ਸਿੱਖਿਆ ਮੰਤਰਾਲਾ
‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਫੈਲਾਉਣ ਲਈ ਅਤੇ ਨੌਜਵਾਨਾਂ ਨੂੰ ਮੌਲਿਕ ਕਰਤੱਵਾਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਈਬੀਐੱਸਬੀ ਕਲੱਬ ਨੇ ‘ਮੌਲਿਕ ਕਰਤੱਵਾਂ ’ਤੇ ਇੱਕ ਯਾਦ’ (ਏ ਰਿਮਾਂਈਡਰ ਔਨ ਫੰਡਾਮੈਂਟਲ ਡਿਊਟੀਜ਼) ’ਤੇ ਇੱਕ ਸ਼ੌਰਟ ਵੀਡੀਓ ਲਾਂਚ ਕੀਤੀ
ਵੱਖ-ਵੱਖ 28 ਰਾਜਾਂ ਦੇ 28 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਆਪਣੇ-ਆਪਣੇ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਮੌਲਿਕ ਕਰੱਤਵਾਂ ਦੀ ਵਿਆਖਿਆ ਕੀਤੀ
Posted On:
31 MAY 2020 12:44PM by PIB Chandigarh
ਸਾਡੇ ਮੌਲਿਕ ਕਰਤੱਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸੈਂਟਰਲ ਯੂਨੀਵਰਸਿਟੀਬਠਿੰਡਾ(ਸੀਯੂਪੀਬੀ) ਨੇ ‘ਏ ਰਿਮਾਂਈਡਰ ਔਨ ਫੰਡਾਮੈਂਟਲ ਡਿਊਟੀਜ਼’ ਨਾਮ ਦੀ ਇੱਕ ਸ਼ੌਰਟ ਵੀਡੀਓ ਰਿਲੀਜ਼ ਕੀਤੀ ਹੈ। ਸੀਯੂਪੀਬੀ ਈਬੀਐੱਸਬੀ ਕਲੱਬ ਨੇ ਆਪਣੇ ਉਪ ਕੁਲਪਤੀ ਪ੍ਰੋਫੈਸਰ ਆਰ. ਕੇ. ਕੋਹਲੀ ਦੇ ਮਾਰਗਦਰਸ਼ਨ ਹੇਠ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਯੂਨੀਵਰਸਿਟੀਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਿਰਦੇਸ਼ਾਂ ਅਨੁਸਾਰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਤਹਿਤ ਇਸ ਵੀਡੀਓ ਨੂੰ ਤਿਆਰ ਕੀਤਾ। ਇਸ ਵੀਡੀਓ ਦਾ ਉਦੇਸ਼ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਦੇ ਰੂਪ ਵਿੱਚ ਆਪਣੇ ਵਿਧਾਨਿਕ ਕਰਤੱਵਾਂ ਦਾ ਪਾਲਣ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ, ਹਰੇਕ ਵਿਅਕਤੀ ਨੂੰ ਕੋਵਿਡ-19 ਦੇ ਪਸਾਰ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਜਾਰੀ ਰੋਕਥਾਮ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਸਾਰਿਆਂ ਨੂੰ ‘ਸੰਕਲਪ ਸੇ ਸਿੱਧੀ ਕੀ ਓਰ’ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕਰਨਾ ਹੈ। ਇਸ ਵੀਡੀਓ ਵਿੱਚ ਦੇਸ਼ ਦੇ 28 ਵਿਭਿੰਨ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੇ 28 ਸੀਯੂਪੀਬੀ ਈਬੀਐੱਸਬੀ ਕਲੱਬ (CUPB EBSB Club) ਦੇ ਵਿਦਿਆਰਥੀਆਂ ਨੇ ਸਵੈ-ਇੱਛਾ ਨਾਲ ਹਿੱਸਾ ਲਿਆ ਅਤੇ ਆਪਣੇ-ਆਪਣੇ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਮੌਲਿਕ ਕਰਤੱਵਾਂ ਦੀ ਵਿਆਖਿਆ ਕੀਤੀ।
https://twitter.com/EBSB_MHRD/status/1265896852232134656
ਵੀਡੀਓ ਦਾ ਓਪਨਿੰਗ ਅਤੇ ਕਲੋਜਿੰਗ ਸ਼ੌਟ
ਸੀਯੂਪੀਬੀ ਵਿਖੇ 28 ਰਾਜਾਂ ਦੇ ਈਬੀਐੱਸਬੀ ਕਲੱਬ ਦੇ ਵਾਲੰਟੀਅਰ ਵਿਦਿਆਰਥੀ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਮੌਲਿਕ ਕਰਤੱਵਾਂ ਨੂੰ ਪੇਸ਼ ਕਰਦੇ ਹੋਏ।
*****
ਐੱਨਬੀ/ਏਕੇਜੇ/ਏਕੇ
(Release ID: 1628117)
Visitor Counter : 277