ਖੇਤੀਬਾੜੀ ਮੰਤਰਾਲਾ

ਸਮੁੱਚੇ ਉੱਤਰੀ ਭਾਰਤ ’ਚ ਘੁੰਮ ਰਹੇ ਟਿੱਡੀ ਦਲਾਂ ’ਤੇ ਕਾਬੂ ਪਾਉਣ ਲਈ ਰਾਜਸਥਾਨ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਜਿਹੇ ਪ੍ਰਭਾਵਿਤ ਰਾਜਾਂ ਵਿੱਚ ਤੇਜ਼–ਰਫ਼ਤਾਰ ਕਾਰਵਾਈਆਂ

ਟਿੱਡੀ ਦਲਾਂ ਨਾਲ ਨਿਪਟਣ ਵਾਲੇ 200 ਸਰਕਲ ਦਫ਼ਤਰ ਤੇ ਅਸਥਾਈ ਕੈਂਪ, ਕਾਬੂ ਪਾਉਣ ਲਈ ਸਰਵੇਖਣ ਤੇ ਕਾਰਵਾਈ ਕਰ ਰਹੇ

ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਇੰਗਲੈਂਡ ਤੋਂ 60 ਹੋਰ ਸਪਰੇਅਰਜ਼ ਦੀ ਖ਼ਰੀਦ ਨੂੰ ਪ੍ਰਵਾਨਗੀ, ਛੇਤੀ ਤੈਨਾਤ ਹੋਣਗੇ ਡ੍ਰੋਨਸ

Posted On: 27 MAY 2020 8:42PM by PIB Chandigarh

ਇਸ ਵੇਲੇ ਜਦੋਂ ਸਮੁੱਚੇ ਪੱਛਮੀ ਅਤੇ ਉੱਤਰਪੱਛਮੀ ਭਾਰਤ ਚ ਟਿੱਡੀ ਦਲ ਘੁੰਮ ਰਹੇ ਹਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ (ਡੀਏਸੀ ਐਂਡ ਐੱਫ਼ਡਬਲਿਊ – DAC&FW) ਨੇ ਰਾਜਸਥਾਨ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਜਿਹੇ ਪ੍ਰਭਾਵਿਤ ਰਾਜਾਂ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਛੋਟੀਆਂ ਟਿੱਡੀਆਂ ਦੇ ਦਲ ਰਾਜਸਥਾਨ ਦੇ ਬਾੜਮੇਰ, ਜੋਧਪੁਰ, ਨਾਗੌਰ, ਬੀਕਾਨੇਰ, ਗੰਗਾਨਗਰ, ਹਨੂਮਾਨਗੜ੍ਹ, ਸੀਕਰ, ਜੈਪੁਰ ਜ਼ਿਲ੍ਹਿਆਂ ਅਤੇ ਮੱਧ ਪ੍ਰਦੇਸ਼ ਦੇ ਸਤਨਾ,ਗਵਾਲੀਅਰ,ਸੀਧੀ, ਰਾਜਗੜ੍ਹ, ਬੈਤੁਲ, ਦੇਵਾਸ, ਅਗਰ ਮਾਲਵਾ ਜ਼ਿਲ੍ਹਿਆਂ ਵਿੱਚ ਸਰਗਰਮ ਪਾਏ ਗਏ।

 

