ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਸੂਚਨਾ ਟੈਕਨੋਲੋਜੀ (ਆਈਟੀ) ਮੰਤਰੀ ਨੇ ਨੈਸ਼ਨਲ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪੋਰਟਲ ਆਵ੍ ਇੰਡੀਆ www.ai.gov. in ਜਾਰੀ ਕੀਤਾ
ਸਕੂਲੀ ਵਿਦਿਆਰਥੀਆਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨੂੰ ਉਤਸ਼ਾਹਿਤ ਕਰਨ ਲਈ ਇੰਟਲ ਇੰਡੀਆ ਦੀ ਪਹਿਲ ਦਾ ਉਦਘਾਟਨ ਕੀਤਾ ਗਿਆ

Posted On: 30 MAY 2020 7:20PM by PIB Chandigarh

ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ (ਆਈਟੀ), ਕਾਨੂੰਨ ਤੇ ਨਿਆਂ ਅਤੇ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਭਾਰਤ ਦੇ ਨੈਸ਼ਨਲ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪੋਰਟਲ www.ai.gov.in  ਨੂੰ ਜਾਰੀ ਕੀਤਾ।

 

ਇਹ ਪੋਰਟਲ ਸਾਂਝੇ ਤੌਰ ਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ (ਆਈਟੀ) ਅਤੇ ਆਈਟੀ ਉਦਯੋਗ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੀ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ ਅਤੇ ਉਦਯੋਗ ਦੁਆਰਾ ਨੈਸਕੌਮ (NASSCOM) ਇਸ ਪੋਰਟਲ ਨੂੰ ਸਾਂਝੇ ਤੌਰ ਤੇ ਚਲਾਉਣਗੇ। ਇਹ ਪੋਰਟਲ ਦੇਸ਼ ਵਿੱਚ ਏਆਈ ਨਾਲ ਜੁੜੇ ਨਵੀਆਂ ਖੋਜਾਂ ਨੂੰ ਇੱਕ ਡਿਜੀਟਲ ਮੰਚ ਤੇ ਲਿਆਵੇਗਾ ਜਿਸ ਨਾਲ ਸਰੋਤਾਂ ਜਿਵੇਂ ਆਰਟੀਕਲ,ਸਟਾਰਟ ਅੱਪ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਵਿੱਚ ਨਿਵੇਸ਼, ਸਰੋਤ, ਕੰਪਨੀਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨਾਲ ਜੁੜੇ ਵਿਦਿਅਕ ਅਦਾਰਿਆਂ ਵਿੱਚ ਸਾਂਝ ਪਵੇਗੀ। 

ਇਸ ਮੌਕੇ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ (ਆਈਟੀ) ਅਤੇ ਕਾਨੂੰਨ ਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਰਾਸ਼ਟਰੀ ਯੁਵਾ ਪ੍ਰੋਗਰਾਮ "ਨੌਜਵਾਨੀ ਲਈ ਜ਼ਿੰਮੇਵਾਰ ਏਆਈ" ਨੂੰ ਵੀ ਜਾਰੀ ਕੀਤਾ। ਇਸ ਪ੍ਰੋਗਰਾਮ ਦਾ ਮਕਸਦ ਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਇੱਕ ਮੰਚ ਦੇਣਾ ਅਤੇ ਉਨ੍ਹਾਂ ਨੂੰ ਨਵੇਂ ਦੌਰ ਅਨੁਸਾਰ ਮਾਨਸਿਕਤਾ, ਸਬੰਧਿਤ ਹੁਨਰ ਅਤੇ ਭਵਿੱਖ ਲਈ ਲੋੜੀਂਦੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਯੰਤਰਾਂ ਸਬੰਧੀ ਉਨ੍ਹਾਂ ਦਾ ਸ਼ਕਤੀਕਰਨ ਕਰਨਾ ਹੈ। ਇਹ ਪ੍ਰੋਗਰਾਮ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ (ਆਈਟੀ) ਮੰਤਰਾਲੇ ਦੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਇੰਟਲ ਇੰਡੀਆ ਦੇ ਸਹਿਯੋਗ ਨਾਲ ਅਤੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਹਾਇਤਾ ਨਾਲ ਵਿਕਸਿਤ ਅਤੇ ਜਾਰੀ ਕੀਤਾ ਗਿਆ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਯੋਗਤਾ ਅਨੁਸਾਰ ਰਾਜ ਸਿੱਖਿਆ ਵਿਭਾਗਾਂ ਦੇ ਨਾਮਜਦ ਅਧਿਆਪਕਾਂ ਨੂੰ ਮਦਦ ਮੁਹੱਈਆ ਕਰਵਾਏਗਾ।

