ, ਸ੍ਰੀਨਗਰ, ਲਿਡਰ ਵੈਲੀ ਗੋਲਫ ਕੋਰਸ, ਪਹਿਲਗਾਮ, ਗੁਲਮਰਗ ਗੋਲਫ ਕੋਰਸ ਅਤੇ ਜੰਮੂ ਤਵੀ ਗੋਲਫ ਕੋਰਸ, ਚੰਡੀਗੜ੍ਹ ਗੋਲਫ ਕੋਰਸ, ਪੰਚਕੂਲਾ ਗੋਲਫ ਕੋਰਸ ਸ਼ਾਮਲ ਹਨ।

 

ਨਿਮਨਲਿਖਤ ਕੋਰਸ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਅਧੀਨ ਆਉਂਦੇ ਹਨ ਯਾਨੀ ਦਿੱਲੀ ਗੋਲਫ ਕੋਰਸ, ਕੁਤੁਬ ਗੋਲਫ ਕੋਰਸ, ਜੇਪੀ ਗੋਲਫ ਕੋਰਸ, ਡੀਐੱਲਐੱਫ ਗੋਲਫ ਕੋਰਸ, ਆਈਟੀਸੀ ਕਲਾਸਿਕ ਗੋਲਫ ਕੋਰਸ, ਤਰੁਧਨ ਗੋਲਫ ਕੋਰਸ ਅਤੇ ਕਰਮਾ ਲੇਕਲੈਂਡ ਗੋਲਫ ਕੋਰਸ। ਜਦੋਂਕਿ ਦਿੱਲੀ ਗੋਲਫ ਕੋਰਸ ਅਤੇ ਕੁਤੁਬ ਗੋਲਫ ਕੋਰਸ ਜਨਤਕ ਕੋਰਸ ਹਨ, ਜੇਪੀ ਗੋਲਫ ਕੋਰਸ ਅਤੇ ਡੀਐੱਲਐੱਫ ਗੋਲਫ ਕੋਰਸ ਵਿੱਚ ਕਈ ਸੁਵਿਧਾਵਾਂ ਹਨ ਜਿਵੇਂ ਕਿ ਸਪਾ, ਰਿਜ਼ਾਰਟ, ਰੇਸਤਰਾਂ, ਸਵਿਮਿੰਗ ਪੂਲ, ਰਿਹਾਇਸ਼ੀ ਆਵਾਸ ਆਦਿ।

 

ਦ ਆਗਰਾ ਕਲੱਬ ਗੋਲਫ ਕੋਰਸ ਵੀ ਇੱਕ ਸੰਭਾਵਿਤ ਕੋਰਸ ਹੈ ਜਿਸ ਨੂੰ ਮਜ਼ਬੂਤ ਕਰਨ ਅਤੇ ਅੱਪਗ੍ਰੇਡ ਕਰਨ ਲਈ ਧਿਆਨ ਦੇਣ ਦੀ ਲੋੜ ਹੈ।

 

ਸ਼੍ਰੀ ਅਰੁਣ ਅਈਅਰ ਨੂੰ ਦੇਸ਼ ਦੇ ਪੱਛਮੀ ਅਤੇ ਪੂਰਬੀ ਖੇਤਰ ਵਿੱਚ ਗੋਲਫ ਕੋਰਸ ਬਾਰੇ ਦੱਸਣ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦਾ ਪਹਿਲਾ ਸਥਾਨ ਮਹਾਰਾਸ਼ਟਰ ਸੀ ਜਿਸ ਵਿੱਚ ਦਿ ਬੰਬੇ ਪ੍ਰੈਜੀਡੈਂਸੀ ਗੋਲਫ ਕੋਰਸ, ਦਿ ਵਿਲਿੰਗਟਨ ਸਪੋਰਟਸ ਕਲੱਬ ਅਤੇ ਮੁੰਬਈ ਵਿੱਚ ਖਾਰਘਰ ਵੈਲੀ ਗੋਲਫ ਕੋਰਸ ਸ਼ਾਮਲ ਹਨ। ਇਹ ਕੋਰਸ ਸ਼ਹਿਰ ਦੇ ਕੇਂਦਰ ਵਿਚਕਾਰ ਸਥਿਤ ਹਨ, ਪਰ ਸ਼ਹਿਰ ਦੀ ਹਲਚਲ ਤੋਂ ਬਚਣ ਲਈ ਇੱਥੇ ਖੇਡ ਕੇ ਖੁਸ਼ੀ ਮਿਲੇਗੀ। ਹੋਰ ਗੋਲਫ ਕੋਰਸਾਂ ਵਿੱਚ ਲੋਨਾਵਾਲਾ ਦੀਆਂ ਪਹਾੜੀਆਂ ਕੋਲ ਐਂਬੀ ਵੈਲੀ ਗੋਲਫ ਕੋਰਸ ਸ਼ਾਮਲ ਹੈ ਜਿਸ ਵਿੱਚ ਰਾਤ ਦੀ ਗੋਲਫ ਸੁਵਿਧਾ ਹੈ, ਫਿਰ ਪੁਣੇ ਗੋਲਫ ਕੋਰਸ ਅਤੇ ਪੁਣੇ ਕੋਲ ਇੱਕ ਘਾਟੀ ਵਿੱਚ ਸਥਿਤ ਓਕਸਫੋਰਡ ਗੋਲਫ ਕੋਰਸ ਹੈ। ਇਨ੍ਹਾਂ ਕੋਰਸਾਂ ਵਿੱਚ ਅੱਗੇ ਹੋਰ ਮੁਹਾਰਤਾਂ ਹਨ।

