ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ - ਐੱਸਈਆਰਬੀ ਨੇ ਕੋਵਿਡ 19 ਦੇ ਖਿਲਾਫ਼ ਸੰਰਚਨਾ-ਅਧਾਰਿਤ ਸੰਭਾਵਿਤ ਐਂਟੀਵਾਇਰਲਾਂ ਦੀ ਪਹਿਚਾਣ ਦੇ ਲਈ ਅਧਿਐਨ ਦਾ ਸਮਰਥਨ ਕੀਤਾ

Posted On: 27 MAY 2020 5:36PM by PIB Chandigarh

ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਧੀਨ ਸਾਇੰਸ ਅਤੇ ਇੰਜੀਨੀਅਰਿੰਗ ਖੋਜ ਬੋਰਡ (ਐੱਸਈਆਰਬੀ) ਨੇ ਹਾਲ ਹੀ ਵਿੱਚ ਸਾਰਸ - ਸੀਓਵੀ 2 ਦੇ ਖ਼ਿਲਾਫ਼ ਸੰਰਚਨਾ ਅਧਾਰਿਤ ਸੰਭਾਵਿਤ ਐਂਟੀਵਾਇਰਲਾਂ ਦੀ ਪਹਿਚਾਣ ਦੇ ਲਈ ਆਈਆਈਟੀ - ਰੁੜਕੀ ਦੇ ਪ੍ਰੋਫੈਸਰ ਪ੍ਰਵਿੰਦਰ ਕੁਮਾਰ ਦੁਆਰਾ ਇੱਕ ਪ੍ਰਸਤਾਵਿਤ ਅਧਿਐਨ ਦਾ ਸਮਰਥਨ ਕੀਤਾ ਹੈ।

 

ਉੱਚ ਤਰਜੀਹ ਵਾਲੇ ਖੇਤਰਾਂ ਵਿੱਚ ਖੋਜ ਦੀ ਘਣਤਾ (ਆਈਆਰਐੱਚਪੀਏ) ਅਧੀਨ ਫੰਡ ਕੀਤੇ ਜਾਣ ਵਾਲੇ ਇਹ ਅਧਿਐਨ ਕੁਝ ਸਭ ਤੋਂ ਮਹੱਤਵਪੂਰਨ ਵਾਇਰਲ ਰੈਪਲੀਕੇਸ਼ਨ ਅਨਜ਼ਾਇਮਸ ਨੂੰ ਨਿਸ਼ਾਨਾ ਬਣਾਉਣ ਵਾਲੇ ਛੋਟੇ ਮੌਲੀਕਿਊਲ ਇਹੀਬੀਟਰਸ ਦੀ ਖੋਜ ਕਰੇਗਾ ਇਹ ਅਨਜ਼ਾਇਮਸ ਵਾਇਰਲ ਪ੍ਰੋਟੀਜ਼ (ਪਾਪੇਨ ਵਰਗੇ ਪ੍ਰੋਟੀਜ਼ ਅਤੇ 3 ਸੀਐੱਲ ਪ੍ਰੋਟੀਜ਼), ਆਰਐੱਨਏ ਨਿਰਭਰ ਆਰਐੱਨਏ ਪੋਲੀਮੇਰਾਜ਼ (ਐੱਨਐੱਸਪੀ 12) ਅਤੇ ਮੈਥਾਇਲਟ੍ਰਾਂਸਫਰਾਜ਼ ਜਾਂ ਐੱਮਟੀ (ਐੱਨਐੱਸਪੀ 14) ਹਨ। ਵਾਇਰਲ ਪ੍ਰੋਟੀਜ਼, ਜੋ ਵਾਇਰਲ ਦੇ ਜਰਾਸੀਮਾਂ ਦੇ ਜੀਨੈਟਿਕ ਮੈਟੀਰੀਅਲ (ਡੀਐੱਨਏ ਜਾਂ ਆਰਐੱਨਏ) ਦੁਆਰਾ ਇਨਕੋਡਡ ਅੰਜ਼ਾਇਮ ਹੁੰਦੇ ਹਨ, ਸੈਲੂਲਰ ਪ੍ਰੋਟੀਨਾਂ ਵਿੱਚ ਖ਼ਾਸ ਪੇਪਟਿਕ ਬਾਂਡਾਂ ਨੂੰ ਉਤੇਜਿਕ ਕਰਦੇ ਹਨ

 

 