 

"ਨੌਜਵਾਨਾਂ ਲਈ ਜ਼ਿੰਮੇਵਾਰ ਏਆਈ" ਉਨ੍ਹਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਲਈ ਤਿਆਰ ਹੋਣ ਅਤੇ ਹੁਨਰ ਫਰਕ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਜਦਕਿ ਨੌਜਵਾਨਾਂ ਨੂੰ ਸਾਰਥਕ ਸਮਾਜਿਕ ਪ੍ਰਭਾਵੀ ਹੱਲ ਲੱਭਣ ਦੇ ਸਮਰੱਥ ਬਣਾਏਗਾ। ਇਹ ਪ੍ਰੋਗਰਾਮ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੁੱਚੇ ਭਾਰਤ ਵਿੱਚ ਪਹੁੰਚ ਕਰਨ ਅਤੇ ਉਨ੍ਹਾਂ ਦੇ ਸਮਾਵੇਸ਼ੀ ਹੁਨਰ ਬਲ ਦਾ ਹਿੱਸਾ ਬਣਨ ਲਈ ਮੌਕਾ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ।

 

ਮੀਡਿਆ ਨੂੰ ਸੰਬੋਧਨ ਕਰਦਿਆਂ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ,"ਭਾਰਤ ਦੁਨੀਆ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੇ ਵਿਕਾਸ ਵਿੱਚ ਇੱਕ ਮੋਹਰੀ ਦੇਸ਼ ਹੋਣਾ ਚਾਹੀਦਾ ਹੈ, ਜੋ ਆਪਣੀ ਵੱਡੀ ਇੰਟਰਨੈੱਟ ਸੈਵੀ ਜਨਸੰਖਿਆ ਦਾ ਲਾਭ ਉਠਾਏਗਾ ਜੋ ਡਾਟਾ ਨਿਰਮਾਣ ਕਰ ਰਿਹਾ ਹੈ। ਭਾਰਤ ਦਾ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦ੍ਰਿਸ਼ਟੀਕੋਣ ਮਨੁੱਖ ਨੂੰ ਘੱਟ ਪ੍ਰਾਸੰਗਿਕ ਬਣਾਉਣ ਦੀ ਬਜਾਏ ਵਿਕਾਸ ਅਤੇ ਵਿਕਾਸ ਦੇ ਪੂਰਕ ਦੁਆਰਾ ਮਨੁੱਖੀ ਸਹਿਯੋਗ ਅਤੇ ਸ਼ਕਤੀਕਰਨ ਦਾ ਹੋਣਾ ਚਾਹੀਦਾ ਹੈ।"