 

ਸ਼੍ਰੀ ਅਈਅਰ ਨੇ ਜਿਸ ਦੂਜੇ ਸਥਾਨ ਤੇ ਪ੍ਰਕਾਸ਼ ਪਾਇਆ, ਉਹ ਅਹਿਮਦਾਬਾਦ ਸੀ ਜੋ ਨਵੇਂ ਕੋਰਸਾਂ ਅਤੇ ਜੂਨੀਅਰ ਗੋਲਫ ਨੂੰ ਪ੍ਰੋਤਸਾਹਨ ਦੇਣ ਦੇ ਮਾਮਲੇ ਵਿੱਚ ਸਭ ਤੋਂ ਤੇਜ਼ੀ ਨਾਲ ਵਧਦਾ ਸ਼ਹਿਰ ਹੈ। ਕਲਹਾਰ ਬਲੂਜ਼ ਐਂਡ ਗ੍ਰੀਨਜ਼, ਕੇਂਸਵਿਲੇ ਗੋਲਫ ਰਿਜ਼ਾਰਟ, ਗੁਲਮੋਹਰ ਗ੍ਰੀਨ ਗੋਲਫ ਐਂਡ ਕੰਟਰੀ ਕਲੱਬ, ਗਲੇਡ ਵਨ ਅਤੇ ਦਿ ਵੈਲਵੇਡਿਅਰ ਗੋਲਫ ਕੋਰਸ। ਗੁਜਰਾਤ ਵਿੱਚ ਗਾਇਕਵਾੜ ਬੜੌਦਾ ਹੈਰੀਟੇਜ਼ ਗੋਲਫ ਕਲੱਬ ਸ਼ਾਨਦਾਰ ਲਕਸ਼ਮੀ ਵਿਲਾਸ ਪੈਲੇਸ ਨਾਲ ਘਿਰਿਆ ਹੋਇਆ ਹੈ ਜੋ ਬਕਿੰਘਮ ਮਹੱਲ ਤੋਂ ਚਾਰ ਗੁਣਾ ਵੱਡਾ ਹੈ।

 

ਕੋਲਕਾਤਾ ਅਤੇ ਭਾਰਤ ਦਾ ਉੱਤਰ ਪੂਰਬੀ ਭਾਗ ਵੀ ਕਈ ਗੋਲਫ ਕੋਰਸ ਪ੍ਰਦਾਨ ਕਰਦਾ ਹੈ ਜਿੱਥੇ ਟੋਲੀਗੰਜ ਗੋਲਫ ਕੋਰਸ, ਦਿ ਰੌਇਲ ਕਲਕੱਤਾ ਗੋਲਫ ਕਲੱਬ ਜਿਹੜਾ ਬ੍ਰਿਟਿਸ਼ ਦੀਪਾਂ ਤੋਂ ਬਾਹਰ ਬਣਾਇਆ ਗਿਆ ਪਹਿਲਾ ਗੋਲਫ ਕੋਰਸ ਹੈ, ਕਾਜੀਰੰਗਾ ਗੋਲਫ ਕੋਰਸ, ਡਿੱਗੀ ਗੋਲਫ ਕੋਰਸ ਅਤੇ ਮੇਘਾਲਿਆ ਵਿੱਚ ਕਈ ਹੋਰ ਗੋਲਫ ਕਲੱਬ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਯਾਤਰਾ ਤੇ ਖੇਤਰ ਦੀ ਸੁੰਦਰਤਾ ਦਾ ਅਨੰਦ ਲੈਂਦੇ ਹਨ।

