ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ‘ਇੰਸਟੀਟਿਊਟ ਆਵ੍ ਐਮੀਨੈਂਸ ਸਕੀਮ’ ਤਹਿਤ ਪ੍ਰਵਾਨਿਤ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

प्रविष्टि तिथि: 05 JUN 2020 7:03PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਅੱਜ ਨਵੀਂ ਦਿੱਲੀ ਇੰਸਟੀਟਿਊਟ ਆਵ੍ ਐਮੀਨੈਂਸ ਸਕੀਮ’ (ਆਈਓਈ – IoE) ਤਹਿਤ ਪ੍ਰਵਾਨ ਕੀਤੇ ਕੰਮਾਂ ਦੀ ਪ੍ਰਗਤੀ ਬਾਰੇ ਇੱਕ ਸਮੀਖਿਆ ਬੈਠਕ ਕੀਤੀ। ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੇ ਧੋਤ੍ਰੇ ਨੇ ਇਸ ਬੈਠਕ ਦੀ ਸਹਿਪ੍ਰਧਾਨਗੀ ਕੀਤੀ। ਸ਼੍ਰੀ ਅਮਿਤ ਖਰੇ, ਸਕੱਤਰ ਉਚੇਰੀ ਸਿੱਖਿਆ ਅਤੇ ਸ਼੍ਰੀ ਚੰਦਰ ਸੇਖਰ, ਸੰਯੁਕਤ ਸਕੱਤਰ (ਆਈਓਈ) ਵੀ ਇਸ ਬੈਠਕ ਵਿੱਚ ਮੌਜੂਦ ਸਨ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਬਿਊਰੋ ਮੁਖੀ, ਵਿਭਿੰਨ ਸੰਸਥਾਨਾਂ ਦੇ ਕਈ ਡਾਇਰੈਕਟਰਸ ਅਤੇ ਵਿਭਿੰਨ ਆਈਓਈਜ਼ (IOEs) ਦੇ ਵਾਈਸ ਚਾਂਸਲਰਜ਼ ਵੀ ਵੀਡੀਓ ਕਾਨਫਰ਼ੰਸਿੰਗ ਦੌਰਾਨ ਮੌਜੂਦ ਸਨ।

 

ਇਸ ਬੈਠਕ ਦੌਰਾਨ ਕੇਂਦਰੀ ਮੰਤਰੀ ਨੇ ਆਈਆਈਐੱਸਸੀ ਬੰਗਲੌਰ ਅਤੇ ਉਨ੍ਹਾਂ ਹੋਰ ਆਈਆਈਟੀਜ਼ ਨੂੰ ਮੁਬਾਰਕਾਂ ਦਿੱਤੀਆਂ, ਜਿਹੜੇ ਪਿੱਛੇ ਜਿਹੇ ਜਾਰੀ ਦਿ ਏਸ਼ੀਆ ਰੈਂਕਿੰਗਸ’ (THE Asia rankings) ਵਿੱਚ ਚੋਟੀ ਦੇ 100 ਸੰਸਥਾਨਾਂ ਵਿੱਚ ਆਏ ਹਨ। ਉਨ੍ਹਾਂ ਹੋਰ ਸੰਸਥਾਨਾਂ ਨੂੰ ਇਨ੍ਹਾਂ ਚੋਟੀ ਦੇ ਸੰਸਥਾਨਾਂ ਮੁਤਾਬਕ ਅੱਗੇ ਵਧਣ ਅਤੇ ਆਪਣੀਆਂ ਰੈਂਕਿੰਗਜ਼ ਵਿੱਚ ਸੁਧਾਰ ਲਿਆਉਣ ਲਈ ਹੋਰਨਾਂ ਦੇ ਮੁਕਾਬਲੇ ਚ ਆਉਣ ਵਾਸਤੇ ਕਿਹਾ। ਸ਼੍ਰੀ ਨਿਸ਼ੰਕ ਨੇ ਸੰਸਥਾਨਾਂ ਨੂੰ ਸਖ਼ਤ ਮਿਹਨਤ ਕਰਨ ਦੀ ਬੇਨਤੀ ਕੀਤੀ, ਤਾਂ ਜੋ ਪ੍ਰਧਾਨ ਮੰਤਰੀ ਦਾ ਨਵਭਾਰਤ ਦੀ ਉਸਾਰੀ ਦਾ ਸੁਫ਼ਨਾ ਸੱਚ ਹੋ ਸਕੇ।

 

https://twitter.com/DrRPNishank/status/1268885313591447552

 

