ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੀਕੇ ਦੇ ਵਿਕਾਸ ਅਤੇ ਦਵਾਈਆਂ ਦੀ ਟੈਸਟਿੰਗ ਲਈ ਸੀਸੀਐੱਮਬੀ ਵਿੱਚ ਕੋਰੋਨਾ ਵਾਇਰਸ ਕਲਚਰ

Posted On: 29 MAY 2020 11:38AM by PIB Chandigarh

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਰਆਈ) ਦੀ ਹੈਦਰਾਬਾਦ ਸਥਿਤ ਸੈਂਟਰ ਫੌਰ ਸੈਲੂਲਰ ਐਂਡ ਮੌਲਿਕਿਊਲਰ ਬਾਇਓਲੋਜੀ (ਸੀਸੀਐੱਮਬੀ) ਦੇ ਵਿਗਿਆਨੀਆਂ ਨੇ ਮਰੀਜ਼ਾਂ ਦੇ ਨਮੂਨਿਆਂ ਤੋਂ ਕੋਵਿਡ -19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ (SARS-CoV-2) ਦਾ ਸਥਿਰ ਕਲਚਰ ਕੀਤਾ ਹੈ। ਲੈਬ ਵਿੱਚ ਵਾਇਰਸ ਦੇ ਕਲਚਰ ਦੀ ਸਮਰੱਥਾ ਨਾਲ ਸੀਸੀਐੱਮਬੀ ਦੇ ਵਿਗਿਆਨੀਆਂ ਨੂੰ ਕੋਵਿਡ-19 ਖ਼ਿਲਾਫ਼ ਲੜਨ ਲਈ ਟੀਕਾ ਵਿਕਸਿਤ ਕਰਨ ਅਤੇ ਸੰਭਾਵਿਤ ਦਵਾਈਆਂ ਦੀ ਜਾਂਚ ਵਿੱਚ ਸਹਾਇਤਾ ਮਿਲ ਸਕਦੀ ਹੈ।

ਵਿਗਿਆਨੀ ਜਦੋਂ ਵਾਇਰਸ ਕਲਚਰ ਕਰਦੇ ਹਨ, ਤਾਂ ਇਹ ਸਥਿਰ ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ਕਿ ਵਾਇਰਸ ਕਲਚਰ ਨਿਰੰਤਰ ਹੁੰਦੇ ਰਹਿਣਾ ਚਾਹੀਦਾ ਹੈ। ਇਸ ਲਈ, ਇਸ ਨੂੰ ਸਥਿਰ ਕਲਚਰ ਕਿਹਾ ਜਾਂਦਾ ਹੈ। ਨੋਵੇਲ ਕੋਰੋਨਾ ਵਾਇਰਸ ਏਸੀਈ-2 ਨਾਮਕ ਰਿਸੈਪਟਰ ਪ੍ਰੋਟੀਨ ਦੇ ਨਾਲ ਮਿਲ ਕੇ ਮਾਨਵ ਦੇ ਸਾਹ ਮਾਰਗ ਵਿੱਚ ਐਪੀਥੀਲੀਅਲ ਕੋਸ਼ਿਕਾਵਾਂ ਨੂੰ ਸੰਕ੍ਰਮਿਤ ਕਰਦਾ ਹੈ। ਸਾਹ ਮਾਰਗ ਵਿੱਚ ਐਪੀਥੀਲੀਅਲ ਕੋਸ਼ਿਕਾਵਾਂ ਪ੍ਰਚੁਰਤਾ ਤੋਂ ਏਸੀਈ-2 ਰਿਸੈਪਟਰ ਪ੍ਰੋਟੀਨ ਨੂੰ ਵਿਅਕਤ ਕਰਦੀਆਂ ਹਨ, ਜਿਸ ਨਾਲ ਵਾਇਰਸ ਨਾਲ  ਸੰਕ੍ਰਮਿਤ ਮਰੀਜ਼ਾਂ ਵਿੱਚ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਕੋਸ਼ਿਕਾਵਾਂ ਵਿੱਚ ਵਾਇਰਸ ਦੇ ਪ੍ਰਵੇਸ਼ ਦੀ ਐਂਟੋਸਾਈਟੋਸਿਸ ਨਾਮਕ ਪ੍ਰਕਿਰਿਆ ਤੋਂ ਬਾਅਦ ਵਾਇਰਸ ਆਰਐੱਨਏ ਕੋਸ਼ਿਕਾਵਾਂ ਦੇ ਸਾਈਟੋਪਲਾਜ਼ਮ ਵਿੱਚ ਰਿਲੀਜ਼ ਹੁੰਦਾ ਹੈ, ਜਿੱਥੇ ਇਹ ਪਹਿਲਾਂ ਵਾਇਰਸ ਪ੍ਰੋਟੀਨ ਬਣਾਉਂਦਾ ਹੈ ਅਤੇ ਫਿਰ ਜੀਨੋਮਿਕ ਆਰਐੱਨਏ ਦੀ ਪ੍ਰਤੀਕ੍ਰਿਤੀ ਬਣਾਉਣ ਲਗਦੀ ਹੈ।