 

ਸੈਸ਼ਨ ਦਾ ਅੰਤਿਮ ਭਾਗ ਸ਼੍ਰੀ ਅਮੀਸ਼ ਦੇਸਾਈ ਵੱਲੋਂ ਸੰਭਾਲਿਆ ਗਿਆ ਜਿਹੜੇ ਦਰਸ਼ਕਾਂ ਨੂੰ ਭਾਰਤ ਦੇ ਦੱਖਣੀ ਭਾਗ ਵਿੱਚ ਇੱਕ ਆਕਰਸ਼ਕ ਗੋਲਫ ਯਾਤਰਾ ਤੇ ਲੈ ਗਏ ਅਤੇ ਹਰ ਗੋਲਫ ਸਥਾਨ ਦਾ ਸਟੀਕ ਅਤੇ ਰੋਚਕ ਤੱਥਾਂ ਨਾਲ ਵਰਣਨ ਕੀਤਾ। ਸ਼੍ਰੀ ਦੇਸਾਈ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਵੇਂ ਗੋਲਫ ਟੂਰਿਜ਼ਮ ਸਿਰਫ਼ ਗੋਲਫਰਾਂ ਨੂੰ ਪਹੁੰਚਯੋਗ ਬਣਾਉਣ ਬਾਰੇ ਨਹੀਂ ਬਣਾਉਣਾ ਚਾਹੀਦਾ, ਬਲਕਿ ਇਹ ਗੋਲਫ ਛੁੱਟੀਆਂ ਬਾਰੇ ਵੀ ਹੈ ਜਿੱਥੇ ਪਰਿਵਾਰ ਯਾਤਰਾ ਕਰ ਸਕਦੇ ਹਨ ਅਤੇ ਲੈਂਡਿੰਗ ਸਥਾਨ ਤੇ ਵਿਆਪਕ ਛੁੱਟੀਆਂ ਦਾ ਅਨੁਭਵ ਹਾਸਲ ਕਰ ਸਕਦੇ ਹਨ।

 

ਦੱਖਣ ਭਾਰਤ ਵਿੱਚ ਪ੍ਰਦਰਸ਼ਿਤ ਗੋਲਫ ਕੋਰਸ ਵਿੱਚ ਹੈਦਰਾਬਾਦ ਗੋਲਫ ਕਲੱਬ, ਬੋਲਡਰ ਹਿਲਜ਼ ਗੋਲਫ ਅਤੇ ਤੇਲੰਗਾਨਾ ਵਿੱਚ ਕੰਟਰੀ ਕਲੱਬ ਸ਼ਾਮਲ ਹਨ। ਤਮਿਲ ਨਾਡੂ ਭਾਰਤ ਦੇ ਕੁਝ ਪ੍ਰਮੁੱਖ ਗੋਲਫ ਕੋਰਸ ਜਿਵੇਂ ਮਦਰਾਸ ਜਿਮਖਾਨਾ ਕਲੱਬ ਅਤੇ ਚੇਨਈ ਵਿੱਚ ਕਾਸਮੋਪੌਲੀਟਨ ਕਲੱਬ ਗੋਲਫ ਕੋਰਸ ਵੀ ਪ੍ਰਦਾਨ ਕਰਦਾ ਹੈ। ਕੋਇਮਬਟੂਰ ਗੋਲਫ ਕਲੱਬ ਨੂੰ ਵਿਸ਼ਵ ਪੱਧਰ ਦੇ ਹਰਿਆਲੇ ਮਿਆਰਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦਾ ਸਥਾਨ ਹੈ। ਕੋਇਮਬਟੂਰ ਦਾ ਇੱਕ ਹੋਰ ਗੋਲਫ ਕਲੱਬ ਪੱਛਮੀ ਘਾਟਾਂ ਦੇ ਤੱਟੀ ਸਥਾਨ ਵਿੱਚ ਸਥਿਤ ਕੋਵਈ ਹਿਲਜ਼ ਗੋਲਫ ਕਲੱਬ ਹੈ ਅਤੇ ਜ਼ਮੀਨ ਦੇ ਇੱਕ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਹੈ।