ਇਸ ਅਧਿਐਨ ਵਿੱਚ ਇੱਕ ਕੰਪਿਊਟਰ ਅਧਾਰਿਤ ਹਾਈ ਥਰੂਪੁੱਟ ਵਰਚੁਅਲ ਸਕ੍ਰੀਨਿੰਗ ਨਜ਼ਰੀਏ ਦੀ ਵਰਤੋਂ ਵੱਖੋ-ਵੱਖਰੀਆਂ ਕੰਪਾਉਂਡ ਲਾਇਬ੍ਰੇਰੀਆਂ ਤੋਂ ਐਂਟੀਵਾਇਰਲ ਮੌਲੀਕਿਊਲਜ਼ ਦੀ ਪਹਿਚਾਣ ਕਰਨ ਦੇ ਲਈ ਕੀਤਾ ਜਾਵੇਗਾ, ਜਿਨ੍ਹਾਂ ਨੂੰ ਐਂਟੀਵਾਇਰਲ ਸੰਭਾਵਨਾ ਦੇ ਲਈ ਪ੍ਰਯੋਗਿਕ ਤੌਰ ਤੇ ਪ੍ਰਮਾਣਿਤ ਕੀਤਾ ਜਾਵੇਗਾ। ਕਾਲੇਬੋਰਟ੍ਰਸ, ਜੋ ਆਈਆਈਟੀ ਰੁੜਕੀ ਦੇ ਡਾ. ਸ਼ੈਲੀ ਤੋਮਰ ਅਤੇ ਭਾਰਤੀ ਪਸ਼ੂ ਚਿਕਿਤਸਾ ਖੋਜ ਸੰਸਥਾਨ (ਆਈਵੀਆਰਆਈ), ਬਰੇਲੀ ਦੇ ਡਾ. ਗੌਰਵ ਸ਼ਰਮਾ ਹਨ, ਸਾਰਸ - ਸੀਓਵੀ - 2 ਦੇ ਵਾਇਰਸ ਦੇ ਖ਼ਿਲਾਫ਼ ਚਿੰਨਤ ਐਂਟੀਵਾਇਰਲ ਮੌਲੀਕਿਊਲਸ ਦੀ ਐਂਟੀਵਾਇਰਲ ਦੀ ਦਕਸ਼ਤਾ ਦੀ ਪ੍ਰਯੋਗਿਕ ਟੈਸਟਿੰਗ ਅਤੇ ਮੁਲਾਂਕਣ ਵਿੱਚ ਸਹਾਇਤਾ ਕਰਨਗੇ।

 

ਇੱਕ ਸ਼ੁਰੂਆਤੀ ਕੰਮ ਦੇ ਰੂਪ ਵਿੱਚ, ਜਾਂਚਕਰਤਾਵਾਂ ਨੇ ਪਹਿਲਾਂ ਹੀ ਵਾਈਰਲ ਪ੍ਰੋਟੀਜ਼ ਐਮਪ੍ਰੋ ਨੂੰ ਚਿੰਨਤ ਕਰਦੇ ਹੋਏ ਐੱਫ਼ਡੀਏ ਦੁਆਰਾ ਪ੍ਰਵਾਨਿਤ ਦਵਾਈਆਂ ਦੀ ਬਾਇੰਡਿੰਗ ਯੋਗਤਾ ਦੀ ਜਾਂਚ ਕਰਨ ਲਈ ਹਾਈ ਥਰੂਪੁੱਟ ਵਰਚੁਅਲ ਸਕ੍ਰੀਨਿੰਗ ਨਜ਼ਰੀਏ ਦੁਆਰਾ ਸਿਲਿਕੋ ਕਾਰਜ ਕਰ ਦਿੱਤਾ ਹੈ।

 

ਚਿੱਤਰ: ਐਮਪ੍ਰੋ ਐਕਟਿਵ ਸਾਈਟ ਤੇ ਫ਼ੋਕਸ ਕਰਦੀ ਹੋਈ ਆਯਾਮੀ ਸੰਰਚਨਾ। ਸਬਸਟ੍ਰੇਟ ਪੇਪਟਾਇਡ (ਕਾਲਾ ਰੰਗ) ਨੂੰ ਕਿਰਿਆਸ਼ੀਲ ਸਾਈਟ ਤੇ ਬਾਊਂਡ ਕਰਨ ਦੇ ਲਈ ਦਿਖਾਇਆ ਗਿਆ ਹੈ।

 

