ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ, ਸੂਚਨਾ ਤੇ ਪ੍ਰਸਾਰਣ ਅਤੇ ਭਾਰੀ ਉਦਯੋਗ ਤੇ ਜਨਤਕ ਉੱਦਮ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ 02 ਜੂਨ, 2020 ਨੂੰ ਨਵੀਂ ਦਿੱਲੀ ਵਿੱਚ 'ਫ਼ਿਲਮ ਮੀਡੀਆ ਇਕਾਈਆਂ (ਐੱਨਐੱਫ਼ਡੀਸੀ, ਸੀਐੱਫ਼ਐੱਸਆਈ, ਫ਼ਿਲਮ ਡਿਵੀਜ਼ਨ, ਐੱਨਐੱਫ਼ਏਆਈ ਤੇ ਡੀਐੱਫ਼ਐੱਫ਼ ਨੂੰ ਤਰਕਪੂਰਨ ਬਣਾਉਣ / ਰਲੇਵਾਂ ਕਰਨ / ਬੰਦ ਕਰਨ ਅਤੇ 'ਖ਼ੁਦਮੁਖਤਿਆਰ ਇਕਾਈਆਂ (ਐੱਸਆਰਐੱਫ਼ਟੀਆਈ, ਐੱਫ਼ਟੀਆਈਆਈ ਤੇ ਸੀਐੱਫ਼ਐੱਸਆਈ) ਦੀ ਸਮੀਖਿਆ' ' ਦੇ ਮਸਲੇ ਉੱਤੇ ਮਾਹਿਰ ਕਮੇਟੀ ਦੀ ਪੇਸ਼ਕਾਰੀ ਮੌਕੇ। ਚੀਫ਼ ਸੂਚਨਾ ਕਮਿਸ਼ਨਰ (ਸੀਆਈਸੀ), ਸ਼੍ਰੀ ਬਿਮਲ ਜੁਲਕਾ ਅਤੇ ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਸ਼੍ਰੀ ਅਮਿਤ ਖਰੇ ਅਤੇ ਹੋਰ ਪਤਵੰਤੇ ਸੱਜਣ ਵੀ ਦਿਖਾਈ ਦੇ ਰਹੇ ਹਨ।

Posted On: 03 JUN 2020 4:50PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ, ਡਰਾਈਵਿੰਗ ਲਾਇਸੈਂਸ ਅਤੇ ਪੁਰਾਣੇ ਵਾਹਨਾਂ ਦੇ ਰਿਕਾਲ ਸਬੰਧੀ ਮੋਟਰ ਵਾਹਨ ਨਿਯਮਾਂ ਵਿੱਚ ਪ੍ਰਸਤਾਵਿਤ ਸੋਧ ਲਈ ਆਮ ਜਨਤਾ ਸਹਿਤ ਸਾਰੇ ਹਿਤਧਾਰਕਾਂ ਦੇ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਹਨ।

 

ਇਹ ਨੋਟੀਫਿਕੇਸ਼ਨਾਂ ਪਹਿਲਾਂ ਇਸ ਸਾਲ 18 ਮਾਰਚ ਨੂੰ ਜਾਰੀ ਕੀਤੀਆਂ ਗਈਆ ਸਨ। ਹਾਲਾਂਕਿ ਇਹ ਮਹਿਸੂਸ ਕੀਤਾ ਗਿਆ ਕਿ ਹਿਤਧਾਰਕਾਂ ਨੂੰ ਨੋਟੀਫਿਕੇਸ਼ਨ ਦੀ ਦੁਬਾਰਾ ਜਾਂਚ ਕਰਨ ਅਤੇ ਟਿੱਪਣੀਆਂ ਤੇ ਸੁਝਾਅ ਦੇਣ ਲਈ ਕਾਫੀ ਅਵਸਰ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਪਹਿਲਾਂ ਲੌਕਡਾਊਨ ਦੀਆਂ ਸਥਿਤੀਆਂ ਦੇ ਕਾਰਨ ਪ੍ਰਭਾਵਿਤ ਹੋ ਗਏ ਸਨ।

 

ਇਸ ਬਾਰੇ ਦੋ ਨੋਟੀਫਿਕੇਸ਼ਨਾਂ 29 ਮਈ 2020 ਨੂੰ ਜਾਰੀ ਕੀਤੀਆਂ ਗਈਆਂ ਹਨ, ਜੋ ਕਿ www.morth.gov.in 'ਤੇ ਦੇਖੀਆਂ ਜਾ ਸਕਦੀਆਂ ਹਨ।

 

ਡ੍ਰਾਫਟ ਨੋਟੀਫਿਕੇਸ਼ਨ ਨੰ. 336 (ਈ) ਐੱਮਵੀਏਏ ਦੀ ਧਾਰਾ 4-28 ਨੂੰ ਕਵਰ ਕਰਦੀ ਹੈ। ਇਹ ਹੇਠਾਂ ਦਿੱਤੇ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕਰਦੀ ਹੈ:

 