 

ਕੇਰਲ ਵਿੱਚ ਕੋਚੀ ਵਿੱਚ ਸੀਆਈਏਐੱਲ ਗੋਲਫ ਅਤੇ ਕੰਟਰੀ ਕਲੱਬ ਹੈ ਜਿਸ ਵਿੱਚ ਗੋਲਫ ਪ੍ਰੇਮੀਆਂ ਲਈ ਇੱਕ ਵਿਸ਼ਵ ਪੱਧਰੀ ਸੁਵਿਧਾ ਹੈ। ਕੋਚੀ ਤੋਂ ਚਾਰ ਘੰਟੇ ਦੇ ਸਫ਼ਰ ਵਿੱਚ ਮੁਨਾਰ ਹੈ ਜੋ ਚਾਹ ਦੇ ਬਾਗਾਂ, ਝਰਨਿਆਂ ਅਤੇ ਰਾਸ਼ਟਰੀ ਪਾਰਕਾਂ ਨਾਲ ਘਿਰਿਆ ਹੋਇਆ ਹੈ ਅਤੇ ਹਾਈ ਰੇਂਜ ਕਲੱਬ ਅਤੇ ਕੁੰਡਲੇ ਗੋਲਫ ਕਲੱਬ ਹਨ।

 

ਸ਼੍ਰੀ ਦੇਸਾਈ ਨੇ ਆਪਣੇ ਆਖਰੀ ਘੰਟੇ ਦੇ ਸੈਸ਼ਨ ਦੌਰਾਨ ਆਪਣੇ ਸਥਾਨਾਂ ਨੂੰ ਕਵਰ ਕੀਤਾ ਜੋ ਕਰਨਾਟਕ ਰਾਜ ਸੀ। ਕਰਨਾਟਕ ਦੀ ਰਾਜਧਾਨੀ ਬੈਂਗਲੌਰ ਨੂੰ ਦੱਖਣੀ ਭਾਰਤ ਦੇ ਗੋਲਫਿੰਗ ਕੇਂਦਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕੋਰਸ ਵਿੱਚ ਕਰਨਾਟਕ ਗੋਲਫ ਐਸੋਸੀਏਸ਼ਨ (ਕੇਜੀਏ), ਦਿ ਈਗਲਟਨ ਗੋਲਫ ਕੋਰਸ, ਪ੍ਰੈਸਟੀਜ਼ ਗੋਲਫਸ਼ਾਇਰ ਕਲੱਬ, ਸਿਓਨ ਹਿਲਜ਼ ਗੋਲਫ ਕਾਊਂਟੀ ਅਤੇ ਬੈਂਗਲੌਰ ਗੋਲਫ ਕਲੱਬ ਬੈਂਗਲੌਰ ਦੇ ਕੇਂਦਰ ਵਿੱਚ ਸਥਿਤ ਹੈ ਜੋ ਭਾਰਤ ਵਿੱਚ ਦੂਜਾ ਸਭ ਤੋਂ ਪੁਰਾਣਾ ਕੰਮ ਕਰ ਰਿਹਾ ਗੋਲਫ ਕੋਰਸ ਹੈ।

 

ਕਰਨਾਟਕ ਦੇ ਹੋਰ ਗੋਲਫ ਕੋਰਸਾਂ ਵਿੱਚ ਚਿਕਮਗਲੂਰ ਵਿੱਚ ਚਿਕਮਗਲੂਰ ਗੋਲਫ ਕਲੱਬ ਸ਼ਾਮਲ ਹੈ ਜੋ ਕੁਰਗ ਵਿੱਚ ਸੁਗੰਧਿਤ ਕਾਫ਼ੀ ਬਾਗਾਂ, ਮਰਕਰਾ ਡਾਊਨਜ਼ ਗੋਲਫ ਕੋਰਸ ਅਤੇ ਕੁਰਗ ਵਿੱਚ ਕੁਰਗ ਗੋਲਫ ਲਿੰਕ ਜਿਹੜਾ ਸਭ ਤੋਂ ਖੂਬਸੂਰਤ ਹਿੱਲ ਸਟੇਸ਼ਨ ਹੈ, ਮੈਸੂਰ ਵਿੱਚ ਜੈਚਾਮਰਾਜਾ ਵਾਡੇਯਾਰ ਗੋਲਫ ਕਲੱਬ, ਮੈਸੂਰ ਸ਼ਹਿਰ ਪੈਲੇਸ ਅਤੇ ਇਸ ਦੀ ਅਮੀਰ ਵਿਰਾਸਤ ਲਈ ਪ੍ਰਸਿੱਧ ਹੈ।

