ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਆਧਾਰ ਅਧਾਰਿਤ ਈ-ਕੇਵਾਈਸੀ ਜ਼ਰੀਏ ਤਤਕਾਲ ਪੈਨ ਦੀ ਸੁਵਿਧਾ ਸ਼ੁਰੂ ਕੀਤੀ

Posted On: 28 MAY 2020 4:42PM by PIB Chandigarh

ਕੇਂਦਰੀ ਬਜਟ ਵਿੱਚ ਕੀਤੇ ਗਏ ਐਲਾਨ ਦੇ ਅਨੁਰੂਪ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਪੈਨ ਦੀ ਤਤਕਾਲ ਅਲਾਟਮੈਂਟ ਦੀ ਸੁਵਿਧਾ (ਲਗਭਗ ਰੀਅਲ ਟਾਈਮ ਦੇ ਆਸ-ਪਾਸ)  ਦੀ ਰਸਮੀ ਸ਼ੁਰੂਆਤ ਕੀਤੀ। ਇਹ ਸੁਵਿਧਾ, ਹੁਣ ਉਨ੍ਹਾਂ ਪੈਨ ਬਿਨੈਕਾਰਾਂ ਲਈ ਉਪਲਬਧ ਹੈ, ਜਿਨ੍ਹਾਂ ਕੋਲ ਵੈਧ ਆਧਾਰ ਨੰਬਰ ਹੈ ਅਤੇ ਆਧਾਰ  ਨਾਲ ਰਜਿਸਟਰਡ ਮੋਬਾਈਲ ਨੰਬਰ ਹੈਇਹ ਅਲਾਟਮੈਂਟ ਪ੍ਰਕਿਰਿਆ ਕਾਗਜ਼ ਰਹਿਤ ਹੈ ਅਤੇ ਬਿਨੈਕਾਰਾਂ ਨੂੰ ਇੱਕ ਇਲੈਕਟ੍ਰੌਨਿਕ ਪੈਨ (ਈ-ਪੈਨ) ਮੁਫਤ ਜਾਰੀ ਕੀਤਾ ਜਾਂਦਾ ਹੈ ।

 

 

ਗੌਰਤਲਬ ਹੈ ਕਿ ਕੇਂਦਰੀ ਬਜਟ, 2020 ਵਿੱਚ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਤਤਕਾਲ ਪੈਨ ਵੰਡਣ ਦੀ ਸੁਵਿਧਾ ਜਲਦੀ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀਬਜਟ ਭਾਸ਼ਣ ਦੇ ਪੈਰਾ 129 ਵਿੱਚ ਵਿੱਤ ਮੰਤਰੀ ਨੇ ਕਿਹਾ ਸੀ, “ਪਿਛਲੇ ਬਜਟ ਵਿਚ ਮੈਂ ਪੈਨ ਅਤੇ ਆਧਾਰ ਦੀ ਪਰਸਪਰ ਤਬਦੀਲੀ (interchangeability) ਪੇਸ਼ ਕੀਤੀ ਸੀ ਜਿਸ ਲਈ ਜ਼ਰੂਰੀ ਨਿਯਮਾਂ ਵਿੱਚ ਪਹਿਲਾਂ ਹੀ ਸੋਧ ਨੂੰ ਪ੍ਰਵਾਨ ਕਰ ਦਿੱਤਾ ਗਿਆ ਸੀ। ਪੈਨ ਦੀ ਅਲਾਟਮੈਂਟ ਦੀ ਪ੍ਰਕਿਰਿਆ ਨੂੰ ਹੋਰ ਅਸਾਨ ਕਰਨ ਲਈ, ਜਲਦੀ ਹੀ ਅਸੀਂ ਇੱਕ ਪ੍ਰਣਾਲੀ ਸ਼ੁਰੂ ਕਰਾਂਗੇ, ਜਿਸ ਤਹਿਤ ਪੈਨ ਧਾਰਕ ਬਿਨੈਕਾਰ ਨੂੰ ਆਧਾਰ  ਜ਼ਰੀਏ ਬਿਨੈ ਪੱਤਰ ਫਾਰਮ ਨੂੰ ਭਰਨ 'ਤੇ  ਹੀ ਤੁਰੰਤ ਔਨਲਾਈਨ ਈ-ਪੈਨ ਅਲਾਟ ਕਰ ਦਿੱਤਾ ਜਾਵੇਗਾ 

 

 

ਆਧਾਰ ਅਧਾਰਿਤ ਈ-ਕੇਵਾਈਸੀ ਦੁਆਰਾ ਤਤਕਾਲ ਪੈਨ ਦੀ ਸੁਵਿਧਾ ਅੱਜ ਰਸਮੀ ਤੌਰ 'ਤੇ ਸ਼ੁਰੂ ਕੀਤੀ ਗਈ ਹੈਹਾਲਾਂਕਿ, ਇਸ ਦਾ 'ਬੀਟਾ ਵਰਜ਼ਨ' ਇਨਕਮ ਟੈਕਸ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ 12 ਫਰਵਰੀ 2020 ਨੂੰ ਸ਼ੁਰੂ ਹੋਇਆ ਸੀ।  ਉਸ ਸਮੇਂ ਤੋਂ ਲੈ ਕੇ, ਹੁਣ ਤੱਕ, (25 ਮਈ 2020 ਤੱਕ,) 6,77,680 ਤਤਕਾਲ ਪੈਨ ਲਗਭਗ ਪ੍ਰਤੀ 10 ਮਿੰਟ ਨਾਲ ਅਲਾਟ ਕੀਤੇ ਜਾ ਚੁੱਕੇ ਹਨ