ਇਲੈਕਟ੍ਰੌਨਿਕਸ  ਅਤੇ ਸੂਚਨਾ ਟੈਕਨੋਲੋਜੀ (ਆਈਟੀ), ਸੰਚਾਰ ਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਧੋਤਰੇ ਨੇ ਮਹਾਮਾਰੀ ਨਾਲ ਪੀੜਤ ਦੁਨੀਆ ਲਈ ਵਿਸ਼ੇਸ਼ ਸੰਦਰਭ ਵਾਲੀਆਂ ਡਿਜੀਟਲ ਤਕਨੀਕਾਂ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਤਕਨੀਕਾਂ ਕਠਿਨ ਸਮੇਂ ਵਿੱਚ ਉਦਾਰਕਰਤਾ ਸਾਬਿਤ ਹੋਈਆਂ ਹਨ।ਵਿਸ਼ੇਸ਼ ਰੂਪ ਨਾਲ ਸਿੱਖਿਆ, ਖੇਤੀ,ਸਿਹਤ ਸੇਵਾ,ਈ ਕਮਰਸ, ਵਿੱਤ, ਦੂਰਸੰਚਾਰ ਆਦਿ ਖੇਤਰ ਵਿੱਚ ਬਹੁਤ ਮਹੱਤਵਪੂਰਨ ਮਦਦਗਾਰ ਰਹੇ ਹਨ।ਆਈ ਟੀ ਪੋਰਟਲ ਦੇ ਮਹੱਤਵ ਤੇ ਚਾਨਣਾ ਪਾਉਂਦੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਰਾਸ਼ਟਰੀ ਪੋਰਟਲ ਨਾਲ ਦੇਸ਼ ਵਿੱਚ ਬਣਾਉਟੀ ਸਮਝ ਦਾ ਲੋਕਤੰਤਰੀਕਰਨ ਹੋਵੇਗਾ।

 

ਯੁਵਾ ਪ੍ਰੋਗਰਾਮ ਲਈ ਜ਼ਿੰਮੇਵਾਰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਜਾਣਕਾਰੀ:

 

ਰਾਸ਼ਟਰੀ ਪ੍ਰੋਗਰਾਮ ਦੇਸ਼ ਭਰ ਦੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਸਕੂਲਾਂ (ਕੇਵੀਐੱਸ, ਐੱਨਵੀਐੱਸ, ਜੇਐੱਨਵੀ ਸਮੇਤ) 8ਵੀਂ ਤੇ 12ਵੀਂ ਜਮਾਤ ਲਈ ਖੁੱਲ੍ਹਾ ਹੈ-ਸਾਰੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵਿਚਾਰ ਪ੍ਰਕਿਰਿਆ ਵਿੱਚ ਬਦਲਾਅ ਕਰਨ ਦਾ ਟੀਚਾ ਹੈ ਅਤੇ ਡਿਜੀਟਲ ਵੰਡ ਲਈ ਸੰਪਰਕ ਬਣਾਉਣਾ। ਪ੍ਰੋਗਰਾਮ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਏਗਾ ਅਤੇ ਇਸ ਦੇ ਪਹਿਲੇ ਗੇੜ ਵਿੱਚ ਹਰੇਕ ਰਾਜ ਸਿੱਖਿਆ ਵਿਭਾਗ ਯੋਗਤਾ ਮਾਪਦੰਡਾਂ ਅਨੁਸਾਰ 10 ਅਧਿਆਪਕਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਅਧਿਆਪਕ ਯੋਗਤਾ ਮਾਪਦੰਡ ਨੂੰ ਪੂਰਾ ਕਰਕੇ ਖੁਦ ਵੀ ਨਾਮਜ਼ਦਗੀ ਕਰ ਸਕਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਪ੍ਰੋਗਰਾਮ ਲਈ 25-50 ਵਿਦਿਆਰਥੀਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰਨ ਅਤੇ ਅਧਾਰ ਨੂੰ ਸਮਝਣ ਦੇ ਉਦੇਸ਼ ਨਾਲ ਓਰੀਐਂਟੇਸ਼ਨ ਸੈਸ਼ਨ ਪ੍ਰਦਾਨ ਕੀਤੇ ਜਾਣਗੇ ਪਛਾਣੇ ਗਏ ਵਿਦਿਆਰਥੀ ਏ ਆਈ ਉੱਤੇ ਔਨਲਾਈਨ ਸਿਖਲਾਈ ਸੈਸ਼ਨ ਵਿੱਚ ਭਾਗ ਲੈਣਗੇ ਅਤੇ ਸਮਝਣਗੇ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦਾ ਉਪਯੋਗ ਕਰਕੇ ਬਣਾਏ ਜਾਣ ਵਾਲੇ ਸਮਾਜਿਕ ਪ੍ਰਭਾਵ ਵਿਚਾਰਾਂ/ ਯੋਜਨਾਵਾਂ ਦੀ ਪਛਾਣ ਕਰਨ ਅਤੇ ਪ੍ਰਸਤਾਵਿਤ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਮਰੱਥ ਹੱਲ ਬਾਰੇ 60 ਸੈਕੰਡ ਦੀ ਵੀਡੀਓ ਵਿੱਚ ਆਪਣੇ ਵਿਚਾਰ ਪੇਸ਼ ਕਰਨ।

