ਰੱਖਿਆ ਮੰਤਰਾਲਾ

ਅਪ੍ਰੇਸ਼ਨ ਸਮੁਦਰ ਸੇਤੂ -ਆਈਐੱਨਐੱਸ ਜਲ-ਅਸ਼ਵ ਭਾਰਤੀ ਨਾਗਰਿਕਾਂ ਨੂੰ ਤੁਤੀਕੋਰਿਨ ਲਿਆਉਣ ਲਈ ਕੋਲੰਬੋ ਤੋਂ ਰਵਾਨਾ ਹੋਇਆ

Posted On: 01 JUN 2020 9:53PM by PIB Chandigarh

ਭਾਰਤੀ ਜਲ ਸੈਨਾ ਦਾ ਜਹਾਜ਼ ਜਲ-ਅਸ਼ਵ 685 ਭਾਰਤੀ ਨਾਗਰਿਕਾਂ ਨੂੰ ਜਹਾਜ਼ ਚ ਚੜ੍ਹਾਉਣ ਤੋਂ ਬਾਅਦ ਅੱਜ (01 ਜੂਨ 2020) ਸ਼ਾਮ ਨੂੰ ਸ੍ਰੀ ਲੰਕਾ ਦੀ ਕੋਲੰਬੋ ਬੰਦਰਗਾਹ ਤੋਂ ਚਲ ਪਿਆ ਹੈ ਅਤੇ ਇਸਨੇ ਤਮਿਲਨਾਡੂ ਦੀ ਬੰਦਰਗਾਹ ਤੁਤੀਕੋਰਿਨ ਦਾ ਰਸਤਾ ਫੜ ਲਿਆ ਹੈ।

 

 

 

ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵੰਦੇ ਭਾਰਤ ਮਿਸ਼ਨ ਤਹਿਤ ਭਾਰਤੀ ਜਲ ਸੈਨਾ ਦੇ ਅਪ੍ਰੇਸ਼ਨ ਸਮੁਦਰ ਸੇਤੂ ਦੇ ਹਿੱਸੇ ਵੱਜੋਂ ਆਪਣੀ ਤੀਜੀ ਯਾਤਰਾ ਤੇ ਇਹ ਜਹਾਜ਼  ਸਮੁਦਰੀ ਮਾਰਗ ਰਾਹੀਂ ਵਿਦੇਸ਼ੀ ਕਿਨਾਰਿਆਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਰੁੱਝਿਆ ਹੋਇਆ ਹੈ। 

 

 

ਆਈਐੱਨਐੱਸ ਜਲ-ਅਸ਼ਵ ਅੱਜ ਸਵੇਰੇ ਕੋਲੰਬੋ ਦੀ ਬੰਦਰਗਾਹ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਇਸਨੇ ਭਾਰਤੀ ਨਾਗਰਿਕਾਂ ਨੂੰ ਈਸਟ ਕੰਟੇਨਰ ਟਰਮੀਨਲ ਤੇ ਜਹਾਜ਼ ਵਿੱਚ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ, ਜਿਹੜੇ ਪਹਿਲਾਂ ਹੀ ਕੋਲੰਬੋ ਸਥਿਤ ਭਾਰਤੀ ਦੂਤ ਘਰ ਵਿੱਚ ਰਜਿਸਟਰਡ ਸਨ।

 

 

ਸਾਰੇ ਹੀ ਵਿਅਕਤੀਆਂ ਦੀ ਡਾਕਟਰੀ ਤੌਰ ਤੇ ਜਾਂਚ ਕੀਤੀ ਗਈ, ਉਨ੍ਹਾਂ  ਨੂੰ ਆਈਡੀ ਅਲਾਟ ਕੀਤੀ ਗਈ ਅਤੇ ਉਨ੍ਹਾਂ ਦੇ ਸਮਾਨ ਨੂੰ ਜਹਾਜ਼ ਵਿੱਚ ਚੜ੍ਹਾਉਣ ਤੋਂ ਪਹਿਲਾਂ ਸੈਨੀਟਾਈਜ਼ ਕੀਤਾ ਗਿਆ।  

 

ਜਹਾਜ਼ ਵਿੱਚ ਅੱਜ ਚੜ੍ਹਾਏ ਗਏ 685 ਵਿਅਕਤੀਆਂ ਵਿੱਚ553 ਆਦਮੀ, 125 ਮਹਿਲਾਵਾਂ ਅਤੇ ਸੱਤ ਬੱਚੇ ਸ਼ਾਮਲ ਹਨ।  ਉਨ੍ਹਾਂ ਨੂੰ ਸਮੁੰਦਰੀ ਸਫ਼ਰ ਦੌਰਾਨ ਜਹਾਜ਼ ਵਿੱਚ ਵਿਸ਼ੇਸ਼ ਤੌਰ ਤੇ ਨਿਰਧਾਰਿਤ ਜ਼ੋਨਾਂ ਵਿੱਚ ਵਿਵਸਥਿਤ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਢੁੱਕਵੇਂ ਇਕਾਂਤਵਾਸ ਨੂੰ ਯਕੀਨੀ ਬਣਾਇਆ ਜਾ ਸਕੇ। ਜਹਾਜ਼ ਦੇ ਚਾਲਕ ਦਲ ਦੁਆਰਾ ਸਮਾਜਿਕ ਦੂਰੀ, ਡਿਸਇੰਫੈਕਸ਼ਨ ਅਤੇ ਸੁਰਖਿਆ ਪ੍ਰੋਟੋਕੋਲ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

 

 

ਜਹਾਜ਼ ਦੇ ਕੱਲ੍ਹ02 ਜੂਨ 2020 ਨੂੰ ਤੁਤੀਕੋਰਿਨ ਦੀ ਬੰਦਰਗਾਹ ਤੇ ਪਹੁੰਚਣ ਦੀ ਸੰਭਾਵਨਾ ਹੈ। 

 

           

*****

 

 

ਵੀਐੱਮ/ਐੱਮਐੱਸ



(Release ID: 1628536) Visitor Counter : 150