ਰੱਖਿਆ ਮੰਤਰਾਲਾ

ਮੇਕ ਇਨ ਇੰਡੀਆ ਨੂੰ ਵੱਡਾ ਹੁਲਾਰਾ ਮਿਲਿਆ; ਰੱਖਿਆ ਮੰਤਰਾਲੇ ਨੇ ਓਐੱਫ਼ਬੀ ’ਤੇ 1,094 ਕਰੋੜ ਰੁਪਏ ਦੇ ਮੁੱਲ ਦੇ 156 ਅੱਪਗ੍ਰੇਡ ਕੀਤੇ ਬੀਐੱਮਪੀ ਇਨਫੈਂਟਰੀ ਕੰਬੈਟ ਵਾਹਨਾਂ ਦੀ ਸਪਲਾਈ ਲਈ ਇੰਡੈਂਟ ਦਿੱਤਾ

Posted On: 02 JUN 2020 7:38PM by PIB Chandigarh

ਸਰਕਾਰ ਦੀ ਮੇਕ ਇਨ ਇੰਡੀਆਪਹਿਲਕਦਮੀ ਨੂੰ ਹੁਲਾਰਾ ਦਿੰਦੇ ਹੋਏ, ਰੱਖਿਆ ਮੰਤਰਾਲੇ ਦੇ ਪ੍ਰਾਪਤੀ ਵਿੰਗ ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਵਾਨਗੀ ਨਾਲ, ਅੱਜ ਅੱਪਗ੍ਰੇਡ ਕੀਤੀਆਂ ਵਿਸ਼ੇਸ਼ਤਾਵਾਂ ਦੇ ਨਾਲ 156 ਬੀਐੱਮਪੀ 2/2ਕੇ ਇਨਫੈਂਟਰੀ ਕੰਬੈਟ ਵਾਹਨਾਂ (ਆਈਸੀਵੀ) ਦੀ ਸਪਲਾਈ ਲਈ ਆਰਡਨੈਂਸ ਫੈਕਟਰੀ ਬੋਰਡ (ਓਐੱਫ਼ਬੀ) ਨੂੰ ਇੰਡੈਂਟ ਦਿੱਤਾ ਹੈ। ਇਨ੍ਹਾਂ ਵਾਹਨਾਂ ਨੂੰ ਭਾਰਤੀ ਸੈਨਾ ਦੀਆਂ ਮੈਕਾਨਾਇਜ਼ਡ ਫੋਰਸਾਂ ਦੁਆਰਾ ਵਰਤਿਆ ਜਾਵੇਗਾ ਇਸ ਇੰਡੈਂਟ ਦੇ ਤਹਿਤ, ਆਈਸੀਵੀਜ਼ ਦਾ ਨਿਰਮਾਣ ਤੇਲੰਗਾਨਾ ਦੇ ਮੇਦਕ ਵਿਖੇ ਸਥਿੱਤ ਆਰਡਨੈਂਸ ਫੈਕਟਰੀ ਦੁਆਰਾ ਲਗਭਗ 1,094 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ

 

ਬੀਐੱਮਪੀ - 2/2ਕੇ ਆਈਸੀਵੀ 285 ਹਾਰਸ ਪਾਵਰ ਇੰਜਣਾਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਭਾਰ ਘੱਟ ਹੈ ਜੋ ਜੰਗ ਦੇ ਮੈਦਾਨ ਵਿੱਚ ਗਤੀਸ਼ੀਲਤਾ ਦੀਆਂ ਸਾਰੀਆਂ ਰਣਨੀਤਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਗਤੀਸ਼ੀਲ ਬਣਾ ਦੇਵੇਗਾ ਇਹ ਆਈਸੀਵੀ ਕ੍ਰਾਸ ਕੰਟਰੀ ਖੇਤਰ ਵਿੱਚ ਚਲਣ ਦੀ ਸੌਖੀ ਸਮਰੱਥਾ ਨਾਲ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ੍ਹ ਸਕਣਗੇ। ਉਨ੍ਹਾਂ ਕੋਲ ਦੂਜੀ ਸਮਰੱਥਾ ਇਹ ਹੈ ਕਿ ਇਹ ਪਾਣੀ ਵਿੱਚ ਵੀ 07 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਣ ਦੇ ਸਮਰੱਥ ਹਨ ਇਹ 0.7 ਮੀਟਰ ਦੀਆਂ 35° ਢਲਾਣ ਨੂੰ ਪਾਰ ਕਰਨ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਇਹ ਘਾਤਕ ਅਸਲੇ ਦੀ ਸਮਰੱਥਾ ਰੱਖਦੇ ਹਨ

 

ਇਨ੍ਹਾਂ 156 ਬੀਐੱਮਪੀ 2/2ਕੇ ਆਈਸੀਵੀ ਦੇ ਬਣਨ ਨਾਲ, ਜਿਨ੍ਹਾਂ ਦੇ 2023 ਤੱਕ ਮੁਕੰਮਲ ਹੋਣ ਦੀ ਯੋਜਨਾ ਬਣਾਈ ਗਈ ਹੈ, ਮੈਕਾਨਾਇਜ਼ਡ ਇਨਫੈਂਟਰੀ ਬਟਾਲੀਅਨਾਂ ਦੀ ਮੌਜੂਦਾ ਘਾਟ ਨੂੰ ਦੂਰ ਕੀਤਾ ਜਾਵੇਗਾ ਅਤੇ ਸੈਨਾ ਦੀ ਲੜਾਈ ਦੀ ਸਮਰੱਥਾ ਨੂੰ ਹੋਰ ਵਧਾ ਦਿੱਤਾ ਜਾਵੇਗਾ

 

 

*****

 

 

 

ਏਬੀਬੀ/ ਐੱਸਐੱਸ/ ਨੈਂਪੀ/ ਕੇਏ/ ਡੀਕੇ/ ਸਾਵੀ/ ਏਡੀਏ



(Release ID: 1628857) Visitor Counter : 127