 

ਵੀਡੀਓ ਦੇ ਰੂਪ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਵਿੱਚੋਂ ਚੋਟੀ ਦੇ 100 ਨੂੰ ਸ਼ੋਰਟ ਲਿਸ਼ਟ ਕੀਤਾ ਜਾਵੇਗਾ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਰਿਹਾਇਸ਼ੀ ਜਾਂ ਔਨਲਾਈਨ ਸੈਸ਼ਨ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਵੇਗਾ (ਕੋਵਿਡ 19 ਸਥਿਤੀ ਸਬੰਧੀ), ਇਸ ਰਾਹੀਂ ਉਨ੍ਹਾਂ ਨੂੰ ਏ ਆਈ ਬਾਰੇ ਡੂੰਘੀ ਜਾਣਕਾਰੀ ਦਿੱਤੀ ਜਾਵੇਗੀ। ਬੂਟ ਕੈਂਪ /ਔਨਲਾਈਨ ਸੈਸ਼ਨ ਇਨ੍ਹਾਂ ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਯੋਜਨਾਵਾਂ ਬਣਾਉਣ ਅਤੇ ਵੈੱਬਸਾਈਟ ਤੇ ਇੱਕ ਵੀਡੀਓ ਵਿੱਚ ਆਪਣਾ ਆਖਰੀ ਪ੍ਰੋਜੈਕਟ ਪੇਸ਼ ਕਰਨ ਲਈ ਕਿਹਾ ਜਾਵੇਗਾ।

 

ਹੁਸ਼ਿਆਰ ਏ ਆਈ ਕੋਚ ਅਤੇ ਮੈਂਟਰ ਦੁਆਰਾ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ  ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਚਾਰ ਵਿਸ਼ੇ ਨਾਲ ਢੁੱਕਦੇ ਹਨ। ਮਾਹਿਰ 50 ਪ੍ਰੋਜੈਕਟਾਂ ਨੂੰ ਸ਼ੋਰਟ ਲਿਸ਼ਟ ਕਰਨਗੇ ਅਤੇ ਵਿਦਿਆਰਥੀਆਂ ਨੂੰ ਔਨਲਾਈਨ ਜਾਂ ਆਹਮੋ ਸਾਹਮਣੇ ਪ੍ਰੋਜੈਕਟਾਂ ਦੀ ਪੇਸ਼ਕਾਰੀ ਲਈ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਚੋਟੀ ਦੇ 20 ਨਵੀਨ ਪ੍ਰੋਜੇਕਟਾਂ ਦੀ ਮਾਹਿਰਾਂ ਦੀ ਇੱਕ ਕਮੇਟੀ ਦੁਆਰਾ ਚੋਣ ਕੀਤੀ ਜਾਵੇਗੀ ਅਤੇ ਸਬੰਧਿਤ ਪਲੈਟਫਾਰਮ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।

 

                                                       **********

ਆਰਜੇ/ਆਰਪੀ(Release ID: 1628114) Visitor Counter : 109