ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਲੌਕਡਾਊਨ ਦੌਰਾਨ 19000 ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਤੇ ਵਿਕਾਸ ਦੇ ਮੌਕਿਆਂ ਵਿੱਚ ਤੇਜ਼ੀ ਲਿਆਂਦੀ

ਮਹਾਰਤਨ ਨੇ ਸਿੱਖਿਆ ਤੇ ਵਿਕਾਸ ਸੈਸ਼ਨਾਂ ਰਾਹੀਂ, ਵਿਸ਼ਵ ਬੈਂਕ, 'ਆਰਟ ਆਵ੍ ਲਿਵਿੰਗ' ਅਤੇ ਹੋਰ ਬਾਹਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕੀਤਾ


ਸਿੱਖਿਆ ਦੀ ਸਫਲ ਸੰਪੂਰਨਤਾ 'ਤੇ ਸਰਟੀਫੀਕੇਟ ਦਿੱਤੇ ਗਏ

Posted On: 01 JUN 2020 2:37PM by PIB Chandigarh

ਭਾਰਤ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਤਹਿਤ ਸੈਂਟਰਲ ਪਬਲਿਕ ਸੈਕਟਰ ਅਦਾਰੇ, ਐੱਨਟੀਪੀਸੀ ਨੇ ਆਪਣੇ 19000 ਤੋਂ ਵੱਧ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਤੇ ਵਿਕਾਸ ਦੇ ਮੌਕੇ ਉਪਲਬਧ ਕਰਵਾਏ। ਕੋਵਿਡ-19 ਮਹਾਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਐੱਨਟੀਪੀਸੀ ਸਿੱਖਿਆ ਤੇ ਵਿਕਾਸ (ਐੱਲਐੈਂਡਡੀ) ਯੋਜਨਾ ਨੂੰ ਕਰਮਚਾਰੀਆਂ ਨੂੰ ਤੀਵਰ ਡੀਜੀਟਾਈਜੇਸ਼ਨ ਅਤੇ ਔਨਲਾਈਨ ਸਿੱਖਿਆ ਰਾਹੀਂ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਤਾਕਿ ਉਹ ਕਿਤੇ ਵੀ ਇਹ ਸੇਵਾਵਾਂ ਹਾਸਲ ਕਰ ਸਕਣ।

 

ਇਹੋ ਨਹੀਂ, ਕੰਪਨੀ ਨੇ ਆਪਣੇ ਸਟਾਫ ਨੂੰ ਸਖ਼ਤ ਔਨਲਾਈਨ ਤਕਨੀਕੀ ਕੋਰਸ, ਅਸਲ ਕਲਾਸਾਂ ਲਗਾਉਣ ਲਈ, ਮੁੱਲਾਂਕਣ ਕਰਨ ਲਈ ਅਤੇ ਸਰਟੀਫੀਕੇਸ਼ਨ ਹਾਸਲ ਕਰਨ ਵਜੋਂ ਮੌਕੇ ਦੇਣ ਲਈ ਵਿਸ਼ਵ ਬੈਂਕ ਨਾਲ ਰਾਬਤਾ ਕਾਇਮ ਕੀਤਾ।

 

ਪਾਵਰ ਮੈਨੇਜਮੈਂਟ ਇੰਸਟੀਟਿਊਟ-ਐੱਨਟੀਪੀਸੀ ਦੇ ਸਿਖਰਲੇ ਸਿੱਖਿਆ ਤੇ ਵਿਕਾਸ  ਸੈਂਟਰ ਨੇ ਤਕਨੀਕੀ, ਕਾਰਜਸ਼ੀਲ, ਸਿਹਤ ਅਤੇ ਸੁਰੱਖਿਆ ਤੱਕ ਦੇ ਅਨੁਸਾਸ਼ਨ ਵਿੱਚ 250 ਤੋਂ ਵੱਧ ਸਿੱਖਿਆ ਸੈਸ਼ਨ ਲਗਾਏ। ਇਸ ਤੋਂ ਇਲਾਵਾ ਐੱਨਟੀਪੀਸੀ ਦੇ ਪਾਵਰ ਪਲਾਂਟ ਪ੍ਰੋਜੈਕਟਾਂ ਵਿੱਚ ਸਥਿਤ ਖੇਤਰੀ ਸਿੱਖਿਆ ਤੇ ਵਿਕਾਸ ਸੈਂਟਰਾਂ ਨੇ 100 ਤੋਂ ਵੱਧ ਔਨਲਾਈਨ ਸਿੱਖਿਆ ਮੌਕੇ ਪੈਦਾ ਕੀਤੇ।

 

