ਰੇਲ ਮੰਤਰਾਲਾ

ਆਰਪੀਐੱਫ ਅਧਿਕਾਰੀ ਦੀ ਡਿਊਟੀ ਪ੍ਰਤੀ ਨਿਸ਼ਠਾ ਅਤੇ ਸਾਹਸ ਨੇ ਸਾਰਿਆਂ ਦੇ ਦਿਲ ਜਿੱਤੇ

ਸ਼੍ਰੀ ਪੀਯੂਸ਼ ਗੋਇਲ ਨੇ ਆਰਪੀਐੱਫ ਅਧਿਕਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਨਕਦ ਪੁਰਸਕਾਰ ਦਾ ਐਲਾਨ ਕੀਤਾ

Posted On: 04 JUN 2020 3:58PM by PIB Chandigarh

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਰਪੀਐੱਫ ਕਾਂਸਟੇਬਲ ਸ਼੍ਰੀ ਇੰਦਰ ਸਿੰਘ  ਯਾਦਵ ਦੇ ਮਾਨਵੀ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਨਕਦ ਪੁਰਸਕਾਰ ਦਾ ਐਲਾਨ ਕੀਤਾ। ਸ਼੍ਰੀ ਯਾਦਵ 4 ਮਹੀਨੇ  ਦੇ ਇੱਕ ਬੱਚੇ ਲਈ ਦੁੱਧ ਪਹੁੰਚਾਉਣ ਲਈ ਟ੍ਰੇਨ  ਦੇ ਪਿੱਛੇ ਭੱਜੇ ਅਤੇ ਉਨ੍ਹਾਂ ਨੇ ਡਿਊਟੀ ਪ੍ਰਤੀ ਨਿਸ਼ਠਾ ਦੀ ਭਾਵਨਾ  ਦਾ ਪ੍ਰਦਰਸ਼ਨ ਕੀਤਾ।

 

 

https://ci3.googleusercontent.com/proxy/v2WctIpyYzOqZPdaZXZxWuZQJL3rWj_Rr5Cq_tIy_2mE7mi0V1tWTUY7IGGEKv79QVP02UrpWPaHfDLyq7GZ8IuYSxGggFZiqCjvPeL94cdvrr01VEKb=s0-d-e1-ft#https://static.pib.gov.in/WriteReadData/userfiles/image/image001Z5KU.jpg

 

ਸ਼੍ਰੀਮਤੀ ਸ਼ਰੀਫ ਹਾਸ਼ਮੀ ਆਪਣੇ ਪਤੀ ਸ਼੍ਰੀ ਹਸੀਨ ਹਾਸ਼ਮੀ ਅਤੇ ਆਪਣੇ 4 ਮਹੀਨੇ  ਦੇ ਬੱਚੇ  ਨਾਲ ਬੇਲਗਾਮ ਤੋਂ ਗੋਰਖਪੁਰ ਜਾਣ ਵਾਲੀ ਸ਼੍ਰਮਿਕ ਸਪੈਸ਼ਲ ਟ੍ਰੇਨ ਵਿੱਚ ਯਾਤਰਾ ਕਰ ਰਹੇ ਸਨ।  ਉਨ੍ਹਾਂ ਦਾ ਬੱਚਾ ਦੁੱਧ ਲਈ ਰੋ ਰਿਹਾ ਸੀਕਿਉਂਕਿ ਪਿਛਲੇ ਕਿਸੇ ਵੀ ਸਟੇਸ਼ਨ ਉੱਤੇ ਉਨ੍ਹਾਂ ਨੂੰ ਬੱਚੇ ਲਈ ਦੁੱਧ ਨਹੀਂ ਮਿਲਿਆ ਸੀ।  ਸ਼੍ਰੀਮਤੀ ਹਾਸ਼ਮੀ ਨੇ ਭੋਪਾਲ ਸਟੇਸ਼ਨ ਉੱਤੇ ਕਾਂਸਟੇਬਲ ਸ਼੍ਰੀ ਯਾਦਵ ਤੋਂ ਮਦਦ ਮੰਗੀ।

 

ਸ਼੍ਰੀ ਇੰਦਰ ਸਿੰਘ  ਯਾਦਵ ਤੁਰੰਤ ਭੱਜ ਕੇ ਭੋਪਾਲ ਸਟੇਸ਼ਨ  ਦੇ ਬਾਹਰ ਇੱਕ ਦੁਕਾਨ ਤੋਂ ਦੁੱਧ ਦਾ ਪੈਕੇਟ ਲੈ ਆਏ ਲੇਕਿਨ ਟ੍ਰੇਨ ਚਲਣ ਲਗੀ।  ਕਾਂਸਟੇਬਲ ਨੇ ਚਲਦੀ ਟ੍ਰੇਨ ਦੇ ਪਿੱਛੇ ਭੱਜ ਕੇ ਆਪਣੀ ਮਾਨਵਤਾ ਅਤੇ ਸਾਹਸ ਦਾ ਪਰਿਚੈ ਦਿੱਤਾ ਅਤੇ ਕੋਚ ਵਿੱਚ ਮਹਿਲਾ ਨੂੰ ਦੁੱਧ ਦਾ ਪੈਕਟ ਪ੍ਰਦਾਨ ਕੀਤਾ।

 

****

 

ਡੀਜੇਐੱਨ/ਐੱਸਜੀ/ਐੱਮਕੇਵੀ



(Release ID: 1629431) Visitor Counter : 224