ਖੇਤੀਬਾੜੀ ਮੰਤਰਾਲਾ
ਬਾਗਬਾਨੀ ਫ਼ਸਲਾਂ ਦਾ 2019-20 ਦੇ ਦੂਜੇ ਅਗੇਤੇ ਅਨੁਮਾਨ
Posted On:
02 JUN 2020 6:22PM by PIB Chandigarh
ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਵੱਖ-ਵੱਖ ਬਾਗਬਾਨੀ ਫ਼ਸਲਾਂ ਦੇ ਖੇਤਰ ਅਤੇ ਉਤਪਾਦਨ ਦਾ 2019-20 ਦੇ ਦੂਜੇ ਅਗੇਤੇ ਅਨੁਮਾਨ ਜਾਰੀ ਕੀਤੇ ਹਨ। ਇਹ ਰਾਜਾਂ ਅਤੇ ਹੋਰ ਸਰੋਤ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ’ਤੇ ਅਧਾਰਿਤ ਹੈ।
ਕੁੱਲ ਬਾਗਬਾਨੀ
|
2018-19
(ਅੰਤਿਮ)
|
2019-20
(ਦੂਜੇ ਅਗੇਤੇ ਅਨੁਮਾਨ)
|
ਖੇਤਰ (ਮਿਲੀਅਨ ਹੈਕਟੇਅਰ)
|
25.43
|
25.66
|
ਉਤਪਾਦਨ (ਮਿਲੀਅਨ ਟਨ)
|
310.74
|
320.48
|
2019-20 ਦੀਆਂ ਮੁੱਖ ਗੱਲਾਂ (ਦੂਜੇ ਅਗੇਤੇ ਅਨੁਮਾਨ)
• 2019-20 ਵਿੱਚ ਬਾਗਬਾਨੀ ਦਾ ਕੁੱਲ ਉਤਪਾਦਨ (ਦੂਜੇ ਅਗੇਤੇ ਅਨੁਮਾਨ) 2018-19 ਨਾਲੋਂ 3.13 ਪ੍ਰਤੀਸ਼ਤ ਵੱਧ ਹੋਣ ਦਾ ਅਨੁਮਾਨ ਹੈ।
• ਸਬਜ਼ੀਆਂ, ਫ਼ਲਾਂ, ਅਰੋਮੈਟਿਕਸ ਅਤੇ ਮੈਡੀਸਿਨਲ ਪੌਦਿਆਂ ਅਤੇ ਫੁੱਲਾਂ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਪਿਛਲੇ ਸਾਲ ਨਾਲੋਂ ਉਗਾਉਣ ਵਾਲੀਆਂ ਫ਼ਸਲਾਂ ਅਤੇ ਮਸਾਲਿਆਂ ਵਿੱਚ ਕਮੀ ਮਹਿਸੂਸ ਕੀਤੀ ਗਈ ਹੈ।
• ਫ਼ਲਾਂ ਦਾ ਉਤਪਾਦਨ ਸਾਲ 2018-19 ਦੇ 97.97 ਮਿਲੀਅਨ ਟਨ ਉਤਪਾਦਨ ਦੇ ਮੁਕਾਬਲੇ 2019-20 ਵਿੱਚ 99.07 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਮੁੱਖ ਤੌਰ ’ਤੇ ਕੇਲਾ, ਸੇਬ, ਸਿਟਰਸ ਅਤੇ ਤਰਬੂਜ ਦੇ ਉਤਪਾਦਨ ਵਿੱਚ ਵਾਧਾ ਹੋਣ ਕਰਕੇ ਹੈ।
• ਸਾਲ 2018-19 ਵਿੱਚ 183.17 ਮਿਲੀਅਨ ਟਨ ਦੇ ਮੁਕਾਬਲੇ, ਸਾਲ 2019-20 ਵਿੱਚ ਸਬਜ਼ੀਆਂ ਦਾ ਉਤਪਾਦਨ 191.77 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਵਾਧਾ ਮੁੱਖ ਤੌਰ ’ਤੇ ਪਿਆਜ਼, ਟਮਾਟਰ, ਭਿੰਡੀ, ਮਟਰ, ਆਲੂ, ਆਦਿ ਦੇ ਵਧੇ ਉਤਪਾਦਨ ਕਾਰਨ ਹੋਇਆ ਹੈ।
• ਪਿਆਜ਼ ਦਾ ਉਤਪਾਦਨ 26.74 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸਾਲ 2018-19 ਵਿੱਚ ਇਹ 22.82 ਮਿਲੀਅਨ ਟਨ ਸੀ।
• 2018-19 ਵਿੱਚ ਟਮਾਟਰ ਦੇ 19.01 ਮਿਲੀਅਨ ਟਨ ਉਤਪਾਦਨ ਦੇ ਮੁਕਾਬਲੇ 20.57 ਮਿਲੀਅਨ ਟਨ (8.2 ਪ੍ਰਤੀਸ਼ਤ ਦਾ ਵਾਧਾ) ਹੋਣ ਦਾ ਅਨੁਮਾਨ ਹੈ।
ਵਿਸਤ੍ਰਿਤ ਅੰਕੜਿਆਂ ਲਈ ਇੱਥੇ ਕਲਿੱਕ ਕਰੋ
Click here for detailed data
****
ਏਪੀਐੱਸ / ਪੀਕੇ / ਐੱਮਐੱਸ / ਬੀਏ
(Release ID: 1628819)