ਇਸ ਵੇਲੇ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ 200 ਸਰਕਲ ਦਫ਼ਤਰ (ਐੱਲਸੀਓ) ਪ੍ਰਭਾਵਿਤ ਰਾਜਾਂ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਖੇਤੀਬਾੜੀ ਨਾਲ ਜੁੜੀ ਫ਼ੀਲਡ ਮਸ਼ੀਨਰੀ ਦੇ ਨੇੜਲੇ ਤਾਲਮੇਲ ਨਾਲ ਸਰਵੇਖਣ ਕਰ ਰਹੇ ਹਨ ਤੇ ਕਾਬੂ ਪਾਉਣ ਲਈ ਕਾਰਵਾਈਆਂ ਕਰ ਰਹੇ ਹਨ। ਰਾਜਾਂ ਦੇ ਖੇਤੀਬਾੜੀ ਵਿਭਾਗਾਂ ਤੇ ਸਥਾਨਕ ਪ੍ਰਸ਼ਾਸਨਾਂ ਦੇ ਤਾਲਮੇਲ ਨਾਲ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਾਰਵਾਈਆਂ ਪੂਰੇ ਜ਼ੋਰਾਂ ਤੇ ਹਨ। ਰਾਜਸਥਾਨ 21 ਜ਼ਿਲ੍ਹਿਆਂ, ਮੱਧ ਪ੍ਰਦੇਸ਼ ਦੇ 18 ਜ਼ਿਲ੍ਹਿਆਂ, ਪੰਜਾਬ ਦੇ ਇੱਕ ਜ਼ਿਲ੍ਹੇ ਤੇ ਗੁਜਰਾਤ ਦੇ ਦੋ ਜ਼ਿਲ੍ਹਿਆਂ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ ਹਨ। ਨਿਰਧਾਰਤ ਰੇਗਿਸਤਾਨੀ ਇਲਾਕਿਆਂ ਤੋਂ ਅਗਾਂਹ ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਪਾਉਣ ਲਈ ਰਾਜਸਥਾਨ ਦੇ ਅਜਮੇਰ, ਚਿਤੌੜਗੜ੍ਹ ਤੇ ਦੌਸਾ ਅਤੇ ਮੱਧ ਪ੍ਰਦੇਸ਼ ਦੇ ਮੰਦਸੌਰ, ਉੱਜੈਨ ਤੇ ਸ਼ਿਵਪੁਰੀ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ਚ ਅਸਥਾਈ ਕੈਂਪ ਸਥਾਪਤ ਕੀਤੇ ਗਏ ਹਨ।

 

ਹੁਣ ਤੱਕ (26 ਮਈ, 2020 ਤੱਕ), ਐੱਲਸੀਓਜ਼ (LCOs) ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਰਾਜਾਂ ਦੇ ਖੇਤੀਬਾੜੀ ਵਿਭਾਗਾਂ ਦੇ ਸਹਿਯੋਗ ਨਾਲ ਰਾਜਸਥਾਨ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਚ ਕੁੱਲ 3030 ਸਥਾਨਾਂ ਤੇ 47,308 ਹੈਕਟੇਅਰ ਰਕਬੇ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਾਰਵਾਈਆਂ ਕੀਤੀਆਂ ਗਈਆਂ ਹਨ। ਵਿਭਿੰਨ ਦਿਨਾਂ ਦੌਰਾਨ ਆਵਸ਼ਕਤਾ ਅਨੁਸਾਰ ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ 89 ਫ਼ਾਇਰ ਬ੍ਰਿਗੇਡਜ਼; 120 ਸਰਵੇਖਣ ਵਾਹਨ; ਛਿੜਕਾਅ ਵਾਲੇ ਉਪਕਰਣਾਂ ਨਾਲ ਲੈਸ 47 ਕੰਟਰੋਲ ਵਾਹਨ ਅਤੇ 810 ਟਰੈਕਟਰਾਂ ਉੱਤੇ ਫ਼ਿੱਟ ਸਪਰੇਅਰਜ਼ ਤੈਨਾਤ ਕੀਤੇ ਗਏ ਹਨ।

 

