ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਬਿਜਲੀ ਪ੍ਰੋਜੈਕਟਾਂ ਦੀ ਸੰਭਾਵਨਾ ਤਲਾਸ਼ੀ

Posted On: 29 MAY 2020 6:38PM by PIB Chandigarh

ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਹਾਈਡ੍ਰੋ ਅਤੇ ਸੌਰ ਊਰਜਾ ਪ੍ਰੋਜੈਕਟ ਵਿਕਸਿਤ ਕਰਨ ਦਾ ਲਾਭ ਉਠਾਉਣ ਦੇ ਮੱਦੇਨਜ਼ਰ ਬਿਜਲੀ ਮੰਤਰਾਲੇ ਤਹਿਤ ਚਲਦੇ ਸੈਂਟਰਲ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਐੱਨਐੱਚਪੀਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ), ਸ਼੍ਰੀ ਏ.ਕੇ.ਸਿੰਘ ਨੇ 29-05-20 ਨੂੰ ਜੰਮੂ-ਕਸ਼ਮੀਰ ਭਵਨ ਨਵੀਂ ਦਿੱਲੀ ਵਿਖੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਆਰ.ਕੇ. ਮਾਥੁਰ ਨਾਲ ਗੱਲਬਾਤ ਕੀਤੀ। ਇਹ ਬੈਠਕ ਐੱਨਐੱਚਪੀਸੀ ਦੀਆਂ ਲੇਹ-ਲੱਦਾਖ ਖੇਤਰ ਵਿੱਚ ਵੱਖ-ਵੱਖ ਹਾਈਡ੍ਰੋ ਅਤੇ ਸੌਰ ਊਰਜਾ ਪ੍ਰੋਜੈਕਟਾਂ ਨੂੰ ਲਾਗੂ ਕਰਨ ਪ੍ਰਤੀ ਅੱਗੇ ਵਧਣ ਦੀਆਂ ਤਜਵੀਜ਼ਾਂ 'ਤੇ ਚਰਚਾ ਕਰਨ ਲਈ ਆਯੋਜਿਤ ਕੀਤੀ ਗਈ।

 

ਚਰਚਾ ਦੌਰਾਨ ਐੱਨਐੱਚਪੀਸੀ ਦੇ ਸੀਐੱਮਡੀ ਨੇ ਲੈਫਟੀਨੈਂਟ ਗਵਰਨਰ ਨੂੰ ਲੇਹ ਦੇ ਨਿੰਮੋ ਬਾਜ਼ਗੋ '45 ਮੈਗਾਵਾਟ ਅਤੇ ਕਰਗਿਲ 'ਚ ਸ਼ੂਤਕ ਹਾਈਡ੍ਰੋ ਪ੍ਰੋਜੈਕਟਾਂ ਦੀ ਸਥਾਪਨਾ ਨਾਲ ਲੱਦਾਖ ਖੇਤਰ ਦੀ ਹਾਈਡ੍ਰੋ ਊਰਜਾ ਸਮਰੱਥਾ ਵਿੱਚ ਜੁਟਣ ਦੀਆਂ ਐੱਨਐੱਚਪੀਸੀ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਐੱਨਐੱਚਪੀਸੀ ਵੱਲੋਂ ਲੱਦਾਖ ਵਿੱਚ ਲਗਾਏ ਜਾਣ ਵਾਲੇ ਤਿੰਨ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਖਲਸੀ (80 ਮੈਗਾਵਾਟ), ਕਨਯੁੰਚੇ (45 ਮੈਗਾਵਾਟ) ਅਤੇ ਤਕਮਚਿੰਗ (30 ਮੈਗਾਵਾਟ) ਸਮੇਤ ਫਯਾਂਗ ਵਿੱਚ 50 ਮੈਗਵਾਟ ਸਮਰੱਥਾ ਵਾਲੇ ਸੌਰ ਊਰਜਾ ਪ੍ਰੋਜੈਕਟ ਦੀ ਭਵਿੱਖੀ ਯੋਜਨਾ ਬਾਰੇ ਪੇਸ਼ਕਾਰੀ ਵੀ ਦਿੱਤੀ। ਪ੍ਰੋਜੈਕਟਾਂ ਦੀ ਟੈਕਨੋ-ਕਮਰਸ਼ੀਅਲ ਵਿਵਹਾਰਕਤਾ ਬਾਰੇ ਜਾਣਕਾਰੀ ਦਿੰਦਿਆਂ ਐੱਨਐੱਚਪੀਸੀ ਦੇ ਸੀਐੱਮਡੀ ਨੇ ਤਜਵੀਜ ਰੱਖੀ ਕਿ ਖੇਤਰ ਦੇ ਉੱਚ ਸੌਰ ਵਿਕਿਰਣ ਦਾ ਲਾਹਾ ਲੈਂਦਿਆਂ ਸੌਰ ਊਰਜਾ ਦੇ ਨਾਲ ਹਾਈਡ੍ਰੋ ਪਾਵਰ ਨੂੰ ਵੀ ਹਾਸਲ ਕੀਤਾ ਜਾ ਸਕਦਾ ਹੈ।

 

ਲੈਫਟੀਨੈਂਟ ਗਵਰਨਰ ਨੇ ਐੱਨਐੱਚਪੀਸੀ ਵੱਲੋਂ ਦੋ ਹਾਈਡ੍ਰੋ ਪ੍ਰੋਜੈਕਟਾਂ ਦੀ ਸਥਾਪਨਾ ਕਰਨ ਅਤੇ ਮੁਸ਼ਕਿਲ ਸਥਿਤੀਆਂ ਦੇ ਬਾਵਜੂਦ ਇਨ੍ਹਾਂ ਪ੍ਰੋਜੈਕਟਾਂ ਨੂੰ ਚੰਗਾ ਚਲਾਉਣ ਅਤੇ ਰੱਖ-ਰਖਾਅ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਐੱਨਐੱਚਪੀਸੀ ਨੂੰ ਭਵਿੱਖੀ ਪ੍ਰੋਜੈਕਟਾਂ ਦੀ ਟੈਕਨੋ-ਕਮਰਸ਼ੀਅਲ ਵਿਵਹਾਰਕਤਾ ਦਾ ਗਹਿਰਾਈ ਨਾਲ ਮੁੱਲਾਂਕਣ ਕਰਨ ਲਈ ਪ੍ਰੋਤਸਾਹਿਤ ਕੀਤਾ ਤੇ ਨਾਲ ਹੀ ਐੱਨਐੱਚਪੀਸੀ ਦੁਆਰਾ ਲਗਾਏ ਜਾ ਰਹੇ ਇਨ੍ਹਾਂ ਪਾਵਰ ਪ੍ਰੋਜੈਕਟਾਂ ਨੂੰ ਛੇਤੀ ਵਿਕਸਿਤ ਕਰਕੇ ਸਿਰੇ ਚੜ੍ਹਾਉਣ ਵਿੱਚ ਕੇਂਦਰ ਸਾਸ਼ਤ ਪ੍ਰਦੇਸ਼ ਦੁਆਰਾ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ 

***

 

ਆਰਸੀਜੇ/ਐੱਮ



(Release ID: 1627784) Visitor Counter : 200


Read this release in: Telugu , Urdu , English , Hindi , Tamil