 

14 ਅਪ੍ਰੈਲ, 2020 ਨੂੰ ਸ਼ੁਰੂ ਕੀਤੀ ਗਈ ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਹੁਣ ਤੱਕ 28 ਸੈਸ਼ਨਾਂ ਵਿੱਚ ਭਾਰਤ ਵੱਲੋਂ ਪ੍ਰਦਾਨ ਕੀਤੇ ਜਾਂਦੇ ਵਿਭਿੰਨ ਟੂਰਿਜ਼ਮ ਉਤਪਾਦਾਂ ਅਤੇ ਅਨੁਭਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਵੈਬੀਨਾਰ ਦਾ ਵਿਚਾਰ ਸਾਡੇ ਸੁੰਦਰ ਦੇਸ਼ ਦੀ ਅਮੀਰ ਵਿਰਾਸਤ, ਸੰਸਕ੍ਰਿਤੀ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਪ੍ਰਦਰਸ਼ਿਤ ਕਰਨਾ ਹੈ ਤਾਂ ਕਿ ਲੋਕਾਂ ਨੂੰ ਭਾਰਤ ਦੀ ਵਿਭਿੰਨਤਾ ਨੂੰ ਸਮਝਣ ਵਿੱਚ ਸਮਰੱਥ ਬਣਾਇਆ ਜਾ ਸਕੇ ਜੋ ਰਾਜਾਂ ਵਿਚਕਾਰ ਸਬੰਧਾਂ ਨੂੰ ਵਧਾਉਣ ਅਤੇ ਸਮਝਣ ਵਿੱਚ ਮਦਦ ਕਰੇਗਾ ਅਤੇ ਇਸ ਪ੍ਰਕਾਰ ਭਾਰਤ ਦੀ ਅਖੰਡਤਾ ਵਿੱਚ ਏਕਤਾ ਨੂੰ ਮਜ਼ਬੂਤ ਕਰੇਗਾ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵੱਲੋਂ ਬਣਾਈ ਗਈ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਇੱਕ ਪੇਸ਼ੇਵਰ ਟੀਮ ਨਾਲ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਦੇਖੋ ਅਪਨਾ ਦੇਸ਼ਵੈਬੀਨਾਰ ਦੇ ਸੰਚਾਲਨ ਵਿੱਚ ਮੰਤਰਾਲੇ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਡਿਜੀਟਲ ਅਨੁਭਵ ਮੰਚ ਦਾ ਉਪਯੋਗ ਕਰਕੇ ਸਾਰੇ ਹਿਤਧਾਰਕਾਂ ਨਾਲ ਪ੍ਰਭਾਵੀ ਢੰਗ ਨਾਲ ਨਾਗਰਿਕਾਂ ਨੂੰ ਜੋੜਨਾ ਅਤੇ ਸੰਚਾਰ ਕਰਨਾ ਹੈ।

 

ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured  ’ਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਉਪਲੱਬਧ ਹਨ।

 

ਅਗਲਾ ਵੈਬੀਨਾਰ 6 ਜੂਨ, 2020 ਨੂੰ ਵਾਇਲਡ ਵੰਡਰਸ ਆਵ੍ ਮੱਧ ਪ੍ਰਦੇਸ਼ਵਿਸ਼ੇ ਤੇ ਨਿਰਧਾਰਿਤ ਕੀਤਾ ਗਿਆ ਹੈ। ਕਿਰਪਾ ਕਰਕੇ ਇੱਥੇ https://bit.ly/WildwondersDAD  ਰਜਿਸਟਰ ਕਰੋ।

 

 

*****

 

ਐੱਨਬੀ/ਏਕੇਜੇ/ਓਏ



(Release ID: 1629804) Visitor Counter : 145