ਆਮ ਤੌਰ ਤੇ ਟਿੱਡੀ ਦਲ ਗਰਮੀਆਂ ਦੇ ਮੌਸਮ ਦੌਰਾਨ ਮੌਨਸੂਨ ਸ਼ੁਰੂ ਹੋਣ ਦੇ ਨਾਲ ਜੂਨ/ਜੁਲਾਈ ਦੇ ਮਹੀਨੇ ਚ ਬੱਚੇ ਦੇ ਕੇ ਪਾਕਿਸਤਾਨ ਦੇ ਰਸਤੇ ਭਾਰਤ ਦੇ ਅਨੁਸੂਚਿਤ ਰੇਗਿਸਤਾਨੀ ਇਲਾਕੇ ਵਿੱਚ ਦਾਖ਼ਲ ਹੁੰਦੇ ਹਨ। ਪਰ ਇਸ ਵਰ੍ਹੇ ਟਿੱਡੀਆਂ ਦੇ ਝੁੰਡ ਤੇ ਗੁਲਾਬੀ ਦਲ ਬਹੁਤ ਪਹਿਲਾਂ ਆ ਗਏ ਹਨ ਕਿਉਂਕਿ ਪਿਛਲੇ ਸੀਜ਼ਨ ਦੌਰਾਨ ਪਾਕਿਸਤਾਨ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਤੋਂ ਅਸਮਰੱਥ ਰਿਹਾ ਸੀ, ਇਸੇ ਲਈ ਕਾਫ਼ੀ ਤਾਦਾਦ ਵਿੱਚ ਟਿੱਡੀਆਂ ਬਚ ਗਈਆਂ ਸਨ। ਗਿਆਰਾਂ ਅਪ੍ਰੈਲ, 2020 ਤੋਂ ਟਿੱਡੀਆਂ ਅਤੇ 30 ਅਪ੍ਰੈਲ, 2020 ਤੋਂ ਟਿੱਡੀਆਂ ਦੇ ਗੁਲਾਬੀ ਬਾਲਗ਼ ਬੱਚੇ ਰਾਜਸਥਾਨ ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਖਾਈ ਦੇਣ ਲੱਗ ਪਏ ਸਨ, ਉਨ੍ਹਾਂ ਉੱਤੇ ਹੀ ਕਾਬੂ ਪਾਇਆ ਜਾ ਰਿਹਾ ਹੈ। ਟਿੱਡੀਆਂ ਦੇ ਗੁਲਾਬੀ ਬਾਲਗ਼ ਬੱਚੇ ਬਹੁਤ ਉੱਚੇ ਉੱਡਦੇ ਹਨ ਤੇ ਦਿਨ ਵੇਲੇ ਪਾਕਿਸਤਾਨ ਵਾਲੇ ਪਾਸਿਓਂ ਆਉਂਦੀਆਂ ਪੱਛਮ ਦੀਆਂ ਤੇਜ਼ ਹਵਾਵਾਂ ਨਾਲ ਬਹੁਤ ਲੰਮੀ ਦੂਰੀ ਤਹਿ ਕਰ ਕੇ ਇੱਕ ਤੋਂ ਦੂਜੀ ਥਾਂ ਤੇ ਚਲੇ ਜਾਂਦੇ ਹਨ। ਟਿੱਡੀਆਂ ਦੇ ਇਹ ਜ਼ਿਆਦਾਤਰ ਗੁਲਾਬੀ ਬਾਲਗ਼ ਬੱਚੇ ਰਾਤ ਵੇਲੇ ਰੁੱਖਾਂ ਉੱਤੇ ਬਹਿ ਜਾਂਦੇ ਹਨ ਤੇ ਦਿਨ ਵੇਲੇ ਹੀ ਉੱਡਦੇ ਹਨ।

 

ਇਸ ਵਰ੍ਹੇ ਟਿੱਡੀ ਦਲਾਂ ਦੇ ਕੁਝ ਛੇਤੀ ਹੋਏ ਹਮਲੇ ਤੋਂ ਚਿੰਤਤ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਕੀਟਨਾਸ਼ਕਾਂ ਦੇ ਨਿਰਮਾਤਾਵਾਂ ਤੇ ਹੋਰ ਸਾਰੀਆਂ ਸਬੰਧਤ ਧਿਰਾਂ ਨਾਲ 6 ਮਈ, 2020 ਨੂੰ ਬੈਠਕ ਹੋਈ ਸੀ ਸੀ ਤੇ ਪ੍ਰਭਾਵਿਤ ਰਾਜਾਂ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਸੀ। ਖੇਤੀਬਾੜੀ ਮੰਤਰੀ ਸ੍ਰੀ ਤੋਮਰ ਦੀਆਂ ਹਦਾਇਤਾਂ ਤੋਂ ਬਾਅਦ ਸਕੱਤਰ (ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ) ਸ੍ਰੀ ਸੰਜੇ ਅਗਰਵਾਲ ਦੀ ਪ੍ਰਧਾਨਗੀ ਹੇਠ 22 ਮਈ, 2020 ਨੂੰ ਵੀਡੀਓ ਕਾਨਫ਼ਰੰਸ ਰਾਹੀਂ ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਟਿੱਡੀ ਦਲਾਂ ਦੇ ਸੰਭਾਵੀ ਹਮਲੇ ਦੇ ਖ਼ਤਰੇ ਵਾਲੇ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਉਸ ਮੌਕੇ ਐੱਨਡੀਐੱਮਏ (NDMA) ਦੇ ਪ੍ਰਤੀਨਿਧ ਵੀ ਮੌਜੂਦ ਸਨ। ਉਸ ਮੀਟਿੰਗ ਚ ਟਿੱਡੀ ਦਲਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਲਾ ਸਾਹਿਤ, ਐੱਸਓਪੀਜ਼ (SOPs), ਪ੍ਰਵਾਨਿਤ ਕੀਟਨਾਸ਼ਕ ਅਤੇ ਜਾਗਰੂਕਤਾ ਫੈਲਾਉਣ ਵਾਲੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ 5 ਮਈ, 2020 ਨੂੰ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਰਾਜਸਥਾਨ, ਗੁਜਰਾਤ ਤੇ ਪੰਜਾਬ ਦੇ ਪ੍ਰਿੰਸੀਪਲ ਸਕੱਤਰਾਂ (ਖੇਤੀਬਾੜੀ) ਤੇ ਟਿੱਡੀ ਦਲਾਂ ਦੇ ਸੰਭਾਵੀ ਹਮਲਿਆਂ ਵਾਲੇ ਜ਼ਿਲ੍ਹਿਆਂ ਦੇ ਡੀਐੱਮਜ਼ ਨਾਲ ਬੈਠਕ ਕੀਤੀ ਗਈ ਸੀ ਤੇ ਲੋੜੀਂਦੀ ਕਾਰਵਾਈ ਕਰਨ ਲਈ ਟਿੱਡੀ ਦਲਾਂ ਦੇ ਹਮਲੇ ਵਾਲੇ ਰਾਜਾਂ ਨਾਲ ਤਿਆਰੀਆਂ ਤੇ ਹੋਰ ਤਾਲਮੇਲ ਵਧਾਉਣ ਦੀ ਸਮੀਖਿਆ ਕੀਤੀ ਗਈ ਸੀ।

