ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਵਰਤਮਾਨ ਚੀਨੀ ਸੀਜ਼ਨ 2019-20 ਲਈ ਸਰਕਾਰ ਨੇ ਅਨੇਕ ਉਪਾਅ ਕੀਤੇ

Posted On: 30 MAY 2020 5:15PM by PIB Chandigarh

ਵਰਤਮਾਨ ਚੀਨੀ ਸੀਜ਼ਨ 2019-20 ਦੇ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਵੱਖ-ਵੱਖ ਉਪਾਅ ਕੀਤੇ ਗਏ ਹਨ। ਸਰਕਾਰ 40 ਲੱਖ ਮੀਟ੍ਰਿਕ ਟਨ ਚੀਨੀ ਦੇ ਬਫਰ ਸਟਾਕ ਦੇ ਰੱਖ-ਰਖਾਅ ਲਈ 1674 ਕਰੋੜ ਰੁਪਏ ਦੀ ਢੁਆਈ ਲਾਗਤ ਦਾ ਭੁਗਤਾਨ ਕਰ ਰਹੀ ਹੈ।ਇਸ ਤੋਂ ਇਲਾਵਾ, 60 ਲੱਖ ਮੀਟ੍ਰਿਕ ਟਨ ਚੀਨੀ ਦੇ ਨਿਰਯਾਤ 'ਤੇ ਖਰਚ ਨੂੰ ਪੂਰਾ ਕਰਨ ਦੇ ਲਈ ਚੀਨੀ ਮਿੱਲਾਂ ਨੂੰ 10448 ਰੁਪਏ ਪ੍ਰਤੀ ਐੱਮਟੀ ਦੀ ਦਰ ਨਾਲ ਸਹਾਇਤਾ ਦਿੱਤੀ ਜਾ ਰਹੀ ਹੈ। ਇਸ 'ਤੇ ਸੰਭਾਵਿਤ ਖਰਚ ਲਗਭਗ 6268 ਕਰੋੜ ਰੁਪਏ ਹੋਵੇਗਾ। ਇਹੀ ਨਹੀਂ, ਈਥੇਨੌਲ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਅਤੇ ਵਿਸਤਾਰ ਦੇ ਲਈ ਬੈਂਕਾਂ ਜ਼ਰੀਏ 362 ਚੀਨੀ ਮਿੱਲਾਂ ਅਤੇ ਸ਼ੀਰਾ-ਅਧਾਰਿਤ ਏਕਲ ਡਿਸਟਿਲਰੀਆਂ ਨੂੰ  ਨਰਮ ਸ਼ਰਤਾਂ 'ਤੇ ਲਗਭਗ 18600 ਕਰੋੜ ਰੁਪਏ ਦਾ ਕਰਜ਼ ਦਿੱਤਾ ਜਾ ਰਿਹਾ ਹੈ, ਜਿਸ ਦੇ ਲਈ ਸਰਕਾਰ ਦੁਆਰਾ ਪੰਜ ਸਾਲਾਂ ਤੱਕ ਲਗਭਗ 4045 ਕਰੋੜ ਰੁਪਏ ਦੀ ਵਿਆਜ਼ ਸਬਸਿਡੀ ਦੇ ਭਾਰ ਨੂੰ ਸਹਿਣ ਕੀਤਾ ਜਾ ਰਿਹਾ ਹੈ।

