ਰੱਖਿਆ ਮੰਤਰਾਲਾ

ਸੈਨਾ ਦੇ ਕਮਾਂਡਰਾਂ ਦਾ ਸੰ‍ਮੇਲਨ : 27 - 29 ਮਈ 2020

Posted On: 29 MAY 2020 4:48PM by PIB Chandigarh

ਇੱਕ ਸਿਖਰ ਪੱਧਰ ਦਾ ਸਾਲ ਵਿੱਚ ਦੋ ਵਾਰ ਹੋਣ ਵਾਲਾ ਸੈਨਾ ਦੇ ਕਮਾਂਡਰਾਂ ਦਾ ਸੰਮੇਲਨ ਜਿਸ ਵਿੱਚ ਵਿਚਾਰਕ ਪੱਧਰ ਤੇ ਚਰਚਾ ਦੇ ਬਾਅਦ ਮੱਹਤਵਪੂਰਨ ਨੀਤੀਗਤ ਫੈਸਲੇ ਕੀਤੇ ਜਾਂਦੇ ਹਨ ਦੋ ਪੜਾਵਾਂ ਵਿੱਚ ਆਯੋਜਿਤ ਹੋਣ ਵਾਲੇ ਇਸ ਸੰਮੇਲਨ ਦਾ ਪਹਿਲਾ ਪੜਾਅ ਸਾਊਥ ਬਲਾਕ ਨਵੀਂ ਦਿੱਲੀ ਵਿੱਚ 27 ਤੋਂ 29 ਮਈ2020 ਤੱਕ ਆਯੋਜਿਤ ਕੀਤਾ ਗਿਆ।  ਪੂਰਵ ਨਿਰਧਾਰਿਤ ਪ੍ਰੋਗਰਾਮ  ਅਨੁਸਾਰ ਇਸ ਨੂੰ ਅਪ੍ਰੈਲ 2020 ਵਿੱਚ ਆਯੋਜਿਤ ਕੀਤਾ ਜਾਣਾ ਸੀ ਲੇਕਿਨ ਕੋਵਿਡ - 19 ਮਹਾਮਾਰੀ  ਦੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।

 

ਤਿੰਨ ਦਿਨ ਵਿੱਚਭਾਰਤੀ ਸੈਨਾ ਦੀ ਚੋਟੀ ਦੀ ਲੀਡਰਸ਼ਿਪ ਨੇ ਮੌਜੂਦਾ ਅਤੇ ਆਉਣ ਵਾਲੇ ਸਮੇਂ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ।  ਇਸ ਦੇ ਇਲਾਵਾਮਾਨਵ ਸੰਸਾਧਨ ਪ੍ਰਬੰਧਨ  ਦੇ ਮੁੱਦਿਆਂਅਸਲਾ ਪ੍ਰਬੰਧਨ ਨਾਲ ਸਬੰਧਿਤ ਅਧਿਐਨ, ਇੱਕ ਜਗ੍ਹਾ ਤੇ ਸਥਿਤ ਸਿਖਲਾਈ ਪ੍ਰਤਿਸ਼ਠਾਨਾਂ  ਦੇ ਰਲੇਵੇਂ ਅਤੇ ਹੈੱਡਕੁਆਰਟਰ ਆਰਮੀ ਟ੍ਰੇਨਿੰਗ ਕਮਾਂਡ  ਦੇ ਨਾਲ ਮਿਲਟਰੀ ਟ੍ਰੇਨਿੰਗ ਡਾਇਰੈਕਟੋਰੇਟ ਦੇ ਰਲੇਵੇਂ ਤੇ ਵੀ ਚਰਚਾ ਕੀਤੀ ਗਈ।  ਆਯੋਜਨ ਦੇ ਦੌਰਾਨ ਆਰਮੀ ਵੇਲਫੇਅਰ ਹਾਊਸਿੰਗ ਔਰਗਨਾਈਜੇਸ਼ਨ  ( ਐੱਡਬਿਲਊਏਐੱਚਓ)  ਅਤੇ ਆਰਮੀ ਵੇਲਫੇਅਰ ਐਜੂਕੇਸ਼ਨ ਸੋਸਾਇਟੀ  (ਏਡਬਲਿਊਈਐੱਸ)  ਦੇ ਬੋਰਡ ਆਵ੍ ਗਵਰਨਰ ਦੀਆਂ ਬੈਠਕਾਂ ਦਾ ਵੀ ਆਯੋਜਨ ਕੀਤਾ ਗਿਆ।

 

24 ਤੋਂ 27 ਜੂਨ2020 ਤੱਕ ਨਿਰਧਾਰਿਤ ਸੰਮੇਲਨ  ਦੇ ਦੂਜੇ ਪੜਾਅ ਵਿੱਚ ਡੀਐੱਮਏ ਅਤੇ ਡੀਓਡੀ   ਨਾਲ ਇੰਟ੍ਰੈਕਟਿਵ ਸੈਸ਼ਨ ਸ਼ਾਮਲ ਹੋਣਗੇਕਮਾਂਡ ਹੈੱਡਕੁਆਰਟਰ ਦੁਆਰਾ ਪ੍ਰਾਯੋਜਿਤ ਏਜੰਡੇ ਤੇ ਚਰਚਾ ਅਤੇ ਲੌਜਿਸਟਿਕਸ2 ਅਤੇ ਪ੍ਰਸ਼ਾਸਨਿਕ ਮੁੱਦਿਆਂ ਤੇ ਚਲ ਰਹੇ ਅਧਿਐਨਾਂ ਤੇ ਚਰਚਾ ਹੋਵੇਗੀ।  ਮਾਣਯੋਗ ਰੱਖਿਆ ਮੰਤਰੀ  ਅਤੇ ਸੀਡੀਐੱਸ  ਦੇ ਵੀ ਇਸ ਪੜਾਅ  ਦੇ ਦੌਰਾਨ ਸੰਮੇਲਨ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ।

 

http://pibcms.nic.in/WriteReadData/userfiles/image/WhatsAppImage2020-05-29at3.54.18PM3LTV.jpeg

 

***

 

ਕਰਨਲ ਅਮਨ ਆਨੰਦ

ਪੀਆਰਓ (ਆਰਮੀ)



(Release ID: 1627788) Visitor Counter : 267