 

11 ਮਾਰਚ, 2020 ਨੂੰ ਦੱਖਣਪੱਛਮੀ ਏਸ਼ੀਆਈ ਦੇਸ਼ਾਂ ਵਿੱਚ ਰੇਗਿਸਤਾਨੀ ਟਿੱਡੀਆਂ ਬਾਰੇ ਇੱਕ ਉੱਚਪੱਧਰੀ ਹਕੀਕੀ (ਵਰਚੁਅਲ) ਬੈਠਕ ਭਾਰਤ ਚ ਐੱਫ਼ਏਓ (FAO) ਪ੍ਰਤੀਨਿਧ ਦੇ ਦਫ਼ਤਰ ਵਿੱਚ ਕੀਤੀ ਗਈ ਸੀ। ਚਾਰ ਮੇਂਬਰ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਤੇ ਪਾਕਿਸਤਾਨ) ਦੇ ਪ੍ਰਤੀਨਿਧਾਂ ਅਤੇ ਐੱਫ਼ਏਓ (FAO), ਰੋਮ ਦੇ ਪਲਾਂਟ ਪ੍ਰੋਟੈਕਸ਼ਨ ਡਿਵੀਜ਼ਨ ਨੇ ਵੀ ਇਸ ਮੀਟਿੰਗ ਵਿੱਚ ਭਾਗ ਲਿਆ ਸੀ। ਰਾਜ ਮੰਤਰੀ (ਖੇਤੀਬਾੜੀ ਤੇ ਪਰਿਵਾਰ ਭਲਾਈ) ਸ੍ਰੀ ਕੈਲਾਸ਼ ਚੌਧਰੀ ਅਤੇ ਸਕੱਤਰ ਖੇਤੀਬਾੜੀ, ਸਹਿਕਾਰਤਾ ਤੇ ਪਰਿਵਾਰ ਭਲਾਈ ਨੇ ਇਸ ਬੈਠਕ ਵਿੱਚ ਭਾਗ ਲਿਆ ਸੀ। ਤਦ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਮੈਂਬਰ ਦੇਸ਼ਾਂ ਦੇ ਤਕਨੀਕੀ ਅਧਿਕਾਰੀ ਹਰੇਕ ਸੋਮਵਾਰ ਨੂੰ ਸਕਾਈਪ ਰਾਹੀਂ ਵਰਚੁਅਲ ਬੈਠਕਾਂ ਕਰਿਆ ਕਰਨਗੇ ਅਤੇ ਉਸ ਲੜੀ ਵਿੱਚ ਹੁਣ ਤੱਕ ਨੌਂ ਬੈਠਕਾਂ ਕੀਤੀਆਂ ਗਈਆਂ ਹਨ। ਟਿੱਡੀ ਦਲਾਂ ਦੇ ਹਮਲੇ ਤੇ ਉਨ੍ਹਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਪਾਉਣ ਅਤੇ ਫ਼ਸਲਾਂ ਵਾਲੇ ਖੇਤਰ ਵਿੱਚ ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਪਾਉਣ ਲਈ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਬਾਰੇ ਰਾਜਸਥਾਨ, ਗੁਜਰਾਤ, ਹਰਿਆਣਾ ਤੇ ਪੰਜਾਬ ਰਾਜਾਂ ਨੂੰ ਅਡਵਾਈਜ਼ਰੀਆਂ (ਸਲਾਹਾਂ) ਵੀ ਜਾਰੀ ਕੀਤੀਆਂ ਗਈਆਂ ਸਨ।