 

ਇਸ ਤਰ੍ਹਾਂ, ਵਾਇਰਸ ਆਪਣੇ ਸੈੱਲ ਸਰੋਤਾਂ ਦੀ ਵਰਤੋਂ ਆਪਣੀ ਸੰਖਿਆ ਵਧਾਉਣ ਲਈ ਕਰਦਾ ਹੈ। ਸੀਸੀਐੱਮਬੀ ਦੇ ਵਿਸ਼ਾਣੂ-ਵਿਗਿਆਨੀ (ਵਾਇਰਲੋਜਿਸਟ) ਡਾ. ਕ੍ਰਿਸ਼ਣਨ ਐੱਚ. ਹਰਸ਼ਨ ਦੀ ਅਗਵਾਈ ਵਿੱਚ ਖੋਜਕਰਤਾਵਾਂ ਦੀ ਇੱਕ ਟੀਮ ਨੇ ਨਮੂਨਿਆਂ ਤੋਂ ਸੰਕ੍ਰਾਮਕ ਵਾਇਰਸ ਨੂੰ ਅਲੱਗ ਕਰ ਦਿੱਤਾ। ਡਾ: ਕ੍ਰਿਸ਼ਣਨ ਨੇ ਦੱਸਿਆ ਕਿ ਵਰਤਮਾਨ ਵਿੱਚ, ਮਾਨਵ ਐਪੀਥੀਲੀਅਲ ਕੋਸ਼ਿਕਾਵਾਂ ਪ੍ਰਯੋਗਸ਼ਾਲਾਵਾਂ  ਵਿੱਚ ਨਿਰੰਤਰ ਕਈ ਪੀੜ੍ਹੀਆਂ ਤੱਕ ਨਹੀਂ ਵਧ ਸਕਦੀਆਂ, ਜੋ ਲਗਾਤਾਰ ਵਾਇਰਸ ਕਲਚਰ ਲਈ ਮਹੱਤਵਪੂਰਨ ਹਨ। ਇਸ ਲਈ, ਸੀਸੀਐੱਮਬੀ ਅਤੇ ਹੋਰ ਲੈਬ ਜੋ ਵਾਇਰਸ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਉਨ੍ਹਾਂ ਨੂੰ ਕਦੇ ਨਾ ਕਦੇ ਖਤਮ ਹੋਣ ਵਾਲੀ ਸੈੱਲ ਲਾਈਨ ਦੀ ਜ਼ਰੂਰਤ ਹੈ।ਇਸ ਲਈ, ਵਿਗਿਆਨੀ ਵਿਰੋ ਸੈੱਲਾਂ ਦੀ ਵਰਤੋਂ ਕਰਦੇ ਹਨ - ਜੋ ਕਿ ਅਫਰੀਕੀ ਬਾਂਦਰ ਦੇ ਗੁਰਦੇ ਦੀ ਐਪੀਥੀਲੀਅਲ ਕੋਸ਼ਿਕਾ ਲਾਈਨਾਂ ਤੋਂ ਪ੍ਰਾਪਤ ਹੁੰਦੇ ਹਨ, ਅਤੇ ਜੋ ਏਸੀਈ-2 ਪ੍ਰੋਟੀਨ ਨੂੰ ਵਿਅਕਤ ਕਰਦੇ ਹਨ। ਇਸ ਤੋਂ ਇਲਾਵਾ, ਉਹ ਸੈੱਲਾਂ ਦੀ ਵੰਡ ਵੀ ਕਰਦੇ ਹਨ, ਜਿਸ ਨਾਲ ਉਹ ਅਨਿਸ਼ਚਿਤ ਕਾਲ ਤੱਕ ਦਾ ਵਾਧਾ ਕਰ ਸਕਦੇ ਹਨ।

 

ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਅਜਿਹਾ ਕੀ ਕਾਰਨ ਹੈ ਕਿ ਵਿਗਿਆਨੀ ਇਸ ਘਾਤਕ ਵਾਇਰਸ ਦਾ ਕਲਚਰ ਕਰਨ ਵਿੱਚ ਰੁੱਝੇ ਹੋਏ ਹਨ! ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਅਸੀਂ ਵੱਡੀ ਮਾਤਰਾ ਵਿੱਚ ਵਾਇਰਸਾਂ ਦਾ ਪ੍ਰਸਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਰਗਰਮ ਕਰਦੇ ਹਾਂ, ਤਾਂ ਇਸ ਦਾ ਉਪਯੋਗ ਗ਼ੈਰ-ਸਰਗਰਮ ਵਾਇਰਸ ਦੇ ਟੀਕੇ ਵਜੋਂ ਕੀਤਾ ਜਾ ਸਕਦਾ ਹੈ। ਇੱਕ ਵਾਰ ਜਦੋਂ ਅਸੀਂ ਗ਼ੈਰ-ਸਰਗਰਮ ਵਾਇਰਸ ਦਾ ਟੀਕਾ ਲਗਾ ਲੈਂਦੇ ਹਾਂ, ਮਾਨਵ ਪ੍ਰਤੀਰੱਖਿਆ ਪ੍ਰਣਾਲੀ ਰੋਗਾਣੂ-ਖਾਸ ਐਂਟੀਬਾਡੀ ਦੇ ਉਤਪਾਦਨ ਨੂੰ ਵਧਾ ਦਿੰਦੀ ਹੈ। ਤਾਪ ਜਾਂ ਰਸਾਇਣਕ ਸੰਸਾਧਨਾਂ ਦੁਆਰਾ ਵਾਇਰਸ ਨੂੰ ਗ਼ੈਰ-ਸਰਗਰਮ ਕੀਤਾ ਜਾ ਸਕਦਾ ਹੈ। ਗ਼ੈਰ-ਸਰਗਰਮ ਵਾਇਰਸ ਐਂਟੀਬਾਡੀ ਪ੍ਰਤੀਕਿਰਿਆ ਨੂੰ ਵਧਾ ਸਕਦਾ ਹੈ, ਪਰ ਇਸ ਨੂੰ ਸੰਕ੍ਰਮਿਤ ਕਰਕੇ ਸਾਨੂੰ ਬਿਮਾਰ ਨਹੀਂ ਕਰਦਾ ਹੈ। 

 

ਸੀਸੀਐੱਮਬੀ ਦੇ ਡਾਇਰੈਕਟਰ ਡਾ. ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਵਿਕਸਿਤ ਕਰਨ ਲਈ ਵਿਰੋ ਸੈੱਲ ਲਾਈਨਾਂ ਦੀ ਵਰਤੋਂ ਕਰਦਿਆਂ, ਸੀਸੀਐੱਮਬੀ ਹੁਣ ਵੱਖ-ਵੱਖ ਖੇਤਰਾਂ ਤੋਂ ਵਾਇਰਸ ਉਪਭੇਦਾਂ ਨੂੰ ਅਲੱਗ ਕਰਨ ਅਤੇ ਬਣਾਈ ਰੱਖਣ ਦੇ ਸਮਰੱਥ ਹੈ। ਅਸੀਂ ਵੱਡੀ ਮਾਤਰਾ ਵਿੱਚ ਵਾਇਰਸ ਦਾ ਉਤਪਾਦਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ, ਜਿਸ ਨੂੰ ਗ਼ੈਰ-ਸਰਗਰਮ ਕੀਤਾ ਜਾ ਸਕਦਾ ਹੈ, ਅਤੇ ਮੈਡੀਕਲ ਉਦੇਸ਼ਾਂ ਲਈ ਟੀਕੇ ਦੇ ਵਿਕਾਸ ਅਤੇ ਐਂਟੀਬਾਡੀ ਉਤਪਾਦਨ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸੀਂ ਇਸ ਵਾਇਰਲ ਕਲਚਰ ਦੀ ਵਰਤੋਂ ਕਰਦਿਆਂ ਡੀਆਰਡੀਓ ਅਤੇ ਹੋਰ ਸਹਿਭਾਗੀਆਂ ਦੇ ਨਾਲ ਸੰਭਾਵਿਤ ਦਵਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

https://ci3.googleusercontent.com/proxy/SSsSHxoyapQlhAINgJ00MY2MYDA8YYgQ6vzOGmm_aSlNKg1hc46v3GvTqTV6ut5170XDTMagGeZRkLkpIZMvUbIP7zffSJdUzjsV7E4Uxa6OAb0acj9z=s0-d-e1-ft#https://static.pib.gov.in/WriteReadData/userfiles/image/image001YDV6.jpg

 

https://ci3.googleusercontent.com/proxy/WhYFYUndkK0mJ7HPonAqjc2cmeSurivuHceWEHoXriyRm7n8SbXJ92m6gQ_aIcTPN0f_GHT4oTDKyuy_6fGAgzRuCFD38dGYuwFopeZDSiQRypZOyI_-=s0-d-e1-ft#https://static.pib.gov.in/WriteReadData/userfiles/image/image003MNA3.jpg

 

ਜੀਵਿਤ ਵਿਰੋ ਕੋਸ਼ਿਕਾਵਾਂ ਦਰਮਿਆਨ ਵਧਦਾ ਹੋਇਆ ਵਾਇਰਸ

 

 

*****

ਐੱਨਬੀ/ਕੇਜੀਐੱਸ/ (ਵਿਗਿਆਨ ਸਮਾਚਾਰ)


(Release ID: 1627781) Visitor Counter : 301