 

ਇਹ ਵੀ ਨੋਟ ਕੀਤਾ ਜਾਵੇ ਕਿ 25.05.2020 ਤੱਕ, ਟੈਕਸਦਾਤਾਵਾਂ ਨੂੰ ਕੁੱਲ 50.52 ਕਰੋੜ ਪੈਨ ਅਲਾਟ ਕੀਤੇ ਜਾ ਚੁੱਕੇ ਹਨਜਿਨ੍ਹਾਂ ਵਿੱਚੋਂ ਹੁਣ ਤੱਕ ਲਗਭਗ 49.39 ਕਰੋੜ ਵਿਅਕਤੀਆਂ ਨੂੰ ਨਿਜੀ ਤੌਰ ਤੇ ਅਲਾਟ ਕੀਤੇ ਗਏ ਹਨ ਅਤੇ ਹੁਣ ਤੱਕ 32.17 ਕਰੋੜ ਤੋਂ ਵੱਧ ਪੈਨ ਨੂੰ ਆਧਾਰ ਦੀ ਮਦਦ ਨਾਲ ਬਣਾਇਆ ਗਿਆ ਹੈ।

 

ਤਤਕਾਲ ਪੈਨ ਲਈ ਬਿਨੈ ਕਰਨ ਦੀ ਪ੍ਰਕਿਰਿਆ ਬਹੁਤ ਅਸਾਨ ਹੈ।  ਤਤਕਾਲ ਪੈਨ ਹਾਸਲ ਕਰਨ ਲਈ ਬਿਨੈਕਾਰ ਨੂੰ ਉਸ ਨੂੰ / ਉਸਦੇ  ਵੈਧ ਆਧਾਰ ਨੰਬਰ ਜ਼ਰੀਏ ਆਮਦਨ ਕਰ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ਤੱਕ ਪਹੁੰਚ ਕਰਨੀ ਪਵੇਗੀ ਅਤੇ ਫਿਰ ਉਸ / ਉਸ ਦੇ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ  ਪ੍ਰਾਪਤ  ਓਟੀਪੀ ਦੀ ਮਦਦ ਨਾਲ ਇਸ ਪ੍ਰਕਿਰਿਆ ਦੇ ਸਫਲਤਾਪੂਰਵਕ ਸੰਪੰਨ ਹੋਣ ਮਗਰੋਂ, ਇੱਕ 15-ਅੰਕਾਂ ਵਾਲਾ ਨੰਬਰ ਤਿਆਰ ਕੀਤਾ ਜਾਂਦਾ ਹੈ । ਜੇ ਜ਼ਰੂਰੀ ਹੋਵੇ ਤਾਂ, ਬਿਨੈਕਾਰ ਕਦੇ ਵੀ ਉਸ ਨੂੰ ਆਪਣਾ ਯੋਗ ਆਧਾਰ ਨੰਬਰ ਦੇ ਕੇ ਸਫਲ ਅਲਾਟਮੈਂਟ ਜਾਂ ਬੇਨਤੀ ਦੀ ਸਥਿਤੀ ਦੀ ਜਾਂਚ ਕਰ ਸਕਦਾ ਹੈਬਿਨੈਕਾਰ ਈ-ਪੈਨ ਨੂੰ ਡਾਊਨਲੋਡ ਵੀ ਕਰ ਸਕਦਾ ਹੈਈ-ਪੈਨ ਨੂੰ ਬਿਨੈਕਾਰ ਦੀ ਈ-ਮੇਲ ਆਈਡੀ 'ਤੇ ਵੀ ਭੇਜਿਆ ਜਾਂਦਾ ਹੈ, ਜੇ ਇਹ  ਆਧਾਰ ਨਾਲ ਰਜਿਸਟਰਡ ਹੈ

 

ਤਤਕਾਲ ਪੈਨ ਸੁਵਿਧਾ ਦੀ ਸ਼ੁਰੂਆਤ ਇਨਕਮ ਟੈਕਸ ਵਿਭਾਗ ਦੁਆਰਾ ਡਿਜੀਟਲ ਇੰਡੀਆ ਵੱਲ ਵਧਾਇਆ ਗਿਆ ਇੱਕ ਹੋਰ ਕਦਮ ਹੈ, ਜਿਸ ਨਾਲ ਕਰਦਾਤਿਆਂ ਨੂੰ ਨਿਯਮਾਂ ਦੀ ਪਾਲਣਾ ਵਿੱਚ ਹੋਰ ਵੀ ਅਧਿਕ ਅਸਾਨੀ ਹੋ ਗਈ ਹੈ।

 

****

 

 

 

ਆਰਐੱਮ/ ਕੇਐੱਮਐੱਨ(Release ID: 1627588) Visitor Counter : 8