ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ’ਚ ਇੱਕ ਵੈਬੀਨਾਰ ਜ਼ਰੀਏ 45,000 ਉਚੇਰੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ
ਸ਼੍ਰੀ ਨਿਸ਼ੰਕ ਨੇ ਸਾਰੀਆਂ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਐੱਨਏਏਸੀ ਮਾਨਤਾ ਪ੍ਰਕਿਰਿਆ ’ਚ ਭਾਗ ਲੈਣ ਲਈ ਕਿਹਾ
ਸਾਰੀਆਂ ਯੂਨੀਵਰਸਿਟੀਆਂ ਕੋਵਿਡ–19 ਦੇ ਖਾਸ ਹਾਲਾਤ ਕਾਰਨ ਪੈਦਾ ਹੋਏ ਵਿਦਿਆਰਥੀਆਂ ਦੇ ਵਿਭਿੰਨ ਮਸਲਿਆਂ ਦਾ ਹੱਲ ਕਰਨ ਲਈ ਜ਼ਰੂਰ ਇੱਕ ਸਪੈਸ਼ਲ ਸੈੱਲ ਕਾਇਮ ਕਰਨ– ਸ਼੍ਰੀ ਨਿਸ਼ੰਕ
Posted On:
28 MAY 2020 7:37PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ‘ਨੈਸ਼ਨਲ ਅਸੈੱਸਮੈਂਟ ਐਂਡ ਅਕ੍ਰੈਡਿਟੇਸ਼ਨ ਕੌਂਸਲ’ (ਐੱਨਏਏਸੀ – NAAC), ਬੰਗਲੁਰੂ ਵੱਲੋਂ ਆਯੋਜਿਤ ਵੈਬੀਨਾਰ ਜ਼ਰੀਏ ਅੱਜ ਦੇਸ਼ ਭਰ ਦੇ 45,000 ਤੋਂ ਵੱਧ ਉਚੇਰੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਮੰਤਰੀ ਨੇ ਸਮੁੱਚੇ ਦੇਸ਼ ਦੇ ਉਪ–ਕੁਲਪਤੀਆਂ / ਰਜਿਸਟਰਾਰਜ਼ / ਪ੍ਰੋਫ਼ੈਸਰਾਂ / ਆਈਕਿਊਏਸੀ (IQAC) ਮੁਖੀਆਂ / ਪ੍ਰਿੰਸੀਪਲਾਂ / ਅਧਿਆਪਕ ਵਰਗ ਨਾਲ ਜੁੜੇ ਅਕਾਦਮੀਸ਼ੀਅਨਾਂ ਦੇ ਵੱਡੇ ਸਮੂਹ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਮਹਾਮਾਰੀ ਦੇ ਇਸ ਸਮੇਂ ਐੱਨਏਏਸੀ (NAAC) ਵੱਲੋਂ ਕੀਤੀਆਂ ਗਈਆਂ ਪਹਿਲਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਦੇਸ਼ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਮੌਜੂਦਾ ਸਥਿਤੀ ਨੂੰ ਆਪਣੇ ਸਿਸਟਮ ਵਿਚਲੀਆਂ ਸੀਮਾਵਾਂ ਦੂਰ ਕਰਨ ਦੇ ਇੱਕ ਮੌਕੇ ਵਜੋਂ ਲੈਣ। ਉਨ੍ਹਾਂ ਸਿੱਖਿਆ–ਸ਼ਾਸਤਰੀਆਂ, ਵਿਦਿਆਰਥੀਆਂ, ਮਾਪਿਆਂ ਨੂੰ ਔਨਲਾਈਨ ਵਿਧੀ ਅਪਣਾਉਣ ਅਤੇ ਇਸ ਸਥਿਤੀ ਨੂੰ ਜ਼ਿਆਦਾਤਰ ਅਜਿਹਾ ਹੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਔਨਲਾਈਨ ਈਕੋਸਿਸਟਮ ਵਿੱਚ ਸੁਧਾਰ ਲਿਆਉਣ ਤੇ ਉਸ ਵਿੱਚ ਵਾਧਾ ਕਰਨ ਦੀ ਤੁਰੰਤ ਜ਼ਰੂਰਤ ਹੈ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਇਸ ਪਹੁੰਚ ਨੂੰ ਵਧਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਔਨਲਾਈਨ ਸਿੱਖਿਆ ਗ੍ਰਾਮੀਣ ਖੇਤਰਾਂ ਤੱਕ ਪੁੱਜ ਸਕੇ।
https://twitter.com/DrRPNishank/status/1265938551075532802
