ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਕ੍ਰਮਵਾਰ 12.05.2020 ਅਤੇ 01.06.2020 ਤੋਂ ਚਲਣ ਵਾਲੀਆਂ 30 ਸਪੈਸ਼ਲ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਅਤੇ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ (ਕੁੱਲ 230 ਟ੍ਰੇਨਾਂ) ਲਈ ਨਿਰਦੇਸ਼ਾਂ ਨੂੰ ਸੋਧਿਆ

ਰੇਲਵੇ ਮੰਤਰਾਲੇ ਨੇ ਸਾਰੇ ਸਪੈਸ਼ਲਸ ਦੇ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨ ਕਰਨ ਦਾ ਫੈਸਲਾ ਕੀਤਾ

ਇਨ੍ਹਾਂ ਸਾਰੀਆਂ 230 ਟ੍ਰੇਨਾਂ ਵਿੱਚ ਪਾਰਸਲ ਅਤੇ ਸਮਾਨ ਦੀ ਬੁਕਿੰਗ ਦੀ ਆਗਿਆ ਹੋਵੇਗੀ

ਉਪਰੋਕਤ ਤਬਦੀਲੀਆਂ 31 ਮਈ 2020 ਦੀ ਟ੍ਰੇਨ ਬੁਕਿੰਗ ਮਿਤੀ ਨੂੰ ਸਵੇਰੇ 8:00 ਵਜੇ ਤੋਂ ਲਾਗੂ ਕੀਤੀਆਂ ਜਾਣਗੀਆਂ

Posted On: 28 MAY 2020 9:00PM by PIB Chandigarh

ਭਾਰਤੀ ਰੇਲਵੇ ਨੇ ਕ੍ਰਮਵਾਰ 12.05.2020 ਅਤੇ 01.06.2020 ਤੋਂ ਚਲਣ ਵਾਲੀਆਂ 30 ਸਪੈਸ਼ਲ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਅਤੇ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ (ਕੁੱਲ 230 ਟ੍ਰੇਨਾਂ) ਦੇ ਨਿਰਦੇਸ਼ਾਂ ਨੂੰ ਸੋਧਿਆ ਹੈ।

ਰੇਲਵੇ ਮੰਤਰਾਲੇ ਨੇ ਸਾਰੇ ਸਪੈਸ਼ਲਸ ਦੇ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ 230 ਟ੍ਰੇਨਾਂ ਵਿੱਚ ਪਾਰਸਲ ਅਤੇ ਸਮਾਨ ਦੀ ਬੁਕਿੰਗ ਦੀ ਆਗਿਆ ਹੋਵੇਗੀ।

 

ਉਪਰੋਕਤ ਬਦਲਾਅ 31 ਮਈ 2020 ਦੀ ਸਵੇਰ 8:00 ਵਜੇ ਤੋਂ ਟ੍ਰੇਨ ਬੁਕਿੰਗ ਦੇ ਨਾਲ ਲਾਗੂ ਹੋਣਗੇ

 

ਵਰਤਮਾਨ ਬੁਕਿੰਗ, ਰੋਡ ਸਾਈਡ ਸਟੇਸ਼ਨਾਂ ਤੇ ਤਤਕਾਲ ਕੋਟਾ ਵੰਡਣ ਆਦਿ ਜਿਹੀਆਂ ਹੋਰ ਸ਼ਰਤਾਂ ਉਸੇ ਤਰ੍ਹਾਂ ਹੀ ਰਹਿਣਗੀਆਂ ਜਿਵੇਂ ਕਿ ਨਿਯਮਿਤ ਚਲਣ ਵਾਲੀਆਂ ਟ੍ਰੇਨਾਂ ਵਿੱਚ ਹੁੰਦੀਆਂ ਹਨ

 

ਇਨ੍ਹਾਂ ਨਿਰਦੇਸ਼ਾਂ ਨੂੰ ਭਾਰਤੀ ਰੇਲਵੇ ਦੀ ਵੈੱਬਸਾਈਟ www.indianrailways.gov.in ਤੇ ਟ੍ਰੈਫਿਕ ਵਣਜ ਡਾਇਰੈਕਟੋਰੇਟ ਦੇ ਪ੍ਰਮੁੱਖ ਸਰਕੂਲਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ।

                                  

      *****

ਡੀਜੇਐੱਨ/ਐੱਸਜੀ/ਐੱਮਕੇਵੀ



(Release ID: 1627584) Visitor Counter : 243