ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਟੀਲ ਫੈਬਰੀਕੇਟਰਾਂ ਨਾਲ ਬੈਠਕ ਕੀਤੀ

ਬੈਠਕ ਵਿੱਚ ਭਿਲਾਈ ਸਟੀਲ ਪਲਾਂਟ ਦੇ ਆਲੇ-ਦੁਆਲੇ ਸਟੀਲ ਫੈਬਰੀਕੇਸ਼ਨ ਕਲਸਟਰਵਿਕਸਿਤ ਕਰਨ ਲਈ ਰੋਡਮੈਪ ‘ਤੇ ਚਰਚਾ ਕੀਤੀ ਗਈ

Posted On: 03 JUN 2020 11:15AM by PIB Chandigarh

ਕੇਂਦਰੀ ਇਸਪਾਤ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੱਲ੍ਹ ਇਸਪਾਤ ਮੰਤਰਾਲੇ, ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ,ਰੇਲਵੇ,INSDAG, ਸੇਲ (SAIL)ਅਤੇ ਭਿਲਾਈ ਦੇ ਸਟੀਲ ਫੈਬਰੀਕੇਟਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਭਿਲਾਈ ਸਟੀਲ ਪਲਾਂਟ ਦੇ ਆਲੇ ਦੁਆਲੇ ਸਟੀਲ ਫੈਬਰੀਕੇਸ਼ਨ ਕਲਸਟਰਵਿਕਸਿਤ ਕਰਨ ਲਈ ਵਿਆਪਕ ਯੋਜਨਾ ਤੇ ਚਰਚਾ ਕੀਤੀ।

 

ਬੈਠਕ ਦੌਰਾਨ ਸਟੀਲ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਜੋੜਨ ਵਾਲੇ ਫੈਬਰੀਕੇਟਰਾਂ ਵੱਲੋਂ ਪੇਸ਼ ਆਉਣ ਵਾਲੇ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ।

 

ਸਟੀਲ ਫੈਬਰੀਕੇਸ਼ਨ ਕਲਸਟਰ ਦੇ ਯੋਜਨਾ ਖੇਤਰ ਵਿੱਚ ਐੱਮਐੱਸਐੱਮਈ ਸੈਕਟਰ ,ਰੁਜਗਾਰ ਸਿਰਜਣ ਵਿੱਚ ਸੁਵਿਧਾ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਵੇਗੀ।ਇਹ ਮਾਣਯੋਗ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੱਦੇ ਦੀ ਭਾਵਨਾ ਦੇ ਅਨੁਕੂਲ ਹੈ।

 

ਸ਼੍ਰੀ ਪ੍ਰਧਾਨ ਨੇ ਭਿਲਾਈ ਸਟੀਲ ਪਲਾਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੁਰਗ ਜ਼ਿਲ੍ਹੇ ਵਿੱਚ ਸਟੀਲ ਫੈਬਰੀਕੇਟਰਾਂ ਦੀ ਸਟੀਲ ਪਲੇਟ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ ਅਤੇ ਅਜਿਹੀ ਖ਼ਰੀਦ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਵੇ।।

 

ਮੰਤਰੀ ਨੇ ਰੇਲਵੇ ਦੇ ਨਾਲ ਲਾਇਨਾਂ ਤੇ ਐੱਮਆਰਟੀਆਰ ਵੱਲੋਂ ਬਣਾਏ ਗਏ ਪੁਲਾਂ ਵਿੱਚ ਸਟੀਲ ਦੀ ਵਰਤੋਂ ਨੂੰ ਵਧਾਉਣ ਦੀ ਰਣਨੀਤੀ 'ਤੇ ਵੀ ਚਰਚਾ ਕੀਤੀ ਜੋ ਕਿ ਬਹੁਤ ਵੱਡੇ ਪੱਧਰ 'ਤੇ ਸਟੀਲ ਦੇ ਪੁਲ਼ਾਂ ਦੀ ਵਰਤੋਂ ਕਰ ਰਹੀ ਹੈ।

 

                                                                               *****

ਵਾਈਕੇਬੀ/ਟੀਐੱਫਕੇ



(Release ID: 1629209) Visitor Counter : 126