•          ਇਲੈਕਟ੍ਰੌਨਿਕ ਫਾਰਮ ਅਤੇ ਦਸਤਾਵੇਜ਼ਾਂ ਦੀ ਵਰਤੋਂ (ਮੈਡੀਕਲ ਸਰਟੀਫਿਕੇਟ, ਲਰਨਰ ਲਾਇਸੈਂਸ, ਡੀਐੱਲ ਦਾ ਸਰੰਡਰ, ਡੀਐੱਲ ਦਾ ਨਵੀਨੀਕਰਨ)

•          ਔਨਲਾਈਨ ਲਰਨਰ ਲਾਇਸੈਂਸ

•          ਰਾਸ਼ਟਰੀ ਰਜਿਸਟਰ

•          ਡੀਲਰ ਪੁਆਇੰਟ ਰਜਿਸ਼ਟ੍ਰੇਸ਼ਨ

•          60 ਦਿਨ ਪਹਿਲਾਂ ਰਜਿਸ਼ਟ੍ਰੇਸ਼ਨ ਦਾ ਨਵੀਨੀਕਰਨ

•          06 ਮਹੀਨਿਆ ਲਈ ਅਸਥਾਈ ਰਜਿਰਟਰੇਸ਼ਨ, 30 ਦਿਨਾਂ ਦੇ ਵਾਧੇ (ਬਾਡੀ ਨਿਰਮਾਣ ਆਦਿ) ਦੇ ਨਾਲ।

•          ਵਪਾਰ ਸਰਟੀਫਿਕੇਟ- ਇਲੈਕਟ੍ਰੌਨਿਕ।

•          ਅਲਟ੍ਰੇਸ਼ਨ, ਰੈਟਰੋ ਫਿੱਟਮੈਂਟ ਟੂ ਵੀਕਲਸ ਐਂਡ ਅਡੈਪਟੇਡ ਵੀਕਲਸ।

•          ਅਲਟਰਡ ਵੀਕਲਸ ਦੇ ਮਾਮਲੇ ਵਿੱਚ ਬੀਮਾ।

 

ਹੋਰ ਡ੍ਰਾਫਟ ਨੋਟੀਫਿਕੇਸ਼ਨ ਨੂੰ. 337 (ਈ) ਐੱਮਵੀਏਏ ਦੀ ਧਾਰਾ 39-40 ਨੂੰ ਕਵਰ ਕਰਦੀ ਹੈ।

 

ਇਸ ਵਿੱਚ ਨਿਮਨਲਿਖਿਤ ਜਿਹੇ ਪਹਿਲੂ ਸ਼ਾਮਲ ਹਨ :

 

•          ਡਿਫੈਕਟਿਵ ਵੀਕਲਸ ਦੀ ਰਿਕਾਲ ਪਾਲਿਸੀ

(1) ਰਿਕਾਲ ਲਈ ਪ੍ਰਕਿਰਿਆ

(2) ਜਾਂਚ ਅਧਿਕਾਰੀ ਨੂੰ ਡਿਟੇਲ ਕਰਨ ਦੀ ਪ੍ਰਕਿਰਿਆ

(3) ਜਾਂਚ ਪ੍ਰਕਿਰਿਆ-ਸਮਾਂ ਬੱਧ ਢੰਗ ਨਾਲ (06 ਮਹੀਨੇ)

(4) ਟੈਸਟਿੰਗ ਏਜੰਸੀਆਂ ਦੀ ਭੂਮਿਕਾ

•          ਮੈਨੂਫੈਕਚਰਰਾਂ, ਆਯਾਤਕਾਂ ਅਤੇ ਰੈਟਰੋਫਿੱਟਰਾਂ ਦੀਆਂ ਜ਼ਿੰਮੇਵਾਰੀਆਂ

•          ਟੈਸਟਿੰਗ ਏਜੰਸੀਆ ਦੀ ਅਕ੍ਰੈਡੀਟੇਸ਼ਨ

 

ਇਹ ਸੁਝਾਅ ਜਾਂ ਟਿੱਪਣੀਆਂ ਸੰਯੁਕਤ ਸਕੱਤਰ (ਟਰਾਂਸਪੋਰਟ), ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟਰਾਂਸਪੋਰਟ ਭਵਨ, ਪਾਰਲੀਮੈਂਟ ਸਟ੍ਰੀਟ ਨਵੀਂ ਦਿੱਲੀ -110001 (ਈਮੇਲ : jspb-morth[at]gov[dot]in) ਨੂੰ  ਇਨ੍ਹਾਂ ਨੋਟੀਫਿਕੇਸ਼ਨਾਂ ਦੀ ਪ੍ਰਕਾਸ਼ਨ ਮਿਤੀ ਤੋਂ 60 ਦਿਨਾਂ ਦੇ ਅੰਦਰ-ਅੰਦਰ ਭੇਜੇ ਜਾ ਸਕਦੇ ਹਨ। ਪਹਿਲਾਂ ਭੇਜੀਆਂ ਟਿੱਪਣੀਆਂ ਦੁਬਾਰਾ ਭੇਜਣ ਦੀ ਜ਼ਰੂਰਤ ਨਹੀਂ ਹੈ।

 

                                                                          ***

ਆਰਸੀਜੇ/ਐੱਮਐੱਸ



(Release ID: 1629272) Visitor Counter : 216