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਰੀਪਰਪੋਸਡ ਡ੍ਰਗ ਕੈਂਡੀਡੇਟ ਸਮੇਤ ਨਵੀਆਂ ਦਵਾਈਆਂ ਦੀ ਭਾਲ ਨੂੰ ਸਿਲਿਕੋ ਨਜ਼ਰੀਏ ਦੁਆਰਾ ਵਧਾਵਾ ਮਿਲ ਰਿਹਾ ਹੈ, ਜੋ ਸੰਭਾਵਿਤ ਐਂਟੀਵਾਇਰਲ ਮੌਲੀਕਿਊਲਸ ਦੀ ਉਨ੍ਹਾਂ ਦੀ ਮੌਲੀਕਿਊਲਸ ਸੰਰਚਨਾਵਾਂ ਦੇ ਕੰਪਿਊਟਰ ਸਟੀਮੂਲੇਸ਼ਨ ਦੇ ਅਧਾਰ ਤੇ ਪਹਿਚਾਣ ਕਰਨ ਦਾ ਸੰਕੇਤ ਦਿੰਦੇ ਹਨ। ਇਸ ਨਜ਼ਰੀਏ ਦੇ ਪ੍ਰਯੋਗਾਤਮਕ ਅਤੇ ਕਲੀਨਿਕਲ ਟੈਸਟਿੰਗ ਦੇ ਲਈ ਸੰਭਾਵਿਤ ਦਵਾਈਆਂ ਅਤੇ ਟੀਕਿਆਂ ਦੀ ਚੋਣ ਵਿੱਚ ਜ਼ਿਆਦਾ ਤੇਜ਼ ਅਤੇ ਸਟੀਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ।

 

ਸਾਰਸ ਸੀਓਵੀ - 2 ਉੱਚ ਰੋਗ ਅਤੇ ਮੌਤ ਦਰ ਦੇ ਨਾਲ ਗਲੋਬਲ ਕੋਵਿਡ - 19 ਮਹਾਂਮਾਰੀ ਦੇ ਲਈ ਜ਼ਿੰਮੇਵਾਰ ਏਟੀਓਲਾਜੀਕਲ ਏਜੰਟ ਹੈ। ਦੁਨੀਆ ਭਰ ਵਿੱਚ, ਜਾਂ ਤਾਂ ਰੋਕਥਾਮ ਜਾਂ ਉਪਚਾਰ ਦੇ ਰੂਪ ਵਿੱਚ ਕੋਵਿਡ – 19 ਇਨਫ਼ੈਕਸ਼ਨਜ਼ ਦਾ ਮੁਕਾਬਲਾ ਕਰਨ ਲਈ ਨੈਦਾਨਿਕ ਰੂਪ ਵਿੱਚ ਪ੍ਰਭਾਵੀ ਟੀਕਿਆਂ ਜਾਂ ਖ਼ਾਸ ਐਂਟੀਵਾਇਰਲ ਦਵਾਈਆਂ ਜਾਂ ਡਰੱਗ ਰੀਪ੍ਰੋਪੋਜਿੰਗ ਰਣਨੀਤੀਆਂ ਦੀ ਪਹਿਚਾਣ ਦੀ ਦਿਸ਼ਾ ਵਿੱਚ ਵੱਖ-ਵੱਖ ਏਜੰਸੀਆਂ ਦੁਆਰਾ ਖੋਜ ਅਤੇ ਵਿਕਾਸ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਸਨ।

 

ਡਰੱਗ ਰੀਪ੍ਰੋਪੋਜ਼ਿੰਗ ਦੇ ਲਈ ਸੰਰਚਨਾ ਅਧਾਰਿਤ ਨਜ਼ਰੀਏ ਦਾ ਉਪਯੋਗ ਕਰਦੇ ਹੋਏ, ਇਹ ਅਧਿਐਨ ਉਨ੍ਹਾਂ ਮੌਲੀਕਿਊਲਸ ਦੀ ਪਹਿਚਾਣ ਦਾ ਰਾਹ ਪੱਧਰਾ ਕਰੇਗਾ, ਜੋ ਐਮਪ੍ਰੋ ਐਕਟਿਵ ਸਾਈਟ ਦੇ ਨਾਲ ਜੁੜੇ ਹੁੰਦੇ ਹਨ ਅਤੇ ਉਨ੍ਹਾਂ ਦੀ ਸਮਰੱਥਾ ਦਾ ਉਪਯੋਗ ਕੋਵਿਡ -19 ਦੇ ਖ਼ਿਲਾਫ਼ ਐਂਟੀਵਾਇਰਲ ਮੌਲੀਕਿਊਲਸ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।

 

(ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਡਾ. ਪਰਵਿੰਦਰ ਕੁਮਾਰ ਨਾਲ ਸੰਪਰਕ ਕਰੋ, ਈਮੇਲ ਆਈਡੀ pravshai[at]gmail[dot]com)

 

****

 

 

ਕੇਜੀਐੱਸ / ਡੀਐੱਸਟੀ



(Release ID: 1627331) Visitor Counter : 234