ਰੱਖਿਆ ਮੰਤਰਾਲਾ

ਡੀਆਰਡੀਓ ਨੇ ਪੀਪੀਈ ਅਤੇ ਹੋਰ ਸਮਾਨ ਨੂੰ ਰੋਗਾਣੂ ਮੁਕਤ ਕਰਨ ਲਈ ਅਲਟਰਾ ਸਵੱਛ ਵਿਕਸਿਤ ਕੀਤਾ

Posted On: 01 JUN 2020 5:55PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈਜ਼), ਇਲੈਕਟ੍ਰੌਨਿਕ ਆਈਟਮਾਂ, ਫੈਬਰਿਕ ਅਤੇ ਹੋਰ ਸਮਾਨ ਦੀ ਵਿਸ਼ਾਲ ਰੇਂਜ ਨੂੰ ਰੋਗਾਣੂ ਮੁਕਤ ਕਰਨ ਲਈ ਅਲਟਰਾ ਸਵੱਛ ਨਾਮ ਦੀ ਯੂਨਿਟ ਵਿਕਸਿਤ ਕੀਤੀ ਹੈ।

 

ਡੀਆਰਡੀਓ ਦੇ ਨਵੀਂ ਦਿੱਲੀ ਸਥਿਤ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਐਲਾਈਡ ਸਾਇੰਸਜ਼ (ਆਈਐੱਨਐੱਮਏਐੱਸ) ਲੈਬਾਰਟਰੀ ਨੇ ਇਹ ਪ੍ਰੋਡਕਟ ਉਦਯੋਗਿਕ ਹਿਤਧਾਰਕ ਮੈਸਰਜ ਜੈੱਲ ਕ੍ਰਾਫਟ ਹੈਲਥਕੇਅਰ ਪ੍ਰਾਈਵੇਟ ਲਿਮਿਟਿਡ ਗ਼ਾਜ਼ੀਆਬਾਦ ਨਾਲ ਮਿਲ ਕੇ ਤਿਆਰ ਕੀਤਾ ਹੈ।

 

ਸਿਸਟਮ ਵਿੱਚ ਅਡਵਾਂਸ ਔਕਸੀਟੇਟਿਵ ਪ੍ਰੋਸੈੱਸ ਹੈ ਜਿਸ ਵਿੱਚ ਕਈ ਰੋਕਾਂ ਵਾਲੀ ਰੋਗਾਣੂ ਮੁਕਤੀ ਲਈ ਓਜ਼ੋਨੈਟਡ ਸਪੇਸ ਟੈਕਨੋਲੋਜੀ ਵਰਤੀ ਜਾਂਦੀ ਹੈ।

 

ਇਹ ਸਿਸਟਮ ਵਿਸ਼ੇਸ਼ ਓਜ਼ੋਨ ਸੀਲ ਟੈਕਨੋਲੋਜੀ ਦੀ ਦੋਹਰੀ ਪਰਤ ਦਾ ਹੈ, ਜਿਹੜਾ ਕਿ ਜ਼ਰੂਰੀ ਰੋਗਾਣੂ ਮੁਕਤੀ ਸਾਈਕਲ ਲਈ ਓਜ਼ੋਨ ਦੀ ਟ੍ਰੈਪਿੰਗ ਨੂੰ ਯਕੀਨੀ ਬਣਾਉਂਦਾ ਹੈ। ਇਸ ਵਿੱਚ ਕੈਟੈਲਿਟਿਕ ਕਨਵਰਟਰ ਹੈ, ਜਿਸ ਨਾਲ ਆਕਸੀਜਨ ਅਤੇ ਪਾਣੀ ਜਿਹੇ ਵਾਤਾਵਰਣ ਮਿੱਤਰ ਤੱਤ ਹੀ ਨਿਕਲਦੇ ਹਨ।

 

ਸਿਸਟਮ ਨੂੰ ਇੰਟਰਨੈਸ਼ਨਲ ਸਟੈਂਡਰਡਸ ਆਵ੍ ਇੰਡਸਟ੍ਰੀਅਲ, ਆਕੂਪੇਸ਼ਨਲ ਪਰਸਨਲ ਅਤੇ ਵਾਤਾਵਰਣ ਸੁਰੱਖਿਆ ਦੇ ਅਨੁਪਾਲਨ ਵਿੱਚ ਹੈ। ਅਲਟਰਾ ਸਵੱਛ ਦੋ ਕਿਸਮਾਂ ਓਜ਼ੋਨੈਟਡ ਸਪੇਸ ਅਤੇ ਤ੍ਰਿਨੇਤ੍ਰ (Trinetra) ਟੈਕਨੋਲੋਜੀ ਕਿਸਮਾਂ ਵਿੱਚ ਆਉਂਦਾ ਹੈ। ਤ੍ਰਿਨੇਤ੍ਰ ਟੈਕਨੋਲੋਜੀ ਓਜ਼ੋਨੈਟਡ ਸਪੇਸ ਅਤੇ ਰੈਡੀਕਲ ਡਿਸਪੈਂਸਰ ਦਾ ਸੁਮੇਲ ਹੈ। ਤੇਜ਼ ਰੋਗਾਣੂ ਮੁਕਤੀ ਸਾਈਕਲ ਲਈ ਇਸ ਇਲਾਜ ਨੂੰ ਆਟੋਮੇਸ਼ਨ ਨਾਲ ਔਪਟੀਮਾਈਜ਼ ਕੀਤਾ ਗਿਆ ਹੈ।

 

ਇਹ ਸਿਸਟਮ 15 ਐਮਪੀਅਰ, 220 ਵੋਲਟ ਅਤੇ 50 ਹਰਟਜ਼ ਬਿਜਲੀ ਸਪਲਾਈ ਨਾਲ ਚਲਦਾ। ਸਿਸਟਮ ਕਈ ਸੁਰੱਖਿਆ ਮਾਪਡੰਦਾਂ ਨਾਲ ਲੈਸ ਹੈ, ਜਿਵੇਂ ਕਿ ਐਮਰਜੰਸੀ ਸ਼ਟਡਾਊਨ, ਡੋਰ ਇੰਟਰਲੌਕ, ਡੁਅਲ ਡੋਰ, ਡਿਲੇ ਸਾਈਕਲ ਅਤੇ ਲੀਕ ਮਾਨੀਟਰ ਆਦਿ ਤਾਕਿ ਇਸ ਦਾ ਸੁਰੱਖਿਅਤ ਅਪ੍ਰੇਸ਼ਨ ਲੰਬੇ ਸਮੇਂ ਤੱਕ ਜਾਰੀ ਰਹੇ। ਇੱਕੋ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਕੀਟਾਣੂਸ਼ੋਧਨ ਕਰਨ ਲਈ ਇੰਡਸਟ੍ਰੀਅਲ ਕੈਬਨਿਟ ਦਾ ਆਯਾਮ  7'x4'x3.25' ਹੈ ਉਦਯੋਗ ਲਈ ਵਿਭਿੰਨ ਅਕਾਰ ਦੇ ਕੈਬਨਿਟ ਉਪਲਬਧ ਹੋਣਗੇ

 

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1628538) Visitor Counter : 227