ਵਰਤਮਾਨ ਚੀਨੀ ਸੀਜ਼ਨ 2019-20 (ਅਕਤੂਬਰ-ਸਤੰਬਰ) ਦੇ ਲਈ ਸਟਾਕ ਦੀ ਸਥਿਤੀ ਇਸ ਪ੍ਰਕਾਰ ਹੈ-

•    ਆਰੰਭਿਕ ਸਟਾਕ (01.10.2019 ਨੂੰ)                       : 145 ਲੱਖ ਮੀਟ੍ਰਿਕ ਟਨ

•    ਚੀਨੀ ਸੀਜ਼ਨ 2019-20 ਦੇ ਦੌਰਾਨ ਅਨੁਮਾਨਿਤ ਉਤਪਾਦਨ       : 270 ਲੱਖ ਮੀਟ੍ਰਿਕ ਟਨ

•    ਅਨੁਮਾਨਿਤ ਘਰੇਲੂ ਖਪਤ                                     : 240 ਲੱਖ ਮੀਟ੍ਰਿਕ ਟਨ

•    ਚੀਨੀ ਸੀਜ਼ਨ 2019-20 ਦੇ ਦੌਰਾਨ ਅਨੁਮਾਨਿਤ ਨਿਰਯਾਤ : 50 ਲੱਖ ਮੀਟ੍ਰਿਕ ਟਨ  (ਐੱਮਏਈਕਯੂ)

•    30.09.2020 ਨੂੰ ਅਨੁਮਾਨਿਤ ਅੰਤਮ ਜਾਂ ਬੰਦ ਸਟਾਕ     : 125 ਲੱਖ ਮੀਟ੍ਰਿਕ ਟਨ

•    ਅੰਤਮ ਜਾਂ ਬੰਦ ਸਟਾਕ (30.04.2020 ਨੂੰ)                        : 235 ਲੱਖ ਮੀਟ੍ਰਿਕ ਟਨ

•    ਸੀਜ਼ਨ 2018-19 ਦੇ ਲਈ ਕਿਸਾਨਾਂ ਦੇ ਬਕਾਇਆ ਗੰਨਾ ਮੁੱਲ ਦੀ ਸਥਿਤੀ (28.05.2020 ਨੂੰ)

(ਰੁਪਏ ਕਰੋੜਾਂ ਵਿੱਚ)    

 

ਐੱਫਆਰਪੀ ਅਧਾਰ

ਐੱਸਏਪੀ ਅਧਾਰ

ਦੇਣਯੋਗ ਗੰਨਾ ਬਕਾਇਆ ਰਕਮ

81667

86723

ਅਦਾ ਕੀਤੀ ਗਈ ਗੰਨਾ ਬਕਾਇਆ ਰਕਮ

80978

85908

ਗੰਨੇ ਦਾ ਬਕਾਇਆ

689

815

ਸੀਜ਼ਨ 2018-19 ਦੇ ਲਈ ਕਿਸਾਨਾਂ ਦੇ ਬਕਾਇਆ ਗੰਨਾ ਮੁੱਲ ਦੀ ਸਥਿਤੀ (28.05.2019 ਨੂੰ)

ਏਐੱਫਆਰਪੀ ਆਧਾਰ 'ਤੇ                             : 18140 ਕਰੋੜ ਰੁਪਏ

ਐੱਸਏਪੀ ਅਤੇ ਐੱਫਆਰਪੀ ਸਹਿਤ ਬਕਾਇਆ ਰਕਮ         : 22970 ਕਰੋੜ ਰੁਪਏ

•       ਵਰਤਮਾਨ ਸੀਜ਼ਨ 2019-20 ਦੇ ਲਈ ਕਿਸਾਨਾਂ ਦੇ ਬਕਾਇਆ ਗੰਨਾ ਮੁੱਲ ਦੀ ਸਥਿਤੀ (28.05.2020 ਨੂੰ)

(ਰੁਪਏ ਕਰੋੜਾਂ ਵਿੱਚ)

 

ਐੱਫਆਰਪੀ ਅਧਾਰ

ਐੱਸਏਪੀ ਅਧਾਰ

ਦੇਣਯੋਗ ਗੰਨਾ ਬਕਾਇਆ ਰਕਮ

64261

69029

ਅਦਾ ਕੀਤੀ ਗਈ ਗੰਨਾ ਬਕਾਇਆ ਰਕਮ

47127

47791

ਗੰਨੇ ਦਾ ਬਕਾਇਆ

17134

21238

 

                                                        ****

ਏਪੀਐੱਸ/ਪੀਕੇ/ਐੱਮਐੱਸ



(Release ID: 1628073) Visitor Counter : 133