ਮਹਾਰਤਨ ਵਿਸ਼ੇਸ਼ ਹਾਲਾਤ ਲਈ ਕਾਰਜਵਿਧੀਆਂ ਨੂੰ ਨਾਲੋ-ਨਾਲ ਆਪਣੇ ਹਿਸਾਬ ਨਾਲ ਚਲਾਉਣ ਅਤੇ ਸੁਧਾਰ ਕਰਦਿਆਂ ਆਪਣੇ ਸਟਾਫ ਨੂੰ ਲਗਾਤਾਰ ਸਿੱਖਿਆ ਸੈਸ਼ਨਾਂ ਰਾਹੀਂ ਸੰਜੋਈ ਰੱਖਣ ਲਈ ਦ੍ਰਿੜ੍ਹ ਨਿਸ਼ਚਾ ਰੱਖਦਾ ਹੈ। ਕੰਪਨੀ ਨੇ ਸੰਕਟ ਦੇ ਹਾਲਾਤ ਵਿੱਚ ਵੀ ਹੁਨਰ ਪੈਦਾ ਕਰਨ ਦੀ ਲੋੜ ਮਹਿਸੂਸ ਕੀਤੀ। ਇਸੇ ਲਈ ਆਪਣੇ ਸਟਾਫ ਨੂੰ ਵਿਲੱਖਣ ਸਾਂਝੇਦਾਰੀ-ਦ '45 ਡੇ ਲਰਨਿੰਗ ਚੈਲੰਜ'- ਤਹਿਤ ਤਕਨੀਕੀ, ਵਿੱਤ ਅਤੇ ਮਾਨਵ ਸੰਸਾਧਨ ਜਿਹੇ ਵੱਖ-ਵੱਖ ਵਿਸ਼ਿਆਂ ਦੇ 45 ਦਿਨ ਦੀ ਸਿੱਖਿਆ ਦਿੱਤੀ, ਜਿਸ ਨਾਲ ਉਨ੍ਹਾਂ ਨੇ ਘਰੋਂ ਇਹ ਸਿੱਖਿਆ ਮੁਕੰਮਲ ਹੋਣ 'ਤੇ ਸਰਟੀਫੀਕੇਸ਼ਨ ਵੀ ਹਾਸਲ ਕੀਤੇ।

 

ਇਸ ਵਿੱਚ ਬਾਹਰੀ ਏਜੰਸੀਆਂ ਨਾਲ ਹੋਰ ਸਾਂਝੇਦਾਰੀਆਂ ਵੀ ਸਨ, ਜਿਸ ਨਾਲ ਨਮੂਨੇ ਦੇ ਸੈਸ਼ਨ ਮੁਹੱਈਆ ਕਰਵਾਏ ਗਏ। 'ਆਰਟ ਆਵ੍ ਲਿਵਿੰਗ' ਦੀ ਸਾਂਝੇਦਾਰੀ ਨਾਲ ਇੱਕ ਸੰਪੂਰਨ ਭਲਾਈ ਪ੍ਰੋਗਰਾਮ ਲਗਾਤਾਰ ਚਲ ਰਿਹਾ ਹੈ। ਹਰ ਉਮਰ ਵਰਗ ਦੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਇਸ ਵਿੱਚ ਹਿੱਸਾ ਲੈ ਸਕਦੇ ਹਨ, ਜਿਸ ਨਾਲ ਉਨ੍ਹਾਂ ਇਸ ਔਖੀ ਘੜੀ ਵਿੱਚ ਮਜ਼ਬੂਤ  ਰਹਿਣ ਤੇ ਕੇਂਦ੍ਰਿਤ ਰਹਿਣ ਵਿੱਚ ਮਦਦ ਮਿਲੇਗੀ। ਇਸੇ ਤਰ੍ਹਾਂ ਈਏਪੀ (ਇੰਪਲਾਈ ਅਸਿਸਟੈਂਸ ਪ੍ਰੋਗਰਾਮਸ) ਰਾਹੀਂ ਕੌਂਸਲਿੰਗ ਸੇਵਾਵਾਂ ਦਾ ਛੇ ਮਹੀਨੇ ਦਾ ਇੱਕ ਵਿਸ਼ੇਸ਼ ਉਪਰਾਲਾ, 'ਸਨੇਹਲ 2.0' ਵੀ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰਦਾਨ ਕਰਵਾਇਆ ਗਿਆ ਹੈ। ਹਰ ਵੇਲੇ ਚੱਲਣ ਵਾਲੀ ਈਐਪੀ ਸੇਵਾ ਗੁਪਤ ਹੈ ਤੇ ਚੌਣਵਾਂ ਇਸਤੇਮਾਲ ਕਰਤਾਵਾਂ ਲਈ ਹੀ ਹੈ।

 

ਇਸੇ ਤਰ੍ਹਾਂ ਪਾਵਰ ਪਲਾਂਟ 'ਤੇ ਅਧਾਰਿਤ ਲੋੜੀਂਦੀ ਟਰਬਾਈਨ, ਬਾਇਲਰ, ਵਾਟਰ ਕੈਮਿਸਟਰੀ, ਅਖੁੱਟ ਊਰਜਾ ਅਤੇ ਹੋਰ ਵਿਸ਼ੇਸ਼ ਅਪਰੇਸ਼ਨਸ ਐਂਡ ਮੇਨਟਨੈਂਸ ਜਿਹੇ ਖੇਤਰਾਂ ਵਿੱਚ ਇਨ ਹਾਊਸ ਅਤੇ ਗੈਸਟ ਫੈਕਲਟੀ ਜ਼ਰੀਏ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ। ਵੈਬੀਨਾਰਾਂ ਤੇ ਔਨ ਲਾਈਨ ਫੋਰਮਾਂ ਰਾਹੀਂ ਜੋੜਨ ਲਈ ਅੰਤਰਲੇ ਵਿਕਸਿਤ ਮੋਬਾਈਲ ਐਪ 'ਸੰਵਾਦ' ਅਤੇ ਇੰਟਰਨੈੱਟ ਤੇ ਇਸ ਦੇ ਇੰਟਰਨਲ ਸਿੱਖਿਆ ਪੋਰਟਲ ਆਦਿ ਜਿਹੀਆਂ ਨਵੀਆਂ ਸਿੱਖਿਆ ਕਾਰਜਵਿਧੀਆਂ ਦਾ ਲਾਭ ਲਿਆ ਗਿਆ

 

***** 

 

 

ਆਰਸੀਜੇ/ਐੱਮ



(Release ID: 1628466) Visitor Counter : 198