 

ਮੌਜੂਦਾ ਸਮੇਂ ਟਿੱਡੀ ਕੰਟਰੋਲ ਦਫ਼ਤਰਾਂ ਵਿੱਚ 21 ਮਾਈਕਰੋਨੇਅਰ (Micronair ) ਅਤੇ 26 ਉਲਵਾਮਾਸਟ (Ulvamast) (47 ਸਪਰੇਅ ਉਪਕਰਣ) ਹਨ ਜਿਨ੍ਹਾਂ ਦਾ ਉਪਯੋਗ ਟਿੱਡੀਆਂ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਦੀ ਪ੍ਰਵਾਨਗੀ ਤੇ ਵਾਧੂ 26 ਸਪਰੇਅਰਾਂ ਦੀ ਸਪਲਾਈ ਦੇ ਆਰਡਰ ਮੈਸਰਜ ਮਾਇਕਰੋਨ, ਯੂਨਾਈਟਿਡ ਕਿੰਗਡਮ ਨੂੰ ਦਿੱਤੇ ਹੋਏ ਹਨ। ਪੈਨਲ ਵਿੱਚ ਸ਼ਾਮਲ ਏਜੰਸੀਆਂ ਲਈ ਈ-ਟੈਂਡਰ ਮੰਗੇ ਗਏ ਹਨ ਤਾਂ ਕਿ ਉਹ ਲੰਬੇ ਦਰੱਖਤਾਂ ਅਤੇ ਬਿਨਾਂ ਪਹੁੰਚ ਵਾਲੇ ਖੇਤਰਾਂ ਤੇ ਪ੍ਰਭਾਵੀ ਕੰਟਰੋਲ ਲਈ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਲਈ ਡਰੋਨ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਣ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 21 ਮਈ, 2020 ਨੂੰ ਟਿੱਡੀ ਵਿਰੋਧੀ ਅਪਰੇਸ਼ਨ ਲਈ ਰਿਮੋਟ ਨਾਲ ਕੰਟਰੋਲ ਏਅਰਕ੍ਰਾਫਟ ਸਿਸਟਮ ਦੇ ਉਪਯੋਗ ਲਈ ਸਰਕਾਰੀ ਇਕਾਈ (ਡੀਪੀਪੀਕਿਊਐੱਸ) ਨੂੰ ਸ਼ਰਤਾਂ ਤਹਿਤ ਛੋਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਆਦੇਸ਼ ਅਨੁਸਾਰ ਟਿੱਡੀਆਂ ਦੇ ਕੰਟਰੋਲ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨ ਦੇ ਉਪਯੋਗ ਲਈ ਟੈਂਡਰ ਰਾਹੀਂ ਦੋ ਫਰਮਾਂ ਨੂੰ ਚੁਣਿਆ ਗਿਆ ਹੈ।

 

ਇਸ ਦਰਮਿਆਨ ਕੰਟਰੋਲ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਵਾਧੂ 55 ਵਾਹਨਾਂ ਦੀ ਖਰੀਦ ਲਈ ਸਪਲਾਈ ਆਰਡਰ ਦਿੱਤੇ ਗਏ ਹਨ। ਟਿੱਡੀਆਂ ਨੂੰ ਕੰਟਰੋਲ ਕਰਨ ਵਾਲੇ ਸੰਗਠਨਾਂ ਨਾਲ ਕੀਟਨਾਸ਼ਕਾਂ ਦਾ ਉਚਿਤ ਸਟਾਕ (53,000 ਲੀਟਰ ਮੈਲਾਥਿਅਨ (Malathion)) ਬਣਾ ਕੇ ਰੱਖਿਆ ਜਾ ਸਕੇ। ਖੇਤੀਬਾੜੀ ਦੇ ਮਸ਼ੀਨੀਕਰਨ ਦੇ ਉਪ ਮਿਸ਼ਨ ਅਧੀਨ ਰਾਜਸਥਾਨ ਵਿੱਚ 2.86 ਕਰੋੜ ਰੁਪਏ ਦੀ ਲਾਗਤ ਨਾਲ 800 ਟਰੈਕਟਰ ਮਾਊਂਟਡ ਸਪਰੇਅ ਉਪਕਰਣਾਂ ਦੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸਦੇ ਇਲਾਵਾ ਆਰਕੇਵੀਵਾਈ ਤਹਿਤ ਰਾਜਸਥਾਨ ਲਈ ਵਾਹਨਾਂ, ਟਰੈਕਟਰਾਂ ਦੀ ਖਰੀਦ ਅਤੇ ਕੀਟਨਾਸ਼ਕਾਂ ਦੀ ਖਰੀਦ ਲਈ 14 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਆਰਕੇਵੀਵਾਈ ਤਹਿਤ ਗੁਜਰਾਤ ਲਈ ਵਾਹਨਾਂ ਦੀ ਖਰੀਦ ਲਈ ਸਪਰੇਅ ਉਪਕਰਣ, ਸੇਫਟੀ ਯੂਨੀਫਾਰਮ, ਐਂਡਰਿਆਡ ਐਪਲੀਕੇਸ਼ਨ ਅਤੇ ਸਿਖਲਾਈ ਲਈ 1.80 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

