ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ)ਨੇ ਪੀਐੱਮ-ਕੁਸੁਮ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਕਰਨ ਲਈ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਵਿਰੁੱਧ ਅਡਵਾਈਜ਼ਰੀ ਜਾਰੀ ਕੀਤੀ

Posted On: 03 JUN 2020 2:38PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਹਾਲ ਹੀ ਵਿੱਚ ਇਹ ਨੋਟਿਸ ਕੀਤਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰਕਸ਼ਾ ਏਵਮ ਉੱਥਾਨ ਮਹਾਭਿਯਾਨ (ਪੀਐੱਮ-ਕੁਸੁਮ) (PradhanMantriKisanUrjaSurakshaevamUtthaanMahabhiyan (PM-KUSUM) ) ਯੋਜਨਾ ਲਈ ਨਵੀਆਂ ਨਕਲੀ ਵੈੱਬਸਾਈਟਾਂ ਰਜਿਸਟ੍ਰੇਸ਼ਨ ਪੋਰਟਲ ਵਜੋਂ ਤਿਆਰ ਹੋਈਆਂ ਹਨ। ਅਜਿਹੀਆਂ ਵੈੱਬਸਾਈਟਾਂ ਸੰਭਾਵਿਤ ਤੌਰ 'ਤੇ ਆਮ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ ਅਤੇ ਜਾਅਲੀ ਰਜਿਸਟ੍ਰੇਸ਼ਨ ਪੋਰਟਲ ਰਾਹੀਂ ਹਾਸਲ ਕੀਤੇ ਡਾਟਾ ਦੀ ਦੁਰਵਰਤੋਂ ਕਰ ਰਹੀਆਂ ਹਨ। ਆਮ ਲੋਕਾਂ ਨੂੰ ਕਿਸੇ ਨੁਕਸਾਨ ਤੋਂ ਬਚਾਉਣ ਲਈ ਐੱਮਐੱਨਆਰਈ ਨੇ 18.03.2019 ਨੂੰ ਇੱਕ ਅਡਵਾਈਜ਼ਰੀ ਜਾਰੀ ਕੀਤੀ ਸੀ ਜਿਸ ਵਿੱਚ ਲਾਭਾਰਥੀਆਂ ਅਤੇ ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਅਜਿਹੀਆਂ ਵੈੱਬਸਾਈਟਸ ʼਤੇ ਕੋਈ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਨਾ ਕਰਨ ਅਤੇ ਨਾ ਆਪਣਾ ਡਾਟਾ ਸਾਂਝਾ ਕਰਨ।  ਇਸਦੇ ਬਾਵਜੂਦ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਦੇ ਨਵੇਂ ਕੇਸ ਦੁਬਾਰਾ ਧਿਆਨ ਵਿੱਚ ਆਏ ਹਨ।

 

ਇਸ ਲਈ ਐੱਮਐੱਨਆਰਈ ਦੁਆਰਾ ਸਾਰੇ ਸੰਭਾਵਿਤ ਲਾਭਾਰਥੀਆਂ ਅਤੇ ਆਮ ਲੋਕਾਂ ਨੂੰ ਦੁਬਾਰਾ ਸੂਚਿਤ ਕੀਤਾ ਗਿਆ ਹੈ ਕਿ ਉਹ ਇਨ੍ਹਾਂ ਵੈੱਬਸਾਈਟਾਂ ʼਤੇ ਪੈਸੇ ਜਾਂ ਡੇਟਾ ਜਮ੍ਹਾਂ ਕਰਨ ਤੋਂ ਪਰਹੇਜ਼ ਕਰਨ। ਮੰਤਰਾਲੇ ਨੇ ਕਿਹਾ ਹੈ ਕਿ  ਜੇਕਰ ਕਿਸੇ ਦੁਆਰਾ ਕੋਈ ਵੀ ਸ਼ੱਕੀ ਧੋਖਾਧੜੀ ਵਾਲੀ ਵੈੱਬਸਾਈਟ ਨੋਟਿਸ ਕੀਤੀ ਗਈ ਹੋਵੇ ਤਾਂ ਇਸ ਦੀ ਮੰਤਰਾਲੇ ਨੂੰ ਰਿਪੋਰਟ ਕੀਤੀ ਜਾ ਸਕਦੀ ਹੈ।

ਪ੍ਰਧਾਨਮੰਤਰੀ-ਕੁਸੁਮ ਸਕੀਮ ਲਈ ਪ੍ਰਸ਼ਾਸਕੀ ਮਨਜ਼ੂਰੀ 08.03.2019 ਨੂੰ ਨਵੀਂ ਅਤੇ ਅਖੁੱਟ  ਊਰਜਾ ਮੰਤਰਾਲੇ (ਐੱਮਐੱਨਆਰਈ) ਦੁਆਰਾ ਜਾਰੀ ਕੀਤੀ ਗਈ ਸੀ। ਮਿਤੀ 22.07.2019 ਨੂੰ ਸਕੀਮ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਹ ਯੋਜਨਾ ਸੋਲਰ ਪੰਪਾਂ ਦੀ ਸਥਾਪਨਾ, ਮੌਜੂਦਾ ਗ੍ਰਿੱਡ ਨਾਲ ਜੁੜੇ ਖੇਤੀਬਾੜੀ ਪੰਪਾਂ ਦੀ ਸੋਲਰਾਈਜ਼ੇਸ਼ਨ ਅਤੇ ਗ੍ਰਿੱਡ ਨਾਲ ਜੁੜੇ ਅਖੁੱਟ ਊਰਜਾ ਪਲਾਂਟਾਂ ਦੀ ਸਥਾਪਨਾ ਦੀ ਵਿਵਸਥਾ ਕਰਦੀ ਹੈ। ਇਹ ਯੋਜਨਾ ਰਾਜ ਸਰਕਾਰ ਦੀਆਂ ਏਜੰਸੀਆਂ ਦੁਆਰਾ ਲਾਗੂ ਕੀਤੀ ਜਾ ਰਹੀ ਹੈ। ਇਨ੍ਹਾਂ ਏਜੰਸੀਆਂ ਦੀ ਸੂਚੀ, ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ ਅਤੇ ਯੋਜਨਾ ਬਾਰੇ ਹੋਰ ਵੇਰਵੇ ਮੰਤਰਾਲੇ ਦੇ ਅਧਿਕਾਰਤ ਪੋਰਟਲ: www.mnre.gov.in 'ਤੇ ਉਪਲੱਬਧ ਹਨ। ਆਮ ਜਨਤਾ ਵਿੱਚੋਂ, ਦਿਲਚਸਪੀ ਰੱਖਣ ਵਾਲੇ ਲੋਕ ਐੱਮਐੱਨਆਰਈ ਦੀ ਵੈੱਬਸਾਈਟ ʼਤੇ ਜਾ ਸਕਦੇ ਹਨ ਜਾਂ  ਹੈਲਪਲਾਈਨ ਨੰਬਰ 1800-180-3333 ʼਤੇ ਕਾਲ ਕਰ ਸਕਦੇ ਹਨ।

*****

 

ਆਰਸੀਜੇ / ਐੱਮ



(Release ID: 1629208) Visitor Counter : 130