ਰੱਖਿਆ ਮੰਤਰਾਲਾ

ਮਿਜ਼ਾਈਲ ਪਾਰਕ ‘ਅਗਨੀਪ੍ਰਸਥ’ ਆਈਐੱਨਐੱਸ ਕਲਿੰਗ ਵਿਖੇ ਸਥਾਪਿਤ ਕੀਤਾ ਜਾਵੇਗਾ

Posted On: 29 MAY 2020 4:04PM by PIB Chandigarh

ਆਈਐੱਨਐੱਸ ਕਲਿੰਗ ਵਿਖੇ ਮਿਜ਼ਾਈਲ ਪਾਰਕ 'ਅਗਨੀਪ੍ਰਸਥਦਾ ਨੀਂਹ ਪੱਥਰ 28 ਮਈ 2020 ਨੂੰ ਕਮੋਡੋਰ ਰਾਜੇਸ਼ ਦੇਬਨਾਥ, ਕਮਾਂਡਿੰਗ ਅਫਸਰ  ਵੱਲੋਂ ਵਾਈਸ ਐਡਮਿਰਲ ਅਤੁਲ ਕੁਮਾਰ ਜੈਨ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ,ਐਫਓਸੀ-ਇਨ-ਸੀ (ਈਸਟ) ਦੀ ਮੌਜੂਦਗੀ ਵਿੱਚ ਰਖਿਆ ਗਿਆ।       

 

 

ਮਿਜ਼ਾਈਲ ਪਾਰਕ 'ਅਗਨੀਪ੍ਰਸਥ' ਦਾ ਨਿਰਮਾਣ ਇੱਕ ਵਾਰ ਮੁਕੰਮਲ ਹੋਣ ਜਾਣ ਤੋਂ ਬਾਅਦ ਇਸ ਨੂੰ ਆਈਐੱਨਐੱਸ ਕਲਿੰਗ ਦੇ ਸਾਰੇ ਅਧਿਕਾਰੀਆਂ, ਮਲਾਹਾਂ ਤੇ ਸਹਾਇਕ ਕਰਮਚਾਰੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੇ 1981 ਵਿੱਚ ਇਸਦੀ ਸਥਾਪਨਾ ਤੋਂ ਬਾਅਦ ਈਐੱਨਸੀ ਦੇ ਇਸ ਪ੍ਰਮੁੱਖ ਅਪ੍ਰੇਸ਼ਨ ਸਹਿਯੋਗੀ ਬੇਸ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਪਾਰਕ 2018-19 ਲਈ ਆਈਐੱਨਐੱਸ ਨੂੰ ਪ੍ਰਦਾਨ ਕੀਤੇ ਗਏ ਪ੍ਰਤਿਸ਼ਠਿਤ ਯੂਨਿਟ ਸ਼ਲਾਘਾ ਪੱਤਰ ਦੇ ਅਵਾਰਡ ਦੀ ਯਾਦ ਵੀ ਦਿਵਾਏਗਾ। 

 

 