ਕੇਂਦਰੀ ਮੰਤਰੀ ਨੇ ਇੱਕ ਘੰਟੇ ਦੀ ਗੱਲਬਾਤ ਤੇ ਸੰਬੋਧਨ ਦੌਰਾਨ ਵਿਭਿੰਨ ਮੁੱਦਿਆਂ ਅਤੇ ਅਕਾਦਮਿਕ ਕੈਲੰਡਰ, ਔਨਲਾਈਨ ਸਿੱਖਿਆ, ਪ੍ਰੀਖਿਆਵਾਂ, ਫ਼ੀਸਾਂ, ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਫ਼ੈਲੋਸ਼ਿਪਸ, ਨੀਟ (NEET), ਦਾਖ਼ਲਾ ਪ੍ਰੀਖਿਆਵਾਂ ਆਦਿ ਨਾਲ ਸਬੰਧਿਤ ਸਿੱਖਿਆ ਸ਼ਾਸਤਰੀਆਂ ਵੱਲੋਂ ਉਠਾਈਆਂ ਚਿੰਤਾਵਾਂ ਨੂੰ ਛੋਹਿਆ। ਉਨ੍ਹਾਂ ਸਵੈਮ ਪ੍ਰਭਾ, ਦੀਕਸ਼ਾਰੰਭ, ਪਰਾਮਰਸ਼ ਨਾਲ ਸਬੰਧਿਤ ਸਰਕਾਰ ਦੀਆਂ ਪਹਿਲਾਂ ਤੇ ਇਸ ਮਹਾਮਾਰੀ ਦੇ ਸਮੇਂ ਦੌਰਾਨ ਕੀਤੀਆਂ ਹੋਰ ਖਾਸ ਪਹਿਲਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਸਾਰੀਆਂ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਐੱਨਏਏਸੀ (NAAC) ਮਾਨਤਾ ਪ੍ਰਕਿਰਿਆ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ। ਉਨ੍ਹਾਂ ਦੁਹਰਾਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉਚੇਰੀ ਸਿੱਖਿਆ ਸੰਸਥਾਵਾਂ ਦੀ ਸਲਾਮਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਅਤੇ ਉਨ੍ਹਾਂ ਵਿਦਿਆਰਥੀ ਭਾਈਚਾਰੇ ਦੀਆਂ ਅਕਾਦਮਿਕ ਗਤੀਵਿਧੀਆਂ ਨੂੰ ਅਗਾਂਹ ਵਧਾਉਣ ਵਿੱਚ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ।
ਕੇਂਦਰੀ ਮੰਤਰੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਇੱਕ ਅਜਿਹਾ ਸਪੈਸ਼ਲ ਸੈੱਲ ਕਾਇਮ ਕਰਨ ਲਈ ਕਿਹਾ ਜਿਸ ਕੋਲ ਕੋਵਿਡ–19 ਕਾਰਨ ਪੈਦਾ ਹੋਏ ਵਿਸ਼ੇਸ਼ ਹਾਲਾਤ ਨਾਲ ਸਬੰਧਿਤ ਅਕਾਦਮਿਕ ਕੈਲੰਡਰ ਤੇ ਪ੍ਰੀਖਿਆਵਾਂ ਬਾਰੇ ਵਿਦਿਆਰਥੀਆਂ ਦੇ ਮਸਲਿਆਂ ਦਾ ਹੱਲ ਕਰਨ ਦਾ ਅਧਿਕਾਰ ਹੋਵੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਵਿਭਿੰਨ ਮਸਲੇ ਹੱਲ ਕਰਨ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਐੱਨਸੀਈਆਰਟੀ ਵਿੱਚ ਇੱਕ ਟਾਸਕ ਫ਼ੋਰਸ ਕਾਇਮ ਕੀਤੀ ਗਈ ਹੈ। ਸ਼੍ਰੀ ਨਿਸ਼ੰਕ ਨੇ ਭਰੋਸਾ ਦਿਵਾਇਆ ਕਿ ਮੰਤਰਾਲਾ ਸੰਕਟ ਦੀ ਇਸ ਘੜੀ ਵਿੱਚ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਪ੍ਰਤੀਬੱਧ ਹੈ। ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਉਸ ਪ੍ਰਕਿਰਿਆ ਨੂੰ ਉਜਾਗਰ ਕੀਤਾ ਕਿ ਨਵਾਂ ਸੈਸ਼ਨ ਕਿਵੇਂ ਸ਼ੁਰੂ ਹੋਵੇਗਾ ਅਤੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇਗੀ।
ਸ਼੍ਰੀ ਨਿਸ਼ੰਕ ਨੇ ਵਿੱਦਿਅਕ ਭਾਈਚਾਰੇ ਨੂੰ ਕੋਰੋਨਾ–ਜੋਧੇ ਕਰਾਰ ਦਿੱਤਾ ਕਿਉਂਕਿ ਇਸ ਅਸਾਧਾਰਣ ਸਥਿਤੀ ਵਿੱਚ ਉਹ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ 24 ਘੰਟੇ ਕੰਮ ਕਰ ਰਹੇ ਹਨ।
ਇਸ ਮੌਕੇ ਚੇਅਰਮੈਨ, ਯੂਜੀਸੀ, ਪ੍ਰੋ. ਡੀ ਪੀ ਸਿੰਘ, ਪ੍ਰੋ. ਵੀਰੇਂਦਰ ਐੱਸ ਚੌਹਾਨ, ਚੇਅਰਮੈਨ, ਈਸੀ, ਐੱਨੲਏਸੀ, ਪ੍ਰੋ. ਐੱਸ ਸੀ ਸ਼ਰਮਾ, ਡਾਇਰੈਕਟਰ, ਐੱਨਏਏਸੀ ਨੇ ਵੀ ਸੰਬੋਧਨ ਕੀਤਾ ਤੇ ਇਸ ਸਮਾਰੋਹ ਦੌਰਾਨ ਤਾਲਮੇਲ ਕਾਇਮ ਕਰ ਕੇ ਰੱਖਿਆ।
*****
ਐੱਨਬੀ/ਏਕੇਜੇ/ਏਕੇ
(Release ID: 1627552)
Visitor Counter : 254