 

ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੇ 21 ਮਈ ਦੇ ਟਿੱਡੀ ਸਥਿਤੀ ਅੱਪਡੇਟ ਅਨੁਸਾਰ ਪੂਰਬੀ ਅਫ਼ਰੀਕਾ ਵਿੱਚ ਮੌਜੂਦਾ ਸਥਿਤੀ ਬੇਹੱਦ ਚਿੰਤਾਜਨਕ ਹੈ ਜਿੱਥੇ ਭੋਜਨ ਸੁਰੱਖਿਆ ਅਤੇ ਜੀਵਕਾ ਲਈ ਅਣਕਿਆਸਿਆ ਖਤਰਾ ਪੈਦਾ ਹੋ ਗਿਆ ਹੈ। ਇਨ੍ਹਾਂ ਦੇ ਨਵੇਂ ਝੁੰਡ ਗਰਮੀਆਂ ਦੇ ਪ੍ਰਜਣਨ ਲਈ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸਿਆਂ ਦੇ ਨਾਲ ਨਾਲ ਸੁਡਾਨ ਅਤੇ ਪੱਛਮੀ ਅਫ਼ਰੀਕਾ ਵਿੱਚ ਜਾਣਗੇ। ਜਿਵੇਂ ਜਿਵੇਂ ਵਨਸਪਤੀ ਸੁੱਕਦੀ ਜਾਵੇਗੀ, ਇਨ੍ਹਾਂ ਦੇ ਹੋਰ ਸਮੂਹ ਅਤੇ ਝੁੰਡ ਬਣ ਜਾਣਗੇ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਗਰਮੀਆਂ ਦੇ ਪ੍ਰਜਣਨ ਖੇਤਰਾਂ ਵਿੱਚ ਜਾਣਗੇ। ਭਾਰਤ-ਪਾਕਿਸਤਾਨ ਸਰਹੱਦ ਤੇ ਜੂਨ ਦੇ ਪਹਿਲੇ ਅੱਧ ਦੌਰਾਨ ਚੰਗੀ ਵਰਖਾ ਦਾ ਅਨੁਮਾਨ ਹੈ ਜੋ ਇਨ੍ਹਾਂ ਨੂੰ ਅੰਡੇ ਦੇਣ ਵਿੱਚ ਸਹਾਈ ਹੋਵੇਗਾ।

 