ਮੰਤਰੀ ਨੇ ਕਿਹਾ ਕਿ ਆਈਆਈਟੀ ਦੇ ਡਾਇਰੈਕਟਰਾਂ ਦੀ ਇੱਕ ਟੀਮ ਦਾ ਗਠਨ ਕੀਤਾ ਜਾ ਸਕਦਾ ਹੈ, ਜੋ ਇਹ ਸੁਝਾਅ ਦੇਵੇ ਕਿ ਅਸੀਂ ਸੰਸਥਾਨਾਂ ਦੇ ਅਨੁਭਵਗਿਆਨ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਅਤੇ ਅਸੀਂ ਕੌਮਾਂਤਰੀ ਰੈਂਕਿੰਗਜ਼ ਵਿੱਚ ਸੁਧਾਰ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਚ ਅਧਿਐਨ ਕਰੋ’ (ਸਟਡੀ ਇਨ ਇੰਡੀਆ) ਯੋਜਨਾ ਦੇ ਬ੍ਰਾਂਡਨਿਰਮਾਣ ਲਈ ਕਾਰਜਯੋਜਨਾ ਉਲੀਕਣੀ ਚਾਹੀਦੀ ਹੈ।

 

ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ 15 ਦਿਨਾਂ ਵਿੱਚ ਆਈਓਈਜ਼ (IOEs) ਅਤੇ ਐੱਚਈਐੱਫ਼ਏ (HEFA) ਦੇ ਕੰਮਾਂ ਦੀ ਨਿਗਰਾਨੀ ਲਈ ਇੱਕ ਪ੍ਰੋਜੈਕਟ ਪ੍ਰਬੰਧ ਇਕਾਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਨਿਸ਼ੰਕ ਨੇ ਭਰੋਸਾ ਦਿਵਾਇਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਇੱਕ ਪ੍ਰਤੀਬੱਧਤਾਪੱਤਰ ਆਈਓਈਜ਼ (IoEs) ਦੇ ਵਿਭਿੰਨ ਜਨਤਕ ਸੰਸਥਾਨਾਂ ਨੂੰ ਜਾਰੀ ਕੀਤਾ ਜਾਵੇਗਾ ਕਿ ਆਈਓਈ (IoE) ਦੇ ਸਹਿਮਤੀਪੱਤਰ ਅਨੁਸਾਰ ਕੀਤੇ ਖ਼ਰਚਿਆਂ ਲਈ ਫ਼ੰਡ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਇੱਛਾ ਵੀ ਪ੍ਰਗਟਾਈ ਕਿ ਨਿਰਮਾਣ ਗਤੀਵਿਧੀਆਂ ਹੁਣ ਖੁੱਲ੍ਹ ਗਈਆਂ ਹਨ ਅਤੇ ਆਈਓਈਜ਼ (IoEs) ਦੇ ਉਸ ਕੰਮ ਚ ਤੇਜ਼ੀ ਲਿਆਂਦੀ ਜਾ ਸਕਦੀ ਹੈ, ਜੋ ਕੋਵਿਡ–19 ਕਾਰਨ ਰੁਕ ਗਿਆ ਹੈ।

 

ਸ਼੍ਰੀ ਨਿਸ਼ੰਕ ਨੇ ਕਿਹਾ ਕਿ ਤਿੰਨ ਸਾਲਾਂ ਦਾ ਇੱਕ ਅਵਲੋਕਨ ਦਸਤਾਵੇਜ਼ ਹਰੇਕ ਸੰਸਥਾਨ ਵੱਲੋਂ ਤਿਆਰ ਕਰ ਕੇ ਸੰਕਲਨ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਭੇਜਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਿੰਨ ਸੰਸਥਾਨਾਂ ਵਿੱਚ ਕੀਤੇ ਜਾ ਰਹੇ ਖੋਜ ਅਤੇ ਨਵੀਂਆਂ ਖੋਜਾਂ ਨਾਲ ਸਬੰਧਿਤ ਕੰਮ ਵਿਭਿੰਨ ਸੰਸਥਾਨਾਂ ਤੋਂ ਹਾਸਲ ਕੀਤੇ ਜਾ ਸਕਦੇ ਹਨ ਅਤੇ ਵਿਆਪਕ ਪ੍ਰਚਾਰ ਤੇ ਪਾਸਾਰ ਲਈ ਯੁਕਤੀ’ (YUKTI) ਪੋਰਟਲ ਉੱਤੇ ਅੱਪਲੋਡ ਕੀਤੇ ਜਾਣੇ ਚਾਹੀਦੇ ਹਨ।

 

ਸਹਿਮਤੀਪੱਤਰ ਦਾ ਖਰੜਾ ਤਿਆਰ ਕਰਨ ਨਾਲ ਸਬੰਧਿਤ ਮੁੱਦੇ ਅਤੇ ਨਿਜੀ ਸੰਸਥਾਨਾਂ ਦੇ ਨਿਰੀਖਣਾਂ ਬਾਰੇ ਵੀ ਇਸ ਬੈਠਕ ਵਿੱਚ ਵਿਚਾਰਵਟਾਂਦਰਾ ਕੀਤਾ ਗਿਆ ਸੀ।

 

*****

ਐੱਨਬੀ/ਏਕੇਜੇ/ਓਏ


(रिलीज़ आईडी: 1629797) आगंतुक पटल : 271
इस विज्ञप्ति को इन भाषाओं में पढ़ें: Urdu , English , हिन्दी , Marathi , Tamil , Telugu