ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 2 ਜੂਨ, 2020 (ਸਵੇਰੇ 10 ਵਜੇ ਤੱਕ) ਤੱਕ ਦੇਸ਼ ਭਰ ਵਿੱਚ 4155 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਕੀਤਾ ਅਤੇ 1 ਮਈ ਤੋਂ ਹੁਣ ਤੱਕ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਰਾਹੀਂ 57 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ ਗਿਆ

ਸਿਰਫ ਮਈ ਵਿੱਚ ਹੀ 50 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਗਿਆ

ਸ਼੍ਰਮਿਕ ਸਪੈਸ਼ਲ ਦੇ ਇਲਾਵਾ ਰੇਲਵੇ ਦੁਆਰਾ 12 ਮਈ ਤੋਂ 15 ਜੋੜੀ ਵਿਸ਼ੇਸ਼ ਰਾਜਧਾਨੀ ਟ੍ਰੇਨਾਂ ਅਤੇ 1 ਜੂਨ, 2020 ਤੋਂ 100 ਜੋੜੀ ਵਿਸ਼ੇਸ਼ ਮੇਲ/ਐਕਰਪ੍ਰੈੱਸ ਟ੍ਰੇਨਾਂ ਨੂੰ ਚਲਾਇਆ ਜਾ ਰਿਹਾ ਹੈ

Posted On: 02 JUN 2020 7:45PM by PIB Chandigarh

ਵੱਖ-ਵੱਖ ਸਥਾਨਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਵਿਸ਼ੇਸ਼ ਟ੍ਰੇਨਾਂ ਦੁਆਰਾ ਆਵਾਗਵਨ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਆਦੇਸ਼ ਦੇ ਕ੍ਰਮ ਵਿੱਚ ਭਾਰਤੀ ਰੇਲਵੇ 1 ਮਈ, 2020 ਤੋਂ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ।

 

2 ਜੂਨ,2020 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਤੋਂ ਕੁੱਲ 4155 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੁਕਿਆ ਹੈ। ਸਵੇਰੇ 10 ਵਜੇ ਤੱਕ 102 ਟ੍ਰੇਨਾਂ ਸੰਚਾਲਨ ਵਿੱਚ ਸਨ। ਹੁਣ ਤੱਕ 33 ਦਿਨਾਂ ਵਿੱਚ ਸ਼੍ਰਮਿਕ ਟ੍ਰੇਨਾਂ ਦੇ ਮਾਧਿਅਮ ਰਾਹੀਂ 57 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਚੁੱਕਿਆ ਹੈ।

 

ਇਹ 4155 ਵੱਖ-ਵੱਖ ਰਾਜਾਂ ਤੋਂ ਰਵਾਨਾ ਹੋਈਆਂ। ਚੋਟੀ ਦੇ ਪੰਜ ਰਾਜ ਇਸ ਪ੍ਰਕਾਰ ਹਨ, ਜਿੱਥੋਂ ਸਭ ਤੋਂ ਜ਼ਿਆਦਾ ਟ੍ਰੇਨਾਂ ਰਵਾਨਾ ਹੋਈਆਂ- ਗੁਜਰਾਤ (1027 ਟ੍ਰੇਨਾਂ), ਮਹਾਰਾਸ਼ਟਰ (802 ਟ੍ਰੇਨਾਂ), ਪੰਜਾਬ (416 ਟ੍ਰੇਨਾਂ), ਉੱਤਰ ਪ੍ਰਦੇਸ਼ (288 ਟ੍ਰੇਨਾਂ) ਅਤੇ ਬਿਹਾਰ (294 ਟ੍ਰੇਨਾਂ)।

ਇਹ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਹੁੰਚੀਆਂ। ਚੋਟੀ ਦੇ ਪੰਜ ਰਾਜ ਇਸ ਪ੍ਰਕਾਰ ਹਨ, ਜਿੱਥੇ ਸਭ ਤੋਂ ਜ਼ਿਆਦਾ ਟ੍ਰੇਨਾਂ ਪਹੁੰਚੀਆਂ- ਉੱਤਰ ਪ੍ਰਦੇਸ਼(1670 ਟ੍ਰੇਨਾਂ), ਬਿਹਾਰ (1482 ਟ੍ਰੇਨਾਂ), ਝਾਰਖੰਡ (194 ਟ੍ਰੇਨਾਂ), ਓਡੀਸ਼ਾ (180 ਟ੍ਰੇਨਾਂ), ਪੱਛਮੀ ਬੰਗਾਲ (135 ਟ੍ਰੇਨਾਂ)।

 

ਜ਼ਿਕਰਯੋਗ ਹੈ ਕਿ ਸੰਚਾਲਿਤ ਟ੍ਰੇਨਾਂ ਨੂੰ ਕਿਸੇ ਪ੍ਰਕਾਰ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।

 

'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇ ਇਲਾਵਾ ਰੇਲਵੇ ਦੁਆਰਾ ਨਵੀਂ ਦਿੱਲੀ ਨਾਲ ਜੋੜਨ ਵਾਲੀਆਂ 15 ਜੋੜੀ ਵਿਸ਼ੇਸ਼ ਰਾਜਧਾਨੀ ਜਿਹੀਆਂ ਟ੍ਰੇਨਾਂ ਦਾ ਸੰਚਾਲਨ ਕਤਾ ਜਾ ਰਿਹਾ ਹੈ ਅਤੇ 1 ਜੂਨ ਤੋਂ 200 ਵਾਧੂ ਸਮੇਂ ਸਾਰਣੀਬੱਧ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ।

                                                                   *****

ਡੀਜੇਐੱਨ/ਐੱਸਜੀ/ਐੱਮਕੇਵੀ


(Release ID: 1628866) Visitor Counter : 231