ਸਾਲ 2019-20 ਦੌਰਾਨ ਭਾਰਤ ਵਿੱਚ ਵੱਡੇ ਪੱਧਰ ਤੇ ਟਿੱਡੀਆਂ ਦਾ ਹਮਲਾ ਹੋਇਆ ਜਿਸਨੂੰ ਸਫਲਤਾਪੂਰਬਕ ਕੰਟਰੋਲ ਕੀਤਾ ਗਿਆ। 21 ਮਈ, 2019 ਤੋਂ ਸ਼ੁਰੂ ਹੋ ਕੇ 17 ਫਰਵਰੀ, 2020 ਤੱਕ ਕੁੱਲ 4,03,488 ਹੈਕਟੇਅਰ ਖੇਤਰ ਵਿੱਚ ਟਿੱਡੀਆਂ ਨੂੰ ਕੰਟਰੋਲ ਕੀਤਾ ਗਿਆ। ਇਸਦੇ ਨਾਲ ਹੀ ਰਾਜਸਥਾਨ ਦੇ ਖੇਤੀ ਵਿਭਾਗ ਅਤੇ ਗੁਜਰਾਤ ਨੇ ਰਾਜ ਦੇ ਫਸਲੀ ਖੇਤਰ ਵਿੱਚ ਟਿੱਡੀਆਂ ਨੂੰ ਕੰਟਰੋਲ ਕਰਨ ਸਬੰਧੀ ਤਾਲਮੇਲ ਕੀਤਾ। 2019-20 ਦੌਰਾਨ ਰਾਜਸਥਾਂਨ ਦੇ 11 ਜ਼ਿਲ੍ਹਿਆਂ ਦੇ 3,93,933 ਹੈਕਟੇਅਰ ਖੇਤਰ ਵਿੱਚ ਕੰਟਰੋਲ ਕਾਰਜ ਕੀਤਾ ਗਿਆ, ਗੁਜਰਾਤ ਦੇ 2 ਜ਼ਿਲ੍ਹਿਆਂ ਵਿੱਚ 9,505 ਹੈਕਟੇਅਰ ਖੇਤਰ ਅਤੇ ਪੰਜਾਬ ਦੇ 1 ਜ਼ਿਲ੍ਹੇ ਵਿੱਚ 50 ਹੈਕਟੇਅਰ ਖੇਤਰ ਵਿੱਚ ਟਿੱਡੀ ਦਲ ਨੂੰ ਕੰਟਰੋਲ ਕੀਤਾ ਗਿਆ। ਐੱਫਏਓ ਦੇ ਸੀਨੀਅਰ ਟਿੱਡੀ ਅਨੁਮਾਨ ਅਧਿਕਾਰੀ ਜਿਨ੍ਹਾਂ ਨੇ 16-17 ਜਨਵਰੀ, 2019 ਨੂੰ ਭਾਰਤ ਦਾ ਦੌਰਾ ਕੀਤਾ, ਉਨ੍ਹਾਂ ਨੇ ਟਿੱਡੀ ਦਲ ਨੂੰ ਕੰਟਰੋਲ ਕਰਨ ਵਿੱਚ ਭਾਰਤ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਐੱਲਓਸੀ ਦੇ ਕੰਟਰੋਲ ਸਪਰੇਅ ਵਾਹਨਾਂ, ਸਪਰੇਅਰ ਅਤੇ ਫਾਇਰ ਟੈਂਡਰ ਨਾਲ ਮਾਊਂਟਡ ਟਰੈਕਟਰਾਂ ਨਾਲ ਰੋਜ਼ਾਨਾ ਟਿੱਡੀ ਕੰਟਰੋਲ ਸੰਗਠਨ ਅਤੇ ਜ਼ਿਲ੍ਹਾ ਅਥਾਰਿਟੀ ਅਤੇ ਰਾਜ ਦੇ ਖੇਤੀ ਵਿਭਾਗ ਦੇ ਅਧਿਕਾਰੀ ਸਵੇਰ ਦੇ ਸਮੇਂ ਟਿੱਡੀਆਂ ਨੂੰ ਕੰਟਰੋਲ ਕਰਨ ਦਾ ਕਾਰਜ ਕਰ ਰਹੇ ਹਨ। ਅਪਰਿਪੱਕ ਟਿੱਡੀਆਂ ਬਹੁਤ ਸਰਗਰਮ ਹਨ ਅਤੇ ਉਨ੍ਹਾਂ ਦੀ ਗੀਤਸ਼ੀਲਤਾ ਇੱਕ ਸਥਾਨ ਤੇ ਝੁੰਡ ਨੂੰ ਕੰਟਰੋਲ ਕਰਨਾ ਮੁਸ਼ਕਿਲ ਬਣਾ ਦਿੰਦੀ ਹੈ ਅਤੇ ਇੱਕ ਵਿਸ਼ੇਸ਼ ਟਿੱਡੀਆਂ ਦੇ ਝੁੰਡ ਨੂੰ ਕੰਟਰੋਲ ਕਰਨ ਲਈ ਵੱਖੋ ਵੱਖਰੀਆਂ ਥਾਵਾਂ ਤੇ 4 ਤੋਂ 5 ਦਿਨ ਲਗਦੇ ਹਨ।

 