ਅਗਨੀਪ੍ਰਸਥ' ਦਾ ਉਦੇਸ਼ 1981 ਤੋਂ ਲੈ ਕੇ ਅੱਜ ਤੱਕ ਆਈਐੱਨਐੱਸ ਕਲਿੰਗ ਦੇ ਮਿਜ਼ਾਈਲ ਇਤਿਹਾਸ ਦੀ ਝਲਕ ਦਿਖਾਉਣਾ ਹੈ।  ਮਿਜ਼ਾਈਲ ਪਾਰਕ ਦੀ ਸਥਾਪਨਾ ਮਿਜ਼ਾਈਲਾਂ ਅਤੇ ਜ਼ਮੀਨੀ ਸਹਾਇਕ ਉਪਕਰਣਾਂ (ਜੀਐੱਸਈ) ਨਾਲ ਕੀਤੀ ਗਈ ਹੈ, ਜੋ ਯੂਨਿਟ ਦੁਆਰਾ ਪ੍ਰਬੰਧਿਤ ਮਿਜ਼ਾਈਲਾਂ ਦੇ ਵਿਕਾਸ ਨੂੰ ਦਰਸਾਉਂਦੀ ਹੈ। ਇਨ੍ਹਾਂ ਪ੍ਰਦਰਸ਼ਨੀਆਂ ਨੂੰ ਕਬਾੜ (ਸਕ੍ਰੈਪ) ਅਤੇ ਇਸਤੇਮਾਲ ਵਿੱਚ ਨਾ ਆਉਣ ਵਾਲੀਆਂ ਪੁਰਾਣੀਆਂ ਵਸਤਾਂ ਨਾਲ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਅੰਦਰੂਨੀ ਤੌਰ ਤੇ ਮੁੜ ਤੋਂ ਨਿਰਮਿਤ ਕੀਤਾ ਜਾ ਰਿਹਾ ਹੈ।  ਇਸ ਦਾ ਮੁੱਖ ਆਕਰਸ਼ਣ ਪੀ -70 'ਐਮੇਟਿਸਟ' ਹੈ, ਜੋ ਇੱਕ ਪੁਰਾਣੇ 'ਚੱਕਰ' (ਚਾਰਲੀ -1 ਪਣਡੁੱਬੀ) ਦੇ ਅਸਲਾ ਭੰਡਾਰ ਤੋਂ ਪਾਣੀ ਵਿੱਚ ਸਥਾਪਿਤ ਕੀਤੀ ਗਈ  ਜਹਾਜ਼ ਨੂੰ ਫੁੰਡਣ ਵਾਲੀ (ਐਂਟੀ-ਸ਼ਿਪ) ਮਿਜ਼ਾਈਲ ਹੈ।  ਇਹ ਮਿਜ਼ਾਈਲ 1988-91 ਦੌਰਾਨ ਭਾਰਤੀ ਜਲ ਸੈਨਾ (ਆਈਐੱਨਐੱਸ) ਦੀ ਸੇਵਾ ਵਿੱਚ ਸੀ।  

 

'ਅਗਨੀਪ੍ਰਸਥ' ਸਕੂਲੀ ਬੱਚਿਆਂ ਤੋਂ ਲੈ ਕੇ ਜਲ ਸੈਨਾ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਿਜ਼ਾਈਲਾਂ ਅਤੇ ਸਬੰਧਿਤ ਟੈਕਨੋਲੋਜੀਆਂ ਬਾਰੇ ਜਿਗਿਆਸੂ ਦਿਮਾਗ ਦੀ ਉਤਸੁਕਤਾ ਅਤੇ ਪ੍ਰੇਰਣਾ ਲਈ ਇੱਕ ਵੰਨ -ਸਟਾਪ ਕਾਰਜ ਖੇਤਰ (ਰੰਗਭੂਮੀ) ਪ੍ਰਦਾਨ ਕਰੇਗਾ।  ਇਸ ਦਾ ਉਦੇਸ਼ ਯੂਨਿਟ ਦੀ ਭੂਮਿਕਾ ਵਿੱਚ ਮਲਕੀਅਤ ਅਤੇ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਅਹੁਦੇ  / ਵਪਾਰ ਦੀ ਪ੍ਰਵਾਹ ਕੀਤੇ ਬਿਨਾ ਹਰ ਵੇਲ੍ਹੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਹਥਿਆਰਾਂ ਦੀ ਉਪਲੱਬਧਤਾ, ਭਰੋਸੇਯੋਗਤਾ ਅਤੇ ਸਪੁਰਦਗੀ (ਡਿਲਿਵਰੀ) ਦੇ ਵਿਆਪਕ ਉਦੇਸ਼ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ  ਸਾਰੇ ਹੀ ਕਰਮਚਾਰੀਆਂ ਦੇ ਯੋਗਦਾਨ ਦੀ ਲੋੜ ਨੂੰ ਉਜਾਗਰ ਕਰਨਾ ਹੈ। 

 

 

  

 

****

 

ਸੀਜੀਆਰ/ਵੀਐੱਮ/ਐੱਮਐੱਸ



(Release ID: 1627858) Visitor Counter : 156