ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਦੇ ਪੈਨਸ਼ਨਰਾਂ ਨੂੰ ਵਧੀ ਹੋਈ ਪੈਨਸ਼ਨ ਮਿਲੇਗੀ
Posted On:
01 JUN 2020 3:42PM by PIB Chandigarh
ਈਪੀਐੱਫਓ ਨੇ ਪੈਨਸ਼ਨ ਦੇ ਪਰਿਵਰਤਿਤ ਮੁੱਲ ਦੀ ਬਹਾਲੀ ਲਈ, ਪੈਨਸ਼ਨ ਦੀ ਮਦ ਵਿੱਚ 868 ਕਰੋੜ ਰੁਪਏ ਅਤੇ ਨਾਲ ਹੀ 105 ਕਰੋੜ ਰੁਪਏ ਬਕਾਇਆ ਜਾਰੀ ਕੀਤੇ।
ਸੈਂਟਰਲ ਬੋਰਡ ਆਵ੍ ਟਰੱਸਟੀਜ਼ (ਈਪੀਐੱਫਓ) ਦੀ ਸਿਫਾਰਿਸ਼ ਤੇ ਭਾਰਤ ਸਰਕਾਰ ਨੇ ਕਿਰਤੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਚਲੀਆਂ ਆ ਰਹੀਆਂ ਮੰਗਾਂ ਵਿੱਚੋਂ ਪੈਨਸ਼ਨ ਦੇ ਪਰਿਵਰਤਿਤ ਮੁੱਲ ਦੀ ਬਹਾਲੀ ਦੀ ਇਜਾਜ਼ਤ ਦੇਣ ਸੰਬੰਧੀ ਇੱਕ ਮੰਗ ਨੂੰ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੈਨਸ਼ਨ ਦੇ ਪਰਿਵਰਤਿਤ ਮੁੱਲ ਦੀ ਬਹਾਲੀ ਸਬੰਧੀ ਕੋਈ ਤਜਵੀਜ਼ ਨਹੀਂ ਸੀ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇ ਪਰਿਵਰਤਿਤ ਮੁੱਲ ਦੀ ਬਹਾਲੀ ਦੇ ਨਾਂਅ ਤੇ ਘੱਟ ਪੈਨਸ਼ਨ ਮਿਲਦੀ ਰਹੀ। ਈਪੀਐੱਸ-95 ਤਹਿਤ ਪੈਨਸ਼ਨਰਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਇਤਿਹਾਸਿਕ ਕਦਮ ਹੈ।
ईपीएफओ के पास 135 क्षेत्रीय कार्यालयों के माध्यम से 65 लाख से ज्यादा पेंशनभोगी हैं। ईपीएफओ के अधिकारियों और कर्मचारियों ने इस कोविड-19 लॉकडाउन की अवधि के दौरान, सभी बाधाओं को पार किया और मई, 2020 के लिए पेंशन भुगतान की राशि में परिवर्तन करवाया, जिससे पेंशनभोगियों के बैंक खाते में समय पर उनके पेंशन का भुगतान सुनिश्चित किया जा सके।
ਈਪੀਐੱਫਓ ਦੇ 65 ਲੱਖ ਤੋਂ ਵੱਧ ਪੈਨਸ਼ਨਰ ਹਨ, ਜਿਨਾਂ ਦੀ ਇਸਦੇ 135 ਖੇਤਰੀ ਦਫਤਰਾਂ ਰਾਹੀਂ ਦੇਖਰੇਖ ਕੀਤੀ ਜਾਂਦੀ ਹੈ। ਈਪੀਐੱਫਓ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਵਿਡ-19 ਕਾਰਨ ਲੌਕਡਾਉਨ ਦੀ ਅਵਧੀ ਦੌਰਾਨ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਮਈ 2020 ਲਈ ਪੈਨਸ਼ਨ ਦੇ ਭੁਗਤਾਨ ਦੀ ਰਕਮ ਪਰਿਵਰਤਨ ਕਰਵਾਇਆ, ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਸਮੇਂ ਸਿਰ ਪੈਨਸ਼ਨਰਾਂ ਦੇ ਬੈਂਕ ਖਾਤੇ ਵਿੱਚ ਪੈਨਸ਼ਨ ਜਮ੍ਹਾਂ ਹੋ ਸਕੇ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1628537)
Visitor Counter : 258