ਟਿੱਡੀ ਇੱਕ ਸਰਵਾਹਾਰੀ (omnivorous) ਅਤੇ ਪਰਵਾਸੀ ਕੀਟ ਹੈ ਅਤੇ ਇਸ ਵਿੱਚ ਸਮੂਹਿਕ ਰੂਪ ਨਾਲ ਸੈਂਕੜੇ ਕਿਲੋਮੀਟਰ ਉੱਡਣ ਦੀ ਸਮਰੱਥਾ ਹੈ। ਇਹ ਇੱਕ ਟਰਾਂਸ-ਬਾਰਡਰ ਕੀਟ ਹੈ ਅਤੇ ਵੱਡੇ ਝੁੰਡ ਵਿੱਚ ਫਸਲਾਂ ਤੇ ਹਮਲਾ ਕਰਦਾ ਹੈ। ਇਹ ਕੀਟ ਅਫ਼ਰੀਕਾ, ਮੱਧ ਪੂਰਬ ਅਤੇ ਏਸ਼ੀਆ ਵਿੱਚ ਪਾਏ ਜਾਣ ਵਾਲੇ 60 ਦੇਸ਼ਾਂ ਵਿੱਚ ਰਹਿੰਦਾ ਹੈ ਅਤੇ ਧਰਤੀ ਦੇ ਪੰਜਵੇਂ ਜ਼ਮੀਨੀ ਹਿੱਸੇ ਨੂੰ ਕਵਰ ਕਰ ਸਕਦੇ ਹਨ। ਰੇਗਿਸਤਾਨੀ ਟਿੱਡੀ ਦੀ ਮੁਸੀਬਤ ਦੁਨੀਆ ਦੀ ਮਨੁੱਖੀ ਅਬਾਦੀ ਦੇ ਦਸਵੇਂ ਹਿੱਸੇ ਦੀ ਆਰਥਿਕ ਜੀਵਕਾ ਲਈ ਖਤਰਾ ਹੋ ਸਕਦੀ ਹੈ।

 

ਰੇਗਿਸਤਾਨ ਵਿੱਚ ਟਿੱਡੀਆਂ ਦੇ ਝੁੰਡ ਗਰਮੀ ਦੇ ਮੌਨਸੂਨ ਦੇ ਮੌਸਮ ਦੌਰਾਨ ਅਫ਼ਰੀਕਾ/ਖਾੜੀ/ਦੱਖਣੀ ਪੱਛਮੀ ਏਸ਼ੀਆ ਤੋਂ ਭਾਰਤ ਆਉਂਦੇ ਹਨ ਅਤੇ ਬਹਾਰ ਦੇ ਮੌਸਮ ਦੇ ਪ੍ਰਜਣਨ ਲਈ ਇਰਾਨ, ਖਾੜੀ ਅਤੇ ਅਫ਼ਰੀਕੀ ਦੇਸ਼ਾਂ ਵੱਲ ਵਾਪਸ ਜਾਂਦੇ ਹਨ।

 

ਭਾਰਤ ਵਿੱਚ 2 ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ਸੂਚੀਬੱਧ ਰੇਗਿਸਤਾਨ ਖੇਤਰ ਅਧੀਨ ਆਉਂਦਾ ਹੈ। ਟਿੱਡੀ ਚੇਤਾਵਨੀ ਸੰਗਠਨ ਅਤੇ ਭਾਰਤ ਸਰਕਾਰ ਦੇ 10 ਟਿੱਡੀ ਸਰਕਲ ਦਫ਼ਤਰਾਂ (ਐੱਲਸੀਓ) ਰਾਜਸਥਾਨ (ਜੈਸਲਮੇਰ, ਬੀਕਾਨੇਰ, ਫਲੌਦੀ, ਬਾੜਮੇਰ, ਜਾਲੌਰ, ਚੂਰੂ, ਨਾਗੌਰ, ਸੂਰਤਗੜ੍ਹ) ਅਤੇ ਗੁਜਰਾਤ (ਪਾਲਨਪੁਰ ਅਤੇ ਭੁੱਜ) ਵਿੱਚ ਸਥਿਤ ਹਨ ਜੋ ਰਾਜ ਸਰਕਾਰਾਂ ਨਾਲ ਤਾਲਮੇਲ ਜ਼ਰੀਏ ਸੂਚੀਬੱਧ ਰੇਗਿਸਤਾਨੀ ਖੇਤਰ ਵਿੱਚ ਰੇਗਿਸਤਾਨੀ ਟਿੱਡੀਆਂ ਦੀ ਨਿਗਰਾਨੀਸਰਵੇਖਣ ਅਤੇ ਕੰਟਰੋਲ ਲਈ ਜ਼ਿੰਮੇਵਾਰ ਹਨ।

 

***

 

ਏਪੀਐੱਸ/ਪੀਕੇ/ਐੱਮਐੱਸ/ਬੀਏ  



(Release ID: 1627330) Visitor Counter : 266